ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿਚ ਕੋਵਿਡ-19 ਮਹਾਂਮਾਰੀ ਫੈਲਣ ਦੇ ਸ਼ੁਰੂਆਤੀ ਸੰਕੇਤ

Posted On: 15 SEP 2020 2:59PM by PIB Chandigarh

ਵਿਸ਼ਵ ਸਿਹਤ ਸੰਗਠਨ ਇੰਡੀਆ ਨੇ 6 ਜਨਵਰੀ, 2020 ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚ ਅਣਪਛਾਤੇ ਮੂਲ ਦੇ ਨਮੂਨੀਆ ਦੇ ਫੈਲਣ ਬਾਰੇ ਸਾਡੇ ਦੇਸ਼ ਨੂੰ ਜਦੋਂ ਚੌਕਸ ਕੀਤਾ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਚੀਨ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਸੀ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਅਧੀਨ ਸੰਯੁਕਤ ਨਿਗਰਾਨੀ ਸਮੂਹ 8 ਜਨਵਰੀ, 2020 ਨੂੰ ਚੀਨ ਦੀ ਵਿਗੜਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮਿਲਿਆ ਅਤੇ ਜਨਤਕ ਸਿਹਤ ਤਿਆਰੀ ਅਤੇ ਪ੍ਰਤੀਕ੍ਰਿਆ ਦੀਆਂ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਦੇਸ਼ ਵਿਆਪੀ ਲੌਕਡਾਊਨ ਹੋਣ ਤੋਂ ਪਹਿਲਾਂ, ਵਿਕਸਤ ਹੋਏ ਦ੍ਰਿਸ਼ ਦੇ ਅਧਾਰ ਤੇ ਕਾਰਜਸ਼ੀਲ, ਦਰਜਾਬੰਦੀ ਅਤੇ ਪੂਰਵ-ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈਆਂ ਦੀ ਇੱਕ ਲੜੀ ਤੋਰੀ ਗਈ ਸੀ। 

ਬਿਮਾਰੀ ਦੇ ਦਾਖਲੇ ਨੂੰ ਰੋਕਣ ਲਈ, ਭਾਰਤ ਨੇ ਪ੍ਰਭਾਵਿਤ ਦੇਸ਼ਾਂ ਦੇ ਲੱਛਣ ਯਾਤਰੀਆਂ ਦੀ ਪਛਾਣ ਲਈ 18 ਜਨਵਰੀ, 2020 ਨੂੰ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਜ਼ਮੀਨੀ ਸਰਹੱਦੀ ਕਰਾਸਿੰਗਾਂ 'ਤੇ ਯਾਤਰੀਆਂ ਦੀ ਸਕਰੀਨਿੰਗ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸਾਰੇ ਯਾਤਰੀਆਂ ਲਈ ਸਰਵ ਵਿਆਪੀ ਸਕ੍ਰੀਨਿੰਗ ਕੀਤੀ ਗਈ। ਏਕੀਕ੍ਰਿਤ ਬਿਮਾਰੀ ਰੋਗ ਨਿਗਰਾਨੀ ਪ੍ਰੋਗਰਾਮ ਤਹਿਤ ਕਮਿਊਨਿਟੀ ਵਿਚ ਇਨ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਅਤੇ ਸ਼ੱਕੀਆਂ ਦੇ ਸੰਪਰਕ ਅਤੇ ਪੁਸ਼ਟੀ ਕੀਤੇ ਕੇਸਾਂ ਨੂੰ ਵਾਚਿਆ ਗਿਆ। ਅਜਿਹੇ ਸਾਰੇ ਰਾਜਾਂ / ਜ਼ਿਲ੍ਹਿਆਂ ਵਿੱਚ ਜਿੱਥੇ ਕੇਸ ਮਿਲੇ, ਵਿੱਚ ਕਲੱਸਟਰਾਂ ਅਤੇ ਵੱਡੇ ਪ੍ਰਕੋਪਾਂ ਨੂੰ ਰੋਕਣ ਲਈ ਇੱਕ ਪ੍ਰਣਾਲੀ ਰਣਨੀਤੀ ਬਣਾਈ ਗਈ ਸੀ। ਨਿਗਰਾਨੀ, ਸੰਪਰਕ ਟਰੇਸਿੰਗ, ਨਮੂਨਾ ਇਕੱਠਾ ਕਰਨ ਅਤੇ ਆਵਾਜਾਈ, ਕਲੀਨਿਕਲ ਪ੍ਰਬੰਧਨ, ਡਿਸਚਾਰਜ ਨੀਤੀ, ਸੰਕਰਮਣ ਰੋਕਥਾਮ ਅਤੇ ਨਿਯੰਤਰਣ ਅਤੇ ਘਰੇਲੂ ਕੁਆਰੰਟੀਨ ਬਾਰੇ ਯਾਤਰਾ ਸੰਬੰਧੀ ਸਲਾਹ ਅਤੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ।

18 ਜਨਵਰੀ, 2020 ਤੋਂ ਭਾਰਤ ਨੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਕ੍ਰੀਨਿੰਗ, ਨਿਗਰਾਨੀ, ਸੰਪਰਕ ਟਰੇਸਿੰਗ ਲਈ ਲੋੜੀਂਦੀ ਕਾਰਵਾਈ ਕੀਤੀ। ਅੰਤਰਰਾਸ਼ਟਰੀ ਯਾਤਰੀਆਂ ਦੇ ਆਉਣ-ਜਾਣ 'ਤੇ ਰੋਕ ਲਗਾਉਣ ਲਈ ਯਾਤਰਾ ਸੰਬੰਧੀ ਸਲਾਹ ਜਾਰੀ ਕੀਤੀ ਗਈ।

ਕੋਵਿਡ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਦਾਖਲੇ ਦੀ ਜਾਂਚ ਦੇ ਬਿੰਦੂਆਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਬਾਅਦ ਵਿੱਚ ਸਰਵ ਵਿਆਪੀ ਸਕ੍ਰੀਨਿੰਗ ਕੀਤੀ ਗਈ ਸੀ। 25 ਮਾਰਚ, 2020 ਨੂੰ ਤਾਲਾਬੰਦੀ ਤੋਂ ਪਹਿਲਾਂ ਇਨ੍ਹਾਂ ਹਵਾਈ ਅੱਡਿਆਂ 'ਤੇ 15,24,266 ਯਾਤਰੀਆਂ ਸਮੇਤ ਕੁੱਲ 14,154 ਉਡਾਣਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਹ ਸਕ੍ਰੀਨਿੰਗ 12 ਵੱਡੀਆਂ ਅਤੇ 65 ਛੋਟੀਆਂ ਬੰਦਰਗਾਹਾਂ ਅਤੇ ਜਮੀਨੀ ਬਾਰਡਰ ਕਰਾਸਿੰਗਸ 'ਤੇ ਵੀ ਕੀਤੀ ਗਈ ਸੀ। ਹਵਾਈ ਅੱਡਿਆਂ ਤੋਂ ਇਲਾਵਾ, ਲਗਭਗ 16.31 ਲੱਖ ਵਿਅਕਤੀਆਂ ਨੂੰ ਜਮੀਨੀ ਬਾਰਡਰ ਕਰਾਸਿੰਗਜ਼ 'ਤੇ ਅਤੇ ਲਗਭਗ 86,379 ਵਿਅਕਤੀਆਂ ਨੂੰ 12 ਵੱਡੇ, 65 ਛੋਟੇ ਸਮੁੰਦਰੀ ਬੰਦਰਗਾਹਾਂ' ਤੇ ਸਕਰੀਨਿੰਗ ਕੀਤਾ ਗਿਆ। ਵੱਖ-ਵੱਖ ਕੇਂਦਰੀ ਟੀਮਾਂ ਨੂੰ ਹਵਾਈ ਅੱਡਿਆਂ ਅਤੇ ਉਹਨਾਂ ਨਾਲ ਜੁੜੇ ਹਸਪਤਾਲਾਂ ਦੇ ਨਿਰੀਖਣ ਲਈ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਜਾਂਚ ਦੌਰਾਨ ਸ਼ੱਕੀ ਮਾਮਲਿਆਂ ਦੀ ਸਹੀ ਪਛਾਣ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ।

ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀਦਿਤੀ

                                                                              *****

ਐਮਵੀ


(Release ID: 1654651)