ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੁਆਲਿਟੀ'ਤੇ ਸਮਝੌਤਾ ਕੀਤੇ ਬਗੈਰ ਸੜਕ ਨਿਰਮਾਣ ਦੇ ਖਰਚਿਆਂ ਨੂੰ ਘਟਾਉਣ ‘ਤੇ ਕੇਂਦਰ ਸਰਕਾਰ ਦਾ ਧਿਆਨ: ਨਿਤਿਨ ਗਡਕਰੀ


ਕੇਂਦਰੀ ਟਰਾਂਸਪੋਰਟ ਮੰਤਰੀ ਨੇ ਉਦਯੋਗ ਨੂੰ 10 ਸਾਲਾਂ ਦੀ ਮਿਆਦ ਵਾਲਾ ਨੁਕਸਾਨ ਦੀ ਜ਼ਿੰਮੇਵਾਰੀ ਬਾਰੇ ਖਰੜਾ ਤਿਆਰ ਕਰਨ, ਸਰਕਾਰ ਦੀ ਤੁਰੰਤ ਸਹਾਇਤਾ ਲਈ ਅੰਤਰ ਰਾਸ਼ਟਰੀ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਕਿਹਾ

Posted On: 10 SEP 2020 6:53PM by PIB Chandigarh

ਕੇਂਦਰੀ ਰੋਡ ਟਰਾਂਸਪੋਰਟਤੇ ਰਾਜਮਾਰਗ ਮੰਤਰੀ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ(ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਦੀ ਨੀਤੀ ਸੜਕ ਨਿਰਮਾਣ ਖਰਚਿਆਂ ਵਿੱਚ ਕਮੀ ਨੂੰ ਯਕੀਨੀ ਬਣਾਉਣਾ ਅਤੇ ਇਸਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ।  ਅੱਜ ਫਿੱਕੀ ਦੁਆਰਾ ਆਯੋਜਿਤ ਦੋ ਦਿਨਾ ਵਰਚੁਅਲ ਕਾਨਫਰੰਸ ਅਤੇ ਪ੍ਰਦਰਸ਼ਨੀ- ਬਿਟੂਮਨ ਅਤੇ ਸੜਕ ਨਿਰਮਾਣ (‘BITU-CON 2020’) ਨੂੰ ਸੰਬੋਧਨ ਕਰਦਿਆਂ ਸ਼੍ਰੀ ਗਡਕਰੀ ਨੇ ਕਿਹਾ, ਸਰਕਾਰ ਇਸ ਤੇ ਕੰਮ ਕਰ ਰਹੀ ਹੈ, ਪਰ ਹੋਰ ਕੀਤੇ ਜਾਣ ਦੀ ਜ਼ਰੂਰਤ ਹੈ।

 

 

ਮੰਤਰੀ ਨੇ ਸਨਅਤ ਨੂੰ ਸੜਕ ਨਿਰਮਾਣ ਵਿੱਚ ਪਲਾਸਟਿਕ ਅਤੇ ਰੱਬੜ ਦੇ ਰਹਿੰਦ-ਖੂੰਹਦ ਦੀ ਵਰਤੋਂ ਵਧਾਉਣ ਦੀ ਅਪੀਲ ਕੀਤੀ, ਜੋ ਵਾਤਾਵਰਣ ਦੀ ਸੰਭਾਲ ਲਈ ਵੀ ਸਹਾਈ ਹੁੰਦਾ ਹੈ।  ਇਸ ਤੋਂ ਇਲਾਵਾ, ਸਟੀਲ ਪਲਾਂਟਾਂ ਅਤੇ ਫਲੈਸ਼ਾਂ ਤੋਂ ਤੇਲ ਦੀਆਂ ਸਲੈਗਾਂ ਵਰਗੇ ਕੂੜੇ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੜਕਾਂ ਦੇ ਨਿਰਮਾਣ ਵਿੱਚ ਸਥਾਨਕ ਉਤਪਾਦਾਂ, ਜਿਵੇਂ ਕਿ ਪਟਸਨ ਜਾਂ ਕੋਇਰ ਅਤੇ ਹੋਰ ਫਜ਼ੂਲ ਉਤਪਾਦਾਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ, ਜਿਸ ਨਾਲ ਨਾ ਸਿਰਫ ਸੜਕ ਦੀ ਜ਼ਿੰਦਗੀ ਵਧਦੀ ਹੈ, ਬਲਕਿ ਸਵਾਰੀ ਦਾ ਵਧੀਆ ਤਜੁਰਬਾ ਵੀ ਮਿਲਦਾ ਹੈ।  ਉਨ੍ਹਾਂ ਕਿਹਾ, ਸਰਕਾਰ ਪ੍ਰੀਕਾਸਟ ਲਈ ਇੱਕ ਪੈਟਰਨ ਡਿਜ਼ਾਈਨ ਪ੍ਰਣਾਲੀ ਲੈ ਕੇ ਆਵੇਗੀ।

 

 

ਟੈਕਨੋਲੋਜੀ ਦੀ ਵਰਤੋਂ ਬਾਰੇ ਵਿਸਤਾਰ ਵਿੱਚ ਦੱਸਦਿਆਂ ਸ਼੍ਰੀ ਗਡਕਰੀ ਨੇ ਉਦਯੋਗ ਨੂੰ ਸੜਕ ਨਿਰਮਾਣ ਵਿੱਚ ਵਿਸ਼ਵ ਪੱਧਰੀ ਟੈਕਨੋਲੋਜੀ ਅਪਣਾਉਣ ਲਈ ਕਿਹਾ।  ਉਨ੍ਹਾਂ ਉਦਯੋਗ ਨੂੰ ਬਿਟੂਮਨ ਸੜਕਾਂ ਦੇ ਨਿਰਮਾਣ ਲਈ 10 ਸਾਲਾਂ ਦੀ ਨੁਕਸਾਨ ਬਾਰੇ ਜ਼ਿੰਮੇਵਾਰੀ ਦੀ ਮਿਆਦ ਵਾਲੀ ਇੱਕ ਯੋਜਨਾ ਬਣਾਉਣ ਲਈ ਕਿਹਾ, ਜੋ ਇਸ ਸਮੇਂ 5 ਸਾਲਾਂ ਲਈ ਹੈ।

 

 

ਉਦਯੋਗ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਖੁੱਲ੍ਹੇ ਵਿਚਾਰਾਂ ਵਾਲੀ, ਪਾਰਦਰਸ਼ੀ, ਸਮਾਂ-ਬੱਧ, ਨਤੀਜਾ ਮੁਖੀ ਅਤੇ ਗੁਣਵੱਤਾ ਪ੍ਰਤੀ ਵਚਨਬੱਧ ਹੈ।  ਉਨ੍ਹਾਂ ਸਰਕਾਰ ਨੂੰ ਸਹਿਮਤ ਕਰਨ ਲਈ ਉਦਯੋਗ ਨੂੰ ਅਗੇ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਸਰਕਾਰ ਪ੍ਰਵਾਨਗੀਆਂ ਦੇਣ ਲਈ ਤਿਆਰ ਹੈ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਸੜਕਾਂ ਦੀ ਕੁਆਲਿਟੀ ਵਿੱਚ ਸੁਧਾਰ ਕੀਤਾ ਜਾਂਦਾ ਹੈ, ਤਾਂ ਬਿਟੂਮਨ ਸੜਕਾਂ ਦਾ ਹਿੱਸਾ ਗ੍ਰਾਮ ਪੰਚਾਇਤਾਂ ਤੋਂ ਜ਼ਿਲ੍ਹਾ ਸੜਕਾਂ, ਰਾਜ ਮਾਰਗਾਂ ਅਤੇ ਰਾਸ਼ਟਰੀ ਰਾਜਮਾਰਗਾਂ ਤੱਕ ਵਧੇਗਾ।

 

 

ਸ਼੍ਰੀ ਗਡਕਰੀ ਨੇ ਅੱਗੇ ਦੱਸਿਆ ਕਿ ਕੋਵਿਡ-19 ਦੇ ਬਾਵਜੂਦ ਸਰਕਾਰ ਤੇਜ਼ ਰਫਤਾਰ ਨਾਲ ਸੜਕਾਂ ਦਾ ਨਿਰਮਾਣ ਕਰ ਰਹੀ ਹੈ ਅਤੇ ਤੇਜ਼ੀ ਨਾਲ ਠੇਕੇ ਦੇ ਰਹੀ ਹੈ।  ਉਨ੍ਹਾਂ ਕਿਹਾ, ਇਸ ਮੁਸ਼ਕਿਲ ਸਮੇਂ ਦੌਰਾਨ ਵੀ ਨਿਰਮਾਣ ਦੀ ਗਤੀ ਘੱਟ ਨਹੀਂ ਹੋਈ ਹੈ।

 

 

ਸੜਕ ਨਿਰਮਾਣ ਦੀ ਰਫਤਾਰ ਦੀ ਸ਼ਲਾਘਾ ਕਰਦਿਆਂ, ਫਿੱਕੀ ਪ੍ਰਧਾਨ ਡਾ. ਸੰਗੀਤਾ ਰੈੱਡੀ ਨੇ ਕਿਹਾ ਕਿ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ, ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਵਿੱਚ ਰਾਜਮਾਰਗਾਂ ਦੀ ਉਸਾਰੀ ਦੇ ਟੀਚੇ ਨੂੰ ਪਾਰ ਕਰ ਲਿਆ ਹੈ।

 

 

                                                                ******

 

 ਆਰਸੀਜੇ / ਐੱਮਐੱਸ


(Release ID: 1653167) Visitor Counter : 154