ਵਣਜ ਤੇ ਉਦਯੋਗ ਮੰਤਰਾਲਾ

ਚੀਨੀ ਵਸਤਾਂ ਤੇ ਪਾਬੰਦੀ

Posted On: 16 SEP 2020 4:30PM by PIB Chandigarh

ਸਰਕਾਰ ਉੱਭਰਦੇ ਵਪਾਰ ਅਤੇ ਆਰਥਿਕ ਕਾਰਕਾਂ ਤੇ ਅਧਾਰਿਤ ਲਗਾਤਾਰ ਦੇਸ਼ ਦੀ ਦਰਾਮਦ ਨੀਤੀ ਦਾ ਜਾਇਜ਼ਾ ਲੈਂਦੀ ਹੈ । ਦਰਾਮਦ ਨੂੰ ਨਿਯਮਬੱਧ ਕਰਨ ਦੇ ਫੈਸਲੇ ਰਾਸ਼ਟਰੀ ਅਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਲਏ ਜਾਂਦੇ ਹਨ । ਇਸ ਵੇਲੇ ਵਿਦੇਸ਼ ਵਪਾਰ ਨੀਤੀ ਤਹਿਤ ਦਰਾਮਦ ਕਰਨ ਵਾਲੀਆਂ ਤਕਰੀਬਨ 550 ਟੈਰੀਫਲਾਈਨਸ “ਸੀਮਤ / ਪਾਬੰਦੀ" ਸ਼੍ਰੇਣੀ ਤਹਿਤ ਹਨ । ਇਹਨਾਂ ਦੀ ਦਰਾਮਦ ਚੀਨ ਸਮੇਤ ਸਾਰੇ ਦੇਸ਼ਾਂ ਤੋਂ ਸੀਮਤ ਹੈ ।


ਸਰਕਾਰ ਨੇ ਘਰੇਲੂ ਸਮਰੱਥਾ ਨੂੰ ਸਹਿਯੋਗ ਅਤੇ ਵਧਾਉਣ ਲਈ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਹਨ , ਇਹ ਮੋਬਾਈਲ ਫੋਨ ਦੇ ਖੇਤਰ ਅਤੇ ਇਲੈਕਟ੍ਰੋਨਿਕਸ ਸਾਜ਼ੋ ਸਮਾਨ ਅਤੇ ਵੱਡੀ ਮਾਤਰਾ ਵਿੱਚ ਦਵਾਈਆਂ ਅਤੇ ਮੈਡੀਕਲ ਯੰਤਰਾਂ ਸਮੇਤ ਈਜ਼ ਆਫ ਡੂਈਂਗ ਬਿਜਨੈੱਸ ਅਤੇ ਪ੍ਰੋਡਕਸ਼ਨ ਲਿੰਕਡ ਇਨਸੈਂਟਿਵਸ ਰਾਹੀਂ ਕੀਤੇ ਜਾ ਰਹੇ ਹਨ ਜੋ ਆਤਮਨਿਰਭਰ ਭਾਰਤ ਦੀ ਦੂਰ ਦ੍ਰਿਸ਼ਟੀ ਨਾਲ ਮੇਲ ਖਾਂਦਾ ਹੈ । ਉਦਯੋਗ ਉੱਤੇ ਉਤਸ਼ਾਹਿਤ ਉਪਾਵਾਂ ਦੇ ਅਸਰ ਦੀ ਸਮਝ ਵਿਸ਼ਵ ਅਰਥਚਾਰੇ ਨੂੰ ਫਿਰ ਤੋਂ ਸੁਰਜੀਤ ਹੋਣ ਤੋਂ ਬਾਅਦ ਲੱਗੇਗੀ ।

 

ਇਹ ਜਾਣਕਾਰੀ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ।


ਵਾਈ ਬੀ / ਏ ਪੀ



(Release ID: 1655218) Visitor Counter : 149