ਵਣਜ ਤੇ ਉਦਯੋਗ ਮੰਤਰਾਲਾ

ਈ-ਕਾਮਰਸ ਤੇ ਕੋਵਿਡ -19 ਦਾ ਪ੍ਰਭਾਵ

Posted On: 18 SEP 2020 3:09PM by PIB Chandigarh
ਲੌਕ ਡਾਉਨ ਦੌਰਾਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਮੰਤਰਾਲੇ (ਐਮਐਚਏ) ਵੱਲੋਂ ਸਮੇਂ-ਸਮੇਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ । ਇਸ ਸਮੇਂ ਦੌਰਾਨ ਭੋਜਨ, ਫਾਰਮਸੀਊਟਿਕਲ, ਮੈਡੀਕਲ ਉਪਕਰਣਾਂ ਸਮੇਤ ਜ਼ਰੂਰੀ ਚੀਜ਼ਾਂ ਦੀ ਡਿਲਿਵਰੀ ਨੂੰ ਈ-ਕਾਮਰਸ ਰਾਹੀਂ ਉਤਸ਼ਾਹਤ ਕੀਤਾ ਗਿਆ I ਕਿਉਂਕਿ, ਮਹਾਂਮਾਰੀ ਅਜੇ ਵੀ ਜਾਰੀ ਹੈ, ਈ-ਕਾਮਰਸ ਸੈਕਟਰ ਉੱਤੇ ਮਹਾਮਾਰੀ ਦੇ ਪ੍ਰਭਾਵਾਂ ਦੇ ਮੁਲਾਂਕਣ ਕਰਨਾ ਬਹੁਤ ਜਲਦੀ ਹੈ I
 
ਈ-ਕਾਮਰਸ ਆਪਰੇਟਰ ਉਨ੍ਹਾਂ ਦੁਆਰਾ ਕੀਤੀ ਗਈ ਸਪਲਾਈ ਦੇ ਮੁੱਲ ਦੀ ਪਰਵਾਹ ਕੀਤੇ ਬਿਨਾਂ ਰਜਿਸਟਰਡ ਹੋਣ ਲਈ ਜਿੰਮੇਵਾਰ ਹਨ I ਥ੍ਰੈਸ਼ੋਲਡ ਛੋਟ ਦਾ ਲਾਭ ਈ-ਕਾਮਰਸ ਓਪਰੇਟਰਾਂ ਨੂੰ ਉਪਲਬਧ ਨਹੀਂ ਹੈ I ਸੇਵਾਵਾਂ ਦੀਆਂ ਵਿਸ਼ੇਸ਼ ਸ਼੍ਰੇਣੀਆਂ 'ਤੇ ਜੀਐਸਟੀ ਨੂੰ ਇਲੈਕਟ੍ਰਾਨਿਕ ਕਾਮਰਸ ਓਪਰੇਟਰ ਦੁਆਰਾ ਭੁਗਤਾਨ ਕੀਤਾ ਜਾਂਦਾ ਹੈ ਜੇ ਅਜਿਹੀਆਂ ਸੇਵਾਵਾਂ ਉਨ੍ਹਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ I ਈ-ਕਾਮਰਸ ਓਪਰੇਟਰਾਂ ਨੂੰ ਉਨ੍ਹਾਂ ਦੁਆਰਾ ਬਣਾਈਆਂ ਜਾਣ ਵਾਲੀਆਂ ਟੈਕਸਯੋਗ ਸਪਲਾਈਆਂ ਦੇ ਸ਼ੁੱਧ ਮੁੱਲ ਦੇ ਇਕ ਪ੍ਰਤੀਸ਼ਤ ਦੀ ਦਰ 'ਤੇ ਟੈਕਸ ਕੁਲੈਕਸ਼ਨ ਇਕੱਤਰ ਕਰਨਾ ਵੀ ਲਾਜ਼ਮੀ ਹੈ, ਜਿਥੇ ਇਸ ਤਰ੍ਹਾਂ ਦੀ ਸਪਲਾਈ ਅਜਿਹੇ ਆਪਰੇਟਰਾਂ ਦੁਆਰਾ ਇਕੱਠੀ ਕੀਤੀ ਜਾਣੀ ਹੈ I ਜੀਐਸਟੀ ਐਕਟ ਦੇ ਤਹਿਤ, ਹਰ ਰਜਿਸਟਰਡ ਵਿਅਕਤੀ ਆਪਣੇ ਦੁਆਰਾ ਭੁਗਤਾਨ ਯੋਗ ਟੈਕਸਾਂ ਦਾ ਸਵੈ-ਮੁਲਾਂਕਣ ਕਰੇਗਾ ਅਤੇ ਨਿਰਧਾਰਤ ਕੀਤੇ ਅਨੁਸਾਰ ਹਰੇਕ ਟੈਕਸ ਅਵਧੀ ਲਈ ਇੱਕ ਰਿਟਰਨ ਪ੍ਰਦਾਨ ਕਰੇਗਾ I ਇਸ ਲਈ, ਈ-ਕਾਮਰਸ ਓਪਰੇਟਰ ਚੀਜ਼ਾਂ ਜਾਂ ਸੇਵਾਵਾਂ ਦੀ ਕਿਸੇ ਹੋਰ ਸਪਲਾਇਰ ਵਾੰਗ ਜੀਐਸਟੀ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹਨ I

 

ਇਹ ਜਾਣਕਾਰੀ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
 

ਵਾਈ ਬੀ / ਏ ਪੀ


(Release ID: 1656212) Visitor Counter : 158