ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸਰਕਾਰ ਨੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਮੌਜੂਦਾ ਸਮਾਂ-ਸੀਮਾ ਵਿੱਚ ਢਿੱਲ ਦਿੱਤੀ : ਡਾ. ਜਿਤੇਂਦਰ ਸਿੰਘ

ਕੇਂਦਰੀ ਮੰਤਰੀ ਨੇ ਕਿਹਾ-ਇਸ ਕਦਮ ਨਾਲ ਮਹਾਮਾਰੀ ਦੌਰਾਨ ਬਜ਼ੁਰਗਾਂ ਨੂੰ ਵੱਡੀ ਰਾਹਤ ਮਿਲੇਗੀ

Posted On: 11 SEP 2020 4:39PM by PIB Chandigarh

ਪੂਰਬ ਉੱਤਰ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰ ਨੇ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮ੍ਹਾਂ ਕਰਨ ਦੀ ਮੌਜੂਦਾ ਸਮਾਂ ਸੀਮਾ ਵਿੱਚ ਢਿੱਲ ਦਿੱਤੀ ਹੈ।

 

ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨ ਭੋਗੀ 1 ਨਵੰਬਰ 2020 ਤੋਂ 31 ਦਸੰਬਰ 2020 ਤੱਕ ਜੀਵਨ ਪ੍ਰਮਾਣ ਪੱਤਰ ਪੇਸ਼ ਕਰ ਸਕਦੇ ਹਨ। ਪਹਿਲਾਂ ਪੈਨਸ਼ਨ ਦੀ ਨਿਰੰਤਰਤਾ ਬਣਾਏ ਰੱਖਣ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦਾ ਸਮਾਂ ਨਵੰਬਰ ਦੇ ਮਹੀਨੇ ਤੱਕ ਹੀ ਹੁੰਦਾ ਸੀ। ਹਾਲਾਂਕਿ 80 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਰਗ ਦੇ ਪੈਨਸ਼ਨ ਭੋਗੀ 1 ਅਕਤੂਬਰ 2020 ਤੋਂ 31 ਦਸੰਬਰ, 2020 ਤੱਕ ਜੀਵਨ ਪ੍ਰਮਾਣ ਪੱਤਰ ਪੇਸ਼ ਕਰ ਸਕਦੇ ਹਨ। ਇਸ ਵਿਸਤ੍ਰਿਤ ਸਮੇਂ ਦੌਰਾਨ ਪੈਨਸ਼ਨ ਪ੍ਰਦਾਤਾ ਅਥਾਰਿਟੀ (ਪੀਡੀਏ) ਦੁਆਰਾ ਨਿਰਵਿਘਨ ਭੁਗਤਾਨ ਜਾਰੀ ਰੱਖਿਆ ਜਾਵੇਗਾ।

 

ਕੇਂਦਰੀ ਮੰਤਰੀ ਡਾ. ਵਿਨੋਦ ਸਿੰਘ ਨੇ ਕਿਹਾ ਕਿ ਇਸ ਬਾਰੇ ਫੈਸਲਾ ਜਾਰੀ ਕੋਵਿਡ-19 ਮਹਾਮਾਰੀ ਅਤੇ ਬਜ਼ੁਰਗਾਂ ਦੇ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਜਲਦੀ ਆਉਣ ਦੇ ਡਰ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਫੈਸਲੇ ਦੇ ਇਲਾਵਾ 9 ਜਨਵਰੀ 2020 ਦੀ ਮਿਤੀ ਵਿੱਚ ਆਰਬੀਆਈ ਦੀ ਜਾਰੀ ਅਧਿਸੂਚਨਾ ਅਨੁਸਾਰ ਜੋ ਗਾਹਕ ਦੀ ਪਹਿਚਾਣ ਸਥਾਪਿਤ ਕਰਨ ਲਈ ਸਹਿਮਤੀ ਅਧਾਰਿਤ ਵਿਕਲਪਿਕ ਵਿਧੀ ਦੇ ਰੂਪ ਵਿੱਚ ਵੀਡੀਓ ਅਧਾਰਿਤ ਗਾਹਕ ਪਹਿਚਾਣ ਪ੍ਰਕਿਰਿਆ (ਵੀ-ਸੀਆਈਪੀ) ਦੀ ਆਗਿਆ ਦਿੰਦਾ ਹੈ, ਪੈਨਸ਼ਨ ਵੰਡ ਬੈਂਕਾਂ ਨੂੰ ਵੀ ਸ਼ਾਖਾਵਾਂ ਵਿੱਚ ਭੀੜ ਤੋਂ ਬਚਣ ਲਈ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਨਿਰਧਾਰਿਤ ਸੀਮਾ ਤੱਕ ਪੈਨਸ਼ਨ ਭੋਗੀਆਂ ਤੋਂ ਜੀਵਨ ਪ੍ਰਮਾਣ ਪੱਤਰ ਹਾਸਲ ਕਰਨ ਲਈ ਉੱਪਰ ਦੱਸੀ ਗਈ ਵਿਧੀ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ।

 

ਕੇਂਦਰ ਸਰਕਾਰ ਦੇ ਹਰੇਕ ਪੈਨਸ਼ਨ ਭੋਗੀ ਨੂੰ ਆਪਣੀ ਪੈਨਸ਼ਨ ਜਾਰੀ ਰੱਖਣ ਲਈ ਨਵੰਬਰ ਦੇ ਮਹੀਨੇ ਵਿੱਚ ਜੀਵਨ ਪ੍ਰਮਾਣ ਪੱਤਰ ਪ੍ਰਸਤੂਤ ਕਰਨਾ ਹੁੰਦਾ ਹੈ। ਪੈਨਸ਼ਨ ਭੋਗੀ ਬੈਂਕ ਸ਼ਾਖਾਵਾਂ ਵਿੱਚ ਜਾ ਕੇ ਜੀਵਨ ਪ੍ਰਮਾਣ ਪੱਤਰ ਪੇਸ਼ ਕਰ ਸਕਦੇ ਹਨ, ਹਾਲਾਂਕਿ ਪੈਨਸ਼ਨ ਅਤੇ ਪੈਨਸ਼ਨ ਭੋਗੀ ਕਲਿਆਣ ਵਿਭਾਗ ਡਿਜੀਟਲ ਜੀਵਨ ਪ੍ਰਮਾਣ ਪੱਤਰ ਨੂੰ ਪ੍ਰੋਤਸਾਹਨ ਦੇ ਰਿਹਾ ਹੈ ਜਿਸਨੂੰ ਘਰ ਤੋਂ ਵੀ ਭੇਜਿਆ ਜਾ ਸਕਦਾ ਹੈ।

 

ਸਾਲ 2019 ਵਿੱਚ ਬਹੁਤ ਸੀਨੀਅਰ ਪੈਨਸ਼ਨ ਭੋਗੀਆਂ ਨੂੰ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਵਿੱਚ ਸੁਵਿਧਾ ਲਈ ਵਾਧੂ ਸਮਰਪਿਤ ਸਮਾਂ ਦਿੰਦੇ ਹੋਏ ਵਿਭਾਗ ਨੇ 80 ਸਾਲ ਜਾਂ ਉਸਤੋਂ ਜ਼ਿਆਦਾ ਉਮਰ ਵਰਗ ਦੇ ਪੈਨਸ਼ਨ ਭੋਗੀਆਂ ਨੂੰ ਹਰ ਸਾਲ 1 ਨਵੰਬਰ ਦੀ ਬਜਾਏ 1 ਅਕਤੂਬਰ ਤੋਂ ਹੀ ਜੀਵਨ ਪ੍ਰਮਾਣ ਪੱਤਰ ਪੇਸ਼ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਤਾਂ ਕਿ ਉਹ ਨਵੰਬਰ ਦੇ ਮਹੀਨੇ ਵਿੱਚ ਭੀੜ ਭਾੜ ਤੋਂ ਬਚ ਸਕਣ।

                 

 

    <><><><><>

 

 

ਐੱਸਐੱਨਸੀ


(Release ID: 1653472) Visitor Counter : 217