ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਗ੍ਰਹਿ ਪ੍ਰਵੇਸ਼ਮ’ ਸਮਾਰੋਹ ਨੂੰ ਸੰਬੋਧਨ ਕੀਤਾ
ਮੱਧ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

Posted On: 12 SEP 2020 2:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੱਧ ਪ੍ਰਦੇਸ਼ ਵਿੱਚ ਗ੍ਰਹਿ ਪ੍ਰਵੇਸ਼ਮਸਮਾਰੋਹ ਨੂੰ ਸੰਬੋਧਨ ਕੀਤਾ, ਜਿੱਥੇ 1.75 ਲੱਖ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾਗ੍ਰਾਮੀਣ’ (ਪੀਐੱਮਏਵਾਈ-ਜੀ) ਦੇ ਤਹਿਤ ਪੱਕੇ ਮਕਾਨ ਦਿੱਤੇ ਗਏ ਹਨ।

 

ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾਗ੍ਰਾਮੀਣ’ (ਪੀਐੱਮਏਵਾਈ-ਜੀ) ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 1.75 ਲੱਖ ਲਾਭਾਰਥੀ ਪਰਿਵਾਰਾਂ, ਜਿਹੜੇ ਆਪਣੇ ਨਵੇਂ ਮਕਾਨਾਂ ਵਿੱਚ ਜਾ ਰਹੇ ਹਨ, ਨੂੰ ਅੱਜ ਉਨ੍ਹਾਂ ਦੇ ਸੁਪਨਿਆਂ ਦਾ ਘਰ ਪ੍ਰਾਪਤ ਹੋਇਆ ਤੇ ਉਹ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਆਸਵੰਦ ਹੋਏ। ਉਨ੍ਹਾਂ ਕਿਹਾ ਕਿ ਜਿਹੜੇ ਲਾਭਾਰਥੀਆਂ ਨੂੰ ਅੱਜ ਮਕਾਨ ਮਿਲੇ ਹਨ, ਉਹ ਉਨ੍ਹਾਂ 2.25 ਕਰੋੜ ਪਰਿਵਾਰਾਂ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਪਿਛਲੇ 6 ਸਾਲਾਂ ਦੌਰਾਨ ਆਪਣਾ ਖ਼ੁਦ ਦਾ ਘਰ ਮਿਲ ਚੁੱਕਿਆ ਹੈ ਤੇ ਹੁਣ ਉਹ ਕਿਸੇ ਕਿਰਾਏ ਦੇ ਮਕਾਨ ਜਾਂ ਕਿਸੇ ਝੁੱਗੀ ਜਾਂ ਕੱਚੇ ਮਕਾਨ ਚ ਰਹਿਣ ਦੀ ਥਾਂ ਆਪਣੇ ਖ਼ੁਦ ਦੇ ਮਕਾਨ ਵਿੱਚ ਰਹਿਣਗੇ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਸਭ ਨੂੰ ਮਿਲ ਕੇ ਉਨ੍ਹਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨੀਆਂ ਸਨ ਜੇ ਕਿਤੇ ਕੋਰੋਨਾ ਨਾ ਹੁੰਦਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਾ ਸਿਰਫ਼ 1.75 ਲੱਖ ਪਰਿਵਾਰਾਂ ਦੇ ਜੀਵਨਾਂ ਦਾ ਇੱਕ ਯਾਦਗਾਰੀ ਛਿਣ ਹੈ, ਬਲਕਿ ਇਹ ਦੇਸ਼ ਦੇ ਹਰੇਕ ਬੇਘਰ ਵਿਅਕਤੀ ਨੂੰ ਪੱਕਾ ਮਕਾਨ ਦੇਣ ਵੱਲ ਇੱਕ ਵੱਡਾ ਕਦਮ ਵੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਦੇਸ਼ ਦੇ ਬੇਘਰ ਲੋਕਾਂ ਦੀ ਆਸ ਮਜ਼ਬੂਤ ਹੁੰਦੀ ਹੈ, ਉੱਥੇ ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਰਕਾਰੀ ਯੋਜਨਾ ਕਿਵੇਂ ਸਹੀ ਰਣਨੀਤੀ ਤੇ ਮਨਸ਼ਾ ਨਾਲ ਸ਼ੁਰੂ ਕੀਤੀ ਗਈ ਸੀ ਤੇ ਉਹ ਟੀਚਾਗਤ ਲਾਭਾਰਥੀਆਂ ਤੱਕ ਪੁੱਜੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾਕਾਲ ਦੀਆਂ ਚੁਣੌਤੀਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਆਵਾਸ ਯੋਜਨਾਗ੍ਰਾਮੀਣਦੇ ਤਹਿਤ ਦੇਸ਼ ਭਰ ਵਿੱਚ 18 ਲੱਖ ਮਕਾਨਾਂ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਗਿਆ ਤੇ ਉਨ੍ਹਾਂ ਵਿੱਚੋਂ ਇਕੱਲੇ ਮੱਧ ਪ੍ਰਦੇਸ਼ ਵਿੱਚ 1.75 ਲੱਖ ਮਕਾਨ ਤਿਆਰ ਕੀਤੇ ਗਏ। ਉਨ੍ਹਾਂ ਕਿਹਾ ਕਿ ਇੱਕ ਆਮ ਮਕਾਨ ਤਿਆਰ ਕਰਨ ਵਿੱਚ ਔਸਤਨ ਲਗਭਗ 125 ਦਿਨ ਲਗਦੇ ਹਨ ਪਰ ਕੋਰੋਨਾ ਦੇ ਇਸ ਕਾਲ ਦੌਰਾਨ ਇੱਕ ਮਕਾਨ ਦੀ ਉਸਾਰੀ 45 ਤੋਂ 60 ਦਿਨਾਂ ਅੰਦਰ ਮੁਕੰਮਲ ਕਰ ਲਈ ਗਈ ਸੀ, ਜੋ ਕਿ ਆਪਣੇਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸ਼ਹਿਰਾਂ ਤੋਂ ਪ੍ਰਵਾਸੀਆਂ ਦੇ ਆਪਣੇ ਪਿੰਡਾਂ ਚ ਪਰਤਣ ਕਰਕੇ ਸੰਭਵ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਸੇ ਚੁਣੌਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦੀ ਇੱਕ ਮਹਾਨ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨਦਾ ਪੂਰਾ ਲਾਹਾ ਲੈਂਦਿਆਂ ਆਪਣੇ ਪਰਿਵਾਰਾਂ ਦਾ ਪੂਰਾ ਖ਼ਿਆਲ ਰੱਖਿਆ ਅਤੇ ਨਾਲ ਹੀ ਆਪਣੇ ਗ਼ਰੀਬ ਭਰਾਵਾਂ ਲਈ ਮਕਾਨ ਬਣਾਉਣ ਵਾਸਤੇ ਵੀ ਕੰਮ ਕੀਤਾ।

 

ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਬਹੁਤੇ ਰਾਜਾਂ ਵਿੱਚ ਲਗਭਗ 23 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅਭਿਯਾਨਦੇ ਤਹਿਤ ਮੁਕੰਮਲ ਹੋ ਚੁੱਕੇ ਹਨ। ਉਨ੍ਹਾ ਕਿਹਾ ਕਿ ਇਸ ਯੋਜਨਾ ਦੇ ਤਹਿਤ ਹਰੇਕ ਪਿੰਡ ਵਿੱਚ ਗ਼ਰੀਬਾਂ ਲਈ ਮਕਾਨ ਬਣਾਏ ਜਾ ਰਹੇ ਹਨ, ਹਰੇਕ ਘਰ ਤੱਕ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਕੰਮ ਕੀਤੇ ਜਾ ਰਹੇ ਹਨ, ਆਂਗਨਵਾੜੀਆਂ ਤੇ ਪੰਚਾਇਤਾਂ ਲਈ ਇਮਾਰਤਾਂ ਦੇ ਨਾਲਨਾਲ ਗਊਆਂ ਲਈ ਸ਼ੈੱਡਾਂ, ਤਾਲਾਬਾਂ, ਖੂਹਾਂ ਆਦਿ ਦੀ ਉਸਾਰੀ ਚਲ ਰਹੀ ਹੈ।

 

ਉਨ੍ਹਾਂ ਕਿਹਾ ਕ ਇਸ ਦੇ ਦੋ ਲਾਭ ਹੋਏ ਹਨ। ਇੱਕ ਤਾਂ ਜਿਹੜੇ ਕਰੋੜਾਂ ਪ੍ਰਵਾਸੀ ਮਜ਼ਦੂਰ ਸ਼ਹਿਰਾਂ ਤੋਂ ਆਪਣੇ ਪਿੰਡਾਂ ਨੂੰ ਪਰਤੇ ਸਨ, ਉਨ੍ਹਾਂ ਨੂੰ ਅਰਥਪੂਰਣ ਰੋਜਗਾਰ ਮਿਲਿਆ। ਅਤੇ ਦੂਜੇ ਉਸਾਰੀ ਨਾਲ ਸਬੰਧਤ ਵਸਤਾਂ ਜਿਵੇਂ ਇੱਟਾਂ, ਸੀਮਿੰਟ, ਰੇਤਾ ਆਦਿ ਦੀ ਵਿਕਰੀ ਹੋਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ  ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨਇਸ ਔਖੇ ਸਮੇਂ ਪਿੰਡਾਂ ਦੀ ਅਰਥਵਿਵਸਥਾ ਲਈ ਇੱਕ ਵੱਡੀ ਮਦਦ ਬਣ ਕੇ ਬਹੁੜਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਦੇਸ਼ ਵਿੱਚ ਗ਼ਰੀਬਾਂ ਲਈ ਮਕਾਨ ਬਣਾਉਣ ਦੀਆਂ ਵਿਭਿੰਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ। ਪਰ ਕਰੋੜਾਂ ਗ਼ਰੀਬਾਂ ਨੂੰ ਇੱਕ ਸਨਮਾਨਿਤ ਜੀਵਨ ਅਤੇ ਮਕਾਨ ਦੇਣ ਦਾ ਟੀਚਾ ਪਹਿਲੇ ਕਦੇ ਹਾਸਲ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਯੋਜਨਾਵਾਂ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਣ ਉਨ੍ਹਾਂ ਮਕਾਨਾਂ ਦਾ ਮਿਆਰ ਬਹੁਤ ਮਾੜਾ ਹੁੰਦਾ ਸੀ।

 

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਲ 2014 ’ਚ ਪਿਛਲੇ ਅਨੁਭਵਾਂ ਦਾ ਮੁੱਲਾਂਕਣ ਕਰਨ ਤੋਂ ਬਾਅਦ ਇਸ ਯੋਜਨਾ ਵਿੱਚ ਸੋਧ ਕੀਤੀ ਗਈ ਸੀ ਤੇ ਇਸ ਨੂੰ ਨਵੀਂ ਰਣਨੀਤੀ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾਵਜੋਂ ਸ਼ੁਰੂ ਕੀਤਾ ਗਿਆ ਸੀ। ਲਾਭਾਰਥੀ ਦੀ ਚੋਣ ਤੋਂ ਲੈ ਕੇ ਮਕਾਨ ਸੌਂਪਣ ਤੱਕ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਗ਼ਰੀਬਾਂ ਨੂੰ ਸਰਕਾਰ ਦੇ ਪਿੱਛੇਪਿੱਛੇ ਭੱਜਣਾ ਪੈਂਦਾ ਸੀ ਪਰ ਹੁਣ ਸਰਕਾਰ ਲੋਕਾਂ ਤੱਕ ਪੁੱਜ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਲਾਭਾਰਥੀਆਂ ਦੀ ਚੋਣ ਤੋਂ ਲੈ ਕੇ ਘਰ ਤਿਆਰ ਕਰਨ ਤੱਕ  ਵਿਗਿਆਨਕ ਤੇ ਪਾਰਦਰਸ਼ੀ ਵਿਧੀਆਂ ਅਪਣਾਈਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਮਕਾਨਾਂ ਦੀਆਂ ਸਮੱਗਰੀਆਂ ਤੋਂ ਲੈ ਕੇ ਉਨ੍ਹਾਂ ਦੇ ਨਿਰਮਾਣ ਤੱਕ ਸਥਾਨਕ ਪੱਧਰ ਤੇ ਉਪਲਬਧ ਤੇ ਪਰਖੀਆਂ ਵਸਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਕਾਨਾਂ ਦੇ ਡਿਜ਼ਾਈਨ ਵੀ ਸਥਾਨਕ ਜ਼ਰੂਰਤਾਂ ਤੇ ਸ਼ੈਲੀ ਮੁਤਾਬਕ ਹੀ ਤਿਆਰ ਕੀਤੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਕਾਨਾਂ ਦੀ ਉਸਾਰੀ ਦੇ ਹਰੇਕ ਗੇੜ ਉੱਤੇ ਮੁਕੰਮਲ ਨਜ਼ਰ ਰੱਖੀ ਜਾ ਰਹੀ ਹੈ। ਹਰੇਕ ਪੜਾਅ ਮੁਕੰਮਲ ਹੋਣ ਤੋਂ ਬਾਅਦ ਵੱਖੋਵੱਖਰੀਆਂ ਕਿਸ਼ਤਾਂ ਵਿੱਚ ਧਨ ਜਾਰੀ ਕੀਤਾ ਜਾਂਦਾ ਹੈ।

 

ਉਨ੍ਹਾਂ ਇਹ ਵੀ ਕਿਹਾ ਕਿ ਗ਼ਰੀਬਾਂ ਨੂੰ ਨਾ ਸਿਰਫ਼ ਇੱਕ ਮਕਾਨ ਮਿਲ ਰਿਹਾ ਹੈ, ਬਲਕਿ ਉਨ੍ਹਾਂ ਨੂੰ ਪਖਾਨੇ, ਉੱਜਵਲਾ ਗੈਸ ਕਨੈਕਸ਼ਨ, ਸੌਭਾਗਯ ਯੋਜਨਾ, ਬਿਜਲੀ ਕਨੈਕਸ਼ਨ, ਐੱਲਈਡੀ ਬੱਲਬ ਤੇ ਪਾਣੀ ਕਨੈਕਸ਼ਨ ਵੀ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਅਭਿਅਯਾਨ ਜਿਹੀਆਂ ਯੋਜਨਾਵਾਂ ਗ੍ਰਾਮੀਣ ਭੈਣਾਂ ਦੇ ਜੀਵਨ ਬਦਲਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲਗਭਗ 27 ਕਲਿਆਣ ਯੋਜਨਾਵਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੋੜਿਆ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਤਿਆਰ ਕੀਤੇ ਗਏ ਜ਼ਿਆਦਾਤਰ ਮਕਾਨ ਮਹਿਲਾਵਾਂ ਦੇ ਨਾਮ ਉੱਤੇ ਰਜਿਸਟਰਡ ਹੋਏ ਹਨ ਜਾਂ ਪਰਿਵਾਰ ਦੀ ਮਹਿਲਾ ਨਾਲ ਸਾਂਝੇ ਤੌਰ ਉੱਤੇ ਰਜਿਸਟਰਡ ਹੋਏ ਹਨ। ਕੰਮ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਇਹ ਮਕਾਨ ਤਿਆਰ ਕਰਨ ਲਈ ਮਹਿਲਾ ਰਾਜਗੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ਮੱਧ ਪ੍ਰਦੇਸ਼ ਵਿੱਚ 50,000 ਵਿਅਕਤੀਆਂ ਨੂੰ ਰਾਜਗੀਰਾਂ ਦੀ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 9,000 ਰਾਜਗੀਰ ਮਹਿਲਾਵਾਂ ਹਨ। ਜਦੋਂ ਗ਼ਰੀਬਾਂ ਦੀ ਆਮਦਨ ਵਧਦੀ ਹੈ, ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਵਧਦਾ ਹੈ। ਇਸ ਲਈ ਇੱਕ ਆਤਮਨਿਰਭਰ ਭਾਰਤ ਦੀ ਉਸਾਰੀ ਦਾ ਸੰਕਲਪ ਵੀ ਮਜ਼ਬੂਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਤਮਵਿਸ਼ਵਾਸ ਮਜ਼ਬੂਤ ਕਰਨ ਲਈ ਹਰੇਕ ਪਿੰਡ ਵਿੱਚ ਸਾਲ 2014 ਤੋਂ ਹੀ ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ 15 ਅਗਸਤ, 2020 ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਕੀਤਾ ਵਾਅਦਾ ਚੇਤੇ ਕੀਤਾ, ਜਿਸ ਵਿੱਚ ਉਨ੍ਹਾਂ ਅਗਲੇ 1,000 ਦਿਨਾਂ ਅੰਦਰ ਲਗਭਗ 6,000 ਪਿੰਡਾਂ ਵਿੱਚ ਆਪਟੀਕਲ ਫ਼ਾਈਬਰ ਕੇਬਲ ਦੀ ਵਿਛਾਈ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਸ ਸਮੇਂ ਦੇ ਬਾਵਜੂਦ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨਅਧੀਨ ਇਹ ਕੰਮ ਤੇਜ਼ੀ ਨਾਲ ਅੱਗੇ ਵਧਿਆ ਹੈ। ਉਨ੍ਹਾਂ ਕਿਹਾ ਕਿ ਕੇਵਲ ਕੁਝ ਹਫ਼ਤਿਆਂ ਅੰਦਰ ਹੀ 5,000 ਕਿਲੋਮੀਟਰ ਤੋਂ ਵੱਧ ਆਪਟੀਕਲ ਫ਼ਾਈਬਰ 116 ਜ਼ਿਲ੍ਹਿਆਂ ਵਿੱਚ ਵਿਛਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕ 1,250 ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਲਗਭਗ 19,000 ਆਪਟੀਕਲ ਫ਼ਾਈਬਰ ਕਨੈਕਸ਼ਨਾਂ ਨਾਲ ਜੋੜਿਆ ਗਿਆ ਹੈ ਤੇ ਲਗਭਗ 15,000 ਵਾਇਫ਼ਾਇ ਹੌਟਸਪੌਟ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਬਿਹਤਰ ਤੇ ਤੇਜ਼ਰਫ਼ਤਾਰ ਇੰਟਰਨੈੱਟ ਪਿੰਡਾਂ ਵਿੱਚ ਜਾਵੇਗਾ, ਤਾਂ ਪਿੰਡ ਦੇ ਬੱਚਿਆਂ ਨੂੰ ਸਿੱਖਿਆ ਦੇ ਬਿਹਤਰ ਮੌਕੇ ਮਿਲਣਗੇ ਤੇ ਨੌਜਵਾਨਾਂ ਨੂੰ ਕਾਰੋਬਾਰ ਦੇ ਬਿਹਤਰ ਮੌਕੇ ਹਾਸਲ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੀ ਹਰੇਕ ਸੇਵਾ ਔਨਲਾਈਨ ਕਰ ਦਿੱਤੀ ਗਈ ਹੈ, ਤਾਂ ਜੋ ਲਾਭ ਵੀ ਤੇਜ਼ ਰਫ਼ਤਾਰ ਨਾਲ ਮਿਲਣ, ਕਿਤੇ ਕੋਈ ਭ੍ਰਿਸ਼ਟਾਚਾਰ ਨਹੀਂ ਹੈ ਅਤੇ ਪਿੰਡਾਂ ਦੇ ਵਾਸੀਆਂ ਨੂੰ ਛੋਟੇਛੋਟੇ ਕੰਮਾਂ ਲਈ ਸ਼ਹਿਰਾਂ ਵੱਲ ਨੱਸਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਪਿੰਡ ਤੇ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਲਈ, ਇਹ ਮੁਹਿੰਮ ਹੁਣ ਓਨੇ ਹੀ ਭਰੋਸੇ ਨਾਲ ਹੋਰ ਤੇਜ਼ ਹੋਵੇਗੀ।

 

*****

 

ਵੀਆਰਆਰਕੇ/ਏਕੇ(Release ID: 1653638) Visitor Counter : 6