ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਨਹਿਰੂ ਯੁਵਾ ਕੇਂਦਰ ਸੰਗਠਨ (NYKS)ਵਿਸ਼ਵ ਦੀਆਂ ਸਭ ਤੋਂ ਵੱਡੀਆਂ ਨੌਜਵਾਨ ਸੰਸਥਾਵਾਂ ਵਿੱਚੋਂ ਇੱਕ ਹੈ: ਸ਼੍ਰੀ ਕਿਰੇਨ ਰਿਜਿਜੂ

Posted On: 17 SEP 2020 4:24PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਆਪਣੀਆਂ ਤਿੰਨ ਵੱਡੀਆਂ ਯੋਜਨਾਵਾਂ, ਯਾਨੀ (i) ਰਾਸ਼ਟਰੀ ਯੁਵਾ ਸਸ਼ਕਤੀਕਰਣ ਕਾਰਯਾਕ੍ਰਮ (ii) ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ)। (iii) ਰਾਜੀਵ ਗਾਂਧੀ ਨੈਸ਼ਨਲ ਇੰਸਟੀਟਿਊਟ ਆਵ੍ ਯੂਥ ਡਿਵੈਲਪਮੈਂਟ (ਆਰਜੀਐੱਨਆਈਵਾਈਡੀ) ਦੁਆਰਾ ਨੌਜਵਾਨ ਵਿਕਾਸ ਲਈ ਵੱਖ-ਵੱਖ ਯੁਵਾ ਕੇਂਦ੍ਰਿਤ ਗਤੀਵਿਧੀਆਂ ਲਾਗੂ ਕਰਦਾ ਹੈ।

ਯੁਵਾ ਮਾਮਲੇ ਵਿਭਾਗ ਦੀਆਂ ਸਕੀਮਾਂ ਦੇ ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਅਧੀਨ ਯੂਥ ਦੇ ਵਿਕਾਸ ਲਈ ਕੰਮ ਕਰਨ ਵਾਲੀਆਂ ਤਿੰਨ ਸੰਸਥਾਵਾਂ ਹਨ (i) ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ); (ii) ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਅਤੇ (iii) ਆਰ ਜੀ ਨੈਸ਼ਨਲ ਇੰਸਟੀਟਿਊਟ ਆਵ੍ ਯੂਥ ਡਿਵੈਲਪਮੈਂਟ (ਆਰਜੀਐੱਨਆਈਵਾਈਡੀ)। ਇਹ ਸੰਗਠਨ ਹੇਠ ਲਿਖੇ ਅਨੁਸਾਰ ਹਨ:-

 

https://static.pib.gov.in/WriteReadData/userfiles/Link%20Doc.pdf

 

1. ਆਰ ਜੀ ਨੈਸ਼ਨਲ ਇੰਸਟੀਟਿਊਟ ਆਵ੍ ਯੂਥ ਡਿਵੈਲਪਮੈਂਟ (ਆਰਜੀਐੱਨਆਈਵਾਈਡੀ): ਆਰਜੀਐੱਨਆਈਡੀ, ਸ੍ਰੀਪੇਰੁੰਬੁਦੂਰ, ਤਮਿਲਨਾਡੂ, ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਇੱਕ ‘ਰਾਸ਼ਟਰੀ ਮਹੱਤਵ ਦਾ ਸੰਸਥਾਨ’ ਹੈ। ਆਰ ਜੀ ਐੱਨ ਆਈ ਵਾਈ ਡੀ ਇਕ ਮਹੱਤਵਪੂਰਨ ਸੰਸਾਧਨ ਕੇਂਦਰ ਵਜੋਂ ਕਾਰਜਸ਼ੀਲ ਹੈ ਜਿਸ ਦੇ ਬਹੁ-ਪੱਖੀ ਕਾਰਜਾਂ ਨਾਲ ਪੋਸਟ ਗ੍ਰੈਜੂਏਟ ਪੱਧਰ 'ਤੇ ਅਕਾਦਮਿਕ ਪ੍ਰੋਗਰਾਮ ਚਲਾਏ ਜਾਂਦੇ ਹਨ ਜਿਨ੍ਹਾਂ ਵਿਚ ਨੌਜਵਾਨ ਵਿਕਾਸ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਨੌਜਵਾਨਾਂ ਦੇ ਵਿਕਾਸ ਦੇ ਮਹੱਤਵਪੂਰਨ ਖੇਤਰਾਂ ਵਿਚ ਮੌਲਿਕ ਖੋਜ ਕਾਰਜ ਸ਼ਾਮਲ ਹੁੰਦੇ ਹਨ ਅਤੇ ਇਸ ਖੇਤਰ ਵਿਚ ਨੌਜਵਾਨ ਵਿਕਾਸ, ਦੇਸ਼ ਭਰ ਵਿਚ ਵਿਸਤਾਰ ਅਤੇ ਪਹੁੰਚ ਪਹਿਲਾਂ ਤੋਂ ਇਲਾਵਾ ਇੰਸਟੀਟਿਊਟ ਦੁਆਰਾਟ੍ਰੇਨਿੰਗ / ਸਮਰੱਥਾ ਨਿਰਮਾਣ ਦੇ ਪ੍ਰੋਗਰਾਮ ਚਲਾਏ ਜਾਂਦੇ ਹਨ।

 

2. ਨਹਿਰੂ ਯੁਵਾ ਕੇਂਦਰ ਸੰਗਠਨ (NYKS): ਨਹਿਰੂ ਯੁਵਾ ਕੇਂਦਰ ਸੰਗਠਨਵਿਸ਼ਵ ਦੀਆਂ ਸਭ ਤੋਂ ਵੱਡੀਆਂ ਨੌਜਵਾਨ ਸੰਸਥਾਵਾਂ ਵਿੱਚੋਂ ਇੱਕ ਹੈ। ਨਹਿਰੂ ਯੁਵਾ ਕੇਂਦਰ ਸੰਗਠਨਦੀ 623 ਜ਼ਿਲ੍ਹਿਆਂ ਵਿੱਚ ਮੌਜੂਦਗੀ ਹੈ। ਨਹਿਰੂ ਯੁਵਾ ਕੇਂਦਰਾਂ ਦਾ ਉਦੇਸ਼ ਨੌਜਵਾਨਾਂ ਦੀ ਸ਼ਖਸੀਅਤ ਦਾ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਨਿਰਮਾਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਹੈ। ਨਹਿਰੂ ਯੁਵਾ ਕੇਂਦਰ ਸੰਗਠਨਦੀਆਂ ਗਤੀਵਿਧੀਆਂ ਦੇ ਫੋਕਸ ਦੇ ਖੇਤਰਾਂ ਵਿੱਚ ਸਿੱਖਿਆ, ਸਿਹਤ ਅਤੇ ਸੈਨੀਟੇਸ਼ਨ, ਵਾਤਾਵਰਣ, ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ, ਮਹਿਲਾ ਸਸ਼ਕਤੀਕਰਣ, ਨਾਗਰਿਕ ਸਿੱਖਿਆ, ਆਫ਼ਤ ਤੋਂ ਰਾਹਤ ਅਤੇ ਮੁੜ-ਵਸੇਬੇ ਆਦਿ ਸ਼ਾਮਲ ਹਨ।

 


3. ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ): ਸਵੈ-ਸੇਵੀ ਕਮਿਊਨਿਟੀ ਸੇਵਾ ਦੁਆਰਾ ਵਿਦਿਆਰਥੀ ਨੌਜਵਾਨਾਂ ਦੀ ਸ਼ਖਸੀਅਤ ਅਤੇ ਚਰਿੱਤਰ ਵਿਕਸਿਤ ਕਰਨ ਦੇ ਮੁੱਢਲੇ ਉਦੇਸ਼ ਨਾਲ ਨੈਸ਼ਨਲ ਸਰਵਿਸ ਸਕੀਮ (ਐੱਨ.ਐੱਸ.ਐੱਸ.) ਦੀ 1969 ਵਿਚ ਸ਼ੁਰੂਆਤ ਕੀਤੀ ਗਈ ਸੀ। ‘ਸੇਵਾ ਰਾਹੀਂ ਸਿਖਿਆ’ ਐੱਨਐੱਸਐੱਸ ਦਾ ਉਦੇਸ਼ ਹੈ। ਐੱਨਐੱਸਐੱਸ ਦੀ ਵਿਚਾਰਧਾਰਾ ਮਹਾਤਮਾ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ। ਐੱਨਐੱਸਐੱਸ ਦਾ ਮੰਤਵ ਹੈ “ਨੌਟ ਮੀ, ਬੱਟ ਯੂ” (‘ਖੁਦ ਤੋਂ ਪਹਿਲਾਂ ਆਪ’) (“NOT ME, BUT YOU” ‘(स्वयं से पहले आप’))

 

ਇਸ ਸਮੇਂ ਦੇਸ਼ ਭਰ ਵਿੱਚ 36 ਲੱਖ ਯੁਵਾ ਵਲੰਟੀਅਰਾਂ ਦੀ ਮੈਂਬਰਸ਼ਿਪ ਨਾਲ ਨਹਿਰੂ ਯੁਵਾ ਕੇਂਦਰ ਸੰਗਠਨ ਨਾਲ ਜੁੜੇ 1.87 ਲੱਖ ਯੂਥ ਕਲੱਬ ਹਨ ਅਤੇ ਐੱਨਐੱਸਐੱਸ ਵਿੱਚ ਲਗਭਗ 40 ਲੱਖ ਵਲੰਟੀਅਰ 479 ਯੂਨੀਵਰਸਿਟੀਆਂ, 17676 ਕਾਲਜਾਂ / ਤਕਨੀਕੀ ਸੰਸਥਾਵਾਂ ਅਤੇ 12087 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦਾਖਲ ਹਨ।

ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਯੂਵਾ ਮਾਮਲੇ ਅਤੇ ਖੇਡਾਂ ਲਈ ਸ੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*********

ਐੱਨਬੀ/ਓਜੇਏ/ਯੂਡੀ(Release ID: 1655780) Visitor Counter : 114