ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਅਪ੍ਰੈਂਟਿਸਸ਼ਿਪ ਲਈ ਵਜ਼ੀਫਾ
Posted On:
14 SEP 2020 2:29PM by PIB Chandigarh
25 ਅਪ੍ਰੈਲ, 2019 ਨੂੰ ਭਾਰਤ ਦੇ ਵਧੀਕ ਆਰਡੀਨਰੀ ਗਜ਼ਟ ਵਿੱਚ ਵਪਾਰ ਟ੍ਰੇਨਿੰਗ ਦੇਣ ਵਾਲਿਆਂ ਸਮੇਤ ਟ੍ਰੇਨਿੰਗ ਦੇਣ ਵਾਲੀਆਂ ਸਾਰੀਆਂ ਸ਼੍ਰੇਣੀਆਂ ਲਈ ਅਦਾਇਗੀਯੋਗ ਵਾਧੇ ਦੀ ਘੱਟੋ ਘੱਟ ਦਰ ਨੂੰ ਸੋਧਿਆ ਗਿਆ ਹੈ। ਘੱਟੋ-ਘੱਟ ਵਜ਼ੀਫ਼ਾ ਵਿਦਿਅਕ ਅਤੇ ਤਕਨੀਕੀ ਯੋਗਤਾ ਦੀ ਜ਼ਰੂਰਤ 'ਤੇ ਅਧਾਰਿਤ ਹੈ, ਜੋ ਕਿ ਸਬੰਧਤ ਟਰੇਡਾਂ ਦੇ ਪਾਠਕ੍ਰਮ ਵਿੱਚ ਨਿਰਧਾਰਿਤ ਹੈ। ਅਪ੍ਰੈਂਟਿਸਸ਼ਿਪ ਨਿਯਮ, 1992, ਜਿਵੇਂ ਸਤੰਬਰ 2019 ਤੱਕ ਸੋਧਿਆ ਗਿਆ ਹੈ, ਅਨੁਸਾਰ ਟ੍ਰੇਨਿੰਗ ਦੇ ਦੂਜੇ ਸਾਲ ਦੌਰਾਨ, ਨਿਰਧਾਰਿਤ ਘੱਟੋ-ਘੱਟ ਵਜ਼ੀਫ਼ਾ ਰਾਸ਼ੀ ਵਿੱਚ 10 ਪ੍ਰਤੀਸ਼ਤ ਦਾ ਵਾਧਾ ਹੋਵੇਗਾ ਅਤੇ ਟ੍ਰੇਨਿੰਗ ਦੇ ਤੀਜੇ ਸਾਲ ਦੌਰਾਨ ਨਿਰਧਾਰਿਤ ਘੱਟੋ ਘੱਟ ਵਜ਼ੀਫ਼ਾ ਰਕਮ ਵਿੱਚ 15% ਦਾ ਵਾਧਾ ਹੋਵੇਗਾ। ਇਸ ਵੇਲੇ ਸਰਕਾਰ ਅਪ੍ਰੈਂਟਿਸਾਂ ਨੂੰ ਅਦਾਇਗੀ ਯੋਗ ਵਜ਼ੀਫ਼ੇ ਵਧਾਉਣ ਬਾਰੇ ਵਿਚਾਰ ਨਹੀਂ ਕਰ ਰਹੀ ਹੈ।
ਸਾਰੀਆਂ ਸ਼੍ਰੇਣੀਆਂ ਦੇ ਅਪ੍ਰੈਂਟਿਸਾਂ ਨੂੰ ਨਿਮਨਲਿਖਤ ਘੱਟੋ-ਘੱਟ ਵਜ਼ੀਫਾ ਹਰ ਮਹੀਨੇ ਭੁਗਤਾਨ ਕੀਤਾ ਜਾਂਦਾ ਹੈ:
ਲੜੀ ਨੰਬਰ
|
ਕੈਟੇਗੀ
|
ਟ੍ਰੇਨਿੰਗ ਦੇ ਪਹਿਲੇ ਸਾਲ ਲਈ ਨਿਰਧਾਰਿਤ ਘੱਟੋ ਘੱਟ ਬੇਸ ਸਟੈਪੈਂਡ ਦੀ ਰਕਮ
|
(1)
|
(2)
|
(3)
|
(i)
|
ਸਕੂਲ ਪਾਸ ਆਊਟ (5ਵੀਂ ਜਮਾਤ-9ਵੀਂ ਜਮਾਤ )
|
₹ 5000 ਪ੍ਰਤੀ ਮਹੀਨਾ
|
(ii)
|
ਸਕੂਲ ਪਾਸ ਆਊਟ (10ਵੀਂ ਜਮਾਤ)
|
₹ 6000 ਪ੍ਰਤੀ ਮਹੀਨਾ
|
(iii)
|
ਸਕੂਲ ਪਾਸ ਆਊਟ (12ਵੀਂ ਜਮਾਤ)
|
₹ 7000 ਪ੍ਰਤੀ ਮਹੀਨਾ
|
(iv)
|
ਰਾਸ਼ਟਰੀ ਜਾਂ ਰਾਜ ਸਰਟੀਫਿਕੇਟ ਧਾਰਕ
|
₹ 7000 ਪ੍ਰਤੀ ਮਹੀਨਾ
|
(v)
|
ਤਕਨੀਕੀ (ਵੋਕੇਸ਼ਨਲ) ਅਪ੍ਰੈਂਟਿਸ ਜਾਂ ਵੋਕੇਸ਼ਨਲ ਸਰਟੀਫਿਕੇਟ ਧਾਰਕ ਜਾਂ ਸੈਂਡਵਿਚ ਕੋਰਸ (ਡਿਪਲੋਮਾ ਸੰਸਥਾਨਾਂ ਤੋਂ ਵਿਦਿਆਰਥੀ)
|
₹ 7000 ਪ੍ਰਤੀ ਮਹੀਨਾ
|
(vi)
|
ਟੈਕਨੀਸ਼ੀਅਨ ਅਪ੍ਰੈਂਟਿਸ ਜਾਂ ਕਿਸੇ ਵੀ ਹੋਰ ਵਿਸ਼ੇ ਵਿੱਚ ਡਿਪਲੋਮਾ ਧਾਰਕ ਜਾਂ ਸੈਂਡਵਿਚ ਕੋਰਸ (ਡਿਗਰੀ ਸੰਸਥਾਨਾਂ ਦੇ ਵਿਦਿਆਰਥੀ)
|
₹ 8000 ਪ੍ਰਤੀ ਮਹੀਨਾ
|
(vii)
|
ਗ੍ਰੈਜੂਏਟ ਅਪ੍ਰੈਂਟਿਸ ਜਾਂ ਡਿਗਰੀ ਅਪ੍ਰੈਂਟਿਸ ਜਾਂ ਕਿਸੇ ਵੀ ਵਿਸ਼ੇ ਵਿੱਚ ਡਿਗਰੀ
|
₹ 8000 ਪ੍ਰਤੀ ਮਹੀਨਾ
|
(viii)
|
ਹੁਨਰ ਸਰਟੀਫਿਕੇਟ ਧਾਰਕ
|
ੳ. ਉਪਰੋਕਤ ਸਾਰਣੀ ਵਿੱਚ ਦਰਸਾਏ ਅਨੁਸਾਰ ਉਸਦੀ ਵਿਦਿਅਕ ਯੋਗਤਾ ਅਨੁਸਾਰ ਵਜ਼ੀਫਾ
ਅ. ਜੇ ਉਹ ਉਪਰੋਕਤ ਕਿਸੇ ਵੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਤਾਂ ਉਸਨੂੰ 5000 / ਪ੍ਰਤੀ ਮਹੀਨਾ ਘੱਟੋ ਘੱਟ ਵਜ਼ੀਫ਼ਾ ਮਿਲੇਗਾ।
|
ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਵਾਈਕੇਬੀ/ਐੱਸਕੇ
(Release ID: 1654195)
Visitor Counter : 177