ਰੱਖਿਆ ਮੰਤਰਾਲਾ

ਰਾਫ਼ੇਲ ਲੜਾਕੂ ਹਵਾਈ ਜਹਾਜ਼ ਨੂੰ ਅੱਜ ਰਸਮੀ ਤੌਰ ਤੇ ਰੱਖਿਆ ਮੰਤਰੀ ਸ਼੍ਰੀ ਰਾਜ ਨਾਥ ਸਿੰਘ ਤੇ ਫਰਾਂਸ ਦੇ ਹਥਿਆਰਬੰਦ ਫੌਜਾਂ ਦੇ ਮੰਤਰੀ ਮਿਸ ਫਲੋਰੈਂਸ ਪਾਰਲੀ ਦੀ ਮੌਜੂਦਗੀ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ

ਰੱਖਿਆ ਮੰਤਰੀ : ਰਾਫ਼ੇਲ ਲੜਾਕੂ ਹਵਾਈ ਜਹਾਜ਼ ਦਾ ਸ਼ਾਮਲ ਹੋਣਾ ਭਾਰਤ ਦੀ ਪ੍ਰਭੁਸੱਤਾ ਨੂੰ ਚੁਣੌਤੀ ਦੇਣ ਵਾਲਿਆਂ ਲਈ ਸਖ਼ਤ ਸੁਨੇਹਾ ਹੈ

Posted On: 10 SEP 2020 4:55PM by PIB Chandigarh

ਰਾਫ਼ੇਲ ਲੜਾਕੂ ਹਵਾਈ ਜਹਾਜ਼ ਨੂੰ ਅੱਜ ਅੰਬਾਲਾ ਦੇ ਏਅਰ ਫੋਰਸ ਸਟੇਸ਼ਨ ਵਿੱਚ ਹੋਏ ਇੱਕ ਰਸਮੀ ਸਮਾਗਮ ਦੌਰਾਨ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ ਰੱਖਿਆ ਮੰਤਰੀ ਸ਼੍ਰੀ ਰਾਜ ਨਾਥ ਸਿੰਘ , ਫਰਾਂਸ ਦੇ ਹਥਿਅਰਬੰਦ ਫ਼ੌਜਾਂ ਦੇ ਮੰਤਰੀ ਮਿਸ ਫਲੋਰੈਂਸ ਪਾਰਲੀ ਨੇ ਇਸ ਮੌਕੇ ਤੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ


ਇਸ ਮੌਕੇ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਰਾਫ਼ੇਲ ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕਰਨ ਦਾ ਇਹ ਇਤਿਹਾਸਕ ਪਲ ਹੈ ਅਤੇ ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਉਨ੍ਹਾਂ ਕਿਹਾ ਕਿ ਰਾਫ਼ੇਲ ਸਮਝੌਤਾ ਭਾਰਤ ਦੀ ਰਾਸ਼ਟਰੀ ਸੁਰੱਖਿਆ ਵਿੱਚ ਇੱਕ ਗੇਮ ਚੇਂਜਰ ਸੀ ਅਤੇ ਰਾਫ਼ੇਲ ਦੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕਰਨਾ ਵਿਸ਼ਵ ਨੂੰ ਇੱਕ ਸਖ਼ਤ ਸੁਨੇਹਾ ਗਿਆ ਹੈ ਅਤੇ ਖਾਸ ਤੌਰ ਤੇ ਭਾਰਤੀ ਪ੍ਰਭੁਸੱਤਾ ਨੂੰ ਚੁਣੌਤੀਆਂ ਦੇਣ ਵਾਸਤੇ ਸ਼੍ਰੀ ਰਾਜ ਨਾਥ ਸਿੰਘ ਨੇ ਦੁਹਰਾਇਆ ਕਿ ਭਾਰਤ ਕਿਸੇ ਵੀ ਹਾਲਤ ਵਿੱਚ ਦੇਸ਼ ਦੀ ਪ੍ਰਭੁਸੱਤਾ ਤੇ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਇਸ ਦੇ ਲਈ ਸਾਰੀਆਂ ਸੰਭਵ ਤਿਆਰੀਆਂ ਲਈ ਦੇਸ਼ ਦ੍ਰਿੜ ਹੈ ,"ਫ਼ੌਜ ਦੇ ਇਰਾਦੇ ਉੱਨੇ ਮਜ਼ਬੂਤ ਹਨ , ਜਿੰਨੇ ਇਹ ਹੋ ਸਕਦੇ ਹਨ", ਉਨ੍ਹਾਂ ਕਿਹਾ ਰੱਖਿਆ ਮੰਤਰੀ ਨੇ ਇਹ ਵੀ ਕਿਹਾ , "ਸਾਡੀ ਸੁਰੱਖਿਆ ਮਜ਼ਬੂਤ ਕਰਨ ਦਾ ਮੰਤਵ ਅੰਤਰਰਾਸ਼ਟਰੀ ਅਮਨ ਤੇ ਸਥਿਰਤਾ ਦੇ ਮੰਤਵ ਨੂੰ ਹਾਸਲ ਕਰਨਾ ਹੈ ਅਤੇ ਅਸੀਂ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੁੰਦੇ ਜਿਸ ਨਾਲ ਅੰਤਰਰਾਸ਼ਟਰੀ ਅਮਨ ਨੂੰ ਖਤਰਾ ਹੋ ਸਕਦਾ ਹੈ ਅਸੀਂ ਆਪਣੇ ਗੁਆਂਢੀਆਂ ਅਤੇ ਵਿਸ਼ਵ ਦੇ ਹੋਰ ਮੁਲਕਾਂ ਤੋਂ ਵੀ ਇਹ ਹੀ ਆਸ ਰੱਖਦੇ ਹਾਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਤਰਜੀਹਾਂ ਬਾਰੇ ਬੋਲਦਿਆਂ ਸ਼੍ਰੀ ਰਾਜ ਨਾਥ ਸਿੰਘ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਪ੍ਰਧਾਨ ਮੰਤਰੀ ਦੀ ਮੁੱਖ ਤਰਜੀਹ ਹੈ ਅਤੇ ਇਹ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਕਰਕੇ ਹੀ ਅੱਜ ਅਸੀਂ ਇਹ ਦੇਖ ਰਹੇ ਹਾਂ ਬੇਸ਼ੱਕ ਰਸਤੇ ਵਿੱਚ ਕਈ ਮੁਸ਼ਕਲਾਂ ਆਈਆਂ ਹਨ


ਰਾਫ਼ੇਲ ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕਰਨ ਨੂੰ ਵਿਚਾਰਦਿਆਂ ਇਸ ਨੂੰ ਭਾਰਤ ਫਰਾਂਸ ਰਣਨੀਤਕ ਰਿਸ਼ਤਿਆਂ ਵਿੱਚ ਨੇੜਤਾ ਦੱਸਿਆ ਹੈ ਰੱਖਿਆ ਮੰਤਰੀ ਨੇ ਕਿਹਾ ,”ਅਸੀਂ ਰੱਖਿਆ ਸਹਿਯੋਗ ਨੂੰ ਵਧਾਉਣ ਲਈ ਕਈ ਖੇਤਰਾਂ ਵਿੱਚ ਨੇੜਲਾ ਸਹਿਯੋਗ ਕਾਇਮ ਕੀਤਾ ਹੈ ਤਕਨਾਲੋਜੀ ਸਮਝੌਤੇ ਦੇ ਤਬਾਦਲੇ ਦੇ ਇੱਕ ਹਿੱਸੇ ਵਜੋਂ 6 ਸਕਾਰਪੀਅਨ ਸਬ ਮੈਰੀਨਸ ਮਜ਼ਾਗੌਨ ਡੋਕਸ ਤੇ ਤਿਆਰ ਕੀਤੀਆਂ ਜਾ ਰਹੀਆਂ ਹਨ ਭਾਈਵਾਲੀ ਦੇ ਅਧਾਰ ਤੇ ਪਹਿਲੀ ਸਬ ਮੈਰੀਨ ਆਈ ਐੱਨ ਐੱਸ ਕਲਾਵਰੀ ਦੀ 2017 ਵਿੱਚ ਸ਼ੁਰੂਆਤ ਕੀਤੀ ਗਈ ਸੀ ਉਨ੍ਹਾਂ ਨੇ ਭਾਰਤ ਫਰਾਂਸ ਸਹਿਯੋਗ ਨਾਲ ਸਾਂਝੀਆਂ ਚੁਣੌਤੀਆਂ ਜਿਵੇਂ ਮੈਰੀਟਾਈਮ ਸੁਰੱਖਿਆ ਅਤੇ ਇੰਡੋ ਪੈਸਫਿਕ ਰੀਜਨ ਤੇ ਆਈ ਆਰ ਦੀ ਪਾਇਰੇਸੀ ਨਾਲ ਨਜਿੱਠਣ ਲਈ ਸਹਿਯੋਗ ਨੂੰ ਵੀ ਉਜਾਗਰ ਕੀਤਾ ਰੱਖਿਆ ਮੰਤਰੀ ਨੇ ਭਾਰਤੀ ਰੱਖਿਆ ਉਤਪਾਦਨ ਖੇਤਰ ਵਿੱਚ ਫਰਾਂਸ ਵੱਲੋਂ ਨਿਵੇਸ਼ ਕਰਨ ਬਾਰੇ ਵੀ ਕਿਹਾ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਮੱਦੇਨਜ਼ਰ ਕਈ ਨੀਤੀ ਸੁਧਾਰ ਕੀਤੇ ਗਏ ਹਨ , ਜਿਵੇਂ , ਰਣਨੀਤਕ ਭਾਈਵਾਲ ਮੋਡਲ ਤਹਿਤ ਸੁਰੱਖਿਆ ਸਾਜ਼ੋ ਸਮਾਨ ਦਾ ਉਤਪਾਦਨ , ਆਟੋਮੈਟਿਕ ਰੂਟ ਰਾਹੀਂ ਐੱਫ ਡੀ ਆਈ ਵਿੱਚ 74% ਦਾ ਵਾਧਾ , ਉੱਤਰ ਪ੍ਰਦੇਸ਼ ਦੇ ਤਾਮਿਲਨਾਡੂ ਵਿੱਚ ਦੋ ਸੁਰੱਖਿਆ ਕਾਰੀਡੋਰ ਸਥਾਪਿਤ ਕਰਨ ਅਤੇ ਹੋਰ ਕਈ ਸੁਧਾਰ ਸ਼ਾਮਲ ਹਨ I ਉਹਨਾਂ ਕਿਹਾ "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਫਰਾਂਸ ਸੁਰੱਖਿਆ ਉਦਯੋਗ ਇਸ ਦਾ ਫਾਇਦਾ ਉਠਾਏਗਾ ਅਤੇ ਫਰਾਂਸ ਲਗਾਤਾਰ ਸਾਡੀ ਸਵਦੇਸ਼ੀ ਯਾਤਰਾ ਵਿੱਚ ਭਾਈਵਾਲ ਬਣਿਆ ਰਹੇਗਾ


ਰੱਖਿਆ ਮੰਤਰੀ ਨੇ ਐੱਲ ਸੀ ਉੱਪਰ ਹਾਲ ਹੀ ਵਿੱਚ ਭਾਰਤੀ ਹਵਾਈ ਸੈਨਾ ਵੱਲੋਂ ਸੋਚੇ ਸਮਝੇ ਅਤੇ ਪੱਕੇ ਫੈਸਲੇ ਲੈਣ ਲਈ ਭਾਰਤੀ ਹਵਾਈ ਸੈਨਾ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਵੱਲੋਂ ਤੇਜ਼ੀ ਨਾਲ ਐੱਲ ਸੀ ਦੇ ਅਗਲੇਰੇ ਹਿੱਸਿਆਂ ਵਿੱਚ ਸੈਨਾ ਤਾਇਨਾਤ ਕਰਕੇ ਇੱਕ ਵਿਸ਼ਵਾਸ ਪੈਦਾ ਕੀਤਾ ਹੈ ਕਿ ਸਾਡੀ ਏਅਰ ਫੋਰਸ ਆਪਣੇ ਆਪ੍ਰੇਸ਼ਨਲ ਜਿ਼ੰਮੇਵਾਰੀਆਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਸ਼੍ਰੀ ਸਿੰਘ ਨੇ ਕੋਵਿਡ—19 ਮਹਾਮਾਰੀ ਦੌਰਾਨ ਦੇਸ਼ ਵਿੱਚ ਭਾਰਤੀ ਹਵਾਈ ਸੈਨਾ ਦੇ ਯੋਗਦਾਨ ਦੀ ਪ੍ਰਸ਼ੰਸਾ ਵੀ ਕੀਤੀ


ਫਰਾਂਸ ਦੀ ਹਥਿਆਰਬੰਦ ਫ਼ੌਜਾਂ ਦੀ ਮੰਤਰੀ ਮਿਸ ਫਲੋਰੈਂਸ ਪਾਰਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਹਵਾਈ ਸੈਨਾ ਵਿੱਚ ਰਾਫ਼ੇਲ ਦਾ ਸ਼ਾਮਲ ਹੋਣਾ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਬੰਧਾਂ ਦਾ ਸੰਕੇਤ ਹੈ , ਜਿਹੜੇ ਚੱਟਾਨ ਵਾਂਗ ਮਜ਼ਬੂਤ ਅਤੇ ਸਮੇਂ ਅਨੁਸਾਰ  ਭਰੋਸੇਯੋਗ ਸਿੱਧ ਹੋਏ ਹਨ ਉਹਨਾਂ ਕਿਹਾ ਕਿ ਹੁਣ ਭਾਰਤ ਕੋਲ ਇੱਕ ਵਿਸ਼ਵ ਪੱਧਰ ਦੀ ਸਮਰੱਥਾ ਗਈ ਹੈ , ਜੋ ਨਵੀਂ ਦਿੱਲੀ ਨੂੰ ਅਵਿਸ਼ਵਾਸਯੋਗ ਪ੍ਰਭੁਸੱਤਾ ਦੇਵੇਗੀ ਅਤੇ ਰਣਨੀਤਕ ਯੋਗਤਾ ਅਨੁਸਾਰ ਭਾਰਤ ਨੂੰ ਪੂਰੇ ਖੇਤਰ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਿੱਚ ਸਭ ਤੋਂ ਅੱਗੇ ਰੱਖੇਗੀ ਉਨ੍ਹਾਂ ਨੇ ਬਾਕੀ 31 ਰਾਫ਼ੇਲ ਹਵਾਈ ਜਹਾਜ਼ਾਂ ਨੂੰ ਸਮੇਂ ਸਿਰ ਭਾਰਤ ਨੂੰ ਦੇਣ ਦਾ ਭਰੋਸਾ ਵੀ ਦਿੱਤਾ ਮਿਸ ਫਲੋਰੈਂਸ ਪਾਰਲੀ ਨੇ ਇਹ ਵੀ ਕਿਹਾ ਕਿ ਫਰਾਂਸ ਭਾਰਤ ਦੀ ਪਹਿਲ ਮੇਕ ਇਨ ਇੰਡੀਆ ਲਈ ਵਚਨਬੱਧ ਹੈ ਅਤੇ ਮੇਕ ਇਨ ਇੰਡੀਆ ਪਹਿਲ ਫਰਾਂਸ ਉਦਯੋਗ ਲਈ ਕਈ ਸਾਲਾਂ ਤੋਂ ਖਾਸ ਤੌਰ ਤੇ ਸੁਰੱਖਿਆ ਖੇਤਰ ਜਿਵੇਂ ਸਬ ਮੈਰੀਨਸ ਲਈ ਹਕੀਕਤ ਹੈ
ਚੀਫ਼ ਆਫ ਡਿਫ਼ੈਂਸ ਸਟਾਫ ਜਨਰਲ ਬਿਪਿਨ ਰਾਵਤ , ਏਅਰ ਫੋਰਸ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ , ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਸਕੱਤਰ (ਸੁਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ , ਸਕੱਤਰ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਅਤੇ ਚੇਅਰਮੈਨ ਡੀ ਆਰ ਡੀ , ਡਾਕਟਰ ਜੀ ਸਤੀਸ਼ ਰੈੱਡੀ ਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਫ਼ੌਜ ਦੇ ਉੱਚ ਅਧਿਕਾਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਫਰੈਂਚ ਵਫ਼ਦ ਦੀ ਅਗਵਾਈ ਸ਼੍ਰੀ ਇਮੈਨੂਅਲ ਲਿਨੇਨ ਨੇ ਕੀਤੀ ਅਤੇ ਫਰਾਂਸ ਦੇ ਭਾਰਤ ਵਿੱਚ ਰਾਜਦੂਤ , ਏਅਰ ਜਨਰਲ ਐਰਿਕ ਆਉਟਲੇਟ , ਫਰਾਂਸ ਏਅਰ ਫੋਰਸ ਦੇ ਵਾਈਸ ਚੀਫ਼ ਆਫ ਦਾ ਏਅਰ ਸਟਾਫ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਵਿਚ ਸ਼ਾਮਲ ਸਨ ਇੱਕ ਵੱਡਾ ਵਫ਼ਦ ਫਰਾਂਸ ਰੱਖਿਆ ਉਦਯੋਗ ਤੇ ਸੀਨੀਅਰ ਅਧਿਕਾਰੀਆਂ ਦਾ ਵੀ ਸ਼ਾਮਲ ਹੋਇਆ , ਜਿਹਨਾਂ ਵਿੱਚ ਐਰਿਕ ਟਰੈਪੀਅਰ ਚੇਅਰਮੈਨ ਐਂਡ ਚੀਫ ਅਗਜ਼ੈਕਟਿਵ ਆਫ ਡਿਸੋਲਟ ਐਵੀਏਸ਼ਨ ਅਤੇ ਸ਼੍ਰੀ ਐਰਿਕ ਬਰੈਂਗਰ , ਸੀ , ਐੱਮ ਬੀ ਡੀ ਵੀ ਸਮਾਗਮ ਦੌਰਾਨ ਸ਼ਾਮਲ ਹੋਏ


27 ਜੁਲਾਈ 2020 ਨੂੰ ਫਰਾਂਸ ਤੋਂ ਆਏ ਪਹਿਲੇ 5 ਰਾਫ਼ੇਲ ਲੜਾਕੂ ਜਹਾਜ਼ਾਂ ਨੂੰ ਏਅਰ ਫੋਰਸ ਸਟੇਸ਼ਨ ਅੰਬਾਲਾ ਲਿਆਂਦਾ ਗਿਆ ਸੀ , ਜੋ ਹੁਣ (ਗੋਲਡਨ ਐਰੋਜ਼) ਦੀ 17ਵੀਂ ਸਕੁਆਡਰਨ ਦਾ ਹਿੱਸਾ ਹੋਣਗੇ


ਰਾਫੇ਼ਲ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਇੱਕ ਰਵਾਇਤੀ (ਸਰਵ ਧਰਮ ਪੂਜਾ) ਕੀਤੀ ਗਈ ਇਸ ਮੌਕੇ ਸਾਰੰਗ ਐਰੋਬੈਟਿਕ ਟੀਮਦੇ ਨਾਲ ਨਾਲ ਰਾਫ਼ੇਲ ਤੇ ਤੇਜਸ ਹਵਾਈ ਜਹਾਜ਼ਾਂ ਨੇ ਹਵਾ ਵਿੱਚ ਕਰਤਬ ਦਿਖਾਏ ਇਸ ਤੋਂ ਬਾਅਦ ਰਾਫ਼ੇਲ ਏਅਰ ਕਰਾਫ਼ਟ ਨੂੰ ਰਵਾਇਤੀ ਪਾਣੀ ਤੋਪਾਂ ਦੀ ਸਲਾਮੀ ਦਿੱਤੀ ਗਈ ਉਦਘਾਟਨੀ ਸਮਾਗਮ ਤੋਂ ਬਾਅਦ ਭਾਰਤ ਅਤੇ ਫਰਾਂਸ ਦੇ ਵਫ਼ਦਾਂ ਵਿਚਾਲੇ ਇੱਕ ਦੁਵੱਲੀ ਮੀਟਿੰਗ ਵੀ ਹੋਈ


ਇਸ ਤੋਂ ਪਹਿਲਾਂ ਅੱਜ ਸਵੇਰੇ ਫਰਾਂਸ ਦੇ ਹਥਿਆਰਬੰਦ ਫ਼ੌਜਾਂ ਦੇ ਮੰਤਰੀ ਮਿਸ ਫਲੋਰੈਂਸ ਪਾਰਲੀ ਦੇ ਦਿੱਲੀ ਪਹੁੰਚਣ ਤੇ ਰਸਮੀ ਗਾਰਡ ਆਫ ਆਨਰ ਦਿੱਤਾ ਗਿਆ


ਬੀ ਬੀ / ਐੱਨ ਐੱਮ ਪੀ ਆਈ / ਕੇ / ਡੀ ਕੇ / ਐੱਸ ਵੀ ਵੀ ਵਾਈ / ਡੀ



(Release ID: 1653126) Visitor Counter : 221