ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਟਰਾਂਸਪੋਰਟ ਵਾਹਨਾਂ ਵਿੱਚ ਧੂੰਏਂ ਦੇ ਨਿਕਾਸ ਅਤੇ ਸੁਰੱਖਿਆ ਦੇ ਕਈ ਨਵੇਂ ਮਾਪਦੰਡ ਜਲਦੀ ਲਾਗੂ ਕੀਤੇ ਜਾਣਗੇ

Posted On: 12 SEP 2020 3:32PM by PIB Chandigarh

ਸਰਕਾਰ ਨੇ ਟਰਾਂਸਪੋਰਟ ਵਾਹਨਾਂ ਵਿੱਚ ਧੂੰਏਂ ਦੀ ਨਿਕਾਸੀ ਅਤੇ ਸੁਰੱਖਿਆ ਉਪਾਵਾਂ ਦੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਲਾਗੂ ਕਰਨ ਦਾ ਇੱਕ ਪਰਿਵਰਤਨਸ਼ੀਲ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸਰਕਾਰ ਆਟੋਮੋਬਾਈਲ ਉਦਯੋਗ ਦੀ ਪ੍ਰਗਤੀ ਅਤੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਉਸਦੇ ਯੋਗਦਾਨ ਨੂੰ ਵਧਾਉਣ ਲਈ ਲੰਬੇ ਸਮੇਂ ਦੇ ਰੈਗੂਲੇਟਰੀ ਰੋਡ ਮੈਪ ਦੇ ਰਾਹ 'ਤੇ ਅੱਗੇ ਵਧ ਰਹੀ ਹੈ। ਅਜਿਹੇ ਨਿਯਮਾਂ ਤਹਿਤ ਭਾਰਤੀ ਆਟੋਮੋਟਿਵ ਉਦਯੋਗ ਨੂੰ ਵਿਕਸਿਤ ਦੇਸ਼ਾਂ ਦੇ ਬਰਾਬਰ ਲਿਆਉਣ ਦੀਆਂ ਯੋਜਨਾਵਾਂ ਹਨ।

 

ਭਾਰਤੀ ਆਟੋਮੋਟਿਵ ਉਦਯੋਗ ਨੇ ਵੀ ਇਨ੍ਹਾਂ ਤਬਦੀਲੀਆਂ ਅਨੁਸਾਰ ਆਪਣੀ ਰਫ਼ਤਾਰ ਜਾਰੀ ਰੱਖੀ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਯਾਤਰੀਆਂ ਦੀ ਸੁਰੱਖਿਆ, ਨਿਕਾਸ ਨਿਯੰਤਰਣ ਅਤੇ ਇਸ ਨਾਲ ਜੁੜੀ ਟੈਕਨੋਲੋਜੀ ਦੇ ਖੇਤਰ ਵਿੱਚ ਕਈ ਬਦਲਾਅ ਹੋਏ ਹਨ। ਬੀਐੱਸ-4 ਤੋਂ ਬੀਐੱਸ-6 ਦੇ ਨਿਕਾਸ ਦੇ ਨਿਯਮਾਂ ਨੂੰ ਯਕਦੰਮ ਅਪਣਾ ਕੇ ਯੂਰੋ ਦੇ ਨਿਕਾਸ ਨਿਯਮਾਂ ਦੀ ਬਰਾਬਰੀ ਪ੍ਰਾਪਤ ਕਰਨਾ ਇਸ ਤਰ੍ਹਾਂ ਦੀ ਇੱਕ ਖ਼ਾਸ ਗੱਲ ਹੈ।  ਇਹ ਤਬਦੀਲੀਆਂ ਇਸ ਉਦਯੋਗ ਨੂੰ ਯੂਰਪ, ਜਪਾਨ ਅਤੇ ਅਮਰੀਕਾ ਦੇ ਬਰਾਬਰ ਵੀ ਲੈ ਆਈਆਂ ਹਨ। ਇਸ ਤੋਂ ਇਲਾਵਾ, ਮੋਟਰ ਵਹੀਕਲ ਐਕਟ (ਐੱਮਵੀਏ) ਵਿੱਚ ਕੀਤੀਆਂ ਗਈਆਂ ਲੋੜੀਂਦੀਆਂ ਸੋਧਾਂ ਨੂੰ ਸਰਕਾਰ ਦੁਆਰਾ ਲਏ ਗਏ ਸਕਾਰਾਤਮਕ ਕਦਮ ਵਜੋਂ ਸਰਾਹਿਆ ਜਾ ਰਿਹਾ ਹੈ।

 

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਪਹਿਲਾਂ ਹੀ ਭਾਰਤੀ ਵਾਹਨਾਂ ਵਿੱਚ ਨਿਕਾਸ ਅਤੇ ਸੁਰੱਖਿਆ ਦੀਆਂ ਵਿਸ਼ੇਸ਼ਤਾਵਾਂ ਨੂੰ ਅੱਪਗ੍ਰੇਡ ਕਰਨ ਲਈ ਕਈ ਨਿਯਮਾਂ ਨੂੰ ਸੂਚਿਤ ਕੀਤਾ ਹੈ। ਇਨ੍ਹਾਂ ਵਿੱਚ ਐਂਟੀ-ਲਾਕ ਬ੍ਰੇਕਿੰਗ ਪ੍ਰਣਾਲੀਆਂ, ਏਅਰਬੈੱਗਸ, ਸਪੀਡ ਚੇਤਾਵਨੀ ਪ੍ਰਣਾਲੀਆਂ, ਰਿਵਰਸ ਪਾਰਕਿੰਗ ਸਹਾਇਤਾ, ਕਰੈਸ਼ ਮਾਪਦੰਡ ਆਦਿ ਲਈ ਖਰੜਾ ਨੋਟੀਫਿਕੇਸ਼ਨ ਸ਼ਾਮਲ ਹਨ।

 

ਮੰਤਰਾਲਾ ਅਗਲੇ ਦੋ ਸਾਲਾਂ ਤਕ ਇਲੈਕਟ੍ਰੌਨਿਕ ਸਥਿਰਤਾ ਕੰਟਰੋਲ ਪ੍ਰਣਾਲੀਆਂ (ਈਐੱਸਸੀ) ਅਤੇ ਬ੍ਰੇਕ ਸਹਾਇਤਾ ਪ੍ਰਣਾਲੀਆਂ ਨੂੰ ਸਬੰਧਤ ਸ਼੍ਰੇਣੀਆਂ ਲਈ ਲਾਗੂ ਕਰਨ ਦੇ ਮਿਆਰ ਨੂੰ ਅੰਤਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹੈ।  ਬੱਸਾਂ ਲਈ ਈਐੱਸਸੀ ਦਾ ਨੋਟੀਫਿਕੇਸ਼ਨ ਪਿਛਲੇ ਸਾਲ ਜਾਰੀ ਕੀਤਾ ਗਿਆ ਹੈ। ਬੱਸਾਂ ਲਈ ਇਲੈਕਟ੍ਰੌਨਿਕ ਸਥਿਰਤਾ ਨਿਯੰਤਰਣ ਪ੍ਰਣਾਲੀਆਂ ਲਈ ਡ੍ਰਾਫਟ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ, ਜੋ ਕਿ ਅਪ੍ਰੈਲ 2023 ਤੱਕ ਲਾਗੂ ਹੋਣ ਦੀ ਸੰਭਾਵਨਾ ਹੈ। ਅਸੀਂ ਵਾਹਨਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਉੱਚ ਪੱਧਰੀ ਸੁਰੱਖਿਆ 'ਤੇ ਵਿਚਾਰ ਕਰ ਰਹੇ ਹਾਂ।

 

ਮੰਤਰਾਲੇ ਨੇ ਇਸ ਖੇਤਰ ਵਿੱਚ ਅੰਤਰਰਾਸ਼ਟਰੀ ਮਾਨਕੀਕਰਣ ਲਈ ਕੁਝ ਤਰਜੀਹ ਵਾਲੇ ਖੇਤਰਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚ ਟਾਇਰ ਪ੍ਰੈਸ਼ਰ ਨਿਗਰਾਨੀ ਪ੍ਰਣਾਲੀ ਸ਼ਾਮਲ ਹੈ, ਜੇ ਵਾਹਨਾਂ ਦੀਆਂ ਕੁਝ ਸ਼੍ਰੇਣੀਆਂ ਵਿੱਚ ਲਗੀ ਹੋਈ ਹੈ, ਜੋ ਇਸ ਸਾਲ ਅਕਤੂਬਰ ਤਕ ਲਾਗੂ ਹੋਣ ਦੀ ਸੰਭਾਵਨਾ ਹੈ। ਨਿਰਮਾਣ ਉਪਕਰਣ ਵਾਹਨਾਂ ਦੇ ਮਾਪ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਮਾਪਦੰਡਾਂ ਨੂੰ ਨੋਟੀਫਾਈ ਕੀਤਾ ਗਿਆ ਹੈ।  ਇਸੇ ਤਰ੍ਹਾਂ ਦੋ-ਪਹੀਆ ਵਾਹਨਾਂ ਦੇ ਸਾਈਡ ਸਟੈਂਡ, ਫੁੱਟ ਰੈਸਟ ਅਤੇ ਬਾਹਰੀ ਪ੍ਰੋਜੈਕਸ਼ਨ ਬਾਰੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਜਲਦੀ ਹੀ ਅਮਲ ਵਿੱਚ ਆ ਜਾਣਗੇ।

 

                                                   ******

 

ਆਰਸੀਜੇ / ਐੱਮਐੱਸ



(Release ID: 1653637) Visitor Counter : 197