ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ’ਤੇ ਜ਼ੋਰ ਦਿੱਤਾ
ਸੂਚਨਾ ਯੁਗ ਵਿੱਚ ਵਿਦਿਆਰਥੀਆਂ ਵਿੱਚ ਸਹੀ ਕਦਰਾਂ-ਕੀਮਤਾਂ ਹੋਣਾ ਹੋਰ ਵੀ ਜ਼ਰੂਰੀ
ਰਾਸ਼ਟਰ ਦੀ ਨੀਤੀ ਨੌਜਵਾਨਾਂ ਦੇ ਹੱਥ ਵਿੱਚ ਹੁੰਦੀ ਹੈ - ਉਪ ਰਾਸ਼ਟਰਪਤੀ
ਲੋਕਾਂ ਨੂੰ ਕੋਵਿਡ-19 ਦੇ ਖ਼ਿਲਾਫ਼ ਬਿਨਾ ਢਿੱਲ ਵਰਤੇ ਪੂਰੀ ਸਾਵਧਾਨੀ ਵਰਤਣ ਨੂੰ ਕਿਹਾ
ਮਹਾਮਾਰੀ ਦੇ ਦੌਰਾਨ ਲੋੜਵੰਦਾਂ ਨੂੰ ਸਹਾਇਤਾ ਅਤੇ ਆਸਰਾ ਦੇਣ ਨੂੰ ਕਿਹਾ
ਜੇ ਤੁਸੀਂ ਦੂਜਿਆਂ ਲਈ ਜਿਉਂਦੇ ਹੋ ਤਾਂ ਤੁਸੀਂ ਲੰਬੇ ਸਮੇਂ ਲਈ ਰਹਿੰਦੇ ਹੋ - ਉਪ ਰਾਸ਼ਟਰਪਤੀ
ਵਾਇਰਸ ’ਤੇ ਉਮੀਦ ਤੋਂ ਪਹਿਲਾਂ ਜਿੱਤ ਹਾਸਲ ਕਰਨ ਦਾ ਭਰੋਸਾ ਜਤਾਇਆ
ਉਪ-ਰਾਸ਼ਟਰਪਤੀ ਨੇ ਹਾਰਟਫੁੱਲਨੈਸ ’ਤੇ ਸਰਬ ਭਾਰਤੀ ਲੇਖ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ
Posted On:
11 SEP 2020 1:30PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਸਾਡੀ ਸਿੱਖਿਆ ਪ੍ਰਣਾਲੀ ਦਾ ਇੱਕ ਅਨਿੱਖੜਵਾਂ ਅੰਗ ਹੋਣਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਅੱਜ ਰਾਮਚੰਦਰ ਮਿਸ਼ਨ ਅਤੇ ਭਾਰਤ ਅਤੇ ਭੂਟਾਨ ਦੇ ਲਈ ਸੰਯੁਕਤ ਰਾਸ਼ਟਰ ਸੂਚਨਾ ਕੇਂਦਰ ਦੁਆਰਾ ਸਾਂਝੇ ਰੂਪ ਨਾਲ ਆਯੋਜਿਤ ਹਾਰਟਫੁੱਲਨੈਸ ਸਰਬ ਭਾਰਤੀ ਲੇਖ ਲਿਖਣ ਦੇ ਔਨਲਾਈਨ ਲਾਂਚ ਮੌਕੇ ਨੂੰ ਸੰਬੋਧਤ ਕਰ ਰਹੇ ਸੀ ਜੋ ਜੁਲਾਈ ਤੋਂ ਨਵੰਬਰ ਦੇ ਵਿੱਚ ਹਰ ਸਾਲ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਨੌਜਵਾਨ ਦਿਵਸ ਦੇ ਮੌਕੇ ’ਤੇ ਆਯੋਜਿਤ ਕੀਤਾ ਜਾਂਦਾ ਹੈ।
ਉਪ ਰਾਸ਼ਟਰਪਤੀ ਨੇ ਇਸ ਤਰ੍ਹਾਂ ਦੇ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨ ਨੌਜਵਾਨਾਂ ਨੂੰ ਸੋਚਣ ਦੇ ਲਈ ਪ੍ਰੇਰਿਤ ਕਰਦੇ ਹਨ ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਸਾਰਥਕ ਸਕਾਰਾਤਮਕ ਬਣਾ ਸਕਣ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਅੰਗਰੇਜ਼ੀ ਤੋਂ ਇਲਾਵਾ, ਦਸ ਭਾਰਤੀ ਭਾਸ਼ਾਵਾਂ ਵਿੱਚ ਇਹ ਲੇਖ ਲਿਖੇ ਜਾ ਸਕਦੇ ਹਨ। ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਭਵਿੱਖ ਵਿੱਚ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਜਾ ਸਕੇਗਾ।
ਨਵੀਂ ਸਿੱਖਿਆ ਨੀਤੀ 2020 ਵਿੱਚ ਨੈਤਿਕ ਸਿੱਖਿਆ ਨੂੰ ਸ਼ਾਮਲ ਕੀਤੇ ਜਾਣ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨੈਤਿਕ ਸਿੱਖਿਆ ਪੁਰਾਣੇ ਸਮੇਂ ਤੋਂ ਹੀ ਸਾਡੀ ਸਿੱਖਿਆ ਦਾ ਅਟੁੱਟ ਅੰਗ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਤੇਜ਼ ਰਫ਼ਤਾਰ ਸੂਚਨਾ ਯੁਗ ਵਿੱਚ ਜਿੱਥੇ ਸੂਚਨਾ, ਟੈਕਨੋਲੋਜੀ, ਸਾਧਨ ਅਤੇ ਖ਼ਬਰਾਂ ਦੀ ਭਰਮਾਰ ਹੈ ਤਾਂ ਨੈਤਿਕ ਸਿੱਖਿਆ ਦਾ ਮਹੱਤਵ ਬਹੁਤ ਵਧ ਜਾਂਦਾ ਹੈ ਨਹੀਂ ਤਾਂ ਸੂਚਨਾ ਅਤੇ ਟੈਕਨੋਲੋਜੀ ਦੀ ਭਰਮਾਰ ਵਿਅਕਤੀ ਨੂੰ ਭੰਬਲਭੂਸੇ ਵਾਲੀ ਅਤੇ ਗਲਤ ਦਿਸ਼ਾ-ਨਿਰਦੇਸ਼ਤ ਕਰ ਸਕਦੀ ਹੈ।
ਉਨ੍ਹਾਂ ਨੇ ਸਰਵ ਵਿਆਪਕ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੀਆਂ ਜੜ੍ਹਾਂ ਵੱਲ ਵਾਪਸ ਪਰਤਣਾ ਚਾਹੀਦਾ ਹੈ, ਰਵਾਇਤੀ ਗਿਆਨ ਅਤੇ ਸਿੱਖਿਆ ਪ੍ਰਣਾਲੀ ਤੋਂ ਵੀ ਸਿੱਖਣਾ ਚਾਹੀਦਾ ਹੈ।
ਉਨ੍ਹਾਂ ਨੇ ਸਰਕਾਰਾਂ, ਪਰਿਵਾਰ, ਅਧਿਆਪਕਾਂ, ਸਿੱਖਿਆ ਸੰਸਥਾਵਾਂ ਅਤੇ ਸਵੈ-ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ’ਤੇ ਮਹੱਤਵ ਦੇਣ। ਜੇਕਰ ਅਸੀਂ ਸਹੀ ਦਿਸ਼ਾ ਵੱਲ ਵਧੇ ਤਾਂ ਭਾਰਤ ਦੁਨੀਆ ਵਿੱਚ ਮੁੱਲ-ਅਧਾਰਿਤ ਸਿੱਖਿਆ ਦੇ ਪੁਨਰ-ਉਭਾਰ ਦੀ ਅਗਵਾਈ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਦੀ ਸਮਰੱਥਾ ਦੀ ਵਰਤੋਂ ਕਰਨ ਦੇ ਲਈ ਉਨ੍ਹਾਂ ਨੂੰ ਸਿੱਖਿਆ ਦੇਣਾ ਲਾਜ਼ਮੀ ਹੈ ਅਤੇ ਯੂਨੀਵਰਸਿਟੀਆਂ ਨੂੰ ਆਪਣਾ ਸਿੱਖਿਆ ਪੱਧਰ ਸੁਧਾਰਨਾ ਚਾਹੀਦਾ ਹੈ ਜਿਸ ਨਾਲ ਭਾਰਤ ਦੁਨੀਆ ਵਿੱਚ ਸਿੱਖਿਆ ਅਤੇ ਇਨੋਵੇਸ਼ਨ ਦਾ ਕੇਂਦਰ ਬਣ ਸਕੇ।
ਨੌਜਵਾਨਾਂ ਨੂੰ ਭਵਿੱਖ ਦੇ ਨਾਇਕ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥ ਵਿੱਚ ਹੁੰਦਾ ਹੈ।
ਇਸ ਮੌਕੇ ’ਤੇ ਸਿੱਖਿਆ ਸੰਸਥਾਵਾਂ ਅਤੇ ਉਦਯੋਗ ਦੇ ਵਿੱਚ ਵਿਚਾਲੇ ਸਹਿਯੋਗ ਦੀ ਜ਼ਰੂਰਤ ਦਸਦੇ ਹੋਏ ਉਨ੍ਹਾਂ ਨੇ ਸ਼ੋਧ ’ਤੇ ਜ਼ੋਰ ਦਿੱਤਾ ਅਤੇ ਖੋਜ ਦੇ ਲਈ ਜਨਤਕ ਅਤੇ ਨਿਜੀ ਸੰਸਥਾਵਾਂ ਦੁਆਰਾ ਨਿਵੇਸ਼ ਵਧਾਉਣ ਨੂੰ ਕਿਹਾ।
ਕੋਵਿਡ ਮਹਾਮਾਰੀ ਦੀ ਚਰਚਾ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ਾਂ ਨੇ ਸੰਕਲਪ ਸ਼ਕਤੀ ਦਿਖਾਈ ਹੈ ਅਤੇ ਸਹਿਯੋਗੀ ਰੂਪ ਨਾਲ ਇਸ ਆਫ਼ਤ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਆਪਦਾ ਦੇ ਸਮੇਂ ਮਨੁੱਖ ਦੇ ਸੱਚੇ ਚਰਿੱਤਰ ਦੀ ਪਰਖ ਹੁੰਦੀ ਹੈ, ਕੋਈ ਵੀ ਆਪਦਾ ਇੰਨੀ ਔਖੀ ਨਹੀਂ ਹੁੰਦੀ ਜਿਸਦਾ ਹਾਲ ਸਹੀ ਨੀਅਤ ਅਤੇ ਕਦਰਾਂ-ਕੀਮਤਾਂ ਦੇ ਨਾਲ ਮਿਲ ਕੇ ਨਾ ਕੀਤਾ ਜਾ ਸਕੇ।
ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਦੇ ਕਾਰਨ ਜ਼ਿੰਦਗੀ ਵਿੱਚ ਤਣਾਅ ਅਤੇ ਚਿੰਤਾ ਪੈਦਾ ਹੁੰਦੀ ਹੈ ਜਿਸਦਾ ਹੱਲ ਪਰਿਵਾਰ ਦੇ ਨਾਲ ਰਹਿ ਕੇ, ਧਿਆਨ ਨਾਲ ਕੀਤਾ ਜਾ ਸਕਦਾ ਹੈ।
‘ਸ਼ੇਅਰ ਐਂਡ ਕੇਅਰ’ ਨੂੰ ਭਾਰਤੀ ਜੀਵਨ ਦਰਸ਼ਨ ਦਾ ਮੁੱਲ ਦੱਸਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਰਹਿਮਦਿਲੀ, ਹਮਦਰਦੀ, ਬਜ਼ੁਰਗਾਂ ਲਈ ਸਤਿਕਾਰ ਅਤੇ ਧਾਰਮਿਕ ਸਹਿਣਸ਼ੀਲਤਾ ਜਿਹੇ ਗੁਣ ਨੌਜਵਾਨਾਂ ਵਿੱਚ ਪਾਏ ਜਾਣੇ ਲਾਜ਼ਮੀ ਹਨ।
ਉਨ੍ਹਾਂ ਨੇ ਮਹਾਮਾਰੀ ਦੀ ਇਸ ਮਿਆਦ ਵਿੱਚ ਲੋੜਵੰਦਾਂ ਦੀ ਸਹਾਇਤਾ ਅਤੇ ਸਹਾਰਾ ਦੇਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਦੂਸਰਿਆਂ ਦੇ ਲਈ ਜਿਉਂਦੇ ਹੋ ਤਾਂ ਤੁਸੀਂ ਲੰਬੇ ਸਮੇਂ ਲਈ ਰਹਿੰਦੇ ਹੋ।
ਉਨ੍ਹਾਂ ਨੇ ਲੋਕਾਂ ਨੂੰ ਕੋਵਿਡ-19 ਦੇ ਖ਼ਿਲਾਫ਼ ਬਿਨਾ ਢਿੱਲ ਵਰਤੇ ਪੂਰੀ ਸਾਵਧਾਨੀ ਵਰਤਣ ਨੂੰ ਕਿਹਾ।
***
ਵੀਆਰਆਰਕੇ / ਐੱਮਐੱਸ / ਐੱਮਐੱਸਵਾਈ / ਡੀਪੀ
(Release ID: 1653476)
Visitor Counter : 244