ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕ੍ਰਿਸ਼ਨਾ-ਗੋਦਾਵਰੀ (ਕੇਜੀ) ਬੇਸਿਨ, ਮਿਥੇਨ ਫਿਊਲ ਦਾ ਸ਼ਾਨਦਾਰ ਸਰੋਤ
ਬੇਸਿਨ ਵਿੱਚ ਜਮ੍ਹਾਂ ਮਿਥੇਨ ਹਾਈਡ੍ਰੇਟ ਇੱਕ ਸ਼ਾਨਦਾਰ ਸਰੋਤ ਹੈ ਜੋ ਕੁਦਰਤੀ ਗੈਸ ਮੀਥੇਨ ਦੀ ਢੁੱਕਵੀਂ ਸਪਲਾਈ ਨੂੰ ਯਕੀਨੀ ਬਣਾਏਗਾ
ਮੌਲੀਕਿਉਲਰ ਅਤੇ ਕਲਚਰਿੰਗ ਤਕਨੀਕਾਂ ਦੀ ਵਰਤੋਂ ਕਰਦਿਆਂ ਇਸ ਅਧਿਐੱਨ ਨੇ ਕੇਜੀ ਬੇਸਿਨ ਵਿੱਚ ਅਧਿਕਤਮ ਮਿਥੇਨੋਜਨਿਕ ਵਿਭਿੰਨਤਾ ਦਾ ਖੁਲਾਸਾ ਕੀਤਾ, ਜੋ ਕਿ ਅੰਡੇਮਾਨ ਅਤੇ ਮਹਾਨਦੀ ਬੇਸਿਨ ਦੀ ਤੁਲਨਾ ਵਿੱਚ ਬਾਇਓਜੇਨਿਕ ਮਿਥੇਨ ਦਾ ਅਤਿ ਸਰੋਤ ਹੋਣ ਦੀ ਪੁਸ਼ਟੀ ਕਰਨ ਲਈ ਇਹ ਇੱਕ ਪ੍ਰਮੁੱਖ ਕਾਰਨ ਹੈ
Posted On:
12 SEP 2020 11:39AM by PIB Chandigarh
ਜਦੋਂ ਦੁਨੀਆ ਦੇ ਜੈਵਿਕ ਬਾਲਣ ਘਟ ਰਹੇ ਹਨ ਅਤੇ ਸਾਫ਼ ਊਰਜਾ ਦੇ ਵਿਕਲਪਕ ਸਰੋਤਾਂ ਦੀ ਭਾਲ ਹੋ ਰਹੀ ਹੈ, ਕ੍ਰਿਸ਼ਨਾ-ਗੋਦਾਵਰੀ (ਕੇਜੀ) ਬੇਸਿਨ ਤੋਂ ਖੁਸ਼ਖਬਰੀ ਮਿਲੀ ਹੈ। ਇਸ ਬੇਸਿਨ ਵਿੱਚ ਜਮ੍ਹਾਂ ਮੀਥੇਨ ਹਾਈਡ੍ਰੇਟ ਇੱਕ ਅਮੀਰ ਸਰੋਤ ਹੈ ਜੋ ਕਿ ਕੁਦਰਤੀ ਗੈਸ ਮੀਥੇਨ ਦੀ ਢੁੱਕਵੀਂ ਸਪਲਾਈ ਨੂੰ ਯਕੀਨੀ ਬਣਾਏਗਾ।
ਮਿਥੇਨ ਇੱਕ ਸਾਫ਼ ਅਤੇ ਸਸਤਾ ਬਾਲਣ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇੱਕ ਕਿਉਬਿਕ ਮੀਟਰ ਮੀਥੇਨ ਹਾਈਡ੍ਰੇਟ ਵਿੱਚ 160-180 ਕਿਊਬਿਕ ਮੀਟਰ ਮੀਥੇਨ ਹੁੰਦਾ ਹੈ। ਕੇਜੀ ਬੇਸਿਨ ਵਿੱਚ ਮਿਥੇਨ ਹਾਈਡ੍ਰੇਟਸ ਵਿੱਚ ਮੌਜੂਦ ਮਿਥੇਨ ਦਾ ਸਭ ਤੋਂ ਘੱਟ ਅੰਦਾਜ਼ਾ ਵੀ ਦੁਨੀਆ ਭਰ ਵਿੱਚ ਉਪਲਬਧ ਸਾਰੇ ਜੈਵਿਕ ਬਾਲਣ ਭੰਡਾਰਾਂ ਨਾਲੋਂ ਦੁਗਣਾ ਹੈ।
ਅਗਰਕਰ ਰਿਸਰਚ ਇੰਸਟੀਚਿਊਟ (ਏਆਰਆਈ) ਜੋ ਕਿ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ ਹੈ, ਦੇ ਖੋਜਕਰਤਾਵਾਂ ਦੁਆਰਾ ਕਰਵਾਏ ਗਏ ਤਾਜ਼ਾ ਅਧਿਐੱਨ ਵਿੱਚ ਪਾਇਆ ਗਿਆ ਹੈ ਕਿ ਜਮ੍ਹਾਂ ਮਿਥੇਨ ਹਾਈਡ੍ਰੇਟ ਕ੍ਰਿਸ਼ਨਾ-ਗੋਦਾਵਰੀ (ਕੇਜੀ) ਬੇਸਿਨ ਵਿੱਚ ਬਾਇਓਜੇਨਿਕ ਮੂਲ ਦੇ ਹਨ। ਅਧਿਐੱਨ ਡੀਐੱਸਟੀ - ਐੱਸਈਆਰਬੀ ਨੌਜਵਾਨ ਵਿਗਿਆਨੀ ਪ੍ਰੋਜੈਕਟ “ਇਲੀਉਸੀਡੇਟਿੰਗ ਦਾ ਕਮਿਊਨਿਟੀ ਸਟ੍ਰਕਚਰ ਆਵ੍ ਮਿਥੇਨੋਜੈਨਿਕ ਆਰਕਿਆ ਇਨ ਮਿਥੇਨ ਹਾਇਡਰੇਟ” ਦੇ ਹਿੱਸੇ ਦੇ ਤੌਰ ’ਤੇ ਕੀਤਾ ਗਿਆ ਸੀ। ਮਿਥੇਨ ਹਾਈਡ੍ਰੇਟ ਹਾਈਡ੍ਰੋਜਨ-ਬਾਂਡਡ ਪਾਣੀ ਅਤੇ ਮੀਥੇਨ ਗੈਸ ਦੇ ਮਹਾਸਾਗਰਾਂ ਵਿੱਚ ਉੱਚ ਦਬਾਅ ਅਤੇ ਘੱਟ ਤਾਪਮਾਨ ਤੇ ਸੰਪਰਕ ਵਿੱਚ ਆਉਣ ’ਤੇ ਬਣਦਾ ਹੈ।
‘ਮਰੀਨ ਜੀਨੋਮਿਕਸ’ ਜਰਨਲ ਵਿੱਚ ਪ੍ਰਕਾਸ਼ਨ ਲਈ ਸਵੀਕਾਰ ਕੀਤੇ ਗਏ ਮੌਜੂਦਾ ਅਧਿਐੱਨ ਦੇ ਅਨੁਸਾਰ, ਏਆਰਆਈ ਟੀਮ ਨੇ ਅੱਗੇ ਮੀਥੇਨੋਜੈਨਜ਼ ਦੀ ਪਹਿਚਾਣ ਕੀਤੀ ਹੈ ਜਿਸਨੇ ਬਾਇਓਜੈਨਿਕ ਮੀਥੇਨ ਬਣਾਇਆ ਹੈ ਜੋ ਕਿ ਮੀਥੇਨ ਹਾਈਡ੍ਰੇਟ ਦੇ ਰੂਪ ਵਿੱਚ ਫਸਿਆ ਹੈ, ਜੋ ਇਹ ਊਰਜਾ ਦਾ ਮਹੱਤਵਪੂਰਣ ਸਰੋਤ ਹੋ ਸਕਦਾ ਹੈ।
ਅਧਿਐੱਨ ਦੇ ਮੁੱਖ ਖੋਜਕਾਰ, ਡਾ: ਵਿਕਰਮ ਬੀ ਲਾਂਜੇਕਰ ਨੇ ਕਿਹਾ, “ਕ੍ਰਿਸ਼ਨਾ-ਗੋਦਾਵਰੀ (ਕੇਜੀ) ਬੇਸਿਨ ਵਿੱਚ ਅਤੇ ਅੰਡੇਮਾਨ ਅਤੇ ਮਹਾਨਦੀ ਦੇ ਤੱਟ ਦੇ ਨੇੜੇ ਬਾਇਓਜੈਨਿਕ ਮੂਲ ਦੇ ਵੱਡੇ ਮੀਥੇਨ ਹਾਇਡਰੇਟ ਭੰਡਾਰ ਦੀ ਮੌਜੂਦਗੀ ਸਬੰਧਿਤ ਮੀਥੇਨੋ ਜੈਨਿਕ ਭਾਈਚਾਰੇ ਦੇ ਅਧਿਐਨ ਨੂੰ ਲਾਜ਼ਮੀ ਬਣਾਉਂਦੀ ਹੈ|”
ਏਆਰਆਈ ਟੀਮ ਦੇ ਅਨੁਸਾਰ, ਹਾਲ ਹੀ ਤੱਕ, ਮੀਥੇਨ ਹਾਈਡ੍ਰੇਟ-ਬਿਅਰਿੰਗ ਸੈਡੀਮੈਂਟਸ ਨਾਲ ਜੁੜੀਆਂ ਮੀਥੇਨੋਜੈਨਿਕ ਕਮਿਊਨਿਟੀਆਂ ਦੀ ਸਿਰਫ਼ ਕੁਝ ਕੁ ਜਾਂਚ ਹੋਈ ਹੈ। ਇਸ ਅਧਿਐੱਨ ਨੇ ਦਿਖਾਇਆ ਹੈ ਕਿ ਮੀਥੇਨੋਜੈਨਜ਼ ਇਨ੍ਹਾਂ ਉੱਚੇ ਦਬਾਅ ਅਤੇ ਤਾਪਮਾਨ ਦੀਆਂ ਸਥਿਤੀਆਂ ਅਧੀਨ ਇਨ੍ਹਾਂ ਸਥਿਤੀਆਂ ਦੇ ਅਨੁਸਾਰ ਢਲਦੇ ਹਨ ਅਤੇ ਕਈ ਮੀਥੇਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਕਰਦੇ ਹਨ। ਅਜਿਹੇ ਇੱਕ ਬਹੁਤ ਅਤਿ ਅਤੇ ਮੁੱਢਲੇ ਵਾਤਾਵਰਣ ਦੇ ਤਹਿਤ ਇਨ੍ਹਾਂ ਮੀਥੇਨ ਪੈਦਾ ਕਰਨ ਵਾਲੇ ਮੀਥੇਨੋਜੈਨਿਕ ਕਮਿਊਨਿਟੀਆਂ ਦੀ ਸਮਝ ਬਹੁਤ ਮਹੱਤਵਪੂਰਣ ਸੀ। ਮੌਲੀਕਿਉਲਰ ਅਤੇ ਕਲਚਰਿੰਗ ਤਕਨੀਕਾਂ ਦੀ ਵਰਤੋਂ ਕਰਦਿਆਂ ਇਸ ਅਧਿਐੱਨ ਨੇ ਕੇਜੀ ਬੇਸਿਨ ਵਿੱਚ ਅਧਿਕਤਮ ਮਿਥੇਨੋਜਨਿਕ ਵਿਭਿੰਨਤਾ ਦਾ ਖੁਲਾਸਾ ਕੀਤਾ, ਜੋ ਅੰਡੇਮਾਨ ਅਤੇ ਮਹਾਨਦੀ ਬੇਸਿਸ ਦੀ ਤੁਲਨਾ ਵਿੱਚ ਬਾਇਓਜੇਨਿਕ ਮੀਥੇਨ ਦੇ ਅਤਿ ਸਰੋਤ ਹੋਣ ਦੀ ਪੁਸ਼ਟੀ ਕਰਨ ਲਈ ਇਹ ਇੱਕ ਪ੍ਰਮੁੱਖ ਕਾਰਨ ਹੈ।
ਉਨ੍ਹਾਂ ਦੇ ਮਾੱਡਲ ’ਤੇ ਅਧਾਰਿਤ ਗਤੀਵਿਧੀਆਂ ਦੇ ਅਧਿਐੱਨ ਨੇ ਵੀ ਕੇਜੀ ਬੇਸਿਨ ਹਾਈਡ੍ਰੇਟਸ ਵਿੱਚ ਬਾਇਓਜੇਨਿਕ ਮੀਥੇਨ ਪੈਦਾ ਕਰਨ ਦੀ ਦਰ 0.031 ਮਿਲੀਮੀਟਰ ਮੀਥੇਨ/ ਜੀਟੀਓਸੀ/ ਪ੍ਰਤੀਦਿਨ ਹੋਣ ਦੀ ਭਵਿੱਖਬਾਣੀ ਕੀਤੀ, ਨਤੀਜੇ ਵਜੋਂ ਮਿਥੇਨ ਦਾ ਕੁੱਲ ਭੰਡਾਰ 0.56 ਤੋਂ 7.68 ਟ੍ਰਿਲੀਅਨ ਕਿਊਬਿਕ ਫੁੱਟ (ਟੀਸੀਐੱਫ਼) ਹੈ। ਇਸ ਅਧਿਐੱਨ ਲਈ ਕ੍ਰਿਸ਼ਨਾ ਗੋਦਾਵਰੀ, ਅੰਡੇਮਾਨ, ਅਤੇ ਮਹਾਨਦੀ ਬੇਸਿਨ ਤੋਂ ਮਿਥੇਨ ਹਾਈਡ੍ਰੇਟ ਭੰਡਾਰ ਨਾਲ ਜੁੜੇ ਸੈਡੀਮੈਂਟ ਨਮੂਨੇ ਨੈਸ਼ਨਲ ਗੈਸ ਹਾਈਡਰੇਟ ਕੋਰ ਰਿਪੋਜ਼ਟਰੀ, ਜੀਐੱਚਆਰਟੀਸੀ, ਓਐੱਨਜੀਸੀ, ਪਨਵੇਲ, ਮਹਾਰਾਸ਼ਟਰ ਦੁਆਰਾ ਮੁਹੱਈਆ ਕਰਵਾਏ ਗਏ ਸਨ।
ਏਆਰਆਈ ਟੀਮ ਨੇ ਕੇਜੀ ਬੇਸਿਨ ਵਿੱਚ ਜੀਨਸ ਮੀਥੇਨੋਸਰਸੀਨਾ ਦੀ ਪ੍ਰਮੁੱਖਤਾ ਦਾ ਦਸਤਾਵੇਜ਼ ਦਰਜ਼ ਕੀਤਾ ਹੈ, ਇਸ ਤੋਂ ਬਾਅਦ ਕੁਝ ਹੋਰ ਜੀਨੇਰਾ ਮੇਥੇਨੋਕਿਊਲਿਅਸ, ਮੀਥੇਨੋਬੈਕਟੀਰੀਅਮ ਹੈ। ਜੀਨਸ ਮੀਥੇਨੋਸਰਸੀਨਾ ਚਾਰ ਵੱਖ-ਵੱਖ ਐੱਮ ਸੀਸੀਲੀਏ, ਐੱਮ ਬਰਕੇਰੀ, ਐੱਮ ਫਲਾਵੇਸਿਨਜ਼ ਅਤੇ ਐੱਮ ਮੈਜਿਆਸ ਸਪੀਸੀਜ਼ ਦੇ ਨਾਲ ਪ੍ਰਾਪਤ ਜੀਨੇਰਾ ਵਿੱਚ ਪਾਇਆ ਗਿਆ ਸੀ।
ਡਾ. ਵਿਕਰਮ ਬੀ ਲਾਂਜੇਕਰ ਨੇ ਕਿਹਾ, “ਪੁਟੇਟਿਵ ਨੋਵਲ ਮੇਥੇਨੋਕਿਊਲਸ ਐੱਸਪੀ ਐੱਨਓਵੀ. ਅਤੇ ਮੀਥੇਨੋਸਰਸੀਨਾ ਐੱਸਪੀ ਐੱਨਓਵੀ ਦੀ ਕ੍ਰਿਸ਼ਨਾ ਗੋਦਾਵਰੀ ਬੇਸਿਨ, ਭਾਰਤ ਦੇ ਮਿਥੇਨਹਾਇਡਰੇਟ ਸੈਡੀਮੈਂਟਸ ਤੋਂ ਕਾਸ਼ਤ, ਆਈਸੋਲੇਸ਼ਨ ਅਤੇ ਪਹਿਚਾਣ ਪਹਿਲੀ ਵਾਰ ਹੋਈ ਹੈ।”
ਚਿੱਤਰ 1: ਮੀਥੇਨੋਸਾਰਸਿਨਾ MSH10X1 ਨੀਲਾ-ਹਰਾ ਫਲੋਰੋਸੈਂਸ ਯੂਵੀ ਮਾਈਕਰੋਸਕੋਪ ਦੇ ਅਧੀਨ
ਚਿੱਤਰ 2: ਮੀਥੇਨੋਸਾਰਸਿਨਾ ਐੱਸਪੀ ਐੱਮਐੱਸਐੱਚ10ਐਕਸ1 ਆਈਸੋਲੇਟਡ ਕਲੋਨੀ ਐਨਾਇਰੋਬਿਕ ਮੀਡੀਆਵਾਲੀ ਰੋਲ ਬੋਤਲ ਵਿੱਚ
[ਪ੍ਰਕਾਸ਼ਨ ਵੇਰਵੇ:
ਮਹਿਤਾ ਪੀ, ਦੇਸ਼ਮੁਖ ਕੇ, ਡਾਗਰ ਐੱਸਐੱਸ, ਧਾਕੇਫਲਕਰ ਪੀਕੇ, ਅਤੇ ਲਾਂਜੇਕਰ ਵਿਕਰਮ ਬੀ (2020)। ਜੀਨੋਮ ਸੀਕਉਐਂਸਿੰਗ ਅਤੇ ਇੱਕ ਸਾਈਕ੍ਰੋਟ੍ਰੋਫਿਕ ਮੀਥੇਨੋਜਨ ਮੇਥੇਨੋਸੋਰਸੀਨਾ ਐੱਸਪੀ ਐੱਮਐੱਸਐੱਚ10ਐਕਸ1 ਕ੍ਰਿਸ਼ਨਾ ਗੋਦਾਵਰੀ ਬੇਸਿਨ ਦੇ ਮਿਥੇਨ ਹਾਈਡ੍ਰੇਟ ਜਮ੍ਹਾਂ ਤੋਂ ਸੰਸਕ੍ਰਿਤ ਐੱਸਪੀ ਦਾ ਵਿਸ਼ਲੇਸ਼ਣ. ਮੈਰੀਨ ਜੀਨੋਮਿਕਸ. (ਇਸ ਪ੍ਰਕਿਰਿਆ ਵਿੱਚ)|
ਦਬੀਰ, ਏ., ਹੋਨਕਾਲਾਸ, ਵੀ., ਅਰੋੜਾ, ਪੀ., ਪੋਰੇ, ਸ., ਰਾਨਾਡੇ, ਡੀ.ਆਰ., ਅਤੇ ਧਾਕੇਫਲਕਰ, ਪੀ. (2014)| ਮਿਥੇਨੋਕੂਲਿਯੂਸ ਐੱਸਪੀ ਐੱਮਐੱਚ98ਏ, ਦਾ ਡਰਾਫਟ ਜੀਨੋਮ ਕ੍ਰਮ, ਇੱਕ ਨਾਵਲ ਮੇਥੇਨੋਜਨ, ਕ੍ਰਿਸ਼ਨਾ ਗੋਦਾਵਰੀ ਬੇਸਿਨ ਵਿੱਚ ਉਪ ਸਮੁੰਦਰੀ ਤੱਟ ਮੀਥੇਨ ਹਾਈਡ੍ਰੇਟ ਭੰਡਾਰ ਤੋਂ ਅਲੱਗ ਹੈ| ਮੈਰੀਨ ਜੀਨੋਮਿਕਸ, 18, 139-140.
ਡੀਓਆਈ: 10.1016/j.margen.2014.10.001
ਹੋਰ ਜਾਣਕਾਰੀ ਲਈ, ਡਾ ਵਿਕਰਮ ਬੀ ਲਾਂਜੇਕਰ, ਬਾਇਓਐਨਰਜੀ ਗਰੁੱਪ (vblanjekar@aripune.org , 020-25325113), ਅਤੇ ਡਾ: ਪੀਕੇ ਧਾਕੇਫਲਕਰ, ਡਾਇਰੈਕਟਰ (ਆਫ਼ਿਸ਼ੀਏਟਿੰਗ), ਏਆਰਈ, ਪੁਣੇ, (director@aripune.org, pkdhakephalkar@aripune.org , 020-25325002) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]
*****
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1653706)
Visitor Counter : 250