ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇ.ਵੀ.ਆਈ.ਸੀ. ਦੀ ਦ੍ਰਿੜਤਾ ਨੇ ਫਲਿਪਕਾਰਟ, ਐਮਾਜੌਨ ਤੇ ਸਨੈਪਡੀਲ ਨੂੰ 160 ਨਕਲੀ ਖਾਦੀ ਵਸਤਾਂ ਆਨ ਲਾਈਨ ਪੋਰਟਲ ਤੋਂ ਹਟਾਉਣ ਲਈ ਕੀਤਾ ਮਜ਼ਬੂਰ

Posted On: 19 SEP 2020 2:26PM by PIB Chandigarh

ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਦੀ ਦ੍ਰਿੜਤਾ ਨੇ ਈ ਕਾਮਰਸ ਪੋਰਟਲ ਜਿਵੇਂ ਐਮਾਜਾਮ, ਫਲਿਪ ਕਾਰਟ, ਸਨੈਪ ਡੀਲ ਅਤੇ ਹੋਰਨਾ ਨੂੰ ਖਾਦੀ ਬਰੈਂਡ ਨਾ ਤੇ ਖਾਦੀ ਵੇਚਣ ਵਾਲੇ 160 ਵੈਬ ਲਿੰਕਸ ਨੂੰ ਹਟਾਉਣ ਲਈ ਮਜ਼ਬੂਰ ਕਰ ਦਿੱਤਾ ਹੈ । ਕਮਿਸ਼ਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕੇ. ਵੀ.ਆਈ.ਸੀ. ਵਲੋਂ (ਖਾਦੀ ਇੰਡੀਆ) ਦੇ ਬਰੈਂਡ ਨੇਮ ਦੀ ਵਰਤੋਂ ਕਰਕੇ ਆਪਣੇ ਉਤਪਾਦ ਵੇਚਣ ਅਤੇ ਕਮਿਸ਼ਨ ਦੇ ਨਾ ਨੂੰ ਨੁਕਸਾਨ ਪਹੁੰਚਾਉਣ ਤੇ ਖਾਦੀ ਕਾਰੀਗਰਾਂ ਨੂੰ ਘਾਟਾ ਪਾਉਣ ਲਈ ਇਕ ਹਜਾਰ ਫਰਮਾਂ ਨੂੰ ਕਾਨੂੰਨੀ ਨੋਟਿਸ ਭੇਜਣ ਦਾ ਸਿੱਟਾ ਹੈ ।
ਬਿਆਨ ਜਾਰੀ ਕਰਦਿਆ ਕਿਹਾ ਗਿਆ ਕਿ ਕੇ. ਵੀ.ਆਈ.ਸੀ. ਵਲੋਂ ਕਾਨੂੰਨੀ ਨੋਟਿਸ ਦੇਣ ਤੋਂ ਬਾਦ ਖਾਦੀ ਗਲੋਬਲ ਨੇ ਵੀ ਆਪਣੀ ਵੈਬਸਾਈਟ  www.khadiglobalstore.com  ਨੂੰ ਬੰਦ ਕਰ ਦਿੱਤਾ ਹੈ ਅਤੇ ਟਵਿਟਰ, ਫੇਸ ਬੁਕ ਅਤੇ ਇਸਟਾ ਗਰਾਮ ਸਮੇਤ ਆਪਣੇ ਸ਼ੋਸ਼ਲ ਮੀਡੀਆ ਪੰਨਿਆ ਤੋਂ ਵੀ ਹਟਾ ਦਿੱਤਾ ਹੈ ਅਤੇ ਉਸ ਨੇ 10 ਦਿਨ ਦਾ ਹੋਰ ਸਮਾਂ ਮੰਗਿਆ ਹੈ ਤਾਂ ਜੋ 'ਖਾਦੀ ਬਰੈਂਡ' ਨੇਮ ਦੀ ਵਰਤੋਂ ਵਾਲੇ ਸਾਰੇ ਉਤਪਾਦਾਂ ਨੂੰ ਹਟਾਇਆ ਜਾ ਸਕੇ । ਕੇ.ਵੀ.ਆਈ.ਸੀ. ਦੀ ਇਸ ਕਾਰਵਾਈ ਤੋਂ ਬਾਦ ਦੇਸ਼ ਭਰ ਵਿੱਚ ਨਕਲੀ ਖਾਦੀ ਵਸਤਾਂ ਵੇਚਣ ਵਾਲੇ ਕਈ ਦੁਕਾਨਾ ਬੰਦ ਹੋ ਗਈਆਂ ਹਨ ।
ਏ.ਈ. ਕਾਮਰਸ ਪੋਰਟਲ ਖਾਦੀ ਮਾਸਕ, ਹਰਬਲ ਸੋਪਸ, ਸੈਂਪੂ, ਕੋਸਮੈਟਿਕਸ, ਹਰਬਲ ਮਹਿੰਦੀ, ਜੈਕਟਾਂ, ਕੁਰਤਾ ਅਤੇ ਹੋਰ ਕਈ ਵਸਤਾਂ ਖਾਦੀ ਬਰੈਂਡ ਦਾ ਨਾਮ ਵਰਤ ਕੇ ਵਸਤਾਂ ਨੂੰ ਵੇਚ ਰਹੇ ਹਨ ।ਇਸ ਤੋਂ ਆਨਲਾਈਨ ਖਰੀਦਾਰਾਂ ਨੂੰ ਇਕ ਝੂਠਾ ਪ੍ਰਭਾਵ ਪੈਂਦਾ ਸੀ ਕਿ ਇਹ 'ਖਾਦੀ ਵਸਤਾਂ' ਅਸਲ ਵਸਤਾਂ ਹਨ । ਕੇ.ਵੀ.ਆਈ.ਸੀ. ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਵਸਤਾਂ ਜਿਹੜੀਆਂ ਹਟਾਈਆਂ ਗਈਆ ਨੇ ਉਹ ਇਹ ਆਯੂਸ਼ ਈ ਵਪਾਰ ਫਰਮ ਵਲੋਂ ਵੇਚੀਆਂ ਜਾ ਰਹੀਆਂ ਸਨ । ਇਸ ਫਰਮ ਨੇ ਕੇ.ਵੀ.ਆਈ.ਸੀ. ਅੱਗੇ ਮੰਨਿਆ ਹੈ ਕਿ ਇਸ ਨੇ ਵੱਖ ਵੱਖ ਵਸਤਾਂ ਨਾਲ ਸੰਬੰਧਿਤ 140 ਲਿੰਕ ਜਿਹਨਾ ਰਾਹੀਂ (ਖਾਦੀ ਵਸਤਾਂ) ਦੇ ਨਾਮ ਤਹਿਤ ਵੇਚੇ ਜਾ ਰਹੇ ਸਨ । ਕੇ.ਵੀ.ਆਈ.ਸੀ. ਨੇ ਫੇਰ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਪ੍ਰਧਾਨ ਮੰਤਰੀ ਵਲੋਂ ਖਾਦੀ ਵਸਤਾਂ ਨੂੰ ਖਰੀਦਣ ਬਾਰੇ ਅਪੀਲ ਤੋਂ ਬਾਦ ਖਾਦੀ ਏਨੀ ਹਰਮਨ ਪਿਆਰੀ ਹੋ ਗਈ ਸੀ ਕਿ ਖਾਦੀ ਟਰੇਡ ਮਾਰਕ ਦੀ ਬੜੀ ਤੇਜੀ ਨਾਲ ਉਲੰਘਣਾ ਹੋਈ । ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਕਈ ਆਨ ਲਾਈਨ ਵਿਕਰੇਤਾਵਾਂ ਨੇ ਖਾਦੀ ਨਾਮ ਹੇਠ ਵਸਤਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਨਕਲੀ ਖਾਦੀ ਵਸਤਾਂ ਵੇਚਣ ਲਈ ਵੱਖ ਵੱਖ ਸ਼ਹਿਰਾਂ ਵਿਚ ਕਈ ਸੌ ਦੁਕਾਨਾਂ ਖੁਲ ਗਈਆਂ ਸਨ । ਖਾਸ ਤੌਰ ਤੇ ਕੋਵਿਡ-19 ਲਾਕਡਾਊਨ ਦੌਰਾਨ ਝੂਠੇ ਤੇ ਮਕਾਰ ਆਨ ਲਾਈਨ ਵਿਕਰੇਤਾਂਵਾਂ ਦਾ ਬੜਾ ਵੱਡਾ ਫੈਲਾਅ ਹੋ ਗਿਆ ਸੀ ਫਿਰ ਵੀ ਆਨ ਲਾਈਨ ਗ੍ਰਾਹਕਾਂ ਨੂੰ ਸਹੀ ਤੇ ਅਸਲੀ ਖਾਦੀ ਵਸਤਾਂ ਖਰੀਦਣ ਲਈ ਕੇ.ਵੀ.ਆਈ. ਸੀ. ਨੇ 300 ਵਸਤਾਂ ਦੀ ਰੇਂਜ ਆਨਲਾਈਨ ਵੇਚਣ ਲਈ ਇਕ ਈ. ਪੋਰਟਲ www.kviconline.gov.in/khadimask   ਸ਼ੁਰੂ ਕੀਤਾ ਹੈ ।
ਕੇ. ਵੀ.ਆਈ. ਸੀ. ਦੇ ਚੇਅਰਮੈਨ ਸ੍ਰੀ ਵਿਜੇ ਕੁਮਾਰ ਸਕਸੈਨਾ ਨੇ ਕਿਹਾ ਹੈ ਕਿ ਕੇ.ਵੀ.ਆਈ.ਸੀ. ਨੇ ਉਲੰਘਣਾ ਕਰਨ ਵਾਲਿਆਂ ਨੂੰ  ਇਹ ਚੋਣ ਕਰਨ ਲਈ ਕਿਹਾ ਹੈ ਕਿ ਜਾਂ ਤਾਂ ਉਹ ਖਾਦੀ ਦੇ ਨਾਮ ਤਹਿਤ ਵਸਤਾਂ ਵੇਚਣੀਆਂ ਬੰਦ ਕਰ ਦੇਣ ਜਾਂ ਭਾਰੀ ਘਾਟੇ ਨੂੰ ਭਰਨ ਲਈ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ । ਸਕਸੈਨਾ ਨੇ ਕਿਹਾ 'ਖਾਦੀ ਕਾਰੀਗਰਾਂ ਦੇ ਹਿਤਾਂ ਦੇ ਸੁਰੱਖਿਆ ਲਈ ਵੱਖ ਵੱਖ ਫਰਮਾਂ ਨੂੰ ਲੀਗਲ ਨੋਟਿਸ ਜਾਰੀ ਕੀਤੇ ਗਏ ਹਨ ਇਹ ਟਰੇਡ ਮਾਰਕ ਦੀ ਉਲੰਘਣਾ ਦਾ ਸਿਧੇ ਤੌਰ ਤੇ ਸਾਡੇ ਕਾਰੀਗਰਾਂ ਦੀ ਰੋਜ਼ੀ ਰੋਟੀ ਤੇ ਅਸਰ ਪੈਂਦਾ ਜੋ ਅਸਲੀ ਹੱਥ ਦੀਆਂ ਬਣਾਈਆਂ ਵਾਸਤੇ ਤਿਆਰ ਕਰਦਿਆਂ' ।
ਕੇ.ਵੀ.ਆਈ.ਸੀ. ਨੇ ਖਾਦੀ ਇੰਡੀਆ ਟਰੇਡ ਮਾਰਕ ਅਧਿਕਾਰਾਂ ਦੀ ਅਸਰਦਾਰ ਮੋਨੀਟਰਿੰਗ ਕਰਨ ਲਈ ਇਕ ਜਬਰਦਸਤ ਆਨ ਲਾਈਨ ਯੋਜਨਾ ਬਣਾਈ ਹੈ । ਇਸ ਨੇ ਇਕ ਸਮਰਪਿਤ ਕਾਨੂੰਨੀ ਟੀਮ ਦੀਆਂ ਸੇਵਾਵਾਂ ਲਈਆਂ ਹਨ ਜੋ ਮਨੁੱਖੀ ਅਤੇ ਤਕਨੀਕੀ ਸੰਦਾਂ ਨਾਲ ਸਿਸਟੇਮੈਟਿਕ ਅਤੇ ਲਗਾਤਾਰ ਨੂੰ ਮੋਨੀਟਰਿੰਗ ਨੂੰ ਯਕੀਨੀ ਬਣਾਏਗੀ ਅਤੇ ਖਾਦੀ ਦੇ ਨਾਮ ਤੇ ਅਣਅਧਿਕਾਰਤ ਵਸਤਾਂ ਨੂੰ ਹਟਾਏਗੀ ।
ਕੇ. ਵੀ.ਆਈ.ਸੀ. ਸਾਰੀਆਂ ਪੰਜੀਕਿਰਤ ਖਾਦੀ ਸੰਸਥਾਵਾਂ, ਜੋ ਖਾਦੀ ਵਸਤਾਂ ਬਣਾਉਂਦੀਆਂ ਨੇ, ਨੂੰ ਸਿਖਿਅਤ ਵੀ ਕਰ ਰਹੀਆਂ ਨੇ ਕਿ  ਕੇ.ਵੀ.ਆਈ.ਸੀ. ਨਾਲ ਕੇਵਲ ਪੰਜੀਕਿਰਤ ਨਾਲ ਉਹਨਾ ਨੂੰ ਅਧਿਕਾਰ ਨਹੀਂ ਮਿਲਦਾ ਕਿ ਉਹ ਕਿਸੇ ਨੂੰ 'ਖਾਦੀ' ਟਰੇਡ ਮਾਰਕ 'ਖਾਦੀ ਇੰਡੀਆ' ਲੋਗੋ ਵਰਤਣ ਜਦ ਤਕ ਫਰਮ ਜਾ ਕੰਪਨੀ ਇਸ ਸੰਬੰਧ ਵਿਚ ਕੇ.ਵੀ.ਆਈ.ਸੀ. ਤੋਂ ਉਚਿਤ ਲਾਇਸੰਸ ਨਹੀਂ ਲੈ ਲੈਦੀ ।
ਪਿਛਲੇ ਮਹੀਨੇ ਕੇ.ਵੀ.ਆਈ.ਸੀ. ਨੇ ਦੋ ਫਰਮਾ ਖਾਦੀ ਅਸੈਂਸੀਅਲ ਅਤੇ ਖਾਦੀ ਗਲੋਬਲ ਨੂੰ ਕਾਸਮੈਟਿਕਸ ਅਤੇ ਹੋਰ ਵਸਤਾਂ ਖਾਦੀ ਦੇ ਨਾ ਤੇ ਵੇਚਣ ਤੇ ਕਾਨੂਨੀ ਨੋਟਿਸ ਭੇਜੇ ਸਨ । ਬਿਆਨ ਵਿਚ ਕਿਹਾ ਗਿਆ ਹੈ ਕਿ ਕੇ.ਵੀ.ਆਈ.ਸੀ. ਨੇ ਫੈਬ ਇੰਡੀਆ ਤੋਂ 500 ਕਰੋੜ ਰੁਪਏ ਦਾ ਨੁਕਸਾਨ ਭਰਨ ਲਈ ਵੀ ਦਾਅਵਾ ਕੀਤਾ ਜੋ ਮੁੰਬਈ ਹਾਈ ਕੋਰਟ ਵਿਚ ਲੰਬਿਤ ਹੈ ।
ਆਰ.ਸੀ.ਜੇ./ਆਈ.ਏ



(Release ID: 1656744) Visitor Counter : 175