ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਮੰਤਰੀ ਨੇ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਬਰਹਾਰਾ ਵਿੱਚ 6.99 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਭੋਜਪੁਰ ਜ਼ਿਲ੍ਹੇ ਦੇ ਬਰਹਾਰਾ ਬਲਾਕ ਦੇ ਪਿੰਡਾਂ ਵਿੱਚ ਮੁੱਢਲੇ ਬੁਨਿਆਦੀ ਢਾਂਚੇ ਅਤੇ ਵਿਕਾਸ ਦੀਆਂ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ ਹੈ
Posted On:
18 SEP 2020 2:13PM by PIB Chandigarh
ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰਕੇ ਸਿੰਘ ਨੇ ਵੀਡੀਓ ਕਾਨਫਰੰਸ ਜ਼ਰੀਏ ਕੱਲ੍ਹ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਬਰਹਾਰਾ ਖੇਤਰ ਵਿੱਚ 6.99 ਕਰੋੜ ਰੁਪਏ ਦੇ ਆਰਈਸੀ ਲਿਮਿਟਿਡ (ਗ੍ਰਾਮੀਣ ਬਿਜਲੀਕਰਨ ਕਾਰਪੋਰੇਸ਼ਨ)ਦੇ ਸੀਐੱਸਆਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਵਿੱਚ ਕੁੱਲ੍ਹ 77 ਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੀਸੀਸੀ ਸੜਕਾਂ ਦੇ ਨਿਰਮਾਣ ਲਈ 36 ਯੋਜਨਾਵਾਂ, ਸੜਕਾਂ, ਐੱਲਈਡੀ/ਸੋਲਰ ਅਤੇ ਉੱਚ ਮਾਸਟ ਲਾਈਟਾਂ ਲਗਾਉਣ ਲਈ 23 ਯੋਜਨਾਵਾਂ, 3 ਚਾਟ ਘਾਟ ਦਾ ਨਿਰਮਾਣ, 3 ਕਮਿਊਨਿਟੀ ਹਾਲ ਅਤੇ ਉਪ ਸਿਹਤ ਕੇਂਦਰਾਂ ਦਾ ਨਿਰਮਾਣ ਅਤੇ ਆਰਸੈਨਿਕ ਹਟਾਉਣ ਵਾਲੇ 12 ਪਲਾਂਟ ਸ਼ਾਮਲ ਹਨ।
ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਭੋਜਪੁਰ ਜ਼ਿਲ੍ਹੇ ਦੇ ਬਰਹਾਰਾ ਬਲਾਕ ਦੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਅਤੇ ਵਿਕਾਸ ਦੀਆਂ ਸੁਵਿਧਾਵਾਂ ਨੂੰ ਬਿਹਤਰ ਕਰਨਾ ਹੈ। ਸੀਐੱਮਡੀ ਸ਼੍ਰੀ ਐੱਸਕੇ ਗੁਪਤਾ, ਡਾਇਰੈਕਟਰ (ਵਿੱਤ) ਸ਼੍ਰੀ ਅਜੈ ਚੌਧਰੀ, ਸ਼੍ਰੀ ਆਰ ਲਕਸ਼ਮਣ ਆਈਏਐੱਸ,ਈਡੀ ਆਰਈਸੀ ਲਿਮਿਟਿਡ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਲ੍ਹੇ ਦੇ ਹੋਰ ਅਧਿਕਾਰੀ ਅਤੇ ਬਰਹਾਰਾ ਦੇ ਲੋਕ ਇਸ ਅਵਸਰ ‘ਤੇ ਮੌਜੂਦ ਸਨ। ਬਿਹਾਰ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਸ਼੍ਰੀ ਰਾਘਵੇਂਦਰ ਪ੍ਰਤਾਪ ਸਿੰਘ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।
ਆਰਈਸੀ ਲਿਮਿਟਿਡ ਬਾਰੇ: ਆਰਈਸੀ ਲਿਮਿਟਿਡ (ਗ੍ਰਾਮੀਣ ਬਿਜਲੀਕਰਨ ਕਾਰਪੋਰੇਸ਼ਨ) ਇੱਕ ਨਵਰਤਨ ਐੱਨਬੀਐੱਫਸੀ ਹੈ, ਜੋ ਪੂਰੇ ਭਾਰਤ ਵਿੱਚ ਊਰਜਾ ਸੈਕਟਰ ਵਿੱਤ ਅਤੇ ਵਿਕਾਸ ਉੱਤੇ ਕੇਂਦ੍ਰਿਤ ਹੈ। 1969 ਵਿੱਚ ਸਥਾਪਿਤ ਆਰਈਸੀ ਲਿਮਿਟਿਡ ਨੇ ਆਪਣੇ ਕੰਮ ਦੇ ਖੇਤਰ ਵਿਚ ਪੰਜਾਹ ਸਾਲ ਪੂਰੇ ਕੀਤੇ ਹਨ। ਇਹ ਊਰਜਾ ਸੈਕਟਰ ਵੈਲਿਊ ਚੇਨ ਦੇ ਪਾਰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਆਰਈਸੀ ਦੀਨਦਿਆਲ ਉਪਾਧਿਆਇ ਗ੍ਰਾਮ ਜਯੋਤੀ ਯੋਜਨਾ (ਡੀਡੀਯੂਜੀਜੇਵਾਈ), ਸੌਭਾਗਯ ਆਦਿ ਜਿਹੀਆਂ ਬਿਜਲੀ ਖੇਤਰ ਦੀਆਂ ਵੱਡੀਆਂ ਯੋਜਨਾਵਾਂ ਲਈ ਭਾਰਤ ਸਰਕਾਰ ਦੀ ਨੋਡਲ ਏਜੰਸੀ ਵੀ ਹੈ।
****
ਆਰਸੀਜੇ / ਐੱਮ
(Release ID: 1656324)
Visitor Counter : 141