ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਦੀ ਇਨੋਵੇਸ਼ਨ, ਉੱਦਮਤਾ ਅਤੇ ਇਨਕਿਊਬੇਸ਼ਨ ਉਤਪ੍ਰੇਰਕ ਰਿਪੋਰਟ ਦੀ ਯਾਤਰਾ ਅਰੰਭ

ਡੀਐੱਸਟੀ ਵਲੋਂ ਬਣਾਏ ਗਏ 153 ਇਨਕਿਊਬੇਟਰਾਂ ਦੇ ਨੈੱਟਵਰਕ ਦੁਆਰਾ ਇਨਕਿਊਬੇਸ਼ਨ ਅਧੀਨ 3,681 ਸਟਾਰਟ-ਅੱਪਸ ਦੀ ਦੇਖਭਾਲ਼ ਤੋਂ ਇਲਾਵਾ, 1992 ਦੀ ਬੌਧਿਕ ਸੰਪਤੀ ਦਰਜ ਕੀਤੀ ਗਈ


Posted On: 10 SEP 2020 12:50PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਇਸ ਹਫਤੇ ਦੇ ਸ਼ੁਰੂ ਵਿੱਚਇੱਕ ਆਨਲਾਈਨ ਪ੍ਰੋਗਰਾਮ ਰਾਹੀਂ ਇਨੋਵੇਸ਼ਨ, ਉੱਦਮਤਾ ਅਤੇ ਇਨਕਿਊਬੇਸ਼ਨ ਨੂੰ ਉਤਪ੍ਰੇਰਕ ਕਰਨ ਵਿੱਚ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮਤਾ ਵਿਕਾਸ ਬੋਰਡ (ਐੱਨਐੱਸਟੀਈਡੀਬੀ) ਦੀ ਯਾਤਰਾ ਬਾਰੇ ਇੱਕ ਰਿਪੋਰਟ ਦੀ ਸ਼ੁਰੂਆਤ ਕੀਤੀ।

 

 

ਡੀਐੱਸਟੀ ਦੇ ਸਕੱਤਰ, ਪ੍ਰੋਫੈਸਰ ਸ਼ਰਮਾ ਨੇ ਰਿਪੋਰਟ ਦੀ ਸ਼ੁਰੂਆਤ ਕਰਦਿਆਂ ਕਿਹਾ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਨੈਸ਼ਨਲ ਸਾਇੰਸ ਐਂਡ ਟੈਕਨੋਲੋਜੀ ਐਂਟਰਪ੍ਰਿਨਿਉਰਸ਼ਿਪ ਡਿਵੈੱਲਪਮੈਂਟ ਬੋਰਡ (ਐੱਨਐੱਸਟੀਈਡੀਬੀ) ਰਾਹੀਂ ਇਨਕਿਉਬੇਟਰਾਂ ਦੇ ਆਪਣੇ ਮਜ਼ਬੂਤ ​​ਨੈੱਟਵਰਕਸਦਕਾਨਵੇਂਸਟਾਰਟ-ਅੱਪਈਕੋਸਿਸਟਮਨੂੰਉਤਸ਼ਾਹਤਕਰਨਅਤੇਦੇਖਭਾਲ਼ਵਿੱਚਮਹੱਤਵਪੂਰਣਭੂਮਿਕਾਨਿਭਾਈਹੈ।ਜਿਵੇਂਕਿਰਿਪੋਰਟਤੋਂਸਪਸ਼ਟਹੁੰਦਾਹੈ, ਪਿਛਲੇ ਪੰਜ ਸਾਲ ਇਸ ਨੂੰ ਪ੍ਰਫੁਲੱਤ ਕਰਨ ਵਿੱਚ ਮਹੱਤਵਪੂਰਨ ਰਹੇ ਹਨ।

 

 

ਐੱਨਐੱਸਟੀਈਡੀਬੀ ਦੁਆਰਾ ਆਰੰਭੇ ਗਏ ਨੈਸ਼ਨਲ ਇਨੀਸ਼ੀਏਟਿਵ ਫਾਰ ਡਿਵੈਲਪਿੰਗ ਐਂਡ ਹਾਰਨੈਸਿੰਗ ਇਨੋਵੇਸ਼ਨ (ਐੱਨਆਈਡੀਐੱਚਆਈ) ਵਰਗੇ ਪ੍ਰੋਗਰਾਮਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਸਟਾਰਟਅਪ ਇੰਡੀਆ ਅਤੇ ਸਟੈਂਡਅਪ ਇੰਡੀਆ ਨਾਲ ਜੋੜ ਕੇ ਇਨਕਿਊਬੇਟਰ ਦੀ ਅਗਵਾਈ ਵਾਲੀ ਇਨੋਵੇਸ਼ਨ ਮੁੱਲ (ਵੈਲਿਊ) ਚੇਨ ਨੂੰ ਤਾਕਤ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।  ਇਸਨੇ ਪਿਛਲੇ 5 ਸਾਲਾਂ ਵਿੱਚ ਦੇਸ਼ ਵਿੱਚ ਅਕਾਦਮਿਕ ਅਗਵਾਈ ਵਾਲੀ ਇਨੋਵੇਸ਼ਨ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ​​ਕਰਨਵਿੱਚਅਹਿਮਭੂਮਿਕਾਨਿਭਾਈਹੈ।ਇਸਸਰਗਰਮਪ੍ਰਕਿਰਿਆਵਿੱਚਕਈਉਪਾਅਸ਼ਾਮਲਹਨਜਿਵੇਂਟੈਕਨਾਲੌਜੀਕਾਰੋਬਾਰਇਨਕੁਬੇਟਰਾਂ ਦੀ ਸਥਾਪਨਾ, ਇਨੋਵੇਸ਼ਨਸ ਨੂੰ ਉਤਸ਼ਾਹਤ ਕਰਨਾ, ਪ੍ਰੋਟੋਟਾਈਪਾਂ ਲਈ ਵਿਚਾਰਾਂ ਦਾ ਸਮਰਥਨ ਕਰਨਾ, ਇਨੋਵੇਟਿਵ ਹੋਣ ਤੋਂ ਸਟਾਰਟਅੱਪਸ ਤੱਕ ਦੀ ਤਬਦੀਲੀ ਨੂੰ ਸਮਰੱਥ ਬਣਾਉਣਾਇਨਕੁਬੇਟਰ ਸਟਾਰਟਅੱਪਸ ਨੂੰ ਸਮੇਂ ਸਿਰ ਬੀਜ ਫੰਡਾਂ ਦੀ ਵਿਵਸਥਾ, ਅਤੇ ਕੇਂਦ੍ਰਿਤ ਸਲਾਹਦਾਰੀ, ਸਾਂਝੇਦਾਰੀ ਅਤੇ ਨੈੱਟਵਰਕਸ ਦੁਆਰਾ ਸਟਾਰਟਅੱਪ ਨੂੰ ਸਕੇਲ ਅੱਪ ਕਰਨ ਲਈ ਸਹਾਇਤਾ ਦੇਣਾ।

 

 

ਇਨ੍ਹਾਂ ਯਤਨਾਂ ਨੂੰ ਦੇਸ਼ ਦੇ ਸਾਰੇ ਭੂਗੋਲਿਕ ਖੇਤਰਾਂ ਵਿੱਚ ਫੈਲਾਇਆ ਗਿਆ ਹੈ। ਡੀਐੱਸਟੀ ਦੁਆਰਾ ਬਣਾਏ ਗਏ 153 ਇਨਕੁਬੇਟਰਾਂ ਦੇ ਨੈੱਟਵਰਕ ਦੁਆਰਾ 3,681 ਸਟਾਰਟਅਪਾਂ ਦੀ ਦੇਖਭਾਲ਼ ਤੋਂ ਇਲਾਵਾ, 1992 ਦੀ ਬੌਧਿਕ ਸੰਪਤੀ ਦਰਜ ਕੀਤੀ ਗਈ ਹੈਇਸ ਤੋਂ ਇਲਾਵਾ, ਪਿਛਲੇ ਪੰਜ ਸਾਲਾਂ ਵਿੱਚ, ਸਿੱਧੇ ਤੌਰ ਤੇ 61,138 ਰੁਜ਼ਗਾਰਾਂ ਦੀ ਪੈਦਾਵਾਰ ਅਤੇ 27,262 ਕਰੋੜ ਰੁਪਏ ਦੀ ਆਰਥਿਕ ਦੌਲਤ ਦੀ ਪੈਦਾਵਾਰ ਪ੍ਰਭਾਵੀ ਰਿਪੋਰਟ ਦੀਆਂ ਮੁੱਖ ਗੱਲਾਂ ਹਨ।  ਡੀਐੱਸਟੀ ਦੇ ਸਰਬਪੱਖੀ ਯਤਨਾਂ ਸਦਕਾ ਇਨੋਵੇਸ਼ਨ ਅਤੇ ਉੱਦਮ ਦੀ ਭਾਵਨਾ ਜਾਗ੍ਰਿਤ ਹੋਈ ਹੈ ਅਤੇ ਦੇਸ਼ ਭਰ ਵਿੱਚ ਇਸਦਾ ਕਈ ਗੁਣਾ ਪ੍ਰਭਾਵ ਪਿਆ ਹੈ। ਇਸ ਈਕੋਸਿਸਟਮ ਵਿੱਚ ਵੱਧੇ ਫੁਲੇ ਅਤੇ ਸਹਾਇਤਾ ਪ੍ਰਾਪਤ ਸਨਮਾਨਿਤ ਸਟਾਰਟਅਪਾਂ ਦੇ ਚੁਣੇ ਹੋਏ ਸਮੂਹ ਲਈ ਵਿਸ਼ਵਵਿਆਪੀ ਮਾਨਤਾ ਦਿਵਾਉਣ ਵਿੱਚ ਵੀ ਵਧੀਆ ਯਤਨ ਕੀਤੇ ਗਏ ਹਨ।

 

 

ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਏਂਜਲ, ਵੈਂਚਰ ਕੈਪੀਟਲ ਅਤੇ ਹੋਰ ਹਿੱਤਧਾਰਕਾਂ ਨੂੰ ਮਹੱਤਵਪੂਰਣ ਮੁੱਲਾਂਕਣ ਲਾਭ ਹੋਣ ਤੇ ਫੰਡ ਲਗਾਏ ਜਾਣ ਤੇ  ਬੀਜ ਪੂੰਜੀ ਸਹਾਇਤਾ ਪ੍ਰਾਪਤ ਸਟਾਰਟਅੱਪਸ ਦੁਆਰਾ ਕੀਤੇ ਗਏ ਨਿਵੇਸ਼ਾਂ ਵਿੱਚ ਪੰਜ ਗੁਣਾ ਵਾਧੇ ਦਾ ਸੰਕੇਤ ਹੈ। ਕੁਲ ਮਿਲਾ ਕੇ, ਐੱਨਐੱਸਟੀਈਡੀਬੀ ਪਹੁੰਚ ਨੇ ਉੱਚ ਵਿਦਿਅਕ ਸੰਸਥਾਵਾਂ ਦੀ ਤਕਨੀਕੀ ਤਾਕਤ ਦਾ ਉਪਯੋਗ ਸਟਾਰਟਅੱਪ ਦੇ ਲਾਭ ਲਈ ਇਸ ਦੁਆਰਾ ਦਰਜਾਏ ਅਤੇ ਇਸ ਦੁਆਰਾ ਸਹਿਯੋਗੀ ਅਕਾਦਮਿਕ ਇਨਕੁਬੇਟਰਾਂ ਦੇ ਨੈੱਟਵਰਕ ਰਾਹੀਂ ਕੀਤਾ ਹੈ। ਇਸ ਸਦਕਾ ਇੱਕ ਪ੍ਰਭਾਵਸ਼ਾਲੀ ਇਨਕਿਊਬੇਟਰ ਸਹਾਇਤਾ ਪ੍ਰਣਾਲੀ ਤਿਆਰ ਹੋਈ ਹੈ ਜਿਸ ਨਾਲ ਇਨ੍ਹਾਂ ਨਵੇਂ ਬਣੇ ਸਟਾਰਟਅੱਪਸ ਦੀ ਸਫਲਤਾ ਹੁੰਦੀ ਹੈ।

 

 

ਨਿਧੀ (ਐੱਨਆਈਡੀਐੱਚਆਈ) ਪ੍ਰੋਗਰਾਮ, ਡੀਐੱਸਟੀ ਇਨਕੁਬੇਟਰ ਨੈੱਟਵਰਕ ਅਤੇ ਇਸਦੇ ਸਟਾਰਟਅੱਪਸ ਦੀ ਸਮੂਹਿਕ ਤਾਕਤ ਅਤੇ ਸ਼ਕਤੀ ਨੂੰ ਕੋਵਿਡ -19 ਮਹਾਮਾਰੀ ਦੌਰਾਨ ਵੱਖੋ ਵੱਖਰੇ ਹੱਲਾਂ ਦੀ ਸਹਾਇਤਾ ਨਾਲ ਹੈਲਥ ਕ੍ਰਾਈਸਿਸ  (CAWACH)  ਦੁਆਰਾ ਸੈਂਟਰ ਫਾਰ ਔਗਮੈਂਟਿੰਗ WAR ਦੇ ਜ਼ਰੀਏ ਸਫਲਤਾਪੂਰਵਕ ਪਰਖ ਕੀਤੀ ਗਈ।

 

 

ਇਹ ਰਿਪੋਰਟ ਡੀਐੱਸਟੀ ਸਹਿਯੋਗੀ ਇਨਕਿਊਬੇਟਰ ਕਮਿਊਨਿਟੀ ਅਤੇ ਐੱਨਐੱਸਟੀਈਡੀਬੀ ਟੀਮ ਦੀ ਮੌਜੂਦਗੀ ਵਿੱਚ ਲਾਂਚ ਕੀਤੀ ਗਈ ਸੀ।

 

 

ਰਿਪੋਰਟ ਦਾ ਲਿੰਕ

 

 

 

 

 

 

                                    *******

 

 

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)(Release ID: 1653071) Visitor Counter : 173