ਰਸਾਇਣ ਤੇ ਖਾਦ ਮੰਤਰਾਲਾ

ਆਈ.ਪੀ.ਐਫ.ਟੀ. ਨੇ ਮਾਈਕ੍ਰੋਬੀਅਲ ਇਨਫੈਕਸ਼ਨਜ਼ ਨੂੰ ਰੋਕਣ ਅਤੇ ਸਬਜੀਆਂ ਅਤੇ ਫਲਾਂ ਨੂੰ ਕੀਟਾਣੂ ਰਹਿਤ ਕਰਨ ਲਈ ਨਵੇਂ "ਡਿਸਇਨਫੈਕਟੈਂਟ ਸਪਰੇਅਜ਼" ਵਿਕਸਤ ਕੀਤੇ ਹਨ ।

Posted On: 12 SEP 2020 11:45AM by PIB Chandigarh

ਇਸ ਵੇਲੇ ਜਦ ਕਿ ਕੋਵਿਡ ਮਹਾਂਮਾਰੀ ਨੇ ਵਿਸ਼ਵ ਵਿਚ ਤਬਾਹੀ ਮਚਾਹੀ ਹੋਈ ਏ ਰਸਾਇਣ ਤੇ ਖਾਦ ਮੰਤਰਾਲੇ ਦੇ ਵਿਭਾਗ ਕੈਮੀਕਲਜ਼ ਤੇ ਪੈਟਰੋ ਕੈਮੀਕਲਜ਼ ਦੇ ਤਹਿਤ ਇੰਸਟੀਚਿਊਟ ਆਫ ਪੈਸਟੀਸਾਈਡਫਾਰਮੂਲੇਸ਼ਨ ਤਕਨਾਲੋਜੀ-ਆਈ.ਪੀ.ਐਫ.ਟੀ. ਨੇ "ਡਿਸਇਨਫੈਕਟੈਂਟ ਸਪਰੇਅ ਸਰਫੇਸ ਐਪਲੀਕੇਸ਼ਨ" ਅਤੇ "ਡਿਸਇਨਫੈਕਟੈਂਟ ਸਪਰੇਅ ਫਾਰ ਵੈਜੀਟੇਬਲਜ਼ ਐਂਡ ਫਰੂਟਸ" ਨਾਮਕ ਦੋ ਨਵੀਆਂ ਤਕਨਾਲੋਜੀਆਂ ਨੂੰ ਸਫਲਤਾਪੂਰਵਕ ਵਿਕਸਤ ਕੀਤਾ ਹੈ ।
ਆਈ.ਪੀ.ਐਫ.ਟੀ. ਵਲੋਂ ਜਾਰੀ ਇਕ ਬਿਆਨ ਅਨੁਸਾਰ ਕਈ ਜਗ੍ਹਾ ਜਿਵੇਂ ਦਰਵਾਜੇ ਦੇ ਹੈਂਡਲਾਂ, ਕੁਰਸੀਆਂ ਦੀਆਂ ਬਾਹੀਆਂ, ਕੰਪਿਊਟਰ ਕੀ ਬੋਰਡ ਤੇ ਮਾਊਸ ਟੈਬਸ ਵਰਗੇ ਜੋ ਸਿਧੇ ਅਤੇ ਅਸਿਧੇ ਤੌਰ ਤੇ ਸੰਪਰਕ ਵਿਚ ਆਉਣ ਨਾਲ ਸੂਖਮ ਕੀਟਾਣੂਆਂ ਰਾਹੀਂ ਵਿਅਕਤੀਆਂ ਨੂੰ ਇਨਫੈਕਸ਼ਨ ਦਿੰਦੇ ਹਨ। ਇਸ ਨੂੰ ਧਿਆਨ ਵਿਚ ਰਖਦਿਆਂ ਆਈ.ਪੀ.ਐਫ.ਟੀ. ਨੇ ਅਲਕੋਹਲ ਅਧਾਰਤ ਡਿਸਇਨਫੈਕਟੈਂਟ ਸਪਰੇਅ ਵਿਕਸਤ ਕੀਤਾ ਜੋ ਸੂਖਮ ਕੀਟਾਣੂਆਂ, ਬੈਕਟੀਰੀਆ ਅਤੇ ਵਾਇਰਸਾਂ ਰਾਹੀਂ ਫੈਲਾਈਆਂ ਜਾਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਵਿਚ ਅਸਰਦਾਰ ਹੋ ਸਕਦਾ ਹੈ । ਸਪਰੇਅ ਦਾ ਇਹ ਫਾਰਮੂਲਾ ਅਸਥਿਰ ਏ ਅਤੇ ਫਰਸ਼ ਅਤੇ ਕੀਟਾਣੂ ਵਾਲੀਆਂ ਜਗਾ੍ਹ ਨੂੰ ਡਿਸਇਨਫੈਕਟ ਕਰਨ ਤੋਂ ਜਲਦੀ ਹਵਾ ਵਿਚ ਉਡ ਜਾਂਦਾ ਏ ਅਤੇ ਕਿਸੇ ਤਰ੍ਹਾਂ ਦੇ ਧੱਬੇ, ਬਦਬੂ ਅਤੇ ਰਹਿੰਦ ਖੂੰਦਨਹੀਂ ਰਹਿੰਦੀ ।
ਆਈ.ਪੀ.ਐਫ.ਟੀ. ਨੇ ਫਲਾਂ ਅਤੇ ਸਬਜੀਆਂ ਉਪਰ ਕੀਟਨਾਸ਼ਕ ਖਾਦਾਂ ਦੇ ਰਹਿੰਦ ਖੂੰਦ ਨੂੰ ਖਤਮ ਕਰਨ ਲਈ ਵੀ ਇਕ ਡਿਸਇਨਫੈਕਟੈਂਟ ਸਪਰੇਅ ਵਿਕਸਤ ਕੀਤਾ ਹੈ । ਫਲ ਅਤੇ ਸਬਜੀਆਂ ਸਾਡੇ ਖਾਣੇ ਦਾ ਮੁਖ ਅੰਗ ਹਨ ਅਤੇ ਖੁਰਾਕੀ ਊਰਜਾ ਲਈ ਰੋਜ਼ ਲੋੜੀਂਦਾ ਹਨ । ਕਈ ਵਾਰ ਬਿਨਾ ਸੋਚੇ ਸਮਝੇ ਕੀਟਨਾਸ਼ਕਾਂ ਦੀ ਕੱਚੀਆਂ ਸਬਜੀਆਂ ਤੇ ਫਲਾਂ ਤੇ ਵਰਤੋਂ ਕਰਨ ਨਾਲ ਉਹਨਾ ਉਪਰ ਕੀਟਨਾਸ਼ਕ ਕੀਟਾਣੂ ਰਹਿ ਜਾਂਦੇ ਨੇ ਜੋ ਇਹਨਾ ਚੀਜਾਂ ਦੇ ਸੇਵਨ ਵੇਲੇ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ।
ਫਲਾਂ ਅਤੇ ਸਬਜੀਆਂ ਨੂੰ ਮਨੁਖੀ ਖਪਤਕਾਰੀ ਲਈ 100% ਸੁਰਖਿਅਤ ਬਨਾਉਣ ਲਈ ਆਈ.ਪੀ.ਐਫ.ਟੀ. ਨੇ ਇਕ ਪਾਣੀ ਅਧਾਰਤ ਫਾਰਮੂਲਾ ਵਿਕਸਤ ਕੀਤਾ ਹੈ । ਇਹ ਫਾਰਮੂਲਾ ਸਬਜੀਆਂ ਅਤੇ ਫਲਾਂ ਨੂੰ ਕੀਟਾਣੂ ਰਹਿਤ ਕਰਨ ਲਈ ਬਹੁਤ ਅਸਾਨ ਹੈ ਫਲਾਂ ਅਤੇ ਸਬਜੀਆਂ ਨੂੰ ਇਸ ਘੋਲ ਵਿਚ 15 ਤੋਂ 20 ਮਿੰਟ ਰਖ ਕੇ ਡਬੋਇਆ ਜਾਂਦੈ ਤੇ ਬਾਦ ਵਿਚ ਤਾਜੇ ਪਾਣੀ ਨਾਲ ਧੋ ਲਈਆਂ ਜਾਂਦੀਆਂ ਹਨ । ਇਸ ਸਾਦੀ ਪ੍ਰਕ੍ਰਿਆ ਨਾਲ ਫਲ ਅਤੇ ਸਬਜੀਆਂ ਮੁਕੰਮਲ ਤੌਰ ਤੇ ਕੀਟਾਣੂ ਰਹਿਤ ਹੋ ਜਾਂਦੀਆਂ ਹਨ ।
ਗੂਰੂ ਗ੍ਰਾਮ, ਹਰਿਆਣਾ ਅਧਾਰਤ ਆਈ.ਪੀ.ਐਫ.ਟੀ. ਰਸਾਇਣ ਅਤੇ ਖਾਦ ਮੰਤਰਾਲੇ ਦੇ ਵਿਭਾਗ ਕੈਮੀਕਲਜ਼ ਤੇ ਪੈਟਰੋ ਕੈਮੀਕਲਜ਼ ਤਹਿਤ ਇਕ ਅਟਾਨੋਮਸ ਸੰਸਥਾ ਵਲੋਂ ਮਈ 1991 ਵਿਚ ਸਥਾਪਿਤ ਕੀਤੀ ਗਈ ਸੀ । ਇਹ ਸੰਸਥਾ ਸੁਰਖਿਅਤ, ਅਸਰਦਾਰ ਅਤੇ ਵਾਤਾਵਰਣ ਮਿਤਰਤਾ ਪੂਰਵਕ ਕੀਟਨਾਸ਼ਕ ਫਾਰਮੂਲੇ ਵਿਕਸਤ ਕਰਨ ਦੇ ਕੰਮ ਵਿਚ ਲਗੀ ਹੋਈ ਹੈ । ਆਈ.ਪੀ.ਐਫ.ਟੀ. ਦੀਆਂ ਚਾਰ ਪ੍ਰਸ਼ਾਸਕੀ ਡਵੀਜ਼ਨਜ਼ ਹਨ ਜੋ ਇਸ ਪ੍ਰਕਾਰ ਹਨ : ਫਾਰਮੂਲੇਸ਼ਨ ਟੈਕਨਾਲੋਜੀ ਡਵੀਜਨ, ਬਾਇਓ ਸਾਇੰਸ ਡਵੀਜ਼ਨ, ਐਨਾਲਿਟੀਕਲ ਸਾਇੰਸ ਡਵੀਜਨ ਅਤੇ ਪ੍ਰੋਸੈਸ ਡਿਵੈਲਪਮੈਂਟ ਡਵੀਜ਼ਨ ਹੈ ।
ਆਰ.ਸੀ.ਜੇ/ਆਰ.ਕੇ.ਐਮ.


(Release ID: 1653640) Visitor Counter : 259