ਪ੍ਰਧਾਨ ਮੰਤਰੀ ਦਫਤਰ
ਬਿਹਾਰ ਵਿੱਚ ਪੈਟਰੋਲੀਅਮ ਖੇਤਰ ਨਾਲ ਸਬੰਧਿਤ ਤਿੰਨ ਮੁੱਖ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
13 SEP 2020 2:42PM by PIB Chandigarh
ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਮੈਨੂੰ ਇੱਕ ਦੁਖਦ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਬਿਹਾਰ ਦੇ ਦਿੱਗਜ ਨੇਤਾ ਸ਼੍ਰੀਮਾਨ ਰਘੂਵੰਸ਼ ਪ੍ਰਸਾਦ ਸਿੰਘ, ਉਹ ਹੁਣ ਸਾਡੇ ਵਿੱਚ ਨਹੀਂ ਰਹੇ ਹਨ। ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ। ਰਘੂਵੰਸ਼ ਬਾਬੂ ਦੇ ਜਾਣ ਨਾਲ ਬਿਹਾਰ ਅਤੇ ਦੇਸ਼ ਦੀ ਰਾਜਨੀਤੀ ਵਿੱਚ ਖਲਾਅ ਪੈਦਾ ਹੋਇਆ। ਜ਼ਮੀਨ ਨਾਲ ਜੁੜੀ ਸ਼ਖਸੀਅਤ, ਗ਼ਰੀਬੀ ਨੂੰ ਸਮਝਣ ਵਾਲੀ ਸ਼ਖਸੀਅਤ, ਪੂਰਾ ਜੀਵਨ ਬਿਹਾਰ ਦੇ ਸੰਘਰਸ਼ ਵਿੱਚ ਗੁਜਾਰਿਆ। ਜਿਸ ਵਿਚਾਰਧਾਰਾ ਵਿੱਚ ਉਹ ਪਲੇ-ਵਧੇ, ਜੀਵਨ ਭਰ ਉਸ ਨੂੰ ਜਿਊਣ ਦਾ ਉਨ੍ਹਾਂ ਨੇ ਪ੍ਰਯਤਨ ਕੀਤਾ।
ਮੈਂ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਦੇ ਕਾਰਜਕਰਤਾ ਦੇ ਰੂਪ ਵਿੱਚ ਕੰਮ ਕਰਦਾ ਸਾਂ, ਉਸ ਕਾਲ ਵਿੱਚ ਮੇਰਾ ਉਨ੍ਹਾਂ ਦਾ ਨਿਕਟ ਪਰਿਚੈ ਰਿਹਾ। ਅਨੇਕ ਟੀਵੀ ਡਿਬੇਟ ਵਿੱਚ ਕਾਫ਼ੀ ਵਾਦ-ਵਿਵਾਦ, ਸੰਘਰਸ਼ ਕਰਦੇ ਰਹਿੰਦੇ ਸਾਂ ਅਸੀਂ ਲੋਕ। ਬਾਅਦ ਵਿੱਚ ਉਹ ਕੇਂਦਰੀ ਮੰਤਰੀ ਮੰਡਲ ਵਿੱਚ ਸਨ ਯੂਪੀ ਵਿੱਚ, ਮੈਂ ਗੁਜਰਾਤ ਦੇ ਮੁੱਖ ਮੰਤਰੀ ਦੇ ਨਾਤੇ ਵੀ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਾ ਸਾਂ ਵਿਕਾਸ ਦੇ ਕੰਮਾਂ ਨੂੰ ਲੈ ਕੇ। ਹੁਣ ਪਿਛਲੇ ਤਿੰਨ-ਚਾਰ ਦਿਨ ਤੋਂ ਉਹ ਚਰਚਾ ਵਿੱਚ ਵੀ ਸਨ। ਉਨ੍ਹਾਂ ਦੀ ਸਿਹਤ ਲਈ ਮੈਂ ਵੀ ਚਿੰਤਾ ਕਰਦਾ ਸਾਂ। ਲਗਾਤਾਰ ਜਾਣਕਾਰੀਆਂ ਲੈਂਦਾ ਰਹਿੰਦਾ ਸਾਂ। ਅਤੇ ਮੈਨੂੰ ਲਗਦਾ ਸੀ ਕਿ ਬਹੁਤ ਹੀ ਜਲਦ ਠੀਕ ਹੋ ਕੇ ਉਹ ਵਾਪਸ ਬਿਹਾਰ ਦੀ ਸੇਵਾ ਵਿੱਚ ਲਗ ਜਾਣਗੇ, ਲੇਕਿਨ ਉਨ੍ਹਾਂ ਦੇ ਅੰਦਰ ਇੱਕ ਮੰਥਨ ਵੀ ਚਲ ਰਿਹਾ ਸੀ।
ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਚਲੇ ਸਨ, ਜਿਨ੍ਹਾਂ ਦੇ ਨਾਲ ਚਲੇ ਸਨ, ਉਨ੍ਹਾਂ ਦੇ ਨਾਲ ਚਲਣਾ ਹੁਣ ਉਨ੍ਹਾਂ ਲਈ ਸੰਭਵ ਨਹੀਂ ਰਿਹਾ ਸੀ ਅਤੇ ਮਨ ਪੂਰੀ ਤਰ੍ਹਾਂ ਜੱਦੋ-ਜਹਿਦ ਵਿੱਚ ਸੀ। ਅਤੇ ਤਿੰਨ- ਚਾਰ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਭਾਵਨਾ ਨੂੰ ਚਿੱਠੀ ਲਿਖ ਕੇ ਪ੍ਰਗਟ ਵੀ ਕੀਤਾ ਸੀ। ਲੇਕਿਨ ਨਾਲ-ਨਾਲ ਅੰਦਰ ਆਪਣੇ ਖੇਤਰ ਦੇ ਵਿਕਾਸ ਲਈ ਵੀ ਓਨੀ ਚਿੰਤਾ ਸੀ ਤਾਂ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਜੀ ਨੂੰ ਆਪਣੇ ਇੱਕ ਵਿਕਾਸ ਦੇ ਕੰਮਾਂ ਦੀ ਸੂਚੀ ਭੇਜ ਦਿੱਤੀ। ਬਿਹਾਰ ਦੇ ਲੋਕਾਂ ਦੀ ਚਿੰਤਾ, ਬਿਹਾਰ ਦੇ ਵਿਕਾਸ ਦੀ ਚਿੰਤਾ ਉਸ ਚਿੱਠੀ ਵਿੱਚ ਪ੍ਰਗਟ ਹੁੰਦੀ ਹੈ।
ਮੈਂ ਨਿਤੀਸ਼ ਜੀ ਨੂੰ ਜ਼ਰੂਰ ਤਾਕੀਦ ਕਰਾਂਗਾ ਕਿ ਰਘੂਵੰਸ਼ ਪ੍ਰਸਾਦ ਜੀ ਨੇ ਆਪਣੀ ਆਖਰੀ ਚਿੱਠੀ ਵਿੱਚ ਜੋ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਉਨ੍ਹਾਂ ਨੂੰ ਪਰਿਪੂਰਨ ਕਰਨ ਦੇ ਲਈ ਤੁਸੀਂ ਅਤੇ ਅਸੀਂ ਮਿਲ ਕੇ ਪੂਰਾ ਪ੍ਰਯਤਨ ਕਰੀਏ ਕਿਉਂਕਿ ਪੂਰੀ ਤਰ੍ਹਾਂ ਵਿਕਾਸ ਦੀਆਂ ਹੀ ਗੱਲਾਂ ਉਨ੍ਹਾਂ ਨੇ ਲਿਖੀਆਂ ਸਨ, ਉਸ ਨੂੰ ਜ਼ਰੂਰ ਕਰੋ। ਮੈਂ ਫਿਰ ਇੱਕ ਵਾਰ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਸ਼੍ਰੀਮਾਨ ਰਘੂਵੰਸ਼ ਸਿੰਘ ਪ੍ਰਸਾਦ ਜੀ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ।
ਬਿਹਾਰ ਦੇ ਗਵਰਨਰ ਸ਼੍ਰੀ ਫਾਗੂ ਚੌਹਾਨ ਜੀ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਰਵੀਸ਼ੰਕਰ ਪ੍ਰਸਾਦ ਜੀ, ਗਿਰੀਰਾਜ ਸਿੰਘ ਜੀ, ਆਰ ਕੇ ਸਿੰਘ ਜੀ, ਅਸ਼ਵਿਨੀ ਕੁਮਾਰ ਚੌਬੇ ਜੀ, ਨਿਤਯਾਨੰਦ ਰਾਏ ਜੀ, ਬਿਹਾਰ ਦੇ ਡਿਪਟੀ ਸੀਐੱਮ ਸੁਸ਼ੀਲ ਕੁਮਾਰ ਮੋਦੀ ਜੀ, ਹੋਰ ਸਾਂਸਦ ਅਤੇ ਵਿਧਾਇਕਗਣ ਅਤੇ ਤਕਨੀਕ ਦੇ ਮਾਧਿਅਮ ਰਾਹੀਂ ਜੁੜੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !
ਅਪਨੇ ਸਬ ਕੇ ਪ੍ਰਣਾਮ ਕਰੈ ਛੀਯੈ, ਆਜ ਕੇ ਈ ਆਯੋਜਨ ਸ਼ਹੀਦ ਅਰੁ ਸ਼ੂਰਵੀਰ ਕੇ ਧਰਤੀ ਬਾਂਕਾ ਮੇਂ ਹੋਯੇ ਰਹਲ ਛੈ। ਜੇ-ਜੇ ਯੋਜਨਾ ਕੇ ਲੋਕਾਰਪਣ ਆਜ ਹੋਲੋ ਛੈ, ਓਕਰੋ ਲਾਭ ਬਿਹਾਰ ਕੇ ਸੰਗੇ-ਸੰਗੇ ਪੂਰਬੀ ਭਾਰਤ ਕੇ ਬੜ ਹਿੱਸਾ ਕੇ ਭੀ ਮਿਲਤੈ। ਆਜ 900 ਕਰੋੜ ਰੁਪਿਆ ਸੇ ਬੇਸੀ ਕੇ ਜੇ ਲੋਕਾਰਪਣ ਅਰੁ ਸ਼ਿਲਾਨਿਯਾਸ ਕਇਲੋ ਗੇਲ ਛੈ, ਓਕਰਾ ਮੇਂ LPG ਪਾਈਪਲਾਈਨ ਛੈ, ਦੂ ਟਾ ਬੜਾ ਬੌਟਲਿੰਗ ਪਲਾਂਟ ਭੀ ਛੈ। ਇ ਸਬ ਸੁਵਿਧਾ ਲੇਲੀ, ਵਿਕਾਸ ਕੇ ਈ ਸਬ ਪ੍ਰੋਜੈਕਟਸ ਖ਼ਾਤਿਰ ਬਿਹਾਰ ਵਾਸੀ ਲੋਗਨ ਦੇ ਬਹੁਤ-ਬਹੁਤ ਵਧਾਈ ਛੈ !
ਸਾਥੀਓ,
ਕੁਝ ਸਾਲ ਪਹਿਲਾਂ ਜਦੋਂ ਬਿਹਾਰ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਗਿਆ ਸੀ, ਤਾਂ ਉਸ ਵਿੱਚ ਬਹੁਤ ਫੋਕਸ ਰਾਜ ਦੇ ਇੰਫ੍ਰਾਸਟ੍ਰਕਚਰ ’ਤੇ ਸੀ। ਮੈਨੂੰ ਖੁਸ਼ੀ ਹੈ ਕਿ ਇਸੇ ਨਾਲ ਜੁੜੇ ਇੱਕ ਮਹੱਤਵਪੂਰਨ ਗੈਸ ਪਾਈਪਲਾਈਨ ਪ੍ਰੋਜੈਕਟ ਦੇ ਦੁਰਗਾਪੁਰ-ਬਾਂਕਾ ਸੈਕਸ਼ਨ ਦੇ ਲੋਕਅਰਪਣ ਦਾ ਮੈਨੂੰ ਸੁਭਾਗ ਮਿਲਿਆ ਹੈ। ਡੇਢ ਸਾਲ ਪਹਿਲਾਂ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦਾ ਵੀ ਅਵਸਰ ਮੈਨੂੰ ਹੀ ਮਿਲਿਆ ਸੀ। ਇਸ ਸੈਕਸ਼ਨ ਦੀ ਲੰਬਾਈ ਕਰੀਬ-ਕਰੀਬ 2 ਸੌ ਕਿਲੋਮੀਟਰ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਰੂਟ ’ਤੇ ਪਾਈਪਲਾਈਨ ਵਿਛਾ ਕੇ ਕੰਮ ਪੂਰਾ ਕਰਨਾ ਬਹੁਤ ਹੀ ਚੁਣੌਤੀਪੂਰਨ ਸੀ।
ਜਿਸ ਰਸਤੇ ਵਿੱਚ 10 ਦੇ ਕਰੀਬ ਵੱਡੀਆਂ ਨਦੀਆਂ ਹੋਣ, ਕਈ ਕਿਲੋਮੀਟਰ ਦੇ ਘਣੇ ਜੰਗਲ ਅਤੇ ਚਟਾਨੀ ਰਸਤੇ ਹੋਣ, ਉੱਥੇ ਕੰਮ ਕਰਨਾ ਇਤਨਾ ਅਸਾਨ ਵੀ ਨਹੀਂ ਹੁੰਦਾ। ਨਵੀਂ ਇੰਜੀਨੀਅਰਿੰਗ ਤਕਨੀਕ, ਰਾਜ ਸਰਕਾਰ ਦੇ ਸਰਗਰਮ ਸਹਿਯੋਗ, ਸਾਡੇ ਇੰਜੀਨੀਅਰਾਂ, ਸ਼੍ਰਮਿਕ ਸਾਥੀਆਂ ਦੀ ਕਠਿਨ ਮਿਹਨਤ ਦੇ ਕਾਰਨ ਇਹ ਪ੍ਰੋਜੈਕਟ ਸਮੇਂ ’ਤੇ ਪੂਰਾ ਹੋ ਪਾਇਆ ਹੈ। ਇਸ ਦੇ ਲਈ ਮੈਂ ਇਸ ਪ੍ਰੈਜੈਕਟ ਨਾਲ ਜੁੜੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਬਿਹਾਰ ਲਈ ਜੋ ਪ੍ਰਧਾਨ ਮੰਤਰੀ ਪੈਕੇਜ ਦਿੱਤਾ ਗਿਆ ਸੀ, ਉਸ ਵਿੱਚ ਪੈਟਰੋਲੀਅਮ ਅਤੇ ਗੈਸ ਨਾਲ ਜੁੜੇ 10 ਵੱਡੇ ਪ੍ਰੋਜੈਕਟ ਸਨ। ਇਨ੍ਹਾਂ ਪ੍ਰੋਜੈਕਟਾਂ ’ਤੇ ਕਰੀਬ-ਕਰੀਬ 21 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣੇ ਸਨ। ਅੱਜ ਇਹ ਸੱਤਵਾਂ ਪ੍ਰੋਜੈਕਟ ਹੈ ਜਿਸ ਵਿੱਚ ਕੰਮ ਪੂਰਾ ਹੋ ਚੁੱਕਿਆ ਹੈ, ਜਿਸ ਨੂੰ ਬਿਹਾਰ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾ ਚੁੱਕਿਆ ਹੈ।
ਇਸ ਤੋਂ ਪਹਿਲਾਂ ਪਟਨਾ LPG ਪਲਾਂਟ ਦੇ ਵਿਸਤਾਰ ਅਤੇ Storage Capacity ਵਧਾਉਣ ਦਾ ਕੰਮ ਹੋਵੇ, ਪੂਰਣੀਆ ਦੇ LGP ਪਲਾਂਟ ਦਾ ਵਿਸਤਾਰ ਹੋਵੇ, ਮੁਜ਼ੱਫਰਪੁਰ ਵਿੱਚ ਨਵਾਂ LGP ਪਲਾਂਟ ਹੋਵੇ, ਇਹ ਸਾਰੇ ਪ੍ਰੋਜੈਕਟ ਪਹਿਲਾਂ ਹੀ ਪੂਰੇ ਕੀਤੇ ਜਾ ਚੁੱਕੇ ਹਨ।
ਜਗਦੀਸ਼ਪੁਰ-ਹਲਦੀਆ ਪਾਈਪਲਾਈਨ ਪ੍ਰੋਜੈਕਟ ਦਾ ਜੋ ਹਿੱਸਾ ਬਿਹਾਰ ਤੋਂ ਗੁਜਰਦਾ ਹੈ, ਉਸ ’ਤੇ ਵੀ ਕੰਮ ਪਿਛਲੇ ਸਾਲ ਮਾਰਚ ਵਿੱਚ ਹੀ ਸਮਾਪਤ ਕਰ ਲਿਆ ਗਿਆ ਹੈ। ਮੋਤੀਹਾਰੀ ਅਮਲੇਖਗੰਜ ਪਾਈਪਲਾਈਨ ’ਤੇ ਵੀ ਪਾਈਪਲਾਈਨ ਨਾਲ ਜੁੜਿਆ ਕੰਮ ਪੂਰਾ ਕਰ ਲਿਆ ਗਿਆ ਹੈ।
ਹੁਣ ਦੇਸ਼ ਅਤੇ ਬਿਹਾਰ, ਉਸ ਦੌਰ ਤੋਂ ਬਾਹਰ ਨਿਕਲ ਰਿਹਾ ਹੈ ਜਿਸ ਵਿੱਚ ਇੱਕ ਪੀੜ੍ਹੀ ਕੰਮ ਸ਼ੁਰੂ ਹੁੰਦੇ ਦੇਖਦੀ ਸੀ ਅਤੇ ਦੂਜੀ ਪੀੜ੍ਹੀ ਉਸ ਨੂੰ ਪੂਰਾ ਹੁੰਦੇ ਹੋਏ। ਨਵੇਂ ਭਾਰਤ, ਨਵੇਂ ਬਿਹਾਰ ਦੀ ਇਸੇ ਪਹਿਚਾਣ, ਇਸੇ ਕਾਰਜ-ਸੱਭਿਆਚਾਰ ਨੂੰ ਸਾਨੂੰ ਹੋਰ ਮਜ਼ਬੂਤ ਕਰਨਾ ਹੈ। ਅਤੇ ਨਿਸ਼ਚਿਤ ਤੌਰ ’ਤੇ ਇਸ ਵਿੱਚ ਨੀਤੀਸ਼ ਜੀ ਦੀ ਵੀ ਬਹੁਤ ਵੱਡੀ ਭੂਮਿਕਾ ਹੈ।
ਮੈਨੂੰ ਵਿਸ਼ਵਾਸ ਹੈ ਕਿ ਇੰਝ ਹੀ ਨਿਰੰਤਰ ਕੰਮ ਕਰਕੇ ਅਸੀਂ ਬਿਹਾਰ ਅਤੇ ਪੂਰਬੀ ਭਾਰਤ ਨੂੰ ਵਿਕਾਸ ਪਥ ’ਤੇ ਲੈ ਜਾ ਸਕਦੇ ਹਾਂ।
ਸਾਥੀਓ,
ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ-ਸਾਮਰਥਯ ਮੂਲੰ ਸਵਾਤੰਤਰਯਮ੍, ਸ਼੍ਰਮ ਮੂਲੰ ਵੈਭਵਮ੍ (सामर्थ्य मूलं स्वातंत्र्यम्, श्रम मूलं वैभवम्)। ਯਾਨੀ ਸਮਰੱਥਾ ਸੁਤੰਤਰਤਾ ਦਾ ਸਰੋਤ ਹੈ ਅਤੇ ਸ਼੍ਰਮ ਸ਼ਕਤੀ ਕਿਸੇ ਵੀ ਰਾਸ਼ਟਰ ਦੀ ਪ੍ਰਗਤੀ ਦਾ ਅਧਾਰ ਹੁੰਦੀ ਹੈ। ਬਿਹਾਰ ਸਹਿਤ ਪੂਰਬੀ ਭਾਰਤ ਵਿੱਚ ਨਾ ਤਾਂ ਸਮਰੱਥਾ ਦੀ ਕਮੀ ਹੈ ਅਤੇ ਨਾ ਹੀ ਕੁਦਰਤ ਨੇ ਇੱਥੇ ਸੰਸਾਧਨਾਂ ਦੀ ਕਮੀ ਰੱਖੀ ਹੈ। ਬਾਵਜੂਦ ਇਸ ਦੇ ਬਿਹਾਰ ਅਤੇ ਪੂਰਬੀ ਭਾਰਤ ਵਿਕਾਸ ਦੇ ਮਾਮਲੇ ਵਿੱਚ ਦਹਾਕਿਆਂ ਤੱਕ ਪਿੱਛੇ ਹੀ ਰਿਹਾ। ਇਸ ਦੀ ਬਹੁਤ ਸਾਰੀ ਵਜ੍ਹਾਂ ਰਾਜਨੀਤਕ ਸਨ, ਆਰਥਿਕ ਸਨ, ਪ੍ਰਾਥਮਿਕਤਾਵਾਂ ਦੀਆਂ ਸਨ।
ਇਨ੍ਹਾਂ ਸਥਿਤੀਆਂ ਦੀ ਵਜ੍ਹਾ ਨਾਲ ਪੂਰਬੀ ਭਾਰਤ ਜਾਂ ਬਿਹਾਰ ਦੇ ਇੰਫ੍ਰਾਸਟ੍ਰਕਚਰ ਪ੍ਰੋਜੈਕਟਸ ਹਮੇਸ਼ਾ ਅੰਤਹੀਨ ਦੇਰੀ ਦਾ ਸ਼ਿਕਾਰ ਰਹੇ। ਇੱਕ ਸਮਾਂ ਸੀ ਜਦੋਂ ਰੋਡ ਕਨੈਕਟੀਵਿਟੀ, ਰੇਲ ਕਨੈਕਟੀਵਿਟੀ, ਏਅਰ ਕਨੈਕਟੀਵਿਟੀ, ਇੰਟਰਨੈੱਟ ਕਨੈਕਟੀਵਿਟੀ, ਇਹ ਸਭ ਪ੍ਰਾਥਮਿਕਤਾਵਾਂ ਵਿੱਚ ਸਨ ਹੀ ਨਹੀਂ। … ਇਤਨਾ ਹੀ ਨਹੀਂ, ਅਗਰ ਰੋਡ ਬਣਾਉਣ ਦੀ ਗੱਲ ਕਰਦੇ ਤਾਂ ਇਹ ਪੁੱਛਿਆ ਜਾਂਦਾ ਸੀ, ਇਹ ਤਾਂ ਗੱਡੀ ਵਾਲਿਆਂ ਲਈ ਬਣ ਰਿਹਾ ਹੈ, ਪੈਦਲ ਵਾਲਿਆਂ ਲਈ ਕੀ ਹੈ ਯਾਨੀ ਸੋਚ ਵਿੱਚ ਹੀ ਗੜਬੜ ਸੀ।
ਅਜਿਹੇ ਵਿੱਚ ਗੈਸ ਬੇਸਡ ਇੰਡਸਟ੍ਰੀ ਅਤੇ ਪੈਟਰੋ-ਕਨੈਕਟੀਵਿਟੀ ਦੀ ਤਾਂ ਬਿਹਾਰ ਵਿੱਚ ਪੁਰਾਣੇ ਜ਼ਮਾਨੇ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। Landlocked ਸਟੇਟ ਹੋਣ ਦੀ ਵਜ੍ਹਾ ਨਾਲ ਬਿਹਾਰ ਵਿੱਚ ਪੈਟਰੋਲੀਅਮ ਅਤੇ ਗੈਸ ਨਾਲ ਜੁੜੇ ਉਹ ਸਾਧਨ-ਸੰਸਾਧਨ ਉਪਲੱਬਧ ਨਹੀਂ ਹੋ ਪਾਉਂਦੇ ਸਨ ਜਿਵੇਂ ਸਮੁੰਦਰ ਨਾਲ ਲਗਦੇ ਰਾਜਾਂ ਵਿੱਚ ਹੁੰਦੇ ਹਨ। ਇਸ ਲਈ ਬਿਹਾਰ ਵਿੱਚ ਗੈਸ ਅਧਾਰਿਤ ਉਦਯੋਗਾਂ ਦਾ ਵਿਕਾਸ ਇੱਕ ਵੱਡੀ ਚੁਣੌਤੀ ਸੀ।
ਸਾਥੀਓ,
ਗੈਸ ਬੇਸਡ ਇੰਡਸਟ੍ਰੀ ਅਤੇ ਪੈਟਰੋ-ਕਨੈਕਟੀਵਿਟੀ, ਇਹ ਸੁਣਨ ਵਿੱਚ ਵੱਡੀਆਂ ਟੈਕਨੀਕਲ ਜਿਹੀਆਂ ਟਰਮਾਂ ਲਗਦੀਆਂ ਹਨ ਲੇਕਿਨ ਇਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੇ ਜੀਵਨ ’ਤੇ ਪੈਂਦਾ ਹੈ, ਜੀਵਨ ਪੱਧਰ ’ਤੇ ਪੈਂਦਾ ਹੈ। ਗੈਸ ਬੇਸਡ ਇੰਡਸਟ੍ਰੀ ਅਤੇ ਪੈਟਰੋ-ਕਨੈਕਟੀਵਿਟੀ ਰੋਜ਼ਗਾਰ ਦੇ ਵੀ ਲੱਖਾਂ ਨਵੇਂ ਅਵਸਰ ਬਣਾਉਂਦੀ ਹੈ।
ਅੱਜ ਜਦੋਂ ਦੇਸ਼ ਦੇ ਅਨੇਕਾਂ ਸ਼ਹਿਰਾਂ ਵਿੱਚ CNG ਪਹੁੰਚ ਰਹੀ ਹੈ, PNG ਪਹੁੰਚ ਰਹੀ ਹੈ, ਤਾਂ ਬਿਹਾਰ ਦੇ ਲੋਕਾਂ ਨੂੰ, ਪੂਰਬੀ ਭਾਰਤ ਦੇ ਲੋਕਾਂ ਨੂੰ ਵੀ ਇਹ ਸੁਵਿਧਾਵਾਂ ਓਨੀ ਹੀ ਅਸਾਨੀ ਨਾਲ ਮਿਲਣੀਆਂ ਚਾਹੀਦੀਆਂ ਹਨ। ਇਸ ਸੰਕਲਪ ਦੇ ਨਾਲ ਅਸੀਂ ਅੱਗੇ ਵਧੀਏ।
ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਦੇ ਤਹਿਤ ਪੂਰਬੀ ਭਾਰਤ ਨੂੰ ਪੂਰਬੀ ਸਮੁੰਦਰੀ ਤਟ ਦੇ ਪਾਰਾਦੀਪ ਅਤੇ ਪੱਛਮੀ ਸਮੁੰਦਰੀ ਤਟ ਦੇ ਕਾਂਡਲਾ ਨਾਲ, ਜੋੜਨ ਦਾ ਭਾਗੀਰਥ ਪ੍ਰਯਤਨ ਸ਼ੁਰੂ ਹੋਇਆ। ਕਰੀਬ 3 ਹਜ਼ਾਰ ਕਿਲੋਮੀਟਰ ਲੰਬੀ ਇਸ ਪਾਈਪਲਾਈਨ ਨਾਲ 7 ਰਾਜਾਂ ਨੂੰ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਬਿਹਾਰ ਦਾ ਵੀ ਪ੍ਰਮੁੱਖ ਸਥਾਨ ਹੈ। ਪਾਰਾਦੀਪ-ਹਲਦੀਆ ਤੋਂ ਆਉਣ ਵਾਲੀ ਲਾਈਨ ਹਾਲੇ ਬਾਂਕਾ ਤੱਕ ਪੂਰੀ ਹੋ ਚੁੱਕੀ ਹੈ। ਇਸ ਨੂੰ ਅੱਗੇ ਪਟਨਾ, ਮੁਜ਼ੱਫਰਪੁਰ ਤੱਕ ਵਿਸਤਾਰ ਦਿੱਤਾ ਜਾ ਰਿਹਾ ਹੈ। ਕਾਂਡਲਾ ਤੋਂ ਆਉਣ ਵਾਲੀ ਪਾਈਪਲਾਈਨ ਜੋ ਗੋਰਖਪੁਰ ਤੱਕ ਪਹੁੰਚ ਚੁੱਕੀ ਹੈ, ਉਸ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਜਦੋਂ ਇਹ ਪੂਰਾ ਪ੍ਰੋਜੈਕਟ ਤਿਆਰ ਹੋ ਜਾਵੇਗਾ ਤਾਂ ਇਹ ਵਿਸ਼ਵ ਦੇ ਸਭ ਤੋਂ ਲੰਬੇ ਪਾਈਪਲਾਈਨ ਪ੍ਰੋਜੈਕਟਾਂ ਵਿੱਚੋਂ ਇੱਕ ਹੋ ਜਾਵੇਗਾ।
ਸਾਥੀਓ,
ਇਸੇ ਗੈਸ ਪਾਈਪਲਾਈਨ ਦੀ ਵਜ੍ਹਾ ਨਾਲ ਹੁਣ ਬਿਹਾਰ ਵਿੱਚ ਹੀ ਸਿਲੰਡਰ ਭਰਨ ਦੇ ਵੱਡੇ-ਵੱਡੇ ਪਲਾਂਟਸ ਲਗ ਪਾ ਰਹੇ ਹਨ। ਬਾਂਕਾ ਅਤੇ ਚੰਪਾਰਣ ਵਿੱਚ ਇੰਝ ਹੀ 2 ਨਵੇਂ bottling plants ਦਾ ਅੱਜ ਲੋਕਅਰਪਣ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਪਲਾਂਟਸ ਵਿੱਚ ਹਰ ਸਾਲ ਸਵਾ ਕਰੋੜ ਤੋਂ ਜ਼ਿਆਦਾ ਸਿਲੰਡਰ ਭਰਨ ਦੀ ਸਮਰੱਥਾ ਹੈ। ਇਨ੍ਹਾਂ ਪਲਾਂਟਸ ਨਾਲ ਤੁਹਾਡੇ ਬਿਹਾਰ ਦੇ ਬਾਂਕਾ, ਭਾਗਲਪੁਰ, ਜਮੁਈ, ਅਰਰੀਆ, ਕਿਸ਼ਨਗੰਜ, ਕਟਿਹਾਰ, ਪੂਰਬੀ ਚੰਪਾਰਣ, ਪੱਛਮ ਚੰਪਾਰਣ, ਮੁਜ਼ੱਫਰਪੁਰ, ਸਿਵਾਨ, ਗੋਪਾਲਗੰਜ ਅਤੇ ਸੀਤਾਮੜ੍ਹੀ ਜ਼ਿਲ੍ਹਿਆਂ ਨੂੰ ਸੁਵਿਧਾ ਮਿਲੇਗੀ।
ਉੱਥੇ ਹੀ ਝਾਰਖੰਡ ਦੇ ਗੋਡਾ, ਦੇਵਘਰ, ਦੁਮਕਾ, ਸਾਹਿਬਗੰਜ, ਪਾਕੁੜ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਦੀਆਂ LPG ਨਾਲ ਜੁੜੀਆਂ ਜ਼ਰੂਰਤਾਂ ਨੂੰ ਇਹ ਪਲਾਂਟ ਪੂਰਾ ਕਰਨਗੇ। ਇਸ ਗੈਸ ਪਾਈਪਲਾਈਨ ਨੂੰ ਵਿਛਾਉਣ ਤੋਂ ਲੈ ਕੇ ਇਸ ਨਾਲ ਜੋ ਨਵੇਂ ਉਦਯੋਗਾਂ ਨੂੰ ਊਰਜਾ ਮਿਲ ਰਹੀ ਹੈ, ਉਸ ਨਾਲ ਬਿਹਾਰ ਵਿੱਚ ਹਜ਼ਾਰਾਂ ਨਵੇਂ ਰੋਜ਼ਗਾਰ ਬਣ ਰਹੇ ਹਨ ਅਤੇ ਅੱਗੇ ਵੀ ਅਨੇਕ ਰੋਜ਼ਗਾਰਾਂ ਦੇ ਲਈ ਸੰਭਾਵਨਾ ਬਣ ਰਹੀ ਹੈ।
ਸਾਥੀਓ,
ਬਰੌਨੀ ਦਾ ਜੋ ਖਾਦ ਕਾਰਖਾਨਾ ਬੰਦ ਹੋ ਗਿਆ ਸੀ, ਉਹ ਵੀ ਇਸ ਗੈਸ ਪਾਈਪਲਾਈਨ ਦੇ ਬਣਨ ਨਾਲ ਹੁਣ ਬਹੁਤ ਜਲਦੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਗੈਸ ਕਨੈਕਟੀਵਿਟੀ ਨਾਲ ਜਿੱਥੇ ਇੱਕ ਤਰਫ ਫਰਟੀਲਾਈਜ਼ਰ, ਪਾਵਰ ਅਤੇ ਸਟੀਲ ਇੰਡਸਟ੍ਰੀ ਦੀ ਊਰਜਾ ਵਧੇਗੀ, ਉੱਥੇ ਹੀ ਦੂਸਰੇ ਪਾਸੇ CNG ਅਧਾਰਿਤ ਸਵੱਛ ਆਵਾਜਾਈ ਅਤੇ ਪਾਈਪ ਰਾਹੀਂ ਸਸਤੀ ਗੈਸ ਹੋਰ ਅਸਾਨੀ ਨਾਲ ਲੋਕਾਂ ਦੀ ਕਿਚਨ ਤੱਕ ਪਹੁੰਚੇਗੀ।
ਇਸੇ ਕੜੀ ਵਿੱਚ ਅੱਜ ਬਿਹਾਰ ਅਤੇ ਝਾਰਖੰਡ ਦੇ ਅਨੇਕ ਜ਼ਿਲ੍ਹਿਆਂ ਵਿੱਚ ਪਾਈਪ ਰਾਹੀਂ ਸਸਤੀ ਗੈਸ ਦੇਣ ਦੀ ਸ਼ੁਰੂਆਤ ਹੋਈ ਹੈ। ਇਹ ਦੇਸ਼ ਦੇ ਹਰ ਪਰਿਵਾਰ ਨੂੰ ਸਾਫ਼-ਸੁਥਰੇ ਈਂਧਣ, ਧੂੰਆਂ ਰਹਿਤ ਕਿਚਨ ਨਾਲ ਜੋੜਨ ਦੇ ਅੰਦੋਲਨ ਨੂੰ ਹੋਰ ਗਤੀ ਦੇਵੇਗਾ।
ਸਾਥੀਓ,
ਉੱਜਵਲਾ ਯੋਜਨਾ ਦੀ ਵਜ੍ਹਾ ਨਾਲ ਅੱਜ ਦੇਸ਼ ਦੇ 8 ਕਰੋੜ ਗ਼ਰੀਬ ਪਰਿਵਾਰਾਂ ਦੇ ਪਾਸ ਵੀ ਗੈਸ ਕਨੈਕਸ਼ਨ ਮੌਜੂਦ ਹੈ। ਇਸ ਯੋਜਨਾ ਨਾਲ ਗ਼ਰੀਬ ਦੇ ਜੀਵਨ ਵਿੱਚ ਕੀ ਪਰਿਵਰਤਨ ਆਇਆ ਹੈ, ਇਹ ਕੋਰੋਨਾ ਦੌਰਾਨ ਅਸੀਂ ਸਾਰਿਆਂ ਨੇ ਫਿਰ ਮਹਿਸੂਸ ਕੀਤਾ ਹੈ। ਤੁਸੀਂ ਕਲਪਨਾ ਕਰੋ, ਜਦੋਂ ਘਰ ਵਿੱਚ ਰਹਿਣਾ ਜ਼ਰੂਰੀ ਸੀ, ਤਦ ਅਗਰ ਇਨ੍ਹਾਂ 8 ਕਰੋੜ ਪਰਿਵਾਰਾਂ ਦੇ ਸਾਥੀਆਂ ਨੂੰ, ਸਾਡੀਆਂ ਭੈਣਾਂ ਨੂੰ, ਲੱਕੜੀ ਜਾਂ ਦੂਜਾ ਈਂਧਣ ਜੁਟਾਉਣ ਲਈ ਬਾਹਰ ਨਿਕਲਣਾ ਪੈਂਦਾ ਤਾਂ ਕੀ ਸਥਿਤੀ ਹੁੰਦੀ ?
ਸਾਥੀਓ,
ਕੋਰੋਨਾ ਦੇ ਇਸ ਦੌਰ ਵਿੱਚ ਉੱਜਵਲਾ ਯੋਜਨਾ ਦੀਆਂ ਲਾਭਾਰਥੀ ਭੈਣਾਂ ਨੂੰ ਕਰੋੜਾਂ ਸਿਲੰਡਰ ਮੁਫਤ ਵਿੱਚ ਦਿੱਤੇ ਗਏ ਹਨ। ਇਸ ਦਾ ਲਾਭ ਬਿਹਾਰ ਦੀਆਂ ਵੀ ਲੱਖਾਂ ਭੈਣਾਂ ਨੂੰ ਹੋਇਆ ਹੈ, ਲੱਖਾਂ ਗ਼ਰੀਬ ਪਰਿਵਾਰਾਂ ਨੂੰ ਹੋਇਆ ਹੈ। ਮੈਂ ਪੈਟਰੋਲੀਅਮ ਅਤੇ ਗੈਸ ਨਾਲ ਜੁੜੇ ਵਿਭਾਗ ਅਤੇ ਕੰਪਨੀਆਂ ਦੇ ਨਾਲ-ਨਾਲ ਡਿਲਿਵਰੀ ਨਾਲ ਜੁੜੇ ਉਨ੍ਹਾਂ ਲੱਖਾਂ ਸਾਥੀਆਂ ਨੂੰ, ਉਨ੍ਹਾਂ ਕੋਰੋਨਾ ਵਾਰੀਅਰਸ ਦੀ ਪ੍ਰਸ਼ੰਸਾ ਕਰਦਾ ਹਾਂ। ਇਹ ਉਹ ਸਾਥੀ ਹਨ, ਜਿਨ੍ਹਾਂ ਨੇ ਇਸ ਸੰਕਟ ਦੌਰਾਨ ਵੀ ਲੋਕਾਂ ਦੇ ਘਰਾਂ ਵਿੱਚ ਗੈਸ ਦੀ ਕਮੀ ਨਹੀਂ ਹੋਣ ਦਿੱਤੀ ਅਤੇ ਅੱਜ ਵੀ ਸੰਕ੍ਰਮਣ ਦੇ ਖਤਰਿਆਂ ਦੇ ਬਾਵਜੂਦ ਸਿਲੰਡਰ ਦੀ ਸਪਲਾਈ ਨੂੰ ਬਣਾਇਆ ਹੋਇਆ ਹੈ।
ਸਾਥੀਓ,
ਇੱਕ ਸਮਾਂ ਸੀ ਜਦੋਂ ਪੂਰੇ ਦੇਸ਼ ਵਿੱਚ ਅਤੇ ਬਿਹਾਰ ਵਿੱਚ ਐੱਲਪੀਜੀ ਗੈਸ ਕਨੈਕਸ਼ਨ ਹੋਣਾ ਵੱਡੇ ਸੰਪੰਨ ਲੋਕਾਂ ਦੀ ਨਿਸ਼ਾਨੀ ਹੁੰਦਾ ਸੀ। ਇੱਕ ਇੱਕ ਗੈਸ ਕਨੈਕਸ਼ਨ ਲਈ ਲੋਕਾਂ ਨੂੰ ਸਿਫਾਰਿਸ਼ਾਂ ਲਗਵਾਉਣੀਆਂ ਪੈਂਦੀਆਂ ਸਨ। … MP ਸਾਹਿਬ ਦੇ ਘਰ ਦੇ ਬਾਹਰ ਲਾਈਨ ਲਗ ਜਾਂਦੀ ਸੀ। ਜਿਸ ਦੇ ਘਰ ਗੈਸ ਹੁੰਦੀ ਸੀ, ਉਹ ਮੰਨਿਆ ਜਾਂਦਾ ਸੀ ਕਿ ਬਹੁਤ ਵੱਡੇ ਘਰ-ਪਰਿਵਾਰ ਤੋਂ ਹੈ। ਜੋ ਸਮਾਜ ਵਿੱਚ ਹਾਸ਼ੀਏ ’ਤੇ ਸਨ, ਪੀੜਿਤ ਸਨ, ਵੰਚਿਤ ਸਨ, ਪਿਛੜੇ ਸਨ, ਅਤਿਪਿਛੜੇ ਸਨ, ਉਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ। ਉਨ੍ਹਾਂ ਦੇ ਦੁਖ, ਉਨ੍ਹਾਂ ਦੀਆਂ ਤਕਲੀਫਾਂ ਨੂੰ ਦੇਖ ਕੇ ਵੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਸੀ।
ਲੇਕਿਨ ਬਿਹਾਰ ਵਿੱਚ ਹੁਣ ਇਹ ਅਵਧਾਰਨਾ ਬਦਲ ਚੁੱਕੀ ਹੈ। ਉੱਜਵਲਾ ਯੋਜਨਾ ਦੇ ਮਾਧਿਅਮ ਰਾਹੀਂ ਹੀ ਬਿਹਾਰ ਦੇ ਕਰੀਬ-ਕਰੀਬ ਸਵਾ ਕਰੋੜ ਗ਼ਰੀਬ ਪਰਿਵਾਰਾਂ ਨੂੰ ਗੈਸ ਦਾ ਮੁਫਤ ਕਨੈਕਸ਼ਨ ਦਿੱਤਾ ਗਿਆ ਹੈ। ਘਰ ਵਿੱਚ ਗੈਸ ਕਨੈਕਸ਼ਨ ਨੇ ਬਿਹਾਰ ਦੇ ਕਰੋੜਾਂ ਗ਼ਰੀਬਾਂ ਦਾ ਜੀਵਨ ਬਦਲ ਦਿੱਤਾ ਹੈ। ਹੁਣ ਉਹ ਆਪਣੀ ਸ਼ਕਤੀ ਖਾਣਾ ਬਣਾਉਣ ਲਈ ਲੱਕੜੀ ਦੇ ਇੰਤਜਾਮ ਵਿੱਚ ਨਹੀਂ, ਬਲਕਿ ਖੁਦ ਨੂੰ ਅੱਗੇ ਵਧਾਉਣ ਵਿੱਚ ਲਗਾ ਰਹੇ ਹਨ।
ਸਾਥੀਓ,
ਜਦੋਂ ਮੈਂ ਕਹਿੰਦਾ ਹਾਂ ਕਿ ਬਿਹਾਰ ਦੇਸ਼ ਦੀ ਪ੍ਰਤਿਭਾ ਦਾ ਪਾਵਰਹਾਊਸ ਹੈ, ਊਰਜਾ ਕੇਂਦਰ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਬਿਹਾਰ ਦੇ ਨੌਜਵਾਨਾਂ ਦੀ, ਇੱਥੋਂ ਦੀ ਪ੍ਰਤਿਭਾ ਦਾ ਪ੍ਰਭਾਵ ਸਭ ਜਗ੍ਹਾ ਹੈ। ਭਾਰਤ ਸਰਕਾਰ ਵਿੱਚ ਵੀ ਬਿਹਾਰ ਦੇ ਅਜਿਹੇ ਕਿਤਨੇ ਹੀ ਬੇਟੇ-ਬੇਟੀਆਂ ਹਨ ਜੋ ਦੇਸ਼ ਦੀ ਸੇਵਾ ਕਰ ਰਹੇ ਹਨ, ਦੂਸਰਿਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੇ ਹਨ।
ਤੁਸੀਂ ਕਿਸੇ ਵੀ IIT ਵਿੱਚ ਚਲੇ ਜਾਓ, ਉੱਥੇ ਵੀ ਬਿਹਾਰ ਦੀ ਚਮਕ ਦਿਖੇਗੀ। ਕਿਸੇ ਹੋਰ ਸੰਸਥਾਨ ਵਿੱਚ ਚਲੇ ਜਾਓ, ਅੱਖਾਂ ਵਿੱਚ ਵੱਡੇ-ਵੱਡੇ ਸੁਪਨੇ ਲਏ, ਦੇਸ਼ ਲਈ ਕੁਝ ਕਰ ਗੁਜਰਨ ਦੇ ਜਜ਼ਬੇ ਨਾਲ ਭਰੇ ਬਿਹਾਰ ਦੇ ਬੇਟੇ ਅਤੇ ਬੇਟੀਆਂ ਸਭ ਜਗ੍ਹਾ ਕੁਝ ਨਾ ਕੁਝ ਹਟ ਕੇ ਕਰ ਰਹੇ ਹਨ।
ਬਿਹਾਰ ਦੀ ਕਲਾ, ਇੱਥੋਂ ਦਾ ਸੰਗੀਤ, ਇੱਥੋਂ ਦਾ ਸਵਾਦਿਸ਼ਟ ਖਾਣਾ, ਇਸ ਦੀ ਤਾਰੀਫ ਤਾਂ ਪੂਰੇ ਦੇਸ਼ ਵਿੱਚ ਹੁੰਦੀ ਹੀ ਹੈ। ਤੁਸੀਂ ਕਿਸੇ ਦੂਜੇ ਰਾਜ ਵਿੱਚ ਵੀ ਚਲੇ ਜਾਓ, ਬਿਹਾਰ ਦੀ ਤਾਕਤ, ਬਿਹਾਰ ਦੀ ਮਿਹਨਤ ਦੀ ਛਾਪ ਤੁਹਾਨੂੰ ਹਰ ਰਾਜ ਦੇ ਵਿਕਾਸ ਵਿੱਚ ਦਿਖੇਗੀ। ਬਿਹਾਰ ਦਾ ਸਹਿਯੋਗ ਸਭ ਦੇ ਨਾਲ ਹੈ।
ਇਹੀ ਤਾਂ ਬਿਹਾਰ ਹੈ, ਇਹੀ ਤਾਂ ਬਿਹਾਰ ਦੀ ਅਦਭੁੱਤ ਸਮਰੱਥਾ ਹੈ। ਇਸ ਲਈ, ਇਹ ਸਾਡਾ ਵੀ ਕਰਤੱਵ ਹੈ, ਅਤੇ ਮੈਂ ਤਾਂ ਕਹਾਂਗਾ ਕਿ ਕਿਤੇ ਨਾ ਕਿਤੇ ਸਾਡੇ ’ਤੇ ਬਿਹਾਰ ਦਾ ਕਰਜ਼ ਹੈ, ਕਿ ਅਸੀਂ ਬਿਹਾਰ ਦੀ ਸੇਵਾ ਕਰੀਏ। ਅਸੀਂ ਬਿਹਾਰ ਵਿੱਚ ਅਜਿਹਾ ਸੁਸ਼ਾਸਨ ਰੱਖੀਏ, ਜੋ ਬਿਹਾਰ ਦਾ ਅਧਿਕਾਰ ਹੈ।
ਸਾਥੀਓ,
ਪਿਛਲੇ 15 ਸਾਲਾਂ ਵਿੱਚ ਬਿਹਾਰ ਨੇ ਇਹ ਦਿਖਾਇਆ ਵੀ ਹੈ ਕਿ ਅਗਰ ਸਹੀ ਸਰਕਾਰ ਹੋਵੇ, ਠੀਕ ਫੈਸਲੇ ਲਏ ਜਾਣ, ਸਪਸ਼ਟ ਨੀਤੀ ਹੋਵੇ, ਤਾਂ ਵਿਕਾਸ ਹੁੰਦਾ ਹੈ ਅਤੇ ਹਰੇਕ ਤੱਕ ਪਹੁੰਚਦਾ ਵੀ ਹੈ। ਅਸੀਂ ਬਿਹਾਰ ਦੇ ਹਰੇਕ ਸੈਕਟਰ ਦੇ ਵਿਕਾਸ ਨੂੰ ਅੱਗੇ ਵਧਾ ਰਹੇ ਹਾਂ, ਹਰੇਕ ਸੈਕਟਰ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਯਤਨ ਕਰ ਰਹੇ ਹਾਂ, ਤਾਕਿ ਬਿਹਾਰ ਵਿਕਾਸ ਦੀ ਨਵੀਂ ਉਡਾਨ ਭਰੇ। ਉਤਨੀ ਉੱਚੀ ਉਡਾਨ ਭਰੇ ਜਿਤਨੀ ਉੱਚੀ ਬਿਹਾਰ ਦੀ ਸਮਰੱਥਾ ਹੈ।
ਸਾਥੀਓ,
ਬਿਹਾਰ ਵਿੱਚ ਕੁਝ ਲੋਕ ਕਦੇ ਇਹ ਕਹਿੰਦੇ ਸਨ ਕਿ ਬਿਹਾਰ ਦੇ ਨੌਜਵਾਨ ਪੜ੍ਹ-ਲਿਖ ਕੇ ਕੀ ਕਰਨਗੇ, ਉਨ੍ਹਾਂ ਨੂੰ ਤਾਂ ਖੇਤ ਵਿੱਚ ਹੀ ਕੰਮ ਕਰਨਾ ਹੈ। ਅਜਿਹੀ ਸੋਚ ਨੇ ਬਿਹਾਰ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਨਾਲ ਬਹੁਤ ਅਨਿਆਂ ਕੀਤਾ। ਇਸੇ ਸੋਚ ਦੀ ਵਜ੍ਹਾ ਨਾਲ ਬਿਹਾਰ ਵਿੱਚ ਵੱਡੇ ਟ੍ਰੇਨਿੰਗ ਸੰਸਥਾਨਾਂ ਨੂੰ ਖੋਲ੍ਹਣ ਲਈ ਜ਼ਿਆਦਾ ਕੰਮ ਹੀ ਨਹੀਂ ਕੀਤਾ ਗਿਆ। ਨਤੀਜਾ ਇਹ ਹੋਇਆ ਕਿ ਬਿਹਾਰ ਦੇ ਨੌਜਵਾਨ ਬਾਹਰ ਜਾ ਕੇ ਪੜ੍ਹਾਈ ਕਰਨ ਲਈ, ਨੌਕਰੀ ਕਰਨ ਲਈ ਮਜਬੂਰ ਹੋ ਗਏ।
ਸਾਥੀਓ,
ਖੇਤ ਵਿੱਚ ਕੰਮ ਕਰਨਾ, ਖੇਤੀ ਕਿਸਾਨੀ ਬਹੁਤ ਮਿਹਨਤ ਅਤੇ ਗੌਰਵ ਦਾ ਕੰਮ ਹੈ, ਲੇਕਿਨ ਨੌਜਵਾਨਾਂ ਨੂੰ ਦੂਸਰੇ ਮੌਕੇ ਨਾ ਦੇਣਾ, ਨਾ ਅਜਿਹੀਆਂ ਵਿਵਸਥਾਵਾਂ ਬਣਾਉਣਾ, ਇਹ ਵੀ ਤਾਂ ਸਹੀ ਨਹੀਂ ਸੀ। ਅੱਜ ਬਿਹਾਰ ਵਿੱਚ ਸਿੱਖਿਆ ਦੇ ਵੱਡੇ-ਵੱਡੇ ਕੇਂਦਰ ਖੁੱਲ੍ਹ ਰਹੇ ਹਨ। ਹੁਣ ਐਗਰੀਕਲਚਰ ਕਾਲਜ, ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜਾਂ ਦੀ ਸੰਖਿਆ ਵਧ ਰਹੀ ਹੈ। ਹੁਣ ਰਾਜ ਵਿੱਚ IIT, IIM, IIIT, ਬਿਹਾਰ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉੱਚੀ ਉਡਾਨ ਦੇਣ ਵਿੱਚ ਮਦਦ ਕਰ ਰਹੇ ਹਨ।
ਨੀਤੀਸ਼ ਜੀ ਦੇ ਸ਼ਾਸਨ ਦੌਰਾਨ ਹੀ ਬਿਹਾਰ ਵਿੱਚ ਦੋ ਸੈਂਟਰਲ ਯੂਨੀਵਰਸਿਟੀਆਂ, ਇੱਕ IIT, ਇੱਕ IIM, ਇੱਕ ਨਿਫਟ, ਇੱਕ ਨੈਸ਼ਨਲ ਲਾਅ ਇੰਸਟੀਟਿਊਟ ਜਿਹੇ ਅਨੇਕਾਂ ਵੱਡੇ ਸੰਸਥਾਨ ਖੁੱਲ੍ਹੇ ਹਨ। ਨੀਤੀਸ਼ ਜੀ ਦੇ ਯਤਨਾਂ ਦੇ ਚਲਦੇ ਅੱਜ ਬਿਹਾਰ ਵਿੱਚ ਪੌਲੀਟੈਕਨਿਕ ਸੰਸਥਾਨਾਂ ਦੀ ਸੰਖਿਆ ਵੀ ਪਹਿਲਾਂ ਦੇ ਮੁਕਾਬਲੇ ਤਿੰਨ ਗੁਣਾ ਤੋਂ ਜ਼ਿਆਦਾ ਹੋ ਗਈ ਹੈ।
ਸਟਾਰਟ -ਅੱਪ ਇੰਡੀਆ, ਮੁਦਰਾ ਯੋਜਨਾ, ਅਜਿਹੀਆਂ ਯੋਜਨਾਵਾਂ ਨੇ ਬਿਹਾਰ ਦੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਜ਼ਰੂਰੀ ਰਾਸ਼ੀ ਉਪਲੱਬਧ ਕਰਵਾਈ ਹੈ। ਸਰਕਾਰ ਦਾ ਯਤਨ ਇਹ ਵੀ ਹੈ ਕਿ ਜ਼ਿਲ੍ਹਾ ਪੱਧਰ ’ਤੇ ਕੌਸ਼ਲ ਕੇਂਦਰਾਂ ਦੇ ਮਾਧਿਅਮ ਨਾਲ ਬਿਹਾਰ ਦੇ ਨੌਜਵਾਨਾਂ ਨੂੰ ਸਕਿੱਲ ਵਧਾਉਣ ਦੀ ਟ੍ਰੇਨਿੰਗ ਦਿੱਤੀ ਜਾ ਸਕੇ।
ਸਾਥੀਓ,
ਬਿਹਾਰ ਵਿੱਚ ਬਿਜਲੀ ਦੀ ਕੀ ਸਥਿਤੀ ਸੀ, ਇਹ ਵੀ ਜਗਜਾਹਿਰ ਹੈ। ਪਿੰਡਾਂ ਵਿੱਚ ਦੋ-ਤਿੰਨ ਘੰਟੇ ਬਿਜਲੀ ਆ ਗਈ ਤਾਂ ਵੀ ਬਹੁਤ ਮੰਨਿਆ ਜਾਂਦਾ ਸੀ। ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ 8-10 ਘੰਟੇ ਤੋਂ ਜ਼ਿਆਦਾ ਬਿਜਲੀ ਨਹੀਂ ਮਿਲਦੀ ਸੀ। ਅੱਜ ਬਿਹਾਰ ਦੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਬਿਜਲੀ ਦੀ ਉਪਲੱਬਧਤਾ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੋਈ ਹੈ।
ਸਾਥੀਓ,
ਪਾਵਰ, ਪੈਟਰੋਲੀਅਮ ਅਤੇ ਗੈਸ ਨਾਲ ਜੁੜੇ ਸੈਕਟਰ ਵਿੱਚ ਜੋ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ, ਜੋ ਰਿਫਾਰਮਸ ਲਿਆਂਦੇ ਜਾ ਰਹੇ ਹਨ, ਉਹ ਲੋਕਾਂ ਦਾ ਜੀਵਨ ਅਸਾਨ ਬਣਾਉਣ ਦੇ ਨਾਲ-ਨਾਲ ਉਦਯੋਗਾਂ ਅਤੇ ਅਰਥਵਿਵਸਥਾ ਨੂੰ ਵੀ ਗਤੀ ਦੇ ਰਹੇ ਹਨ। ਕੋਰੋਨਾ ਦੇ ਇਸ ਕਾਲਖੰਡ ਵਿੱਚ ਹੁਣ ਇੱਕ ਵਾਰ ਫਿਰ ਪੈਟਰੋਲੀਅਮ ਨਾਲ ਜੁੜੇ ਇਨਫ੍ਰਾਸਟ੍ਰਕਚਰ ਦੇ ਕਾਰਜਾਂ ਨੇ ਗਤੀ ਪਕੜ ਲਈ ਹੈ।
ਰਿਫਾਇਨਰੀ ਪ੍ਰੋਜੈਕਟਸ ਹੋਣ, Exploration ਜਾਂ Production ਨਾਲ ਜੁੜੇ ਪ੍ਰੋਜੈਕਟ ਹੋਣ, pipelines ਹੋਣ, City Gas Distribution projects ਹੋਣ, ਅਜਿਹੇ ਅਨੇਕਾਂ ਪ੍ਰੋਜੈਕਟਸ ਜਾਂ ਤਾਂ ਫਿਰ ਤੋਂ ਚਾਲੂ ਹੋ ਚੁੱਕੇ ਹਨ ਜਾਂ ਫਿਰ ਨਵੇਂ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦੀ ਸੰਖਿਆ ਘੱਟ ਨਹੀਂ ਹੈ। ਇਹ 8 ਹਜ਼ਾਰ ਤੋਂ ਜ਼ਿਆਦਾ ਪ੍ਰੋਜੈਕਟਸ ਹਨ, ਜਿਨ੍ਹਾਂ ’ਤੇ ਆਉਣ ਵਾਲੇ ਦਿਨਾਂ ਵਿੱਚ 6 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਸ਼ ਵਿੱਚ, ਬਿਹਾਰ ਵਿੱਚ ਗੈਸ ਅਧਾਰਿਤ ਅਰਥਵਿਵਸਥਾ ਲਈ ਕਿਤਨੇ ਵੱਡੇ ਪੈਮਾਨੇ ’ਤੇ ਕੰਮ ਚਲ ਰਿਹਾ ਹੈ।
ਇਤਨਾ ਹੀ ਨਹੀਂ, ਇਨ੍ਹਾਂ ਪ੍ਰੋਜੈਕਟਸ ਵਿੱਚ ਜਿਤਨੇ ਲੋਕ ਪਹਿਲਾਂ ਕੰਮ ਕਰ ਰਹੇ ਸਨ, ਉਹ ਵਾਪਸ ਤਾਂ ਪਰਤੇ ਹੀ ਹਨ, ਇਨ੍ਹਾਂ ਦੀ ਵਜ੍ਹਾ ਨਾਲ ਰੋਜ਼ਗਾਰ ਦੇ ਨਵੇਂ ਅਵਸਰਾਂ ਦੀਆਂ ਵੀ ਸੰਭਾਵਨਾਵਾਂ ਬਣੀਆਂ ਹਨ। ਸਾਥੀਓ, ਇਤਨੀ ਵੱਡੀ ਵੈਸ਼ਵਿਕ ਮਹਾਮਾਰੀ ਦੇਸ਼ ਦੇ ਹਰੇਕ ਵਿਅਕਤੀ ਲਈ ਪਰੇਸ਼ਾਨੀਆਂ ਲੈ ਕੇ ਆਈ ਹੈ। ਲੇਕਿਨ ਇਨ੍ਹਾਂ ਪਰੇਸ਼ਾਨੀਆਂ ਦੇ ਬਾਅਦ ਵੀ ਦੇਸ਼ ਰੁਕਿਆ ਨਹੀਂ ਹੈ, ਬਿਹਾਰ ਰੁਕਿਆ ਨਹੀਂ ਹੈ, ਥਮਿਆ ਨਹੀਂ ਹੈ।
100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟ ਨਾਲ ਵੀ ਆਰਥਿਕ ਗਤੀਵਿਧੀਆਂ ਨੂੰ ਵਧਾਉਣ ਵਿੱਚ ਮਦਦ ਮਿਲਣ ਵਾਲੀ ਹੈ। ਬਿਹਾਰ ਨੂੰ, ਪੂਰਬੀ ਭਾਰਤ ਨੂੰ ਵਿਕਾਸ ਦਾ, ਆਤਮਵਿਸ਼ਵਾਸ ਦਾ ਅਹਿਮ ਕੇਂਦਰ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਤੇਜ਼ੀ ਨਾਲ ਕੰਮ ਕਰਦੇ ਰਹਿਣਾ ਹੈ। ਇਸੇ ਵਿਸ਼ਵਾਸ ਨਾਲ ਸੈਂਕੜੇ ਕਰੋੜ ਦੀਆਂ ਸੁਵਿਧਾਵਾਂ ਲਈ ਫਿਰ ਤੋਂ ਪੂਰੇ ਬਿਹਾਰ ਨੂੰ ਬਹੁਤ-ਬਹੁਤ ਵਧਾਈ। ਖਾਸ ਕਰਕੇ, ਮਾਤਾਵਾਂ ਅਤੇ ਭੈਣਾਂ ਦਾ ਜੀਵਨ ਅਸਾਨ ਹੋਣ ਵਾਲਾ ਹੈ ਇਸ ਲਈ ਉਨ੍ਹਾਂ ਨੂੰ ਅਨੇਕ ਅਨੇਕ ਵਧਾਈ ਦਿੰਦਾ ਹਾਂ।
ਯਾਦ ਰੱਖਣਾ, ਕੋਰੋਨਾ ਸੰਕ੍ਰਮਣ ਅਜੇ ਵੀ ਸਾਡੇ ਦਰਮਿਆਨ ਮੌਜੂਦ ਹੈ। ਅਤੇ ਇਸ ਲਈ ਮੈਂ ਵਾਰ-ਵਾਰ ਕਹਿੰਦਾ ਹਾਂ-ਜਦ ਤੱਕ ਦਵਾਈ ਨਹੀਂ, ਤਦ ਤੱਕ ਢਿਲਾਈ ਨਹੀਂ! ਫਿਰ ਤੋਂ ਸੁਣ ਲਓ ਜਦ ਤੱਕ ਦਵਾਈ ਨਹੀਂ, ਤਦ ਤੱਕ ਢਿਲਾਈ ਨਹੀਂ।
ਇਸ ਲਈ, ਦੋ ਗਜ਼ ਦੀ ਦੂਰੀ, ਸਾਬੁਣ ਨਾਲ ਹੱਥਾਂ ਦੀ ਨਿਯਮਿਤ ਸਫਾਈ, ਇੱਥੇ-ਉੱਥੇ ਥੁੱਕਣ ਤੋਂ ਮਨਾਹੀ ਅਤੇ ਚਿਹਰੇ ’ਤੇ ਮਾਸਕ, ਇਨ੍ਹਾਂ ਜ਼ਰੂਰੀ ਗੱਲਾਂ ਦਾ ਸਾਨੂੰ ਖੁਦ ਵੀ ਪਾਲਣ ਕਰਨਾ ਹੈ ਅਤੇ ਦੂਸਰਿਆਂ ਨੂੰ ਵੀ ਯਾਦ ਦਿਵਾਉਂਦੇ ਰਹਿਣਾ ਹੈ।
ਆਪ ਸਤਰਕ ਰਹੋਗੇ ਤਾਂ ਬਿਹਾਰ ਸੁਅਸਥ ਰਹੇਗਾ, ਦੇਸ਼ ਸੁਅਸਥ ਰਹੇਗਾ। ਮੈਂ ਫਿਰ ਇੱਕ ਵਾਰ ਆਪ ਸਭ ਨੂੰ ਇਸ ਅਨੇਕ ਭੇਂਟ ਸੌਗਾਤਾਂ ਦੇ ਨਾਲ ਬਿਹਾਰ ਦੀ ਵਿਕਾਸ ਯਾਤਰਾ ਵਿੱਚ ਨਵੀਂ ਊਰਜਾ ਦਾ ਇਹ ਅਵਸਰ… ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ!
*****
ਵੀਆਰਆਰਕੇ/ਕੇਪੀ/ਐੱਨਐੱਸ
(Release ID: 1653887)
Visitor Counter : 209
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam