ਗ੍ਰਹਿ ਮੰਤਰਾਲਾ

ਰਾਜਾਂ ਨੂੰ ਵਾਧੂ ਆਈਆਰਬੀ ਦੀ ਵਿਵਸਥਾ

Posted On: 16 SEP 2020 3:26PM by PIB Chandigarh
ਭਾਰਤ ਸਰਕਾਰ ਆਈਆਈਐਮ, ਰੋਹਤਕ ਰਾਹੀਂ ਇੰਡੀਆ ਰਿਜ਼ਰਵ ਬਟਾਲੀਅਨ ਸਕੀਮ 'ਤੇ ਪ੍ਰਭਾਵ ਮੁਲਾਂਕਣ ਅਧਿਐਨ ਹਾਸਲ ਕਰ ਰਹੀ ਹੈ I ਡਰਾਫਟ ਰਿਪੋਰਟ ਬਾਰੇ ਇੱਕ ਪੇਸ਼ਕਾਰੀ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ, ਰਿਪੋਰਟ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ I   

 
ਕਰਨਾਟਕ ਸਮੇਤ 5 ਰਾਜਾਂ ਤੋਂ ਵਾਧੂ ਆਈਆਰ ਬਟਾਲੀਅਨਾਂ ਲਈ ਪ੍ਰਸਤਾਵ ਪ੍ਰਾਪਤ ਹੋਏ ਹਨ I ਨਵੀਂ ਇੰਡੀਆ ਰਿਜ਼ਰਵ ਬਟਾਲੀਅਨ ਦੀ ਮਨਜ਼ੂਰੀ ਅਧਿਐਨ ਦੇ ਨਤੀਜੇ 'ਤੇ ਨਿਰਭਰ ਕਰਦੀ ਹੈ I 

 
ਇਹ ਗੱਲ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਪ੍ਰਸ਼ਨ ਦੇ ਇੱਕ ਲਿਖਤੀ ਜਵਾਬ ਵਿੱਚ ਕਹੀ ।

 

ਐਨਡਬਲਯੂ / ਆਰਕੇ / ਪੀਕੇ / ਡੀਡੀਡੀ



(Release ID: 1655107) Visitor Counter : 86