ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਕੋਵਿਡ -19 ਤੋਂ ਬਾਅਦ ਕੌਸ਼ਲ ਵਿਕਾਸ ਪ੍ਰੋਗਰਾਮਾਂ ਵਿੱਚ ਤਬਦੀਲੀ
Posted On:
18 SEP 2020 12:39PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਕੋਵਿਡ -19 ਲੌਕਡਾਊਨ ਦੌਰਾਨ, ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਦੁਆਰਾ 'ਈ-ਸਕਿੱਲ ਇੰਡੀਆ' ਪਲੈਟਫਾਰਮ ਜ਼ਰੀਏ ਔਨਲਾਈਨ ਸਕਿੱਲਿੰਗ ਪ੍ਰਦਾਨ ਕਰ ਰਿਹਾ ਹੈ। ਹੁਣ ਗ੍ਰਹਿ ਮੰਤਰਾਲੇ ਨੇ 21 ਸਤੰਬਰ, 2020 ਤੋਂ ਭੌਤਿਕ ਰੂਪ ਵਿੱਚ ਕੌਸ਼ਲ ਟ੍ਰੇਨਿੰਗ ਪ੍ਰੋਗਰਾਮਾਂ ਦੇ ਆਯੋਜਨ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਅਨੁਸਾਰ, ਟ੍ਰੇਨਿੰਗ ਨੂੰ ਮੁੜ ਸ਼ੁਰੂ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਮਿਆਰੀ ਅਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀਜ਼) ਜਾਰੀ ਕੀਤੀਆਂ ਗਈਆਂ ਹਨ।
ਪੀਐੱਮਕੇਵੀਵਾਈ ਤਹਿਤ, 17.03.2020 ਤੱਕ, ਸ਼ੌਰਟ ਟਰਮ ਟ੍ਰੇਨਿੰਗ (ਐੱਸਟੀਟੀ) ਕੋਰਸਾਂ ਤਹਿਤ, ਕ੍ਰਮਵਾਰ 42.02 ਲੱਖ ਅਤੇ 33.66 ਲੱਖ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਪ੍ਰਮਾਣਿਤ ਕੀਤਾ ਗਿਆ। ਇਨ੍ਹਾਂ ਪ੍ਰਮਾਣਿਤ ਉਮੀਦਵਾਰਾਂ ਵਿੱਚੋਂ 17.54 ਲੱਖ ਉਮੀਦਵਾਰਾਂ ਨੂੰ ਪਲੇਸਮੈਂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, 49.12 ਲੱਖ ਉਮੀਦਵਾਰ ਜਿਨ੍ਹਾਂ ਪਾਸ ਪਹਿਲਾਂ ਹੀ ਗ਼ੈਰ-ਰਸਮੀ ਕੌਸ਼ਲ ਹਨ ਪਰ ਰਸਮੀ ਤੌਰ 'ਤੇ ਪ੍ਰਮਾਣਿਤ ਨਹੀਂ ਹਨ, ਉਨ੍ਹਾਂ ਨੂੰ ਯੋਜਨਾ ਦੇ ‘ਪਹਿਲੀ ਲਰਨਿੰਗ ਦੀ ਮਾਨਤਾ’ (Recognition of Prior Learning - ਆਰਪੀਐੱਲ) ਘਟਕ ਦੇ ਅਧਾਰ ‘ਤੇ ਰੱਖਿਆ ਗਿਆ ਹੈ।
ਪ੍ਰਮਾਣਿਤ ਉਮੀਦਵਾਰਾਂ ਦੀ ਪਲੇਸਮੈਂਟ ਵਧਾਉਣ ਲਈ ਵੱਖ-ਵੱਖ ਪਹਿਲਾਂ ਕੀਤੀਆਂ ਗਈਆਂ ਹਨ। ਕੁਝ ਵੱਡੀਆਂ ਪਹਿਲਾਂ ਨਿਮਨਲਿਖਿਤ ਅਨੁਸਾਰ ਹਨ:-
• ਟ੍ਰੇਨਿੰਗ ਪ੍ਰੋਵਾਈਡਰਾਂ/ਟ੍ਰੇਨਿੰਗ ਸੈਂਟਰਾਂ (ਟੀਪੀ/ਟੀਸੀ) ਨੂੰ ਸੈਕਟਰ ਸਕਿੱਲ ਕੌਂਸਲਾਂ ਦੇ ਸਹਿਯੋਗ ਨਾਲ ਰੋਜ਼ਗਾਰ ਮੇਲੇ ਲਗਾਉਣੇ ਪੈਂਦੇ ਹਨ;
• ਟੀਪੀ/ਟੀਸੀ ਨੂੰ ਅਦਾਇਗੀ ਦੀ ਅੰਤਿਮ ਕਿਸ਼ਤ (ਅਰਥਾਤ ਕੁੱਲ ਟ੍ਰੇਨਿੰਗ ਫੰਡਾਂ ਦਾ 20%) ਪ੍ਰਮਾਣਿਤ ਉਮੀਦਵਾਰਾਂ ਦੀ ਪਲੇਸਮੈਂਟ ‘ਤੇ ਅਧਾਰਿਤ ਹੈ;
• ਉਮੀਦਵਾਰਾਂ ਨੂੰ ਘੱਟੋ-ਘੱਟ ਲੋੜੀਂਦੇ ਪੱਧਰ ਤੋਂ ਉੱਪਰ ਰੱਖਣ ਲਈ ਟੀਪੀ/ਟੀਸੀ ਨੂੰ ਅਤਿਰਿਕਤ ਪ੍ਰੋਤਸਾਹਨ ਦਿੱਤੇ ਜਾਂਦੇ ਹਨ;
• ਟੀਪੀ/ਟੀਸੀ ਨੂੰ ਨਵੇਂ ਟੀਚਿਆਂ ਦੀ ਵੰਡ ਉਨ੍ਹਾਂ ਦੀ ਪਲੇਸਮੈਂਟ ਦੀ ਕਾਰਗੁਜ਼ਾਰੀ ‘ਤੇ ਅਧਾਰਿਤ ਹੈ।
ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਆਰਕੇ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
********
ਵਾਈਕੇਬੀ / ਐੱਸਕੇ
(Release ID: 1656307)
Visitor Counter : 184