ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੀਐੱਨਜੀ ਅਤੇ ਸੀਐੱਨਜੀ ਦਾ ਆਯਾਤ ਅਤੇ ਘਰੇਲੂ ਉਤਪਾਦਨ

Posted On: 16 SEP 2020 1:25PM by PIB Chandigarh

ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਲਗਭਗ 9228 ਐੱਮਐੱਮਐੱਸਸੀਐੱਮ ਕੁਦਰਤੀ ਗੈਸ ਘਰੇਲੂ ਤੌਰ ਤੇ ਤਿਆਰ ਕੀਤੀ ਗਈ ਹੈ ਅਤੇ ਲਗਭਗ 9966 ਐੱਮਐੱਮਐੱਸਸੀਐੱਮ ਐੱਲਐੱਨਜੀ ਦਾ ਅਪ੍ਰੈਲ-ਜੁਲਾਈ, 2020 ਦੀ ਮਿਆਦ ਦੌਰਾਨ ਦੇਸ਼ ਵਿੱਚ ਆਯਾਤ ਕੀਤਾ ਗਿਆ ਹੈ ਇਹ ਗੈਸ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਅਤੇ ਕੰਪ੍ਰੈਸਡ ਕੁਦਰਤੀ ਗੈਸ (ਸੀਐੱਨਜੀ) ਦੀ ਮੰਗ ਨੂੰ ਵੀ ਪੂਰਾ ਕਰਦੀ ਹੈ

 

ਆਈਓਸੀਐੱਲ 517 ਕਿਲੋਮੀਟਰ ਲੰਬਾ ਪਰਾਦੀਪ - ਹਲਦੀਆ - ਬਰੌਨੀ ਤੇਲ 30” ਸਮਰੱਥਾ ਵਧਾਉਣ ਵਾਲਾ ਪਾਈਪਲਾਈਨ ਪ੍ਰੋਜੈਕਟ ਚਲਾ ਰਿਹਾ ਹੈ। ਆਈਓਸੀਐੱਲ ਨੇ ਦੱਸਿਆ ਹੈ ਕਿ 31.08.2020 ਤੱਕ 43.4% ਦੀ ਠੋਸ ਪ੍ਰੋਗ੍ਰੈਸ ਕੀਤੀ ਗਈ ਹੈ।

 

ਇਸ ਤੋਂ ਇਲਾਵਾ ਗੇਲ (GAIL) ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮ ਬੰਗਾਲ, ਓਡੀਸ਼ਾ ਅਤੇ ਅਸਾਮ ਦੇ ਰਾਜਾਂ ਨੂੰ ਜੋੜਨ ਲਈ ਬਰੌਨੀ - ਗੁਵਾਹਾਟੀ ਪਾਈਪਲਾਈਨ (ਬੀਜੀਪੀਐੱਲ) ਅਤੇ ਧਮਾੜਾ - ਹਲਦੀਆ (ਡੀਐੱਚਪੀਐੱਲ) ਤੱਕ ਦੇ ਵਿਸਤਾਰ ਨਾਲ ਜਗਦੀਸ਼ਪੁਰ - ਹਲਦੀਆ - ਬੋਕਾਰੋ - ਧਮਰਾ ਪਾਈਪਲਾਈਨ (ਜੇਐੱਚਬੀਡੀਪੀਐੱਲ) ਚਲਾ ਰਹੀ ਹੈ। ਗੇਲ ਨੇ ਦੱਸਿਆ ਹੈ ਕਿ ਲਗਭਗ 2,655 ਕਿਲੋਮੀਟਰ ਪਾਈਪ ਲਾਈਨ ਵਿੱਚੋਂ ਹੁਣ ਤੱਕ ਲਗਭਗ 1,401 ਕਿਲੋਮੀਟਰ ਬਣਾ ਲਈ ਗਈ ਹੈ।

 

ਇੰਦਰਧਨੁਸ਼ ਗੈਸ ਗ੍ਰਿੱਡ ਲਿਮਿਟਿਡ (ਆਈਜੀਜੀਐੱਲ) ਦੇ ਮੌਜੂਦਾ ਵਿਕਾਸ ਦੇ ਸਬੰਧ ਵਿੱਚ, ਇਹ ਦਰਸਾਇਆ ਗਿਆ ਹੈ ਕਿ ਭਾਰਤ ਸਰਕਾਰ ਨੇ ਪ੍ਰੋਜੈਕਟ ਦੀ ਲਾਗਤ ਦੇ 5,559 ਕਰੋੜ ਰੁਪਏ ਨੂੰ ਭਾਵ 60% ਵਾਈਬਿਲਟੀ ਗੈਪ ਫੰਡਿੰਗ (ਵੀਜੀਐੱਫ਼) ਨੂੰ 08.01.2020 ਨੂੰ ਪ੍ਰਵਾਨਗੀ ਦਿੱਤੀ ਹੈ। ਐੱਮ/ਐੱਸ ਮੇਕਨ ਪ੍ਰੋਜੈਕਟ ਮੈਨੇਜਮੈਂਟ ਕੰਸਲਟੈਂਟ (ਪੀਐੱਮਸੀ) ਦੇ ਤੌਰ ਤੇ ਜੁੜੇ ਹੋਏ ਹਨ ਅਸਾਮ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਮਣੀਪੁਰ ਲਈ ਪੀ ਐਂਡ ਐੱਮਪੀ ਐਕਟ, 1962 ਦੇ ਅਧੀਨ ਜ਼ਮੀਨ ਜਬਤ ਕਰਨ ਲਈ ਸਮਰੱਥ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਅਸਾਮ ਅਤੇ ਤ੍ਰਿਪੁਰਾ ਵਿੱਚ ਪੀਐੱਮਪੀ ਐਕਟ, 1962 ਦੇ ਅਧੀਨ ਧਾਰਾ 3 (1) ਦੇ ਨੋਟੀਫਿਕੇਸ਼ਨ ਦਾ ਪ੍ਰਕਾਸ਼ਨ ਪੂਰਾ ਹੋ ਗਿਆ ਹੈ। ਪ੍ਰੋਜੈਕਟ ਤੋਂ ਪਹਿਲਾਂ ਦੀਆਂ ਕਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ

 

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

*****

 

 

ਵਾਈਕੇਬੀ / ਐੱਸਕੇ



(Release ID: 1655270) Visitor Counter : 67