ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲ ਇੰਡੀਆ ਮਿਸ਼ਨ ਦਾ ਟੀਚਾ

Posted On: 14 SEP 2020 2:32PM by PIB Chandigarh

ਰਾਸ਼ਟਰੀ ਕੌਸ਼ਲ ਵਿਕਾਸ ਮਿਸ਼ਨ (ਐੱਨਐੱਸਡੀਐੱਮ) ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 15 ਜੁਲਾਈ, 2015 ਨੂੰ ਦੇਸ਼ ਭਰ ਵਿੱਚ ਹੁਨਰ ਵਿਕਾਸ ਦੀਆਂ ਕੋਸ਼ਿਸ਼ਾਂ ਨੂੰ ਲਾਗੂ ਕਰਨ ਅਤੇ ਮਾਪਦੰਡ ਲਈ ਅਤੇ ਹਰ ਸਾਲ ਇੱਕ ਕਰੋੜ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਇੱਕ ਮਜ਼ਬੂਤ ਸੰਸਥਾਗਤ ਢਾਂਚਾ ਪ੍ਰਦਾਨ ਕਰਨ ਲਈ ਕੀਤਾ ਗਿਆ ਸੀ। ਸਕਿੱਲ ਇੰਡੀਆ ਮਿਸ਼ਨ ਤਹਿਤ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਲੰਬੀ ਮਿਆਦ ਅਤੇ ਥੋੜ੍ਹੇ ਸਮੇਂ ਦੀ ਸਿਖਲਾਈ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਯੋਗ ਕੌਸ਼ਲ ਪ੍ਰਦਾਨ ਕਰਦਾ ਹੈ। ਮੰਤਰਾਲੇ ਦੁਆਰਾ ਥੋੜ੍ਹੇ ਸਮੇਂ ਦੀ ਸਿਖਲਾਈ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ 2.0) ਅਤੇ ਜਨ ਸਿੱਖਿਆ ਸੰਸਥਾ (ਜੇਐੱਸਐੱਸ) ਲਾਗੂ ਕਰ ਰਿਹਾ ਹੈ। ਪੀਐੱਮਕੇਵੀਵਾਈ 2.0 ਦੇ ਤਹਿਤ ਅਲਾਟ ਕੀਤੇ ਅਤੇ ਖਰਚ ਕੀਤੇ ਗਏ ਫੰਡਾਂ ਦਾ ਵੇਰਵਾ 2017-18 ਤੋਂ ਲੈ ਕੇ 2019- 2019 ਦੇ ਅਨੁਲਗ 1-ਪਾਰਟ-ਏ ਵਿੱਚ ਰੱਖਿਆ ਗਿਆ ਹੈ। ਪੀਐੱਮਕੇਵੀਵਾਈ 2.0 ਤਹਿਤ 01.04.2020 ਤੱਕ 94.17 ਲੱਖ ਉਮੀਦਵਾਰਾਂ ਨੂੰ ਸਿਖਲਾਈ/ਓਰੀਐਂਟੇਸ਼ਨ ਪ੍ਰਦਾਨ ਕੀਤਾ ਗਿਆ ਹੈ।

 

ਵਿੱਤੀ ਵਰ੍ਹੇ -2018-20 ਲਈ ਜੇਐੱਸਐੱਸ ਸਕੀਮ ਦੇ ਤਹਿਤ ਸਿਖਲਾਈ ਪ੍ਰਾਪਤ ਉਮੀਦਵਾਰਾਂ ਨਾਲ ਅਲਾਟ ਕੀਤੇ ਗਏ ਅਤੇ ਖਰਚਿਆਂ ਦੇ ਵੇਰਵਿਆਂ ਨੂੰ ਅਨੁਲਗ 1-ਪਾਰਟ-ਬੀ ਵਿੱਚ ਰੱਖਿਆ ਗਿਆ ਹੈ।

 

ਸ਼ਿਲਪਕਾਰੀ ਸਿਖਲਾਈ ਯੋਜਨਾ ਤਹਿਤ ਲੰਬੀ ਮਿਆਦ ਦੀ ਸਿਖਲਾਈ ਉਦਯੋਗਿਕ ਸਿਖਲਾਈ ਸੰਸਥਾਵਾਂ ਦੁਆਰਾ ਦਿੱਤੀ ਜਾਂਦੀ ਹੈ। ਆਈਟੀਆਈਜ਼ ਦੀ ਸੰਖਿਆ ਸਾਲ 2014 ਵਿੱਚ ਕੁੱਲ 11964 ਤੋਂ ਵਧ ਕੇ ਸਾਲ 2018-19 ਵਿੱਚ 14939 ਹੋ ਗਈ ਹੈ ਅਤੇ ਸਿਖਿਆਰਥੀਆਂ ਦਾ ਦਾਖਲਾ ਇਸ ਮਿਆਦ ਵਿੱਚ 16.90 ਲੱਖ ਤੋਂ ਵਧ ਕੇ 23.08 ਲੱਖ ਹੋ ਗਿਆ ਹੈ। ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ) ਦੀ ਸਥਾਪਨਾ ਅਤੇ ਇਸ ਦਾ ਕੰਮ ਸਬੰਧਿਤ ਰਾਜ ਸਰਕਾਰਾਂ ਦੇ ਕੰਮਕਾਜ ਵਿੱਚ ਸ਼ਾਮਲ ਹੈ, ਜਦੋਂ ਕਿ ਪਰੀਖਿਆਵਾਂ ਅਤੇ ਸਰਟੀਫਿਕੇਸ਼ਨ ਦੇ ਨਾਲ-ਨਾਲ ਮਾਪਦੰਡ ਤਿਆਰ ਕਰਨ ਅਤੇ ਪਾਠਕ੍ਰਮ ਤਿਆਰ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।

 

ਅਨੁਲਗ-1

ਪਾਰਟ-

 

2017-18 ਤੋਂ 2019-20 ਤੱਕ ਪੀਐੱਮਕੇਵੀਵਾਈ 2.0 ਅਧੀਨ ਅਲਾਟ ਕੀਤੇ ਅਤੇ ਖਰਚ ਕੀਤੇ ਗਏ ਫੰਡਾਂ ਦਾ ਵੇਰਵਾ :

 

ੜੀ ਨੰਬਰ

ਵਿੱਤ ਵਰ੍ਹਾ

ਬਜਟ ਨਿਰਧਾਰਿਤ (ਸੋਧੇ ਅਨੁਮਾਨ, ਕਰੋੜਾਂ ਰੁਪਏ ਵਿੱਚ)

ਖਰਚ (ਕਰੋੜਾਂ ਰੁਪਇਆਂ ਵਿੱਚ)

1

2017-18

1723.19

1721.18

2

2018-19

1946.45

1909.19

3

2019-20

1749.22

1648.25

ਪਾਰਟ-ਬੀ

 

ਵਿੱਤ ਵਰ੍ਹੇ 2018-20 ਲਈ ਜੇਐੱਸਐੱਸ ਸਕੀਮ ਅਧੀਨ ਸਿਖਲਾਈ ਪ੍ਰਾਪਤ ਉਮੀਦਵਾਰਾਂ ਅਤੇ ਖਰਚ ਕੀਤੇ ਗਏ ਨਾਲ ਅਲਾਟ ਵੇਰਵਿਆਂ ਦਾ ਵਿਵਰਣ:

 

ੜੀ

ਨੰਬਰ

ਵਿੱਤ ਵਰ੍ਹਾ

ਬਜਟ ਨਿਰਧਾਰਿਤ (ਕਰੋੜਾਂ ਰੁਪਇਆਂ ਵਿੱਚ)

ਖਰਚ ਕੀਤਾ ਬਜਟ (ਕਰੋੜਾਂ ਰੁਪਇਆਂ ਵਿੱਚ)

ਸਿਖਲਾਈ ਪ੍ਰਾਪਤ ਉਮੀਦਵਾਰ (ਲੱਖਾਂ ਵਿੱਚ)

1

2018-19

80

61.50

1.67

2

2019-20

80

78.50

4.01

 

ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮ ਰਾਜ ਮੰਤਰੀ, ਸ਼੍ਰੀ ਆਰ.ਕੇ. ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

****

 

ਵਾਈਕੇਬੀ/ਐੱਸਕੇ(Release ID: 1654196) Visitor Counter : 59