ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਰਕਾਰ ਨੇ ਪਿੱਛੇ ਜਿਹੇ ਰਾਸ਼ਟਰੀ ਖੇਡ ਪੁਰਸਕਾਰਾਂ ਦੀ ਇਨਾਮੀ–ਰਾਸ਼ੀ ਵਿੱਚ ਵਾਧਾ ਕੀਤਾ ਹੈ: ਸ੍ਰੀ ਕਿਰੇਨ ਰਿਜਿਜੂ

Posted On: 17 SEP 2020 4:33PM by PIB Chandigarh

ਇਹ ਮੰਤਰਾਲਾ ਉਲੰਪਿਕ ਖੇਡਾਂ, ਏਸ਼ਿਆਈ ਖੇਡਾਂ, ਕਾਮਨਵੈਲਥ ਖੇਡਾਂ ਆਦਿ ਵਿੱਚ ਮੈਡਲ ਜੇਤੂਆਂ ਨੂੰ ਉਨ੍ਹਾਂ ਦੇ ਸਰਗਰਮ ਖੇਡਾਂ ਤੋਂ ਸੇਵਾ–ਮੁਕਤ ਹੋਣ ਤੋਂ ਬਾਅਦ ਜੀਵਨ ਭਰ ਲਈ ਮਾਸਿਕ ਪੈਨਸ਼ਨ ਮੁਹੱਈਆ ਕਰਵਾਉਣ ਹਿਤ ‘ਹੋਣਹਾਰ ਖਿਡਾਰੀਆਂ ਨੂੰ ਪੈਨਸ਼ਨ ਦੀ ਯੋਜਨਾ’ ਅਤੇ ਇਸ ਵੇਲੇ ਗ਼ੁਰਬਤ ਵਿੱਚ ਜੀਵਨ ਬਤੀਤ ਕਰ ਰਹੇ ਪੁਰਾਅ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਹਿਤ ‘ਖਿਡਾਰੀਆਂ ਲਈ ਪੰਡਿਤ ਦੀਨਦਿਆਲ ਉਪਾਧਿਆਇ ਰਾਸ਼ਟਰੀ ਭਲਾਈ ਕੋਸ਼’ (PDUNWFS) ਯੋਜਨਾ ਲਾਗੂ ਕਰ ਰਿਹਾ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਪਿੱਛੇ ਜਿਹੇ ‘ਰਾਸ਼ਟਰੀ ਖੇਡ ਪੁਰਸਕਾਰਾਂ’ ਦੀ ਇਨਾਮੀ–ਰਾਸ਼ੀ ਵਿੱਚ ਵਾਧਾ ਕੀਤਾ ਹੈ ਜਿਵੇਂ ਕਿ ‘ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ’ ਲਈ ਇਨਾਮੀ ਰਾਸ਼ੀ 7.5 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ ਹੈ, ਦਰੋਣਾਚਾਰਿਆ ਪੁਰਸਕਾਰ (ਨਿਯਮਿਤ ਵਰਗ) ਲਈ ਇਹ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ, ਦਰੋਣਾਚਾਰਿਆ ਪੁਰਸਕਾਰ (ਲਾਈਫ਼ਟਾਈਮ ਵਰਗ) ਲਈ ਇਨਾਮੀ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 15 ਲੱਖ ਰੁਪਏ, ਅਰਜੁਨ ਅਵਾਰਡ ਲਈ ਇਹ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 15 ਲੱਖ ਰੁਪਏ ਅਤੇ ਧਿਆਨ ਚੰਦ ਅਵਾਰਡ ਲਈ ਇਨਾਮੀ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ‘ਅੰਤਰਰਾਸ਼ਟਰੀ ਖੇਡ ਈਵੈਂਟਸ ਵਿੱਚ ਤਮਗ਼ਾ ਜੇਤੂਆਂ ਤੇ ਉਨ੍ਹਾਂ ਦੇ ਕੋਚਾਂ ਲਈ ਵਿਸ਼ੇਸ਼ ਪੁਰਸਕਾਰਾਂ ਦੀ ਯੋਜਨਾ’ ਅਧੀਨ ਅੰਤਰਰਾਸ਼ਟਰੀ ਖੇਡ ਈਵੈਂਟਸ ਵਿੱਚ ਮੈਡਲ–ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਦਿੱਤਾ ਜਾਂਦਾ ਹੈ। ਕੇਂਦਰ ਸਰਕਾਰ ਵਿੱਚ ਹੋਣਹਾਰ ਖਿਡਾਰੀਆਂ ਲਈ ਗਰੁੱਪ ‘ਸੀ’ ਦੀਆਂ ਅਸਾਮੀਆਂ ਵਿੱਚ ਸਿੱਧੀ ਭਰਤੀ ਲਈ 5% ਤੱਕ ਦੇ ਰਾਖਵੇਂਕਰਣ ਦੀ ਵਿਵਸਥਾ ਹੈ। ਇਸ ਸਬੰਧੀ ਪਿੱਛੇ ਜਿਹੇ ਸਰਕਾਰ ਨੇ ਖੇਡਾਂ ਦੀ ਸੂਚੀ ਵਿੱਚ ਖੇਡ–ਅਨੁਸ਼ਾਸਨਾਂ ਦੀ ਗਿਣਤੀ 43 ਤੋਂ ਵਧਾ ਕੇ 63 ਕਰ ਦਿੱਤੀ ਹੈ। ਇਸ ਦੇ ਨਾਲ ਹੀ ‘ਰਾਸ਼ਟਰੀ ਖੇਡ ਵਿਕਾਸ ਫੰਡ’ (NSDF) ਅਧੀਨ ਵਿਭਿੰਨ ਖੇਡ ਪ੍ਰੋਤਸਾਹਨ ਗਤੀਵਿਧੀਆਂ ਲਈ ਵਿਸ਼ੇਸ਼ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਇਹ ਜਾਣਕਾਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ। 
*****
ਐੱਨਬੀ/ਓਜੇਏ/ਯੂਡੀ

 


(Release ID: 1655725) ਵਿਜ਼ੀਟਰ ਕਾਊਂਟਰ : 139