ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਦੇ ਦਖਲ ਦੇ ਬਾਅਦ ਕੇਂਦਰ ਨੈਲੋਰ ਜ਼ਿਲ੍ਹੇ ਵਿੱਚ ਧਾਨ ਖਰੀਦ ਦੇ ਟੀਚੇ ਨੂੰ ਵਧਾਉਣ ਲਈ ਸਹਿਮਤ

ਉਪ ਰਾਸ਼ਟਰਪਤੀ ਨੇ ਭਾਰਤ ਸਰਕਾਰ ਦੇ ਤਿੰਨ ਸਕੱਤਰਾਂ ਨਾਲ ਵਿਚਾਰ-ਵਟਾਂਦਰਾ ਕੀਤਾ

Posted On: 18 SEP 2020 6:45PM by PIB Chandigarh

ਖਪਤਕਾਰ ਮਾਮਲੇ, ਖਾਧ ਅਤੇ ਜਨਤਕ ਵੰਡ ਮੰਤਰਾਲੇ ਨੇ ਰੱਬੀ ਫਸਲ ਦੌਰਾਨ ਕੁੱਲ 34.8 ਲੱਖ ਮੀਟ੍ਰਿਕ ਟਨ ਧਾਨ ਦੀ ਖਰੀਦ ਕਰਕੇ ਨੈਲੋਰ ਜ਼ਿਲ੍ਹੇ ਵਿੱਚ ਧਾਨ ਖਰੀਦ ਦੇ ਟੀਚੇ ਨੂੰ ਵਧਾਉਣ ਲਈ ਸਹਿਮਤੀ ਪ੍ਰਗਟਾਈ ਹੈ ਅਤੇ ਨੈਲੋਰ ਜ਼ਿਲ੍ਹੇ ਵਿੱਚ ਧਾਨ ਖਰੀਦ ਸੀਜ਼ਨ ਦਾ ਵਿਸਤਾਰ ਵੀ 31 ਅਕਤੂਬਰ, 2020 ਤੱਕ ਕੀਤਾ ਗਿਆ ਹੈ।

 

ਇਸ ਤੋਂ ਪਹਿਲਾਂ ਅਗਸਤ ਦੇ ਅੰਤ ਵਿੱਚ ਮੰਤਰਾਲੇ ਨੇ ਸ਼੍ਰੀ ਨਾਇਡੂ ਦੇ ਦਖਲ ਦੇ ਬਾਅਦ 30 ਸਤੰਬਰ, 2020 ਤੱਕ ਨੈਲੋਰ ਜ਼ਿਲ੍ਹੇ ਵਿੱਚ ਧਾਨ ਖਰੀਦ ਸੀਜ਼ਨ ਨੂੰ ਇੱਕ ਮਹੀਨੇ ਲਈ ਵਧਾ ਦਿੱਤਾ ਸੀ।

 

ਜ਼ਿਲ੍ਹੇ ਦੇ ਕਿਸਾਨਾਂ ਨੇ ਸਰਕਾਰ ਨੂੰ ਟੀਚੇ ਦਾ ਵਿਸਤਾਰ ਕਰਨ ਅਤੇ ਖਰੀਦ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ।

 

ਇਹ ਫੈਸਲਾ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਦੇ ਦਖਲ ਦੇ ਬਾਅਦ ਲਿਆ ਗਿਆ ਹੈ ਜਿਨ੍ਹਾਂ ਨੇ ਭਾਰਤ ਸਰਕਾਰ ਦੇ ਤਿੰਨ ਸਕੱਤਰਾਂ ਯਾਨੀ ਖਾਧ ਅਤੇ ਜਨਤਕ ਵੰਡ ਸਕੱਤਰ, ਖੇਤੀਬਾੜੀ ਅਤੇ ਗ੍ਰਹਿ ਸਕੱਤਰ ਨਾਲ ਨੈਲੋਰ ਜ਼ਿਲ੍ਹੇ ਵਿੱਚ ਧਾਨ ਦੀ ਖਰੀਦ ਨਾਲ ਜੁੜੇ ਮੁੱਦੇ ਤੇ ਪਿਛਲੇ ਦੋ ਦਿਨਾਂ ਵਿੱਚ ਵਿਚਾਰ-ਵਟਾਂਦਰਾ ਕੀਤਾ।

 

ਖਰੀਦ ਲਈ ਸਮਾਨ ਵਿਸ਼ੇਸ਼ਤਾਵਾਂ ਦੀ ਛੂਟ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਇੱਕ ਟੀਮ ਦਾ ਗਠਨ ਕਰਨ ਲਈ ਰਾਜ ਸਰਕਾਰ ਦੀ ਬੇਨਤੀ ਤੇ ਖੇਤੀ ਸਕੱਤਰ ਨੇ ਉਪ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਕਿ ਭਾਰੀ ਬਾਰਸ਼ ਕਾਰਨ ਨੁਕਸਾਨ ਨੂੰ ਕੁਦਰਤੀ ਆਪਦਾ ਨਹੀਂ ਮੰਨਿਆ ਜਾਂਦਾ ਹੈ ਅਤੇ ਇਸਦੇ ਬਾਵਜੂਦ ਰਾਜ ਸਰਕਾਰ ਕੋਲ ਉਪਲੱਬਧ ਫੰਡਾਂ ਰਾਹੀਂ ਕਿਸਾਨਾਂ ਨੂੰ ਰਾਹਤ ਦਿੱਤੀ ਜਾਣੀ ਹੈ।

 

ਪੂਰਵੀ ਗੋਦਾਵਰੀ ਜ਼ਿਲ੍ਹੇ ਵਿੱਚ ਐੱਫਸੀਆਈ ਡਿਪੂ ਵਿੱਚ ਉਬਲੇ ਹੋਏ ਚਾਵਲ ਸਵੀਕਾਰ ਕਰਨ ਲਈ ਰਾਜ ਸਰਕਾਰ ਦੀ ਬੇਨਤੀ ਦੇ ਸਬੰਧ ਵਿੱਚ ਵੀ ਸਕੱਤਰ ਖਾਧ ਅਤੇ ਜਨਤਕ ਵੰਡ ਨੇ ਉਪ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਕਿ ਜੇਕਰ ਰਾਜ ਦੁਆਰਾ ਆਵਾਜਾਈ ਅਤੇ ਲਾਗਤ ਰਾਜ ਦੁਆਰਾ ਸਹਿਣ ਕੀਤੀ ਜਾਂਦੀ ਹੈ ਤਾਂ ਰਾਜ ਦੇ ਇਸ ਪ੍ਰਸਤਾਵ ਤੇ ਮੰਤਰਾਲੇ ਨੂੰ ਕੋਈ ਇਤਰਾਜ਼ ਨਹੀਂ ਹੈ। ਮੰਤਰਾਲਾ ਰੇਲਵੇ ਨਾਲ ਤਾਲਮੇਲ ਵਿੱਚ ਆਵਾਜਾਈ ਲਈ ਲੋੜੀਂਦੇ ਰੇਕਾਂ ਦਾ ਪ੍ਰਬੰਧ ਕਰਨ ਲਈ ਪਹਿਲ ਕਰੇਗਾ।

 

*******

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1656493)