ਰੱਖਿਆ ਮੰਤਰਾਲਾ
ਆਰਡਨੈਂਸ ਫੈਕਟਰੀ ਬੋਰਡ ਦਾ ਨਿਗਮੀਕਰਨ : ਸਰਕਾਰ ਨੇ ਰੱਖਿਆ ਮੰਤਰੀ ਦੀ ਅਗਵਾਈ ਹੇਠ ਮੰਤਰੀਆਂ ਦਾ ਅਧਿਕਾਰਤ ਸਮੂਹ ਗਠਿਤ ਕੀਤਾ;
ਸੰਦਰਭ ਦੀਆਂ ਸ਼ਰਤਾਂ ਵੀ ਜਾਰੀ ਕੀਤੀਆਂ ਗਈਆਂ
Posted On:
11 SEP 2020 5:55PM by PIB Chandigarh
ਰੱਖਿਆ ਮੰਤਰਾਲੇ (ਐਮਓਡੀ) ਦੇ ਅਧੀਨ ਦਫਤਰ, ਆਰਡਨੈਂਸ ਫੈਕਟਰੀ ਬੋਰਡ (ਓ.ਐੱਫ. ਬੀ.) ਨੂੰ ਇਕ ਜਾਂ 100 ਪ੍ਰਤੀਸ਼ਤ ਤੋਂ ਵੱਧ ਸਰਕਾਰੀ ਮਲਕੀਅਤ ਵਾਲੀਆਂ ਕਾਰਪੋਰੇਟ ਸੰਸਥਾਵਾਂ ਵਿਚ ਤਬਦੀਲ ਕਰਨ ਦੇ ਸਰਕਾਰ ਦੇ ਫੈਸਲੇ ਦੇ ਸਿੱਟੇ ਵਜੋਂ, ਸਰਕਾਰ ਨੇ ਸਾਰੀ ਪ੍ਰਕਿਰਿਆ ਦਾ ਨਿਰੀਖਣ ਅਤੇ ਮਾਰਗ ਦਰਸ਼ਨ, ਪਰਿਵਰਤਨ ਸਹਾਇਤਾ (ਟਰਾਂਜਿਸ਼ਨ ਸਪੋਰਟ), ਕਰਮਚਾਰੀਆਂ ਦੀ ਮੁੜ ਤਾਇਨਾਤੀ ਯੋਜਨਾ ਸਮੇਤ ਉਨ੍ਹਾਂ ਦੀਆਂ ਤਨਖਾਹਾਂ ਅਤੇ ਸੇਵਾ ਮੁਕਤੀ ਲਾਭਾਂ ਦੀ ਰਾਖੀ ਲਈ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਅਧਿਕਾਰਤ ਮੰਤਰੀ ਸਮੂਹ (ਈਜੀਓਐਮ) ਦਾ ਗਠਨ ਕੀਤਾ ਹੈ । ਈਜੀਓਐਮ ਦੇ ਹੋਰ ਮੰਤਰੀਆਂ ਵਿੱਚ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮ ਣ, ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ੍ਰੀ ਸੰਤੋਸ਼ ਕੁਮਾਰ ਗੰਗਵਾਰ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਸ਼ਾਮਲ ਹਨ ।
ਈਜੀਓਐਮ ਦੀਆਂ ਹੋਰ ਸੰਦਰਭ ਸ਼ਰਤਾਂ (ਟੀਓਆਰ) ਵਿੱਚ ਸ਼ਾਮਲ ਹਨ:
(1) ਇੱਕ ਸਿੰਗਲ ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗ (ਡੀਪੀਐਸਯੂ) ਵਿੱਚ ਜਾਂ ਕਈ ਡੀਪੀਐਸਯੂ’ਜ ਵਜੋਂ ਓਐਫਬੀ ਨੂੰ ਤਬਦੀਲ ਕਰਨ ਦਾ ਫੈਸਲਾ;
(2) ਕਰਮਚਾਰੀਆਂ ਦੀਆਂ ਵੱਖ ਵੱਖ ਸ਼੍ਰੇਣੀਆਂ ਨਾਲ ਸਬੰਧਤ ਮਸਲਿਆਂ ਸਮੇਤ ਉਨ੍ਹਾਂ ਦੀ ਤਨਖਾਹ ਅਤੇ ਮੌਜੂਦਾ ਕਰਮਚਾਰੀਆਂ ਦੀ ਪੈਨਸ਼ਨ ਦੀ ਰਾਖੀ;
(3) ਵਿੱਤੀ ਸਹਾਇਤਾ ਜੋ ਸੰਸਥਾ / ਸੰਸਥਾਵਾਂ ਨੂੰ ਆਰਥਿਕ ਤੌਰ ਤੇ ਵਿਹਾਰਕ ਤੇ ਸਵੈ ਨਿਰਭਰ ਬਣਾ ਸਕੇ ।
(4 ) ਓ.ਐੱਫ.ਬੀ. ਵੱਲੋਂ ਪਹਿਲਾਂ ਤੋਂ ਹੀ ਲਾਗੂ ਕੀਤੇ ਜਾ ਰਹੇ ਹੁਕਮਾਂ ਜਾਂ ਜਿਨ੍ਹਾਂ ਲਈ ਓ ਐਫ ਬੀ ਵਿੱਚ ਸਹੂਲਤਾਂ ਪੈਦਾ ਕੀਤੀਆਂ ਗਈਆਂ ਹਨ ।
(5) ਓ.ਐੱਫ.ਬੀ. ਦੀਆਂ ਜ਼ਮੀਨੀ ਜਾਇਦਾਦਾਂ ਦਾ ਪ੍ਰਬੰਧ ।
ਟੀ.ਓ.ਆਰਜ਼ ਦੇ ਨਾਲ ਈ.ਜੀ.ਓ.ਐਮ. ਦੇ ਗਠਨ ਬਾਰੇ ਓ.ਐੱਫ.ਬੀ. ਅਤੇ ਬੋਰਡ / ਫੈਕਟਰੀ / ਇਕਾਈ ਪੱਧਰ 'ਤੇ ਵੱਖ-ਵੱਖ ਫੈਡਰੇਸ਼ਨਾਂ, ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਸਾਰੇ ਸੁਝਾਅ, ਮੁੱਦਿਆਂ ਅਤੇ ਚਿੰਤਾਵਾਂ ਨੂੰ ਈ ਜੀ ਓ ਐਮ ਦੇ ਸਾਹਮਣੇ ਰੱਖਣ।
ਵਿਭਾਗ ਨੇ ਮੈਸਰਜ਼ ਕੇਪੀਐਮਜੀ ਐਡਵਾਈਜ਼ਰੀ ਸਰਵਿਸਜ਼ ਪ੍ਰਾਈਵੇਟ ਲਿਮਟਿਡ (ਲੀਡ ਕੰਸੋਰਟੀਅਮ ਮੈਂਬਰ) ਦੀ ਵੀ ਇੱਕ ਹੋਰ ਕਨਸੋਰਟੀਅਮ ਮੈਂਬਰ ਮੈਸਰਜ ਖੈਤਾਨ ਐਂਡ ਕੰਪਨੀ ਨਾਲ ਰੱਖਿਆ ਉਤਪਾਦਨ ਵਿਭਾਗ ਦੀ ਸਹਾਇਤਾ ਲਈ ਰਣਨੀਤੀ ਅਤੇ ਉਸਨੂੰ ਲਾਗੂ ਕਰਨ ਸਬੰਧੀ ਪ੍ਰਬਂਧਨ ਸੇਵਾਵਾਂ ਉਪਲਬੱਧ ਕਰਾਉਣ ਲਈ ਸਲਾਹਕਾਰ ਏਜੰਸੀ ਦੇ ਤੌਰ ਤੇ ਚੋਣ ਕੀਤੀ ਹੈ ।
----------------------------------
ਏਬੀਬੀ/ਨਾਮਪੀ/ਕੇਏ/ਸਾਵੀ/ਏਡੀਏ/ਐਸਕੇ
(Release ID: 1653516)
Visitor Counter : 246