ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਬਿਹਾਰ ਵਿੱਚ 971 ਰੁਪਏ ਦੀ ਲਾਗਤ ਵਾਲੀ ਮੁੰਗੇਰ-ਭਾਗਲਪੁਰ ਰਾਸ਼ਟਰੀ ਰਾਜਮਾਰਗ ਸੜਕ ਦੇ ਨਿਰਮਾਣ ਦੀ ਪ੍ਰਵਾਨਗੀ ਦਿੱਤੀ

Posted On: 10 SEP 2020 3:35PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਬਿਹਾਰ ਵਿੱਚ ਰਾਸ਼ਟਰੀ ਰਾਜਮਾਰਗ 80 ਤੇ 120 ਕਿਲੋਮੀਟਰ ਲੰਬੀ ਮੁੰਗੇਰ-ਭਾਗਲਪੁਰ-ਤਿਰਪਤੀ - ਕਹਲਗਾਓਂ ਕੰਕਰੀਟ ਸੜਕ ਬਣਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਸੜਕ 2- ਲੇਨ ਪੇਵਡ ਸ਼ੋਲਡਰਸ ਵਿੱਚ ਬਣਾਈ ਜਾਵੇਗੀ ਜੋ ਕੁਝ ਥਾਵਾਂ ਤੇ ਚਾਰ ਲੇਨ ਚੌੜੀ ਵੀ ਬਣਾਈ ਜਾਵੇਗੀ

 

https://twitter.com/OfficeOfNG/status/1303932399265263617

 

 

ਸ਼੍ਰੀ ਨਿਤਿਨ ਗਡਕਰੀ ਨੇ ਅਧਿਕਾਰੀਆਂ ਨੂੰ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਇਸ ਸੜਕ ਦੇ ਤੁਰੰਤ ਮੁਰੰਮਤ ਕਾਰਜਾਂ ਲਈ 20 ਕਰੋੜ ਰੁਪਏ ਜਾਰੀ ਕਰਨ ਦਾ ਵੀ ਆਦੇਸ਼ ਦਿੱਤਾ ਹੈ।

 

ਸ਼੍ਰੀ ਗਡਕਰੀ ਨੇ ਦੱਸਿਆ ਕਿ ਇਹ ਇਸ ਖੇਤਰ ਦੀ ਇੱਕ ਪ੍ਰਮੁੱਖ ਕਮਰਸ਼ੀਅਲ ਸੰਪਰਕ ਸੜਕ ਹੈ, ਇਸ ਤੇ ਰੋਜ਼ਾਨਾ ਲਗਭਗ 25 ਹਜ਼ਾਰ ਵਾਹਨ ਆਉਂਦੇ - ਜਾਂਦੇ ਹਨ ਉਨ੍ਹਾਂ ਨੇ ਇਸ ਖੇਤਰ ਦੇ ਲੋਕਾਂ ਦੀਆਂ ਕਠਿਨਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਰਾਜਮਾਰਗ ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੜਕ ਦੇ ਪੂਰੇ ਹੋਣ ਨਾਲ ਰਾਜ ਦੀਆਂ ਕਮਰਸ਼ੀਅਲ ਗਤੀਵਿਧੀਆਂ ਮਜ਼ਬੂਤ ਹੋਣਗੀਆਂ ਇਹ ਸੜਕ ਖਗੜੀਆ ਤੋਂ ਸੁਲਤਾਨਗੰਜ ਦੇ ਅਗਵਾਨੀ ਘਾਟ ਤੇ ਰਾਜ ਸਰਕਾਰ ਦੁਆਰਾ ਬਣਾਏ ਜਾ ਰਹੇ ਪੁੱਲ਼ ਨੂੰ ਜੋੜੇਗੀ ਅਤੇ ਇਸ ਨਾਲ ਇਸ ਸੜਕ ਤੇ ਲਗਭਗ 6000 ਵਾਹਨਾਂ ਦਾ ਅਤੇ ਅਧਿਕ ਆਵਾਗਮਨ ਹੋਵੇਗਾ

 

ਇਹ ਸੜਕ ਮੁੰਗੇਰ ਤੋਂ ਭਾਗਲਪੁਰ, ਕਹਲਗਾਓਂ ਅਤੇ ਝਾਰਖੰਡ ਦੀ ਮਿਰਜ਼ਾ ਚੌਕੀ ਤੱਕ ਬਿਹਾਰ ਦਾ ਸਭ ਤੋਂ ਵਿਅਸਤ ਮਾਰਗ ਹੈ। ਇਹ ਪੱਥਰ ਦੀ ਸਪਲਾਈ ਦੇ ਖੇਤਰ ਲਈ ਜੀਵਨ ਰੇਖਾ ਦੇ ਰੂਪ ਵਿੱਚ ਕਾਰਜ ਕਰਦਾ ਹੈ ਜੋ ਪੂਰੇ ਬਿਹਾਰ, ਨੇਪਾਲ, ਪੱਛਮ ਬੰਗਾਲ ਆਦਿ ਦੀ ਮੰਗ ਨੂੰ ਪੂਰਾ ਕਰਦਾ ਹੈ। ਇਹ ਐੱਟੀਪੀਸੀ ਕਹਲਗਾਓਂ ਤੋਂ ਸਹਰਸਾ, ਮਧੇਪੁਰਾ, ਬੇਗੂਸਰਾਏ, ਪੂਰਣੀਆ ਅਤੇ ਕਿਸ਼ਨਗੰਜ ਤੱਕ ਫਲਾਈ ਐਸ਼ ਲੈ ਜਾਣ ਲਈ ਵੀ ਇੱਕ ਪ੍ਰਮੁੱਖ ਮਾਰਗ ਹੈ। ਇਹ ਇੱਕ ਮਹੱਤਵਪੂਰਨ ਟੂਰਿਜ਼ਮ ਮਾਰਗ ਹੋਣ ਦੇ ਇਲਾਵਾ ਭਾਗਲਪੁਰ ਦੀ ਪ੍ਰਸਿੱਧ ਵਿਕਰਮਸ਼ਿਲਾ ਯੂਨੀਵਰਸਿਟੀ ਨੂੰ ਵੀ ਜੋੜਦਾ ਹੈ।

 

*****

 

ਆਰਸੀਜੇ/ਐੱਮਐੱਸ


(Release ID: 1653206) Visitor Counter : 121