ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਕੋਵਿਡ–19 ਮਹਾਮਾਰੀ ਕਾਰਨ ਟੂਰਿਜ਼ਮ ਖੇਤਰ ਵਿੱਚ ਪੈਦਾ ਹੋਏ ਸੰਕਟ ਉੱਤੇ ਕਾਬੂ ਪਾਉਣ ਲਈ ਕਈ ਕਦਮ ਉਠਾਏ ਹਨ – ਟੂਰਿਜ਼ਮ ਮੰਤਰੀ
ਸੈਲਾਨੀਆਂ ਦੇ ਟਿਕਾਣਿਆਂ ਤੇ ਗਤੀਵਿਧੀਆਂ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਤੇ ਫੈਲਾਉਣ ਲਈ ਡਿਜੀਟਲ ਮੀਡੀਆ ਦਾ ਉਪਯੋਗ ਕੀਤਾ ਜਾਵੇਗਾ: ਸ਼੍ਰੀ ਪ੍ਰਹਲਾਦ ਸਿੰਘ ਪਟੇਲ
Posted On:
14 SEP 2020 6:33PM by PIB Chandigarh
ਕੋਵਿਡ–19 ਕਾਰਨ ਟੂਰਿਜ਼ਮ ਖੇਤਰ ਵਿੱਚ ਪੈਦਾ ਹੋਏ ਸੰਕਟ ਉੱਤੇ ਕਾਬੂ ਪਾਉਣ ਲਈ ਨਿਮਨਲਿਖਤ ਕਦਮ ਉਠਾਏ ਗਏ ਹਨ:
i. ਕੋਵਿਡ ਤੋਂ ਸੁਰੱਖਿਆ ਤੇ ਸਫ਼ਾਈ ਲਈ ਜਾਗਰੂਕਤਾ ਪੈਦਾ ਕਰਨ, ਸਿਖਲਾਈ ਦੇਣ ਤੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਦਾ ਮੁੱਲਾਂਕਣ ਕਰਨ ਹਿਤ ਵਿਸਤ੍ਰਿਤ ਅਪਰੇਸ਼ਨਲ ਦਿਸ਼ਾ–ਨਿਰਦੇਸ਼ ਤਿਆਰ ਕੀਤੇ ਗਏ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਾਹੁਣਚਾਰੀ ਉਦਯੋਗ, ਖ਼ਾਸ ਤੌਰ ’ਤੇ ਛੋਟੀਆਂ ਤੇ ਦਰਮਿਆਨੀਆਂ ਇਕਾਈਆਂ ਦੀ ਸਮਰੱਥਾ ਵਧਾਉਣਾ ਤੇ ਉਨ੍ਹਾਂ ਦੇ ਕਾਰੋਬਾਰ ਮੁੜ–ਸ਼ੁਰੂ ਕਰਵਾਉਣਾ ਤੇ ਪ੍ਰਫ਼ੁੱਲਤ ਕਰਨਾ ਹੈ।
ii. ਹੋਟਲਾਂ, ਰੈਸਟੋਰੈਂਟਾਂ, B&Bs / ਹੋਮ ਸਟੇਅਜ਼ ਤੇ ਟੂਰਿਜ਼ਮ ਦੀ ਸੇਵਾ ਪ੍ਰਦਾਨ ਵਾਲੀਆਂ ਏਜੰਸੀਆਂ ਤੇ ਸੰਗਠਨਾਂ ਦੇ ਸੰਚਾਲਨਨ ਲਈ ਸਿਫ਼ਾਰਸ਼ਾਂ ਦਾ ਸੂਤਰੀਕਰਣ ਕੀਤਾ ਗਿਆ ਹੈ ਤੇ ਕਾਰੋਬਾਰਾਂ ਨੂੰ ਸੁਖਾਵੇਂ ਢੰਗ ਨਾਲ ਮੁੜ ਸ਼ੁਰੂ ਕਰਨ ਵਿੱਚ ਸੁਵਿਧਾ ਲਈ 8 ਜੂਨ, 2020 ਨੂੰ ਇਹ ਸਿਫ਼ਾਰਸ਼ਾਂ ਜਾਰੀ ਕੀਤੀਆਂ ਗਈਆਂ ਹਨ।
iii. ਉਨ੍ਹਾਂ ਹੋਟਲਾਂ ਤੇ ਹੋਰ ਆਵਾਸ ਇਕਾਈਆਂ ਦੀ ਪ੍ਰਵਾਨਗੀ ਜਾਂ ਸਰਟੀਫ਼ਿਕੇਸ਼ਨਾਂ (ਪ੍ਰਮਾਣਿਕਤਾਵਾਂ) ਦੀ ਵੈਧਤਾ, ਜਿਨ੍ਹਾਂ ਦੀ ਪ੍ਰੋਜੈਕਟ ਮਨਜ਼ੂਰੀ / ਮੁੜ–ਪ੍ਰਵਾਨਗੀ ਤੇ ਵਰਗੀਕਰਣ / ਮੁੜ–ਵਰਗੀਕਰਣ ਦੀ ਮਿਆਦ ਪੁੱਗ ਗਈ ਹੈ / ਛੇਤੀ ਪੁੱਗਣ ਵਾਲੀ ਹੈ, ਨੂੰ 30 ਸਤੰਬਰ, 2020 ਤੱਕ ਅੱਗੇ ਵਧਾ ਦਿੱਤਾ ਗਿਆ ਹੈ।
iv. ਮੰਤਰਾਲੇ ਨੇ ਕੋਵਿਡ–19 ਅਤੇ ਉਸ ਤੋਂ ਬਾਅਦ ਦੇ ਹਵਾਲੇ ਨਾਲ ਹੋਟਲਾਂ, ਰੈਸਟੋਰੈਂਟਾਂ, B&Bs ਅਤੇ ਹੋਰ ਇਕਾਈਆਂ ਦੇ ਸੁਰੱਖਿਅਤ ਸੰਚਾਲਨ ਵਾਸਤੇ ਜਾਰੀ ਕੀਤੇ ਦਿਸ਼ਾ–ਨਿਰਦੇਸ਼ਾਂ / ਸਪੈਸ਼ਲ ਅਪਰੇਟਿੰਗ ਪ੍ਰੋਸੀਜ਼ਰਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਹਿਤ SAATHI ਭਾਵ ‘ਸਾਥੀ' (ਮੁੱਲਾਂਕਣ ਕਰਨ, ਜਾਗਰੂਕਤਾ ਫੈਲਾਉਣ ਤੇ ਸਿਖਲਾਈ ਦੇਣ ਦੀ ਪ੍ਰਣਾਲੀ) ਨਾਂਅ ਦੀ ਇੱਕ ਪਹਿਲ ਵਿਕਸਿਤ ਕੀਤੀ ਗਈ ਹੈ।
v. ਟ੍ਰੈਵਲ ਏਜੰਟਾਂ, ਟੂਰ ਅਪਰੇਟਰਾਂ, ਟੂਰਿਸਟ ਟ੍ਰਾਂਸਪੋਰਟ ਅਪਰੇਟਰਾਂ ਦੀ ਮਾਨਤਾ ਨੂੰ ਟੂਰਿਜ਼ਮ ਮੰਤਰਾਲੇ ਦੁਆਰਾ ਆਪਣੇ–ਆਪ ਹੀ ਛੇ ਮਹੀਨਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ। ਜਿਨ੍ਹਾਂ ਨੇ ਮੰਤਰਾਲੇ ਕੋਲ ਆਪਣੀ ਮਾਨਤਾ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ ਨੂੰ ਲੋੜੀਂਦੀਆਂ ਕਾਰਜ–ਵਿਧੀਆਂ ਨੂੰ ਮੁਕੰਮਲ ਕਰਨ ਦੀ ਪ੍ਰਕਿਰਿਆ ਮੁਲਤਵੀ ਰੱਖ ਕੇ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਛੇ ਮਹੀਨਿਆਂ ਲਈ ਮਾਨਤਾ ਦੇ ਦਿੱਤੀ ਗਈ ਹੈ।
vi. ਮਾਰਕਿਟਿੰਗ ਵਿਕਾਸ ਸਹਾਇਤਾ ਯੋਜਨਾ ਦਾ ਖੇਤਰ ਤੇ ਇਸ ਪਹੁੰਚ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਸਬੰਧਿਤ ਧਿਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਦਿਸ਼ਾ–ਨਿਰਦੇਸ਼ਾਂ ਨੂੰ ਸੋਧਿਆ ਜਾ ਰਿਹਾ ਹੈ।
vii. ਮੰਤਰਾਲੇ ਨੇ ਜਨਵਰੀ 2020 ’ਚ ‘ਦੇਖੋ ਅਪਨਾ ਦੇਸ਼’ (DAD) ਪਹਿਲ ਦੀ ਸ਼ੁਰੂਆਤ ਕੀਤੀ ਸੀ। DAD ਨੂੰ ਮੰਤਰਾਲੇ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਅਤੇ ‘ਡੋਮੈਸਟਿਕ ਇੰਡੀਆ ਟੂਰਿਜ਼ਮ’ ਦੇ ਦਫ਼ਤਰਾਂ ਦੁਆਰਾ ਵਿਆਪਕ ਤੌਰ ਉੱਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਪਹਿਲ ਅਧੀਨ ਮੰਤਰਾਲੇ ਨੇ ਦੇਸ਼ ਦੇ ਵਿਭਿੰਨ ਸੱਭਿਆਚਾਰਾਂ, ਵਿਰਾਸਤ, ਟਿਕਾਣਿਆਂ ਤੇ ਟੂਰਿਜ਼ਮ ਉਤਪਾਦਾਂ ਨੂੰ ਦਰਸਾਉਣ ਲਈ ਵੈੱਬੀਨਾਰਜ਼ ਦੀ ਇੱਕ ਲੜੀ ਦਾ ਆਯੋਜਨ ਕੀਤਾ ਸੀ। ਵੱਡੇ ਪੱਧਰ ਉੱਤੇ ਜਾਗਰੂਕਤਾ ਪੈਦਾ ਕਰਨ ਲਈ, ਮੰਤਰਾਲੇ ਨੇ MyGov.in ਮੰਚ ਉੱਤੇ DAD ਬਾਰੇ ਔਨਲਾਈਨ ਸੰਕਲਪ ਲੈਣ ਤੇ ਕੁਇਜ਼ (ਪ੍ਰਸ਼ਨੋਤਰੀ) ਦੀ ਵੀ ਸ਼ੁਰੂਆਤ ਕੀਤੀ ਹੈ।
viii. ਮੰਤਰਾਲੇ ਨੇ ਦੇਸ਼ ਦੇ ਉਤਪਾਦਾਂ, ਤਿਉਹਾਰਾਂ, ਖਾਣਿਆਂ ਆਦਿ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਉੱਤੇ ਪ੍ਰੋਤਸਾਹਨ ਕਰਨ ਜਿਹੇ ਅਨੇਕ ਨਵੀਨ ਕਿਸਮ ਦੇ ਕਦਮਾਂ ਜ਼ਰੀਏ ਘਰੇਲੂ ਟੂਰਿਜ਼ਮ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਧਾਰਨਾ ਨੂੰ ਉਤਸ਼ਾਹਿਤ ਕਰਨ ਦੀਆਂ ਗਤੀਵਿਧੀਆਂ ਵੀ ਕਰਵਾ ਰਿਹਾ ਹੈ। ਇਸ ਨੇ ਇਨ੍ਹਾਂ ਟਿਕਾਣਿਆਂ ਨੂੰ ਉਤਸ਼ਾਹਿਤ ਕਰਨ ਲਈ ਲੌਕਡਾਊਨ ਦੌਰਾਨ ਕਈ ਸ਼ਹਿਰਾਂ ਦੀ ਹਵਾਈ ਫ਼ੋਟੋਗ੍ਰਾਫ਼ੀ ਵੀ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਦੇਸ਼ ਦੇ ਆਖ਼ਰੀ ਕੋਣੇ ਤੱਕ ਕਨੈਕਟੀਵਿਟੀ ਦਾ ਟੀਚਾ RCS-UDAN ਜ਼ਰੀਏ ਵਿਵਹਾਰਕਤਾ ਗੈਪ ਫ਼ੰਡਿੰਗ ਦੁਆਰਾ ਰੱਖਿਆ ਜਾ ਰਿਹਾ ਹੈ ਅਤੇ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੁਆਰਾ ਮਹੱਤਵਪੂਰਨ ਸੈਲਾਨੀ ਟਿਕਾਣਿਆਂ ਤੱਕ ਸੜਕਾਂ ਦੀ ਕਨੈਕਟੀਵਿਟੀ ’ਚ ਸੁਧਾਰ ਲਿਆਉਣ ਬਾਰੇ ਵਿਚਾਰ–ਵਟਾਂਦਰੇ ਕੀਤੇ ਗਏ ਹਨ।
ਮੰਤਰਾਲੇ ਨੇ ਮਹਾਮਾਰੀ ਕਾਰਨ ਲੱਗੀ ਢਾਹ ਉੱਤੇ ਕਾਬੂ ਪਾਉਣ ਲਈ ਟੈਕਨੋਲੋਜੀ ਦੇ ਉਪਯੋਗ ਲਈ ਵਿਸਤ੍ਰਿਤ ਰਣਨੀਤੀ ਉਲੀਕੀ ਹੈ।
ਗੂਗਲ ਦੇ ਸਹਿਯੋਗ ਨਾਲ ‘ਇਨਕ੍ਰੈਡੀਬਲ ਇੰਡੀਆ ਡਿਜੀਟਲ ਪਲੈਟਫ਼ਾਰਮ’ (ਬੇਮਿਸਾਲ ਭਾਰਤ ਡਿਜੀਟਲ ਮੰਚ) ਵਿੱਚ ਦੇਸ਼ ਭਰ ਦੇ ਪ੍ਰਮੁੱਖ ਸੈਲਾਨੀ ਟਿਕਾਣਿਆਂ ਲਈ ਕਈ ਤਰ੍ਹਾਂ ਦੇ 360 ਡਿਗਰੀ ਦੀਆਂ ਵਿਸਤ੍ਰਿਤ ਵਿਆਖਿਆਵਾਂ ਤੇ ਕਹਾਣੀਆਂ ਜਿਹੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ਵਿਸ਼ਾ–ਵਸਤੂ ਦੀ ਵਿਵਸਥਾ ‘ਇਨਕ੍ਰੈਡੀਬਲ ਇੰਡੀਆ’ ਦੀ ਵੈੱਬਸਾਈਟ ’ਤੇ ਪ੍ਰਮੁੱਖ ਸੈਲਾਨੀ ਟਿਕਾਣਿਆਂ ਦੇ ਪੰਨਿਆਂ ਉੱਤੇ ਕੀਤੀ ਗਈ ਹੈ। ਇਹ ਐਂਬੈੱਡਡ ਵਿਸਤ੍ਰਿਤ ਵਿਆਖਿਆਵਾਂ ਦਰਸ਼ਕਾਂ ਨੂੰ 360 ਡਿਗਰੀ ਦੀਆਂ ਦਿਲ–ਖਿੱਚਵੀਆਂ ਤਸਵੀਰਾਂ ਰਾਹੀਂ ਮਨਮੋਹਕ ਅਨੁਭਵ ਪ੍ਰਦਾਨ ਕਰਵਾਉਣਗੀਆਂ। 360 ਡਿਗਰੀ ਦੀਆਂ ਵਿਸਤ੍ਰਿਤ ਵਿਆਖਿਆਵਾਂ ਦੀ ਵਿਵਸਥਾ ਭਾਰਤ ਦੀਆਂ ਪ੍ਰਮੁੱਖ ਵਿਸ਼ਵ ਰਾਸਤੀ ਸਥਾਨਾਂ ਲਈ ਵੀ ਕੀਤੀ ਗਈ ਹ।
ਸੈਲਾਨੀ ਟਿਕਾਣਿਆਂ ਤੇ ਗਤੀਵਿਧੀਆਂ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਤੇ ਫੈਲਾਉਣ ਲਈ ਡਿਜੀਟਲ ਮੀਡੀਆ ਦਾ ਪੂਰੀ ਤਰ੍ਹਾਂ ਉਪਯੋਗ ਕੀਤਾ ਜਾਵੇਗਾ ਅਤੇ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਲੋਕਾਂ ਨੂੰ ਉੱਥੋਂ ਦੀ ਸੈਰ ਕਰਨ ਲਈ ਤਿਆਰ ਕੀਤਾ ਜਾਵੇਗਾ। ‘ਇਨਕ੍ਰੈਡੀਬਲ ਇੰਡੀਆ’ ਵੈੱਬ ਪੋਰਟਲ ਤੇ ਮੋਬਾਇਲ ਐਪ ਨੂੰ ਵਧੀਆ ਵਿਸ਼ਾ–ਵਸਤੂ ਅਤੇ ਸੈਲਾਨੀਆਂ ਲਈ ਖ਼ਾਸ ਤੌਰ ’ਤੇ ਵਿਸ਼ੇਸ਼ ਅਤੇ ਉੱਚ ਪੱਧਰ ਦੀ ਵਿਅਕਤੀਗਤਤਾ ਰਾਹੀਂ ਹੋਰ ਭਰਪੂਰ ਬਣਾਇਆ ਜਾ ਰਿਹਾ ਹੈ।
ਟੂਰਿਜ਼ਮ ਮੰਤਰਾਲੇ ਨੇ ‘ਇਨਕ੍ਰੈਡੀਬਲ ਇੰਡੀਆ ਟੂਰਿਸਟ ਫ਼ੈਸਿਲੀਟੇਟਰ’ (IITF) ਸਰਟੀਫ਼ਿਕੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ – ਜੋ ਇੱਕ ਡਿਜੀਟਲ ਪਹਿਲ ਹੈ ਤੇ ਉਸ ਦਾ ਉਦੇਸ਼ ਸਮੁੱਚੇ ਦੇਸ਼ ਵਿੱਚ ਪੂਰੀ ਤਰ੍ਹਾਂ ਸਿੱਖਿਅਤ ਤੇ ਪੇਸ਼ੇਵਰਾਨਾ ਟੂਰਿਸਟ ਫ਼ੈਸਿਲੀਟੇਟਰਜ਼ ਦਾ ਇੱਕ ਪੂਲ ਬਣਾਉਣ ਦੇ ਦੇਸ਼ ਨਾਲ ਇੱਕ ਔਨਲਾਈਨ ਸਿਖਲਾਈ ਮੰਚ ਕਾਇਮ ਕਰਨਾ ਹੈ। ਇਸ ਨਾਲ ਸਥਾਨਕ ਪੱਧਰ ਉੱਤੇ ਅਤੇ ਦੇਸ਼ ਦੇ ਦੂਰ–ਦੁਰਾਡੇ ਦੇ ਇਲਾਕਿਆਂ ਵਿੱਚ ਟੂਰਿਜ਼ਮ ਦੀ ਸੰਭਾਵਨਾ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ।
ਇਹ ਜਾਣਕਾਰੀ ਸੱਭਿਆਚਾਰ ਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੁਆਰਾ ਅੱਜ ਲੋਕ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ ਗਈ ਸੀ।
*****
ਐੱਨਬੀ/ਏਕੇਜੇ
(Release ID: 1654241)
Visitor Counter : 203