ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅਪਡੇਟ

ਕੇਂਦਰ ਨੇ ਉੱਚ ਪੱਧਰੀ ਕੇਂਦਰੀ ਟੀਮ ਨੂੰ ਜੰਮੂ ਪਹੁੰਚਾਇਆ


ਕੇਂਦਰੀ ਟੀਮ ਕੰਟੇਨਮੈਂਟ, ਨਿਗਰਾਨੀ, ਟੈਸਟਿੰਗ ਅਤੇ ਕੁਸ਼ਲ ਕਲੀਨਿਕਲ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕਰੇਗੀ

Posted On: 18 SEP 2020 3:10PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇੱਕ ਉੱਚ ਪੱਧਰੀ ਕੇਂਦਰੀ ਟੀਮ ਨੂੰ ਜੰਮੂ ਭੇਜਣ ਦਾ ਫੈਸਲਾ ਕੀਤਾ ਹੈ । ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਵਿੱਚ ਨਵੇਂ ਕੋਵਿਡ ਮਾਮਲਿਆਂ ਵਿੱਚ ਵਾਧਾ ਹੋਇਆ ਹੈ I
ਟੀਮ ਵਿੱਚ ਡਾ: ਐਸ ਕੇ ਸਿੰਘ, ਡਾਇਰੈਕਟਰ, ਨੈਸ਼ਨਲ ਸੈਂਟਰ ਫਾਰ ਰੋਗ ਕੰਟਰੋਲ (ਐਨਸੀਡੀਸੀ) ਅਤੇ ਡਾ: ਵਿਜੇ ਹੱਡਾ, ਐਸੋਸੀਏਟ ਪ੍ਰੋਫੈਸਰ, ਪਲਮਨਰੀ ਕ੍ਰਿਟੀਕਲ ਕੇਅਰ ਵਿਭਾਗ, ਏਮਜ਼, ਨਵੀਂ ਦਿੱਲੀ ਸ਼ਾਮਲ ਹਨ ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਇੱਕ ਵਿਸ਼ੇਸ਼ ਟੀਮ ਨੇ ਸ੍ਰੀਨਗਰ ਘਾਟੀ ਦਾ ਦੌਰਾ ਕੀਤਾ ਸੀ । ਦੋ ਮੈਂਬਰੀ ਉੱਚ ਪੱਧਰੀ ਟੀਮ ਦੀ ਅਗਵਾਈ ਡਾ: ਵੀ ਕੇ ਪਾਲ, ਮੈਂਬਰ (ਸਿਹਤ), ਨੀਤੀ ਆਯੋਗ ਅਤੇ ਡਾ. ਐਸ ਕੇ ਸਿੰਘ, ਡਾਇਰੈਕਟਰ, ਐਨਸੀਡੀਸੀ ਇਸ ਦੇ ਮੈਂਬਰ ਸਨ । ਟੀਮ ਨੇ ਘਾਟੀ ਦੇ ਜ਼ਿਲ੍ਹਾ ਕੁਲੈਕਟਰਾਂ ਨਾਲ ਕੋਵਿਡ ਪ੍ਰਬੰਧਨ ਲਈ ਤਿਆਰੀ ਦੀ ਸਥਿਤੀ ਦਾ ਜਾਇਜ਼ਾ ਲਿਆ । ਮੌਜੂਦਾ ਕੇਂਦਰੀ ਟੀਮ ਜੰਮੂ ਦੇ ਜ਼ਿਲ੍ਹਾ ਕੁਲੈਕਟਰਾਂ ਅਤੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ I ਇਹ ਬਖਸ਼ੀਨਗਰ ਅਤੇ ਗਾਂਧੀਨਗਰ ਦੇ ਹਸਪਤਾਲਾਂ ਦਾ ਵੀ ਦੌਰਾ ਕਰੇਗੀ ।
ਟੀਮ ਪੋਜ਼ੀਟਿਵ ਮਾਮਲਿਆਂ ਦੀ ਰੋਕਥਾਮ, ਨਿਗਰਾਨੀ, ਜਾਂਚ ਅਤੇ ਕੁਸ਼ਲ ਕਲੀਨਿਕਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਵੱਲ ਰਾਜ ਦੇ ਯਤਨਾਂ ਦਾ ਸਮਰਥਨ ਕਰੇਗੀ । ਕੇਂਦਰੀ ਟੀਮ ਸਮੇਂ ਸਿਰ ਨਿਦਾਨ ਅਤੇ ਫਾਲੋਅਪ ਨਾਲ ਜੁੜੀਆਂ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਭਾਲਣ ਲਈ ਦਿਸ਼ਾ -ਨਿਰਦੇਸ਼ ਵੀ ਦੇਵੇਗੀ I
ਜੰਮੂ ਵਿੱਚ ਕੋਵਿਡ ਦੇ ਪੁਸ਼ਟ ਮਾਮਲਿਆਂ ਦੀ ਕੁੱਲ ਗਿਣਤੀ 9428 ਹੈ। ਇਨ੍ਹਾਂ ਵਿੱਚੋਂ 3196 ਰਿਕਵਰ ਹੋਏ ਹਨ। ਕੋਵਿਡ ਨਾਲ 117 ਦੀ ਮੌਤ ਹੋਈ ਹੈ । ਜ਼ਿਲੇ ਵਿੱਚ 6115 ਐਕਟਿਵ ਕੇਸ ਹਨ । ਇੱਕ ਹਫਤਾ ਪਹਿਲਾਂ ਕੁੱਲ ਕੇਸ 6878 ਸਨ । ਜੰਮੂ ਵਿੱਚ 15.4 ਦਿਨਾਂ ਦਾ ਦੁਗਣਾ ਸਮਾਂ, ਰਿਕਵਰੀ ਰੇਟ 33.9% ਅਤੇ ਸੀ.ਐਫ.ਆਰ. 1.24% ਦੀ ਦਰਜ਼ ਕੀਤੀ ਜਾ ਰਹੀ ਹੈ ।
ਕੋਵਿਡ ਪ੍ਰਬੰਧਨ ਲਈ ਵੱਖ-ਵੱਖ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਚੱਲ ਰਹੇ ਯਤਨਾਂ ਦੇ ਰੂਪ ਵਿੱਚ, ਕੇਂਦਰ ਸਰਕਾਰ ਸਮੇਂ ਸਮੇਂ ਤੇ ਕੇਂਦਰੀ ਟੀਮਾਂ ਨੂੰ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਦੌਰਾ ਕਰਨ ਲਈ ਭੇਜਦੀ ਰਹੀ ਹੈ । ਇਹ ਟੀਮਾਂ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੀਆਂ ਹਨ ਅਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਮਸਲਿਆਂ ਬਾਰੇ ਸਭ ਤੋਂ ਪਹਿਲਾਂ ਸਮਝ ਪ੍ਰਾਪਤ ਕਰਦੀਆਂ ਹਨ ਤਾਂ ਜੋ ਉਹਨਾਂ ਦੀਆਂ ਚੱਲ ਰਹੀਆਂ ਗਤੀਵਿਧੀਆਂ ਨੂੰ ਮਜ਼ਬੂਤ ਅਤੇ ਜੇ ਕੋਈ ਰੁਕਾਵਟਾਂ ਹਨ ਤਾਂ ਊਨਾ ਨੂੰ ਦੂਰ ਕੀਤਾ ਜਾ ਸਕੇ I

 
ਐਮਵੀ/ 

(Release ID: 1656178) Visitor Counter : 158