ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਐੱਮ.ਐੱਸ.ਐੱਮ.ਈ. ਮੰਤਰਾਲਾ ਪੇਂਡੂ ਖੇਤਰਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਉਦਯੋਗਿਕ ਪ੍ਰਣਾਲੀ ਨੂੰ ਮੁੜ-ਸੁਰਜੀਤ ਕਰਨ ਦੀ ਕੋਸ਼ਿਸ਼ 'ਚ ਜੁਟਿਆ
ਅਜਿਹੀ ਮਾਲੀ ਹਾਲਤ ਦਾ ਕਾਇਆ-ਕਲਪ ਕਰਨ ਲਈ, ਮੰਤਰਾਲਾ ਕਿੱਤਾ-ਮੁੱਖੀ ਯੋਜਨਾਵਾਂ ਨੂੰ ਨਵੇਂ ਰੂਪ 'ਚ ਲੈ ਕੇ ਆ ਰਿਹਾ ਹੈ
ਅਗਰਬੱਤੀ ਦੇ ਬਾਅਦ ਹੁਣ ਮਿੱਟੀ ਦੇ ਭਾਂਡੇ ਬਣਾਉਣ ਅਤੇ ਮਧੁਮੱਖੀ ਪਾਲਣ ਲਈ 8000 ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਧਿਆਨ 'ਚ ਰੱਖਦਿਆ 2020-21 'ਚ 130 ਕਰੋੜ ਰੁਪਏ ਤੋਂ ਜ਼ਿਆਦਾ ਦੇ ਖਰਚ ਦੇ ਨਾਲ ਸ਼ੁਰੂ ਕੀਤੀ ਜਾਣ ਵਾਲੀ ਯੋਜਨਾਵਾਂ ਦੀ ਘੋਸ਼ਣਾ
ਲਾਭਪਾਤਰੀ ਸਹਾਇਤਾ ਦੇ ਇਲਾਵਾ, ਇਨ੍ਹਾਂ ਉਤਪਾਦਾਂ ਲਈ ਆਮ ਸਹੂਲਤਾਂ ਦੇ ਨਾਲ ਕਲਸਟਰ ਮਨਜ਼ੂਰ ਕੀਤੇ ਗਏ ਅਤੇ ਐਕਸੀਲੈਂਸ ਕੇਂਦਰ ਪ੍ਰਸਤਾਵਿਤ ਕੀਤੇ ਗਏ
ਆਤਮਨਿਰਭਰ ਭਾਰਤ ਅਭਿਆਨ 'ਚ ਯੋਗਦਾਨ ਦੇ ਉਦੇਸ਼ ਤੋਂ ਯੋਜਨਾਵਾਂ ਦਾ ਵਿਸਥਾਰ ਕੀਤਾ
Posted On:
17 SEP 2020 1:05PM by PIB Chandigarh
ਕੁੱਝ ਦਿਨ ਪਹਿਲਾਂ ਸੂਖਮ, ਲਘੁ ਅਤੇ ਦਰਮਿਆਨੇ ਉੱਦਮ ਮੰਤਰਾਲਾ (ਐੱਮ.ਐਸ.ਐੱਮ.ਈ.) ਨੇ ਅਗਰਬੱਤੀ ਬਣਾਉਣ 'ਚ ਰੁਚੀ ਰੱਖਣ ਵਾਲੇ ਕਾਰੀਗਰਾਂ ਦੀ ਆਰਥਿਕ ਮੱਦਦ ਵਧਾ ਕੇ ਦੁੱਗਣਾ ਕਰਨ ਦੀ ਘੋਸ਼ਣਾ ਕੀਤੀ ਸੀ। ਇਨ੍ਹਾਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਮੰਤਰਾਲਾ ਹੁਣ ਦੋ ਹੋਰ ਯੋਜਨਾਵਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਲੈ ਕੇ ਆਇਆ ਹੈ, ਜਿਨ੍ਹਾਂ 'ਚ ਪੋਟਰੀ ਐਕਟੀਵਿਟੀ ਅਤੇ ਮਧੁਮੱਖੀ ਪਾਲਣ ਗਤੀਵਿਧੀ ਸ਼ਾਮਿਲ ਹੈ।
ਲਾਭਪਾਤਰੀ ਕਿੱਤਾ-ਮੁੱਖੀ ਯੋਜਨਾਵਾਂ ਦੇ ਨਾਲ ਮੰਤਰਾਲਾ ਦੀ ਇਸ ਨਵੀਂ ਪਹਿਲ ਦਾ ਉਦੇਸ਼, ਆਤਮਨਿਰਭਰ ਭਾਰਤ ਅਭਿਆਨ 'ਚ ਯੋਗਦਾਨ ਕਰਨ ਵਾਲੀ ਜ਼ਮੀਨੀ ਪੱਧਰ ਦੀ ਮਾਲੀ ਹਾਲਤ ਦਾ ਕਾਇਆ-ਕਲਪ ਕਰਨਾ ਹੈ।
'ਪੋਟਰੀ ਐਕਟੀਵਿਟੀ ' ਅਰਥਾਤ ਮਿੱਟੀ ਦੇ ਭਾਂਡੇ ਬਣਾਉਣ ਦੇ ਕੰਮ ਲਈ ਸਰਕਾਰ ਚਾਕ, ਕਲੇ ਬਲੇਂਜਰ ਅਤੇ ਗਰੇਨਿਊਲੇਟਰ ਵਰਗੇ ਉਪਕਰਨਾਂ ਦੀ ਸਹਾਇਤਾ ਪ੍ਰਦਾਨ ਕਰੇਗੀ। ਇਸਦੇ ਇਲਾਵਾ ਉਹ ਸਵੈ-ਸਹਾਇਤਾ ਸਮੂਹਾਂ ਨੂੰ ਪਰੰਪਰਾਵਾਦੀ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੇ ਨਾਲ ਹੀ ਗੈਰ ਪਰੰਪਰਾਵਾਦੀ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਲਈ ਵਹੀਲ ਪੋਟਰੀ ਅਤੇ ਪ੍ਰੇਸ ਪੋਟਰੀ ਅਤੇ ਜਿਗਰ ਜਾਲੀ ਪੋਟਰੀ ਬਣਾਉਣ ਦੇ ਟ੍ਰੇਨਿੰਗ ਦੀ ਸਹੂਲਤ ਵੀ ਦੇਵੇਗੀ ।
ਇਹ ਹੇਠ ਲਿਖੇ ਉਦੇਸ਼ ਦੇ ਨਾਲ ਕੀਤਾ ਜਾ ਰਿਹਾ ਹੈ:
- ਉਤਪਾਦਨ ਵਧਾਉਣ ਦੇ ਲਈ ਮਿੱਟੀ ਦੇ ਭਾਂਡਿਆ ਦੇ ਕਾਰੀਗਰਾਂ ਦਾ ਤਕਨੀਕੀ ਗਿਆਨ ਵਧਾਉਣਾ ਅਤੇ ਘੱਟ ਲਾਗਤ 'ਤੇ ਨਵੇਂ ਉਤਪਾਦ ਵਿਕਸਿਤ ਕਰਨਾ
- ਟ੍ਰੇਨਿੰਗ ਅਤੇ ਆਧੁਨਿਕ/ਆਟੋਮੈਟਿਕ ਉਪਕਰਨਾਂ ਦੇ ਨਾਲ ਮਿੱਟੀ ਦੇ ਭਾਂਡਿਆਂ ਦੇ ਕਾਰੀਗਰਾਂ ਦੀ ਕਮਾਈ ਵਧਾਉਣਾ
- ਨਵੇਂ ਭਾਂਡਿਆਂ ਦੇ ਡਿਜਾਇਨ ਤਿਆਰ ਕਰਨ/ਮਿੱਟੀ ਦੇ ਸਜਾਵਟੀ ਉਤਪਾਦ ਬਣਾਉਣ ਲਈ ਸਵੈ-ਸਹਾਇਤਾ ਸਮੂਹਾਂ ਦੇ ਕਾਰੀਗਰਾਂ ਲਈ ਕੌਸ਼ਲ-ਵਿਕਾਸ ਦੀ ਸਹੂਲਤ ਪ੍ਰਦਾਨ ਕਰਨਾ
- ਪੀ.ਐੱਮ.ਈ.ਜੀ.ਪੀ. ਯੋਜਨਾ ਦੇ ਤਹਿਤ ਇਕਾਈ ਸਥਾਪਿਤ ਕਰਨ ਲਈ ਪਰੰਪਰਾਵਾਦੀ ਘੁਮਿਆਰਾ ਨੂੰ ਉਤਸਾਹਿਤ ਕਰਨਾ
-ਦਰਾਮਦ ਅਤੇ ਵੱਡੀਆਂ ਖਰੀਦਦਾਰ ਕੰਪਨੀਆਂ ਦੇ ਨਾਲ ਸੰਬੰਧ ਸਥਾਪਿਤ ਕਰਕੇ ਜ਼ਰੂਰੀ ਬਾਜ਼ਾਰ ਸੰਪਰਕ ਵਿਕਸਿਤ ਕਰਨਾ
- ਦੇਸ਼ 'ਚ ਅੰਤਰਰਾਸ਼ਟਰੀ ਪੱਧਰ ਦੇ ਮਿੱਟੀ ਦੇ ਭਾਂਡੇ ਬਣਾਉਣ ਲਈ ਨਵੇਂ ਉਤਪਾਦ ਅਤੇ ਨਵੀਂ ਤਰ੍ਹਾਂ ਦੇ ਕੱਚੇ ਮਾਲ ਦੀ ਵਿਵਸਥਾ ਕਰਨਾ ਅਤੇ
- ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਕ੍ਰੋਕਰੀ ਬਣਾਉਣ 'ਚ ਯੋਗਤਾ ਹਾਸਲ ਕਰਵਾਉਣਾ।
- ਮਾਸਟਰ ਟ੍ਰੇਨਰ ਦੇ ਰੂਪ 'ਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਕੁਸ਼ਲ ਭਾਂਡਿਆਂ ਦੇ ਕਾਰੀਗਰਾਂ ਲਈ ਟ੍ਰੇਨਿੰਗ ਪ੍ਰੋਗਰਾਮ
ਯੋਜਨਾ 'ਚ ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ ਵਿਕਸਿਤ ਕਰਨ ਲਈ ਹੇਠ ਲਿਖੇ ਉਪਰਾਲੇ ਕੀਤੇ ਗਏ ਹਨ-
- ਮਿੱਟੀ ਦੇ ਭਾਂਡੇ ਬਣਾਉਣ ਵਾਲੇ ਸਵੈ-ਸਹਾਇਤਾ ਸਮੂਹਾਂ ਦੇ ਕਾਰੀਗਰਾਂ ਲਈ ਬਗੀਚਿਆਂ 'ਚ ਰੱਖੇ ਜਾਣ ਵਾਲੇ ਗਮਲੇ, ਖਾਣਾ ਪਕਾਉਣ ਵਾਲੇ ਭਾਂਡੇ, ਕੁੱਲਹੜ, ਪਾਣੀ ਦੀਆਂ ਬੋਤਲਾਂ, ਸਜਾਵਟੀ ਉਤਪਾਦ ਆਦਿ ਵਰਗੇ ਉਤਪਾਦਾਂ 'ਤੇ ਕੇਂਦਰਿਤ ਕੌਸ਼ਲ-ਵਿਕਾਸ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ ।
- ਨਵੀਂ ਯੋਜਨਾ ਦਾ ਮੁੱਖ ਜ਼ੋਰ ਉਤਪਾਦ ਵਧਾਉਣ ਅਤੇ ਉਤਪਾਦਨ ਦੀ ਲਾਗਤ ਨੂੰ ਘੱਟ ਕਰਨ ਲਈ ਘੁਮਿਆਰਾ ਦੀ ਤਕਨੀਕੀ ਯੋਗਤਾ ਵਧਾਉਣ ਅਤੇ ਉਨ੍ਹਾਂ ਦੀਆਂ ਭੱਠੀਆਂ ਦੀ ਸਮਰੱਥਾ 'ਚ ਵਾਧਾ ਕਰਨਾ ਹੈ ।
-ਦਰਾਮਦ ਅਤੇ ਵੱਡੀਆਂ ਖਰੀਦਦਾਰ ਕੰਪਨੀਆਂ ਦੇ ਨਾਲ ਗੱਠਜੋੜ ਕਰਕੇ ਜ਼ਰੂਰੀ ਬਾਜ਼ਾਰ ਸੰਪਰਕ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ।
- ਕੁਲ 6,075 ਪਰੰਪਰਾਵਾਦੀ ਅਤੇ ਹੋਰ (ਗੈਰ-ਪਰੰਪਰਾਵਾਦੀ) ਮਿੱਟੀ ਦੇ ਭਾਂਡਿਆ ਦੇ ਕਾਰੀਗਰ/ਪੇਂਡੂ ਗੈਰ-ਨਿਯੋਜਿਤ ਜਵਾਨ/ਪ੍ਰਵਾਸੀ ਮਜ਼ਦੂਰ ਇਸ ਯੋਜਨਾ ਦਾ ਲਾਭ ਲੈਣਗੇ।
ਸਾਲ 2020-21 ਲਈ ਵਿੱਤੀ ਸਹਾਇਤਾ ਦੇ ਰੂਪ 'ਚ ਐੱਮ.ਜੀ.ਆਈ.ਆਰ.ਆਈ., ਵਰਧਾ, ਸੀ.ਜੀ.ਸੀ.ਆਰ.ਆਈ., ਖੁਰਜਾ, ਵੀ.ਐਨ.ਆਈ.ਟੀ., ਨਾਗਪੁਰ ਅਤੇ ਉਪਯੁਕਤ ਆਈ.ਆਈ.ਟੀ./ ਐਨ.ਆਈ.ਡੀ./ਐਨ.ਆਈ.ਐਫ.ਟੀ./ਐਨ.ਆਈ.ਐਫ.ਟੀ. ਆਦਿ ਦੇ ਨਾਲ 6,075 ਕਾਰੀਗਰਾਂ ਦੀ ਮਦਦ ਲਈ ਉਤਪਾਦ ਵਿਕਾਸ ਅਡਵਾਂਸ ਸਕਿੱਲ ਪ੍ਰੋਗਰਾਮ ਅਤੇ ਉਤਪਾਦਾਂ ਦੀ ਗੁਣਵੱਤਾ ਮਿਆਰੀਕਰਨ 'ਤੇ 19.50 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।
ਮੰਤਰਾਲਾ ਦੀ ਸਫੂਤਰੀ ਯੋਜਨਾ ਦੇ ਤਹਿਤ ਟੇਰਾਕੋਟਾ ਅਤੇ ਲਾਲ ਮਿੱਟੀ ਦੇ ਭਾਂਡਿਆਂ ਨੂੰ ਬਣਾਉਣ ਅਤੇ ਪੋਟਰੀ ਤੋਂ ਕਰਾਕਰੀ ਬਣਾਉਣ ਦੀ ਸਮਰੱਥਾ ਵਿਕਸਿਤ ਕਰਨ ਅਤੇ ਟਾਇਲ ਸਮੇਤ ਹੋਰ ਨਵੇਂ ਮੁੱਲ ਵਧਾਉਣ ਵਾਲੇ ਉਤਪਾਦ ਵਿਕਸਿਤ ਕੀਤੇ ਜਾਣਗੇ। ਇਨ੍ਹਾਂ ਦੇ ਲਈ 50 ਕਰੋੜ ਤੋਂ ਵੱਧ ਦਾ ਪ੍ਰਬੰਧ ਕੀਤਾ ਗਿਆ ਹੈ ।
ਮਧੁਮੱਖੀ ਪਾਲਣ ਗਤੀਵਿਧੀ ਯੋਜਨਾ ਦੇ ਤਹਿਤ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜਗਾਰ ਯੋਜਨਾ ਦੇ ਤਹਿਤ ਮਧੁਮੱਖੀ ਦੇ ਬਕਸੇ, ਟੂਲ ਕਿੱਟ ਆਦਿ ਦੀ ਸਹਾਇਤਾ ਪ੍ਰਦਾਨ ਕਰੇਗੀ। ਇਸ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਕਲਿਆਣ ਰੋਜਗਾਰ ਅਭਿਆਨ ਵਾਲੇ ਜ਼ਿਲਿਆਂ 'ਚ ਪ੍ਰਵਾਸੀ ਮਜਦੂਰਾਂ ਨੂੰ ਮਧੁਮੱਖੀਆਂ ਦੀਆਂ ਬਸਾਵਟ ਵਾਲੇ ਇਲਾਕਿਆਂ ਦੇ ਨਾਲ ਹੀ ਮਧੁਮੱਖੀ ਬਕਸੇ ਵੀ ਦਿੱਤੇ ਜਾਣਗੇ। ਲਾਭਪਾਤਰੀਆਂ ਨੂੰ ਨਿਰਧਾਰਿਤ ਕੋਰਸ ਦੇ ਅਨੁਸਾਰ 5 ਦਿਨਾਂ ਦੀ ਮਧੁਮੱਖੀ ਪਾਲਣ ਟ੍ਰੇਨਿੰਗ ਵੀ ਅਧਿਆਪਨ ਕੇਂਦਰਾਂ/ਰਾਜ ਮਧੁਮੱਖੀ ਪਾਲਣ ਵਿਸਥਾਰ ਕੇਂਦਰਾਂ/ਮਾਸਟਰ ਟ੍ਰੇਨਰਾਂ ਦੇ ਰਾਹੀ ਪ੍ਰਦਾਨ ਕੀਤੀ ਜਾਵੇਗੀ i
- ਮਧੁਮੱਖੀ ਪਾਲਕਾਂ/ਕਿਸਾਨਾਂ ਲਈ ਸਥਾਈ ਰੋਜਗਾਰ ਪੈਦਾ ਕਰਨਾ।
- ਮਧੁਮੱਖੀ ਪਾਲਕਾਂ/ਕਿਸਾਨਾਂ ਲਈ ਸਪਲੀਮੈਂਟਰੀ ਆਮਦਨ ਪ੍ਰਦਾਨ ਕਰਨਾ।
- ਸ਼ਹਿਦ ਅਤੇ ਸ਼ਹਿਦ ਤੋਂ ਬਣੇ ਉਤਪਾਦਾਂ ਦੇ ਬਾਰੇ ਜਾਗਰੂਕਤਾ ਪੈਦਾ ਕਰਨਾ।
- ਕਾਰੀਗਰਾਂ ਨੂੰ ਮਧੁਮੱਖੀ ਪਾਲਣ ਅਤੇ ਪ੍ਰਬੰਧਨ ਦੇ ਵਿਗਿਆਨਿਕ ਤਰੀਕੇ ਅਪਣਾਉਣ 'ਚ ਮਦਦ ਕਰਨਾ।
- ਮਧੁਮੱਖੀ ਪਾਲਣ 'ਚ ਉਪਲੱਬਧ ਕੁਦਰਤੀ ਸੁਮਿਆ ਦੀ ਵਰਤੋਂ ਕਰਨਾ।
- ਮਧੁਮੱਖੀ ਪਾਲਣ 'ਚ ਪ੍ਰਾਗਣ ਦੇ ਲਾਭਾਂ ਦੇ ਬਾਰੇ ਜਾਗਰੂਕਤਾ ਪੈਦਾ ਕਰਨਾ।
ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਰੋਜਗਾਰ ਦੇ ਮੌਕਿਆਂ ਤੋਂ ਇਲਾਵਾ ਕਮਾਈ ਦੇ ਸੋਮੇ ਬਣਾਉਣ ਦੇ ਇਲਾਵਾ ਇਸ ਦਾ ਮੁੱਖ ਟੀਚਾਂ ਭਾਰਤ ਨੂੰ ਇਨ੍ਹਾਂ ਉਤਪਾਦਾਂ 'ਚ ਆਤਮ-ਨਿਰਭਰ ਬਣਾਉਣਾ ਹੈ ਅਤੇ ਆਖੀਰ ਦਰਾਮਦ ਬਾਜ਼ਾਰਾਂ 'ਚ ਚੰਗੀ ਪਹੁੰਚ ਬਣਾਉਣਾ ਹੈ ।
ਮਧੁਮੱਖੀ ਪਾਲਣ ਯੋਜਨਾ 'ਚ ਹੇਠ ਲਿਖੇ ਸੁਧਾਰ ਕੀਤੇ ਗਏ ਹਨ:
- ਕਾਰੀਗਰਾਂ ਦੀ ਆਮਦਨੀ ਵਧਾਉਣ ਲਈ ਪ੍ਰਸਤਾਵਿਤ ਸ਼ਹਿਦ ਉਤਪਾਦਾਂ ਦੇ ਇਲਾਵਾ ਮੁੱਲ ਦੀ ਵਿਵਸਥਾ ਕਰਨਾ
- ਮਧੁਮੱਖੀ ਪਾਲਣ ਅਤੇ ਪ੍ਰਬੰਧਨ ਲਈ ਵਿਗਿਆਨਿਕ ਤਰੀਕੇ ਅਪਣਾਉਣ ਦੀ ਸਹੂਲਤ ਪ੍ਰਦਾਨ ਕਰਨਾ
- ਸ਼ਹਿਦ ਆਧਾਰਿਤ ਉਤਪਾਦਾਂ ਦੀ ਦਰਾਮਦ ਨੂੰ ਵਧਾਉਣ 'ਚ ਮਦਦ ਕਰਨਾ
ਸ਼ੁਰੁਆਤ 'ਚ ਹੀ 2020-21 ਦੇ ਦੌਰਾਨ ਯੋਜਨਾ 'ਚ ਪ੍ਰਸਤਾਵਿਤ ਤੌਰ 'ਤੇ ਜੁੜਨ ਵਾਲੇ 2050 ਮਧੁਮੱਖੀ ਪਾਲਕ, ਉੱਦਮੀ, ਕਿਸਾਨ, ਬੇਰੋਜਗਾਰ , ਆਦਿਵਾਸੀ ਇਨ੍ਹਾਂ ਪ੍ਰੌਜੈਕਟਾਂ/ ਪ੍ਰੋਗਰਾਮਾਂ ਦਾ ਲਾਭ ਲੈ ਸਕਣਗੇ। ਇਸਦੇ ਨਾਲ 2050 ਕਾਰੀਗਰਾਂ (ਸਵੈ ਸਹਾਇਤਾ ਸਮੂਹਾਂ ਦੇ 1,250 ਲੋਕ ਅਤੇ 800 ਪ੍ਰਵਾਸੀ ਕਾਰੀਗਰਾਂ) ਨੂੰ ਸਮਰਥਨ ਦੇਣ ਲਈ 2020-21 ਦੌਰਾਨ 13 ਕਰੋੜ ਰੁਪਏ ਦੇ ਵਿੱਤੀ ਸਮਰਥਨ ਦਾ ਪ੍ਰਬੰਧ ਕੀਤਾ ਗਿਆ ਹੈ, ਇਸਦੇ ਨਾਲ ਹੀ ਸੀ.ਐਸ.ਆਈ.ਆਰ./ਆਈ.ਆਈ.ਟੀ. ਜਾਂ ਹੋਰ ਉੱਚ ਪੱਧਰੀ ਸੰਸਥਾਨਾਂ ਨਾਲ ਮਿਲਕੇ ਸੈਂਟਰ ਫਾਰ ਐਕਸੀਲੈਂਸ ਸ਼ਹਿਦ ਆਧਾਰਿਤ ਨਵੇਂ ਮੁੱਲ ਵਧਾਉਣ ਵਾਲੇ ਉਤਪਾਦਾਂ ਦਾ ਵਿਕਾਸ ਕਰੇਗਾ।
ਉਥੇ ਹੀ 'ਮੰਤਰਾਲਾ ਦੀ ਐਸ.ਐਫ.ਯੂ.ਆਰ.ਟੀ.ਆਈ. ਯੋਜਨਾਂ ਦੇ ਤਹਿਤ ਬੀਕੀਪਿੰਗ ਹਨੀ ਕਲਸਟਰਸ ਦੇ ਵਿਕਾਸ ਲਈ ਇਲਾਵਾ 50 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ।
ਇਨ੍ਹਾਂ ਯੋਜਨਾਵਾਂ ਲਈ ਅੰਗ੍ਰੇਜ਼ੀ ਅਤੇ ਹਿੰਦੀ 'ਚ ਵਿਸਥਾਰ ਸਹਿਤ ਦਿਸ਼ਾ-ਨਿਰਦੇਸ਼ ਮੰਤਰਾਲਾ ਦੀ ਵੈਬਸਾਈਟ 'ਤੇ ਪਾ ਦਿੱਤੇ ਗਏ ਹਨ। ਇਸਦੇ ਨਾਲ ਹੀ ਸੋਸ਼ਲ ਮੀਡਿਆ ਰਾਹੀ ਵੀ ਇਨ੍ਹਾਂ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ।
ਧਿਆਨ ਯੋਗ ਹੈ ਕਿ ਕੁੱਝ ਦਿਨ ਪਹਿਲਾਂ ਜ਼ਮੀਨੀ ਪੱਧਰ 'ਤੇ ਅਗਰਬੱਤੀ ਦੇ ਕੰਮ-ਕਾਜ ਨੂੰ ਉਤਸਾਹਿਤ ਕਰਨ ਲਈ ਕਦਮ ਚੁੱਕਿਆ ਗਿਆ ਹੈ, ਜਿਸਦੇ ਤਹਿਤ ਘਰੇਲੂ ਖਪਤ ਵਾਲੇ ਸਮਾਨ ਦੀ ਸਪਲਾਈ ਲਈ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ । ਇਸ ਕੋਸ਼ਿਸ਼ 'ਚ ਟ੍ਰੇਨਿੰਗ, ਕੱਚੇ ਮਾਲ, ਵਾਪਾਰ ਅਤੇ ਵਿੱਤੀ ਸਮਰਥਨ ਦੇ ਰਾਹੀ ਕਾਰੀਗਰਾਂ ਨੂੰ ਸਹਿਯੋਗ ਦੇਣਾ ਸ਼ਾਮਿਲ ਹਨ । ਪ੍ਰੋਗਰਾਮ ਰਾਹੀ ਤਾਤਕਾਲਿਕ ਤੌਰ 'ਤੇ ਲਗਭਗ 1500 ਕਾਰੀਗਰਾਂ ਨੂੰ ਮੁਨਾਫ਼ਾ ਹੋਵੇਗਾ, ਜਿਸਦੇ ਤਹਿਤ ਜ਼ਿਆਦਾ ਕਮਾਈ ਦੇ ਨਾਲ ਹੀ ਉਨ੍ਹਾਂ ਨੂੰ ਟਿਕਾਊ ਰੋਜ਼ਗਾਰ ਵੀ ਮਿਲੇਗਾ। ਇਸ ਪ੍ਰੋਗਰਾਮ ਤੋਂ ਵਿਸ਼ੇਸ਼ ਰੂਪ ਤੋਂ ਪੇਂਡੂ ਖੇਤਰਾਂ 'ਚ ਰਹਿਣ ਵਾਲੇ ਕਾਰੀਗਰ, ਸਵੈ-ਸਹਾਇਤਾ ਸਮੂਹ (ਐਸ.ਐਚ.ਜੀ.) ਅਤੇ ਪ੍ਰਵਾਸੀ ਕਾਰੀਗਰਾਂ ਨੂੰ ਮੁਨਾਫ਼ਾ ਹੋਵੇਗਾ। ਇਹ ਪ੍ਰੋਗਰਾਮ ਮਕਾਮੀ ਪੱਧਰ 'ਤੇ ਰੋਜ਼ਗਾਰ ਦੇ ਮੌਕਿਆਂ 'ਚ ਵਾਧੇ ਦੇ ਇਲਾਵਾ ਅਜਿਹੇ ਉਤਪਾਦਾਂ ਦੀ ਦਰਾਮਦ ਬਾਜ਼ਾਰ ਨੂੰ ਹਾਸਲ ਕਰਨ 'ਚ ਵੀ ਸਹਾਇਤਾ ਮਿਲੇਗੀ ।
ਆਰ ਸੀ ਜੇ /ਆਰ ਐਨ ਐਮ / ਆਈ ਏ
(Release ID: 1655888)
Visitor Counter : 280