ਆਯੂਸ਼

ਪੋਸ਼ਣ ਮਾਹ ਦੌਰਾਨ ਆਯੁਸ਼ ਅਧਾਰਤ ਨਿਊਟ੍ਰੀਸ਼ਨ ਸਮਾਧਾਨਾਂ ਬਾਰੇ ਵਿਸ਼ੇਸ਼ ਜਾਣਕਾਰੀਆਂ 'ਤੇ ਚਾਨਣ ਪਾਇਆ ਜਾਵੇਗਾ

Posted On: 10 SEP 2020 3:35PM by PIB Chandigarh

ਰਵਾਇਤੀ ਸਿਹਤ ਸੰਭਾਲ ਗਿਆਨ 'ਤੇ ਅਧਾਰਤ ਨਿਊਟ੍ਰੀਸ਼ਨ ਸਮਾਧਾਨ ਸਤੰਬਰ 2020 ਦੇ ਮਹੀਨੇ ਦੌਰਾਨ ਪੋਸ਼ਣ ਮਾਹ ਦੇ ਜਸ਼ਨਾਂ ਦਾ ਅਨਿੱਖੜਵਾਂ ਹਿੱਸਾ ਹੋਣਗੇ ਇਸ ਦੌਰਾਨ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ, ਪੋਸ਼ਣ ਮੁਹਿੰਮ ਦੇ ਤਹਿਤ ਵੱਖ ਵੱਖ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇਗਾ

ਪੋਸ਼ਣ ਅਭਿਆਨ (ਰਾਸ਼ਟਰੀ ਪੋਸ਼ਣ ਮਿਸ਼ਨ) ਪ੍ਰਧਾਨ ਮੰਤਰੀ ਦੀ ਸੰਪੂਰਨ ਪੋਸ਼ਣ ਲਈ ਇੱਕ ਮਹੱਤਵਪੂਰਣ ਯੋਜਨਾ ਹੈ ਅਤੇ ਉਨ੍ਹਾਂ ਵੱਲੋਂ 8 ਮਾਰਚ, 2018 ਨੂੰ ਸ਼ੁਰੂ ਕੀਤੀ ਗਈ ਸੀ ਪ੍ਰੋਗਰਾਮ ਵਿੱਚ ਬੱਚਿਆਂ ਸਟੰਟਿੰਗ ਦੇ ਪੱਧਰ ਨੂੰ ਘਟਾਉਣ, ਮਾੜੇ ਪੋਸ਼ਣ ਬੱਚਿਆਂ ਵਿੱਚ ਘੱਟ ਜਨਮ ਭਾਰ, ਅਤੇ ਅੱਲ੍ਹੜ ਉਮਰ ਦੀਆਂ ਕੁੜੀਆਂ, ਗਰਭਵਤੀ ਮਹਿਲਾਵਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਨਾਲ ਨਾਲ ਬੱਚਿਆਂ ਵਿੱਚ ਅਨੀਮੀਆ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ

ਭਾਰਤ ਦੀਆਂ ਸਾਰੀਆਂ ਰਵਾਇਤੀ ਦਵਾਈਆਂ ਨਾਲ ਸੰਬੰਧਿਤ ਪ੍ਰਣਾਲੀਆਂ ਭੋਜਨ ਅਤੇ ਖੁਰਾਕ 'ਤੇ ਜ਼ੋਰ ਦਿੰਦੀਆਂ ਹਨ, ਅਤੇ ਇਸ ਵਿਸ਼ੇ' ਤੇ ਸੂਝਵਾਨ ਗਿਆਨ ਰੱਖਦੀਆਂ ਹਨ ਸਮੇਂ - ਸਮੇਂ ਸਿਰ ਜਾਂਚ ਕੀਤੀ ਗਈ ਇਸ ਪ੍ਰਣਾਲੀ ਨੂੰ ਵਿਗਿਆਨਕ ਤੌਰ ਤੇ ਪੋਸ਼ਣ ਅਭਿਆਨ ਵਿੱਚ ਸ਼ਾਮਲ ਕਰਨ ਲਈ ਤਿਆਰ ਕੀਤਾ ਗਿਆ ਹੈ ਪੋਸ਼ਣ ਮੁਹਿੰਮ ਵਿਚ ਆਯੁਸ਼ ਅਧਾਰਤ ਸਮਾਧਾਨਾਂ ਦੀ ਭੂਮਿਕਾ ਦੀ ਪਛਾਣ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਸਕੱਤਰ, ਆਯੁਸ਼ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੱਤਰਾਂ ਨੂੰ 7 ਸਤੰਬਰ 2020 ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵੱਲੋਂ ਭੇਜੇ ਇੱਕ ਸਾਂਝੇ ਸੰਚਾਰ ਵਿਚ ਕੀਤੀ ਗਈ ਸੀ

ਪੋਸ਼ਣ ਮੁਹਿੰਮ ਦਾ ਇਕ ਮਹੱਤਵਪੂਰਨ ਹਿੱਸਾ ਗੰਭੀਰ ਕੁਪੋਸ਼ਣ (ਐਸਏਐਮ) ਵਾਲੇ ਬੱਚਿਆਂ ਦੀ ਜਲਦੀ ਪਛਾਣ ਕਰਨਾ ਹੈ ਸਮੇਂ ਸਿਰ ਇਲਾਜ ਸ਼ੁਰੂ ਕਰਨ ਅਤੇ ਪੇਚੀਦਗੀਆਂ ਦੇ ਜੋਖਮ ਨੂੰ ਘਟਾਉਣ ਦੇ ਮੱਦੇਨਜ਼ਰ ਇਸ ਬਾਰੇ ਛੇਤੀ ਪਤਾ ਲਗਾਉਣਾ ਬਹੁਤ ਮਹੱਤਵਪੂਰਨ ਹੈ ਇਸ ਲਈ, ਇਸ ਸਾਲ ਰਾਸ਼ਟਰੀ ਪੋਸ਼ਣ ਮਾਹ ਦੇ ਦੌਰਾਨ, ਸੈਮ ਤੋਂ ਪੀੜਤ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਇੱਕ ਮੁਹਿੰਮ ਚਲਾਈ ਜਾਵੇਗੀ


ਦੇਸੀ ਸਿਹਤ ਪ੍ਰਣਾਲੀਆਂ ਜਿਵੇਂ ਕਿ ਆਯੁਰਵੈਦ, ਸਿਧ ਅਤੇ ਯੂਨਾਨੀ ਦੇ ਮਾਹਿਰਾਂ ਦੀ ਚੋਣ ਚੰਗੇ ਪੋਸ਼ਣ, ਪੋਸ਼ਟਿਕ ਖੁਰਾਕ ਦੀ ਭਰਪਾ ਆਦਿ ਬਾਰੇ ਮਾਰਗ ਦਰਸ਼ਨ ਦੇਣ ਲਈ ਕੀਤੀ ਜਾਵੇਗੀ ਆਯੁਸ਼ ਮੰਤਰਾਲਾ ਆਪਣੀਆਂ ਖੁਦਮੁਖਤਿਆਰ ਸੰਸਥਾਵਾਂ ਦੇ ਨੈੱਟਵਰਕ ਦੀ ਸੁਚੱਜੀ ਵਰਤੋਂ ਅਤੇ ਢੁਕਵੇਂ ਤਾਲਮੇਲ ਦੇ ਨਾਲ ਨਾਲ ਇਸਦੇ ਲਈ ਵਿਸ਼ੇਸ਼ ਲੋੜੀਦੇਂ ਉਪਾਅ ਕਰੇਗਾ ਆਯੁਸ਼ ਵਿਦਿਅਕ ਸੰਸਥਾਵਾਂ ਵਰਗੇ ਹਿੱਸੇਦਾਰ ਮੰਤਰਾਲਾ ਨਾਲ ਇਸ ਮਹੀਨੇ ਦੇ ਦੌਰਾਨ ਆਪਣੀ ਚੱਲ ਰਹੀ ਜਾਗਰੂਕਤਾ ਮੁਹਿੰਮ ਨੂੰ "ਅਹਾਰ" ਥੀਮ 'ਤੇ ਕੇਂਦ੍ਰਤ ਕਰੇਗਾ ਜੋ ਕਿ ਪੋਸ਼ਣ ਦੇ ਵਿਸ਼ੇ ਨਾਲ ਸਿੱਧਾ ਸਬੰਧਿਤ ਹੈ, ਅਤੇ ਇਸ ਦਾ ਟੀਚਾ ਜਾਗਰੂਕਤਾ ਸੰਦੇਸ਼ਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।

ਇਸ ਮੁਹਿੰਮ ਲਈ ਕਮਿਉਨਿਟੀ ਦੇ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ, ਪੋਸ਼ਣ ਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਸਿਹਤ ਸਵੱਛਤਾ ਅਤੇ ਪੋਸ਼ਣ ਕਮੇਟੀ (ਵੀਐਚਐਸਐਨਸੀ) ਦੇ ਸਾਰੇ ਮੈਂਬਰ ਅਤੇ ਜਨਤਾ ਵਿਚਾਰ ਵਟਾਂਦਰੇ, ਚੱਲ ਰਹੀਆਂ ਗਤੀਵਿਧੀਆਂ, ਸਿਹਤ ਅਤੇ ਪੋਸ਼ਣ ਸੰਬੰਧੀ ਸਿੱਖਿਆ ਅਤੇ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ । ਇਸਦੇ ਨਾਲ ਹੀ ਆਯੁਸ਼ ਮੰਤਰਾਲਾ ਵੀ ਸਬੰਧਤ ਹਿੱਸੇਦਾਰਾਂ ਦੀਆਂ ਸੇਵਾਵਾਂ ਲੈ ਕੇ ਪੇਂਡੂ ਪੱਧਰ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰੇਗਾ।

************

ਐਮਵੀ / ਐਸ ਕੇ(Release ID: 1653072) Visitor Counter : 54