ਵਿੱਤ ਮੰਤਰਾਲਾ
ਵਿੱਤ ਮੰਤਰੀ ਨੇ ਡੋਰਸਟੈੱਪ ਬੈਂਕਿੰਗ ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਈਜ਼ 2.0 ਸੂਚਕਾਂਕ ਨਤੀਜੇ ਜਾਰੀ ਕੀਤੇ
Posted On:
09 SEP 2020 7:13PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਪੀਐੱਸਬੀ ਦੁਆਰਾ ਡੋਰਸਟੈੱਪ ਬੈਂਕਿੰਗ ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਈਜ਼ ਬੈਂਕਿੰਗ ਰਿਫਾਰਮਸ ਇੰਡੈਕਸ ’ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਬੈਂਕਾਂ ਦਾ ਸਨਮਾਨ ਕਰਨ ਲਈ ਪੁਰਸਕਾਰ ਸਮਾਰੋਹ ਵਿੱਚ ਹਿੱਸਾ ਲਿਆ।
ਵਰਚੁਅਲ ਸਮਾਰੋਹ ਵਿੱਚ ਵਿੱਤ ਸੇਵਾਵਾਂ ਵਿਭਾਗ ਦੇ ਸਕੱਤਰ ਸ਼੍ਰੀ ਦੇਬਾਸ਼ੀਸ਼ ਪਾਂਡਾ ਅਤੇ ਚੇਅਰਮੈਨ ਆਈਬੀਏ, ਸ਼੍ਰੀ ਰਜਨੀਸ਼ ਕੁਮਾਰ ਵੀ ਮੌਜੂਦ ਸਨ।
ਪੀਐੱਸਬੀ ਦੁਆਰਾ ਡੋਰਸਟੈੱਪ ਬੈਂਕਿੰਗ ਸੇਵਾਵਾਂ
ਈਜ਼ ਸੁਧਾਰ ਦੇ ਹਿੱਸੇ ਵਜੋਂ, ਡੋਰਸਟੈੱਪ ਬੈਂਕਿੰਗ ਸੇਵਾਵਾਂ ਨੂੰ ਕਾਲ ਸੈਂਟਰ, ਵੈੱਬ ਪੋਰਟਲ ਜਾਂ ਮੋਬਾਈਲ ਐਪ ਦੇ ਸਰਵ ਵਿਆਪਕ ਟਚ ਪੁਆਇੰਟ ਦੁਆਰਾ ਗਾਹਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ’ਤੇ ਬੈਂਕਿੰਗ ਸੇਵਾਵਾਂ ਦੀ ਸਹੂਲਤ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ। ਗ੍ਰਾਹਕ ਇਨ੍ਹਾਂ ਚੈਨਲਾਂ ਦੁਆਰਾ ਉਨ੍ਹਾਂ ਦੀ ਸੇਵਾ ਬੇਨਤੀ ਨੂੰ ਟਰੈਕ ਵੀ ਕਰ ਸਕਦੇ ਹਨ।
ਸੇਵਾਵਾਂ ਨੂੰ ਦੇਸ਼ ਭਰ ਦੇ 100 ਕੇਂਦਰਾਂ ’ਤੇ ਚੁਣੇ ਗਏ ਸਰਵਿਸ ਪ੍ਰੋਵਾਈਡਰਜ਼ ਦੁਆਰਾ ਤਾਇਨਾਤ ਡੋਰਸਟੈੱਪ ਬੈਂਕਿੰਗ ਏਜੰਟਾਂ ਦੁਆਰਾ ਪੇਸ਼ ਕੀਤਾ ਜਾਵੇਗਾ।
ਇਸ ਸਮੇਂ ਸਿਰਫ਼ ਗੈਰ-ਵਿੱਤੀ ਸੇਵਾਵਾਂ ਜਿਵੇਂ ਕਿ ਨੈਗੋਸ਼ੀਏਬਲ ਇੰਸਟਰੂਮੈਂਟ (ਚੈੱਕ/ਡਿਮਾਂਡ ਡਰਾਫਟ/ਪੇਅ ਆਰਡਰ, ਆਦਿ), ਨਵੀਂ ਚੈਕ ਬੁੱਕ ਰੀਕਿਉਜ਼ਿਸ਼ਨ ਸਲਿੱਪ, 15ਜੀ/ 15ਐੱਚ ਫਾਰਮ, ਆਈਟੀ/ਜੀਐੱਸਟੀ ਚਲਾਨ, ਸਟੈੰਡਿੰਗ ਨਿਰਦੇਸ਼ਾਂ ਲਈ ਬੇਨਤੀ, ਅਕਾਊਂਟ ਸਟੇਟਮੈਂਟ ਲਈ ਬੇਨਤੀ, ਗੈਰ-ਨਿੱਜੀ ਚੈੱਕ ਬੁੱਕ, ਡਰਾਫਟ, ਤਨਖਾਹ ਆਡਰ, ਟਰਮ ਡਿਪਾਜ਼ਿਟ ਦੀ ਰਸੀਦ ਆਦਿ, ਟੀਡੀਐੱਸ ਦੀ ਡਿਲਿਵਰੀ/ਫਾਰਮ 16 ਸਰਟੀਫਿਕੇਟ ਇਸ਼ੁ, ਪ੍ਰੀ-ਪੇਡ ਇੰਸਟਰੂਮੈਂਟ/ਗਿਫ਼ਟ ਕਾਰਡ ਦੀ ਡਿਲਿਵਰੀ ਗਾਹਕ ਨੂੰ ਉਪਲੱਬਧ ਹਨ। ਵਿੱਤੀ ਸੇਵਾਵਾਂ ਅਕਤੂਬਰ 2020 ਤੋਂ ਉਪਲਬਧ ਕਰਵਾਈਆਂ ਜਾਣਗੀਆਂ।
ਸੇਵਾਵਾਂ ਪਬਲਿਕ ਸੈਕਟਰ ਬੈਂਕਾਂ ਦੇ ਗਾਹਕਾਂ ਦੁਆਰਾ ਮਾਮੂਲੀ ਖ਼ਰਚੇ ’ਤੇ ਲਈਆਂ ਜਾ ਸਕਦੀਆਂ ਹਨ। ਸੇਵਾਵਾਂ ਦਾ ਲਾਭ ਸਾਰੇ ਗ੍ਰਾਹਕਾਂ, ਖ਼ਾਸਕਰ ਸੀਨੀਅਰ ਸਿਟੀਜ਼ਨ ਅਤੇ ਦਿਵਯਾਂਗ ਨੂੰ ਹੋਵੇਗਾ ਜੋ ਇਨ੍ਹਾਂ ਸੇਵਾਵਾਂ ਨਾਲ ਆਸਾਨੀ ਮਹਿਸੂਸ ਕਰਦੇ ਹਨ।
ਈਜ਼ 2.0 ਇੰਡੈਕਸ ’ਤੇ ਪੀਐੱਸਬੀ ਦਾ ਪ੍ਰਦਰਸ਼ਨ
ਪੀਐੱਸਬੀ ਲਈ ਸਾਂਝਾ ਸੁਧਾਰ ਏਜੰਡਾ, ਈਜ਼ ਏਜੰਡਾ ਸਾਫ਼ ਅਤੇ ਸਮਾਰਟ ਬੈਂਕਿੰਗ ਨੂੰ ਸੰਸਥਾਗਤ ਬਣਾਉਣਾ ਹੈ। ਇਹ ਜਨਵਰੀ 2018 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਪ੍ਰੋਗਰਾਮ ਦੇ ਬਾਅਦ ਦੇ ਸੰਸਕਰਣ ਈਜ਼ 2.0, ਈਜ਼ 1.0 ਵਿੱਚ ਰੱਖੀ ਗਈ ਨੀਂਹ ਉੱਤੇ ਬਣਾਇਆ ਗਿਆ ਸੀ ਅਤੇ ਸੁਧਾਰਾਂ ਦੀ ਪ੍ਰਗਤੀ ਨੂੰ ਅੱਗੇ ਤੋਰਿਆ ਗਿਆ ਸੀ। ਈਜ਼ 2.0 ਵਿੱਚ ਸੁਧਾਰ ਐਕਸ਼ਨ ਪੁਆਇੰਟਸ ਦਾ ਉਦੇਸ਼ ਸੁਧਾਰ ਯਾਤਰਾ ਨੂੰ ਬਦਲਣਾ ਨਹੀਂ ਹੈ, ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ, ਅਤੇ ਨਤੀਜੇ ਹਾਸਲ ਕਰਨਾ ਹੈ।
ਈਜ਼ 2.0 ਰਿਫਾਰਮਸ ਏਜੰਡੇ ਦੀ ਸ਼ੁਰੂਆਤ ਤੋਂ ਬਾਅਦ ਪੀਐੱਸਬੀ ਨੇ ਚਾਰ ਕੁਆਟਰਾਂ ਵਿੱਚ ਆਪਣੀ ਕਾਰਗੁਜ਼ਾਰੀ ਵਿੱਚ ਇੱਕ ਵਧੀਆ ਰਾਹ ਦਿਖਾਇਆ। ਮਾਰਚ 2019 ਅਤੇ ਮਾਰਚ 2020 ਦਰਮਿਆਨ ਪੀਐੱਸਬੀ ਦਾ ਸਮੁੱਚਾ ਸਕੋਰ 37 ਫ਼ੀਸਦੀ ਵਧਿਆ, ਔਸਤਨ ਈਜ਼ ਇੰਡੈਕਸ ਦਾ ਅੰਕ ਸਕੋਰ 49.2 ਤੋਂ 67.4 ਤੱਕ ਪਹੁੰਚ ਗਿਆ। ਸੁਧਾਰ ਏਜੰਡੇ ਦੇ ਛੇ ਥੀਮਾਂ ਵਿੱਚ ਮਹੱਤਵਪੂਰਨ ਪ੍ਰਗਤੀ ਵੇਖੀ ਗਈ, ਥੀਮ ਵਿੱਚ ਸਭ ਤੋਂ ਵੱਧ ਸੁਧਾਰ ਵੇਖਣ ਨੂੰ ਮਿਲਿਆ ‘ਜਿੰਮੇਵਾਰ ਬੈਕਿੰਗ’ ਵਿੱਚ, ‘ਸ਼ਾਸਨ ਅਤੇ ਐੱਚਆਰ’, ‘ਐੱਮਐੱਸਐੱਮਈ ਲਈ ਪੀਐੱਸਬੀ ਉਦੈਮਿੱਤਰ’, ਅਤੇ ‘ਕ੍ਰੈਡਿਟ ਆਫ਼-ਟੇਕ।’
ਪੀਐੱਸਬੀ ਨੇ ਸਾਰੇ ਖੇਤਰਾਂ ਵਿੱਚ ਤਕਨੀਕ-ਸਮਰੱਥ, ਸਮਾਰਟ ਬੈਂਕਿੰਗ, ਰਿਟੇਲ ਅਤੇ ਐੱਮਐੱਸਐੱਮਈ ਲੋਨ ਮੈਨੇਜਮੈਂਟ ਪ੍ਰਣਾਲੀਆਂ ਨੂੰ ਅਪਣਾਇਆ ਹੈ ਅਤੇ ਕਰਜ਼ੇ ਲਈ ਸਮੇਂ ਨੂੰ ਘਟਾ ਦਿੱਤਾ ਹੈ ਅਤੇ ਡਿਜ਼ੀਟਲ ਉਧਾਰ ਲਈ ਪੀਐੱਸਬੀ ਲੋਨ ਇਨ 59 ਮਿੰਟ ਚਾਲੂ ਕੀਤਾ ਹੈ। ਪੀਐੱਸਬੀ ਨੇ ਰਿਟੇਲ ਅਤੇ ਐੱਮਐੱਸਐੱਮਈ ਗਾਹਕਾਂ ਨੂੰ ਉਨ੍ਹਾਂ ਦੇ ਕਰਜ਼ਿਆਂ ਦੀ ਸਥਿਤੀ ’ਤੇ ਰੀਅਲ ਟਾਈਮ ਦੀ ਦਰਿਸ਼ਤਾ ਸਥਾਪਿਤ ਕੀਤੀ ਹੈ। ਬਹੁਤੀਆਂ ਸ਼ਾਖਾ-ਅਧਾਰਤ ਸੇਵਾਵਾਂ ਹੁਣ ਸਥਾਨਕ ਭਾਸ਼ਾਵਾਂ ਸਮੇਤ ਘਰਾਂ ਅਤੇ ਮੋਬਾਈਲ ਤੋਂ ਪਹੁੰਚਯੋਗ ਹਨ।
ਈਜ਼ ਸੁਧਾਰ ਸੂਚਕਾਂਕ ਨੇ ਪ੍ਰਭਾਵਸ਼ਾਲੀ ਸ਼ਾਸਨ, ਇੰਸਟੀਟਿਉਟਡ ਰਿਸਕ ਫ਼ਰੇਮਵਰਕ, ਟੈਕਨਾਲੋਜੀ ਅਤੇ ਡਾਟਾ ਆਧਾਰਤ ਜੋਖਮ ਮੁਲਾਂਕਣ ਅਤੇ ਸੂਝੀ ਅੰਡਰ ਰਾਈਟਿੰਗ ਅਤੇ ਕੀਮਤ ਪ੍ਰਣਾਲੀਆਂ, ਜਲਦ ਚੇਤਾਵਨੀ ਸਿਗਨਲ (ਈਡਬਲਯੂਐੱਸ) ਪ੍ਰਣਾਲੀਆਂ ਦੀ ਸਥਾਪਨਾ ਅਤੇ ਸਮੇਂ-ਬੱਧ ਕਾਰਵਾਈ ਦੀ ਤਣਾਅ ਮੁਤਾਬਕ ਖ਼ਾਸ ਨਿਗਰਾਨੀ, ਕੇਂਦਰਤ ਰਿਕਵਰੀ ਪ੍ਰਬੰਧਾਂ ਦੀ ਸਥਾਪਤੀ ਅਤੇ ਨਤੀਜਾ - ਕੇਂਦ੍ਰਿਤ ਐੱਚਆਰ ਦੀ ਸਥਾਪਤੀ ਲਈ ਬੋਰਡਾਂ ਅਤੇ ਅਗਵਾਈ ਨੂੰ ਲੈਸ ਕੀਤਾ ਹੈ।
ਬੈਂਕ ਆਫ ਬੜੌਦਾ, ਸਟੇਟ ਬੈਂਕ ਆਫ਼ ਇੰਡੀਆ ਅਤੇ ਪਿਛਲੇ ਦਿਨੀਂ ਓਰੀਐਂਟਲ ਬੈਂਕ ਆਫ਼ ਕਾਮਰਸ ਨੂੰ ਈਜ਼ 2.0 ਇੰਡੈਕਸ ਨਤੀਜਿਆਂ ਅਨੁਸਾਰ ‘ਟਾਪ ਪਰਫਾਰਮਿੰਗ ਬੈਂਕ’ ਸ਼੍ਰੇਣੀ ਵਿੱਚ ਚੋਟੀ ਦੇ ਤਿੰਨ ਬਣਨ ਲਈ ਸਨਮਾਨਿਤ ਕੀਤਾ ਗਿਆ। ਬੈਂਕ ਆਫ਼ ਮਹਾਰਾਸ਼ਟਰ, ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਪਹਿਲਾਂ ਕਾਰਪੋਰੇਸ਼ਨ ਬੈਂਕ ਨੂੰ ‘ਟੌਪ ਇੰਪਰੁਵਰਸ’ ਸ਼੍ਰੇਣੀ ਦੇ ਆਧਾਰ ’ਤੇ ਸਨਮਾਨਿਤ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਅਤੇ ਕੇਨਰਾ ਬੈਂਕ ਨੂੰ ਵੀ ਚੋਣਵੇਂ ਥੀਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮਾਨਤਾ ਦਿੱਤੀ ਗਈ ਹੈ।
ਮਾਰਚ 2018 ਤੋਂ ਮਾਰਚ 2020 ਦੇ ਵਿਚਕਾਰ ਵੱਡੀਆਂ ਸੁਧਾਰ ਪ੍ਰਾਪਤੀਆਂ
• ਜ਼ਿਆਦਾਤਰ ਪੀਐੱਸਬੀ ਗ੍ਰਾਹਕਾਂ ਕੋਲ ਹੁਣ 35+ ਸੇਵਾਵਾਂ ਜਿਵੇਂ ਆਈਐੱਮਪੀਐੱਸ, ਐੱਨਈਐੱਫ਼ਟੀ, ਆਰਟੀਜੀਐੱਸ, ਇੰਟਰਾ-ਬੈਂਕ ਟ੍ਰਾਂਸਫ਼ਰ, ਅਕਾਉਂਟ ਸਟੇਟਮੈਂਟ, ਮੋਬਾਈਲ/ ਇੰਟਰਨੈਟ ਬੈਂਕਿੰਗ ’ਤੇ ਚੈੱਕ ਬੁੱਕ ਬੇਨਤੀ ਅਤੇ 23 ਸੇਵਾਵਾਂ ਜਿਵੇਂ ਚੈੱਕਬੁੱਕ ਜਾਰੀ ਕਰਨਾ, ਚੈੱਕ ਸਟੇਟਸ, ਫਾਰਮ 16 ਏ ਜਾਰੀ ਕਰਨਾ, ਕਾਲ ਸੈਂਟਰ ਅਤੇ ਡੈਬਿਟ ਕਾਰਡ ਨੂੰ ਬਲਾਕ/ ਐਕਟੀਵੇਟ ਕਰਨਾ, ਆਦਿ ਹਨ| ਸੇਵਾਵਾਂ ਦੀ ਉਪਲਬਧਤਾ ਪਿਛਲੇ 24 ਮਹੀਨਿਆਂ ਵਿੱਚ ਲਗਭਗ ਦੁੱਗਣੀ ਹੋ ਗਈ ਹੈ।
• ਮੋਬਾਇਲ ਅਤੇ ਇੰਟਰਨੈੱਟ ਬੈਂਕਿੰਗ ’ਤੇ ਲਗਭਗ 4 ਕਰੋੜ ਐਕਟਿਵ ਗ੍ਰਾਹਕ ਮੋਬਾਈਲ ਅਤੇ ਇੰਟਰਨੈੱਟ ਬੈਂਕਿੰਗ ਚੈਨਲਾਂ ਰਾਹੀਂ ਵਿੱਤੀ ਲੈਣ-ਦੇਣ ਵਿੱਚ 140% ਦੇ ਵਾਧੇ ਅਤੇ ਡਿਜ਼ੀਟਲ ਚੈਨਲਾਂ ਦੁਆਰਾ ਲਗਭਗ 50% ਵਿੱਤੀ ਲੈਣ-ਦੇਣ ਕਰ ਰਹੇ ਹਨ।
• ਕਾਲ ਸੈਂਟਰ ਹੁਣ 13 ਖੇਤਰੀ ਭਾਸ਼ਾਵਾਂ ਜਿਵੇਂ ਕਿ ਤੇਲਗੂ, ਮਰਾਠੀ, ਕੰਨੜ, ਤਮਿਲ, ਮਲਿਆਲਮ, ਗੁਜਰਾਤੀ, ਬੰਗਾਲੀ, ਓਡੀਆ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਨ।
• ਸ਼ਿਕਾਇਤ ਨਿਵਾਰਣ ਦਾ ਔਸਤਨ ਬਦਲਾਓ ਸਮਾਂ ਲਗਭਗ 9 ਦਿਨਾਂ ਤੋਂ ਘਟ ਕੇ 5 ਦਿਨ ਹੋ ਗਿਆ ਹੈ।
• 23 ਸ਼ਾਖਾ ਦੇ ਬਰਾਬਰ ਸੇਵਾਵਾਂ ਜਿਵੇਂ ਕਿ ਖਾਤਾ ਖੋਲ੍ਹਣਾ, ਨਕਦ ਜਮ੍ਹਾਂ ਰਕਮ, ਨਕਦ ਕਢਵਾਉਣਾ, ਬੈਂਕ ਮਿੱਤਰਾਂ ਦੁਆਰਾ ਫੰਡ ਟ੍ਰਾਂਸਫ਼ਰ ਉਪਲਬਧ ਕਰਵਾਏ ਗਏ ਹਨ।
• ਪੀਐੱਸਬੀ ਨੇ ਲਗਭਗ 23 ਕਰੋੜ ਮੁੱਢਲੇ ਬੱਚਤ ਖਾਤੇ ਦੇ ਗਾਹਕਾਂ ਨੂੰ ਰੂਪੇ ਕ੍ਰੈਡਿਟ ਕਾਰਡ ਜਾਰੀ ਕੀਤੇ ਹਨ।
• ਸਮਰਪਿਤ ਮਾਰਕੀਟਿੰਗ ਫੋਰਸ ਅਤੇ ਬਾਹਰੀ ਭਾਗੀਦਾਰੀ ਦੁਆਰਾ ਗਾਹਕਾਂ ਦੇ ਪਹੁੰਚ ਵਿੱਚ ਮਹੱਤਵਪੂਰਣ ਸੁਧਾਰ ਹੋਇਆ। ਸਮਰਪਿਤ ਮਾਰਕੀਟਿੰਗ ਕਰਮਚਾਰੀਆਂ ਦੀ ਗਿਣਤੀ 8,920 ਤੋਂ ਵਧ ਕੇ 18,053 ਹੋ ਗਈ ਹੈ।
• ਸਮਰਪਿਤ ਸੇਲਜ਼ ਫੋਰਸਾਂ ਅਤੇ ਮਾਰਕੀਟਿੰਗ ਟਾਈ-ਅੱਪ ਦੁਆਰਾ ਪ੍ਰਚੂਨ ਅਤੇ ਐੱਮਐੱਸਐੱਮਈ ਕਰਜ਼ਿਆਂ ਦੀ ਸੋਰਸਿੰਗ ਲਗਭਗ ਪੰਜ ਗੁਣਾ 1.5 ਲੱਖ ਤੋਂ ਵਧ ਕੇ 8.3 ਲੱਖ ਕਰਜ਼ਿਆਂ ਤੱਕ ਪਹੁੰਚ ਗਈ ਹੈ।
• ਪ੍ਰਚੂਨ ਕਰਜ਼ਿਆਂ ਲਈ ਟਰਨ ਅਰਾਉਂਡ ਸਮੇਂ (ਔਸਤਨ ਵਜਨ) ਲਗਭਗ 30 ਦਿਨਾਂ ਦੇ ਔਸਤਨ ਨਾਲੋਂ 67% ਘੱਟ ਕੇ 10 ਦਿਨ ਹੋ ਗਿਆ ਹੈ।
• ਗੈਰ-ਬੈਂਕਿੰਗ ਵਿੱਤੀ ਉਤਪਾਦਾਂ ਦੀ ਕਰਾਸ ਵਿਕਰੀ ਨੇ ਵਿੱਤੀ ਉਤਪਾਦਾਂ ਦਾ ਗਿਫਟ ਗਾਹਕ ਨੂੰ ਉਪਲਬਧ ਕਰਾਇਆ ਹੈ।
• ਸੂਝ ਨਾਲ ਉਧਾਰ ਦੇਣ ਲਈ, ਪੀਐੱਸਬੀ ਹੁਣ ਯੋਜਨਾਬੱਧ ਤਰੀਕੇ ਨਾਲ ਜੋਖਮ-ਅਧਾਰਤ ਕੀਮਤ ਦੀ ਪਾਲਣਾ ’ਤੇ ਨਜ਼ਰ ਰੱਖ ਰਹੇ ਹਨ, ਅਤੇ ਥਿੜਕਣ ਵਾਲੇ ਕੇਸ 59% ਤੋਂ ਘਟ ਕੇ 20% ਹੋ ਗਏ ਹਨ, ਅਤੇ ਉੱਚ-ਮੁੱਲ ਵਾਲੇ ਕਰਜ਼ਿਆਂ ਦੇ ਮੁਲਾਂਕਣ ਲਈ ਡਾਟਾ-ਦੁਆਰਾ ਜੋਖਮ-ਸਕੋਰ ਲਗਾਏ ਹਨ ਜੋ ਸਮੂਹ-ਇਕਾਈਆਂ ਵਿੱਚ ਕਾਰਕ ਹਨ।
• ਬਹੁਤੇ ਪੀਐੱਸਬੀ ਨੇ ਤੀਜੀ-ਧਿਰ ਦੇ ਡੇਟਾ ਦਾ ਲਾਭ ਉਠਾਉਣ ਵਾਲੇ ਆਈਟੀ ਆਧਾਰਤ ਈਡਬਲਊਐੱਸ ਸਿਸਟਮ ਤਾਇਨਾਤ ਕੀਤੇ ਹਨ, ਜਿਨ੍ਹਾਂ ਨੇ ਸਟ੍ਰੈੱਸ ਵਾਲੇ ਖਾਤਿਆਂ ਵਿੱਚ ਛੇਤੀ, ਸਮਾਂ-ਬੱਧ ਕਾਰਵਾਈ ਨੂੰ ਸਮਰੱਥ ਬਣਾਇਆ ਹੈ। ਨਿਗਰਾਨੀ ਨੂੰ ਖ਼ਾਸ ਨਿਗਰਾਨੀ ਏਜੰਸੀਆਂ ਤਾਇਨਾਤ ਕਰਨ ਦੁਆਰਾ, ਅਤੇ ਪ੍ਰਕਾਸ਼ਤ ਵਿੱਤ ਦੇ ਆਧਾਰ ’ਤੇ ਸੂਚੀਬੱਧ ਸੰਸਥਾਵਾਂ ਦੀ ਸਰਗਰਮੀ ਨਾਲ ਨਿਗਰਾਨੀ ਕਰਕੇ ਵੀ ਮਜ਼ਬੂਤ ਕੀਤਾ ਗਿਆ ਹੈ। ਐੱਨਪੀਏ ਵੀ ਘਟੇ ਹਨ - ਮਾਰਚ 18 ਤੋਂ 3.90 ਲੱਖ ਕਰੋੜ ਤੋਂ 12 ਮਹੀਨਿਆਂ ਲਈ ਫ਼ਰਵਰੀ 20 ਤੱਕ 1.45 ਲੱਖ ਕਰੋੜ 11 - ਮਹੀਨਿਆਂ ਤੱਕ।
• ਪੀਐੱਸਬੀ ਨੇ ਤੇਜ਼ੀ ਨਾਲ ਰਿਕਵਰੀ ਲਈ ਡਿਜ਼ੀਟਲ ਪਲੇਟਫਾਰਮ ਜਿਵੇਂ ਕਿ ਆਨਲਾਈਨ ਓਟੀਐੱਸ., ਈਬੀ, ਅਤੇ ਈਡੀਆਰਟੀ ਵਰਤੇ ਹਨ। ਵਨ-ਟਾਈਮ ਸੈਟਲਮੈਂਟ (ਓਟੀਐੱਸ) ਦੇ 88% ਕੇਸਾਂ ਨੂੰ ਹੁਣ ਸਮਰਪਿਤ ਆਈ ਟੀ ਪ੍ਰਣਾਲੀਆਂ ਦੁਆਰਾ ਟ੍ਰੈਕ ਕੀਤਾ ਜਾਂਦਾ ਹੈ।
• ਪੀਐੱਸਬੀ ਨੇ ਕ੍ਰੈਡਿਟ ਦੇ ਨਵੇਂ ਤਰੀਕੇ ਅਪਣਾਏ ਹਨ, ਜਿਵੇਂ ਕਿ ਐੱਮਐੱਸਐੱਮਈ ਅਤੇ ਪ੍ਰਚੂਨ ਲਈ ਡਿਜ਼ੀਟਲ ਉਧਾਰ ਲਈ psbloansin59minutes.com ਅਤੇ ਟ੍ਰੇਡ ਰੀਸੀਵਏਬਲਜ਼ ਡਿਸਕਾਉਂਟਿੰਗ ਸਿਸਟਮ (ਟੀਆਰਈਡੀਐੱਸ)। ਪੀਐੱਸਬੀ ਦੇ ਸਾਰੇ ਅੰਦਰੂਨੀ ਬਿਲਾਂ ਵਿੱਚੋਂ 73% ਹੁਣ ਆਨਲਾਈਨ ਟੀਆਰਡੀਐੱਸ ਦੁਆਰਾ ਛੋਟ ਦਿੱਤੇ ਗਏ ਹਨ।
• ਸਰਕਾਰ ਨੇ ਕਈ ਗਵਰਨੈਂਸ ਸੁਧਾਰ ਪੇਸ਼ ਕੀਤੇ ਹਨ। ਗਵਰਨੈਂਸ ਦੇ ਸੁਧਾਰਾਂ ਵਿੱਚ ਬੈਂਕਸ ਬੋਰਡ ਬਿਊਰੋ ਦੁਆਰਾ ਉੱਚ ਪੱਧਰੀ ਪ੍ਰਬੰਧਨ ਲਈ ਲੰਬੀ ਚੋਣ, ਗੈਰ-ਕਾਰਜਕਾਰੀ ਚੇਅਰਪਰਸਨਾਂ ਦੀ ਸ਼ੁਰੂਆਤ, ਅਜਿਹੀਆਂ ਚੋਣਾਂ ਲਈ ਵੱਡਾ ਪ੍ਰਤਿਭਾ ਪੂਲ, ਸ਼ਕਤੀਸ਼ਾਲੀ ਬੈਂਕ ਬੋਰਡਾਂ, ਬੋਰਡ ਕਮੇਟੀਆਂ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਗੈਰ-ਸਰਕਾਰੀ ਨਿਰਦੇਸ਼ਕਾਂ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣਾ ਅਤੇ ਬੋਰਡ ਦੇ ਹੇਠਾਂ ਚੋਟੀ ਦੇ ਦੋ ਪੱਧਰਾਂ ਲਈ ਲੀਡਰਸ਼ਿਪ ਵਿਕਾਸ ਅਤੇ ਉਤਰਾਧਿਕਾਰੀ ਦੀ ਯੋਜਨਾਬੰਦੀ ਸ਼ਾਮਲ ਹਨ। ਵੱਡੇ ਪੀਐੱਸਬੀ ਵਿੱਚ ਕਾਰਜਕਾਰੀ ਡਾਇਰੈਕਟਰ ਦੀ ਤਾਕਤ ਵਧਾਈ ਗਈ ਹੈ, ਅਤੇ ਬੋਰਡਾਂ ਨੂੰ ਕਾਰੋਬਾਰ ਵਿੱਚ ਵਾਧਾ ਕਰਨ ਲਈ ਸੀਜੀਐੱਮ ਪੱਧਰ ਲਾਗੂ ਕਰਨ ਦੀ ਤਾਕਤ ਦਿੱਤੀ ਗਈ ਹੈ।
ਪਿਛਲੇ ਸਾਲ ਦੀ ਤਰ੍ਹਾਂ, ਪੀਐੱਸਬੀ ਦੁਆਰਾ ਕੀਤੀ ਗਈ ਤਰੱਕੀ ਦਾ ਪ੍ਰਕਾਸ਼ਤ ਈਜ਼ ਸੁਧਾਰ ਸੂਚਕਾਂਕ ਦੁਆਰਾ ਤਿਮਾਹੀ ਸਮੀਖਿਆ ਕੀਤੀ ਗਈ ਸੀ, ਜਿਸ ਨਾਲ ਸਾਲਾਨਾ ਸਮੀਖਿਆ ਹੁੰਦੀ ਹੈ। ਪੀਐੱਸਬੀ ਦੇ ਹੋਲ ਟਾਈਮ ਡਾਇਰੈਕਟਰਾਂ ਦੇ ਮੁਲਾਂਕਣ ਵਿੱਚ ਈਜ਼ ਸੁਧਾਰ ਸੂਚਕਾਂਕ ਨੂੰ ਸ਼ਾਮਲ ਕਰਨ ਤੋਂ ਇਲਾਵਾ, ਹੁਣ ਇਸ ਨੂੰ ਪੀਐੱਸਬੀ ਲੀਡਰਸ਼ਿਪ ਦੇ ਸਾਲਾਨਾ ਮੁਲਾਂਕਣ ਦਾ ਹਿੱਸਾ ਪੂਰਾ ਸਮਾਂ ਨਿਰਦੇਸ਼ਕਾਂ ਤੋਂ ਹੇਠਾਂ ਦੋ ਪੱਧਰਾਂ ਤੱਕ ਬਣਾਇਆ ਗਿਆ ਹੈ।
ਇੰਡੈਕਸ ਛੇ ਥੀਮਾਂ ਵਿੱਚ 120+ ਉਦੇਸ਼ ਮੈਟ੍ਰਿਕਸ ਤੇ ਹਰੇਕ ਪੀਐੱਸਬੀ ਦੇ ਪ੍ਰਦਰਸ਼ਨ ਨੂੰ ਮਾਪਦਾ ਹੈ। ਇਹ ਸਾਰੇ ਪੀਐੱਸਬੀ ਨੂੰ ਤੁਲਨਾਤਮਕ ਮੁਲਾਂਕਣ ਪ੍ਰਦਾਨ ਕਰਦਾ ਹੈ ਜਿਸਦਾ ਆਧਾਰ ਬੈਂਚਮਾਰਕ ਅਤੇ ਸਹਿਯੋਗੀਆਂ ਦੇ ਰਿਫਾਰਮ ਏਜੰਡੇ ਹਨ। ਇੰਡੈਕਸ ਪੂਰੀ ਤਰ੍ਹਾਂ ਪਾਰਦਰਸ਼ੀ ਸਕੋਰਿੰਗ ਵਿਧੀ ਦੀ ਪਾਲਣਾ ਕਰਦਾ ਹੈ, ਜੋ ਬੈਂਕਾਂ ਨੂੰ ਉਨ੍ਹਾਂ ਦੀਆਂ ਸ਼ਕਤੀਆਂ ਦੇ ਨਾਲ-ਨਾਲ ਸੁਧਾਰ ਦੇ ਖੇਤਰਾਂ ਦੀ ਪਛਾਣ ਕਰਨ ਦੇ ਯੋਗ ਕਰਦਾ ਹੈ। ਟੀਚਾ ਹੈ ਪੀਐੱਸਬੀ ਵਿੱਚ ਸਿਹਤਮੰਦ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਕੇ ਅਤੇ ਇੱਕ ਦੂਜੇ ਤੋਂ ਸਿੱਖਣ ਲਈ ਉਤਸ਼ਾਹਤ ਕਰਕੇ ਤਬਦੀਲੀ ਨੂੰ ਜਾਰੀ ਰੱਖਣਾ।
ਪੀਐੱਸਬੀ ਨੇ ਕੋਵਿਡ -19 ਦੌਰਾਨ ਦੇਸ਼ ਦੀ ਸਹਾਇਤਾ ਲਈ ਕਦਮ ਚੁੱਕੇ ਹਨ
ਪੀਐੱਸਬੀ ਨੇ ਕੋਵਿਡ-19 ਸੰਕਟ ਦੌਰਾਨ ਦੇਸ਼ ਦੀ ਸਹਾਇਤਾ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਹਨ। ਰਿਮੋਟ ਵਰਕਿੰਗ ਦੇ ਵੱਖ ਵੱਖ ਢੰਗਾਂ ਤੋਂ, ਕੋਵਿਡ-19 ਦੌਰਾਨ 80,000+ ਬੈਂਕ ਸ਼ਾਖਾਵਾਂ ਕੰਮ ਕਰ ਰਹੀਆਂ ਸਨ। ਇਸ ਦੇ ਨਾਲ, ਉੱਥੇ ਕੋਵਿਡ ਦੌਰਾਨ ਸਵੈ-ਸੇਵਾ ਮਸ਼ੀਨ ਦਾ 90% ਅਪਟਾਈਮ ਕੀਤਾ ਗਿਆ ਹੈ, ਅਤੇ ਆਧਾਰ ਯੋਗ ਭੁਗਤਾਨ ਸਿਸਟਮ ਏਈਪੀਐੱਸ, ਮਾਈਕਰੋ ਏਟੀਐੱਮ ਅਤੇ ਡੋਰਸਟੈੱਪ ਬੈਂਕਿੰਗ ਦੀ 75000 + ਬੈਂਕਿੰਗ ਮਿਤਰਾ ਸੇਵਾ ਜਾਰੀ ਰਹੀ। ਇਨ੍ਹਾਂ ਸਮਿਆਂ ਵਿੱਚ ਗਾਹਕਾਂ ਨੂੰ ਹੋਰ ਸਹਾਇਤਾ ਦੇਣ ਲਈ, ਬੈਂਕਾਂ ਨੇ ਕਾਲ ਸੈਂਟਰਾਂ ’ਤੇ ਦਿੱਤੀਆਂ ਜਾਂਦੀਆਂ ਸੇਵਾਵਾਂ ਵਿੱਚ ਮਾਰਚ 19 ਤੋਂ 11 ਖੇਤਰੀ ਭਾਸ਼ਾਵਾਂ ਨੂੰ ਮਾਰਚ - 20 ਵਿੱਚ ਵਾਧਾ ਕਰਕੇ 13 ਭਾਸ਼ਾਵਾਂ ਵਿੱਚ ਕਰ ਦਿੱਤਾ ਹੈ।
ਪੀਐੱਸਬੀ ਨੇ ਐਸਪਾਇਰਿੰਗ ਇੰਡੀਆ ਲਈ ਸਮਾਰਟ, ਟੈੱਕ-ਸਮਰਥਿਤ ਬੈਂਕਿੰਗ ਨੂੰ ਅੱਗੇ ਵਧਾਇਆ
ਸਾਲ 2020-21 ਲਈ ਸਮਾਰਟ, ਟੈੱਕ-ਸਮਰਥਿਤ ਬੈਂਕਿੰਗ ਦਾ ਇੱਕ ਵਿਆਪਕ ਏਜੰਡਾ ਅਪਣਾਇਆ ਗਿਆ ਹੈ, ਜਿਸਦੇ ਤਹਿਤ ਪੀਐੱਸਬੀ ਨੇ ਮਾਈਕਰੋ-ਐਂਟਰਪ੍ਰਾਈਜਿਜ਼ ਨੂੰ ਕਰਜ਼ਿਆਂ ਦੀ ਸਿੱਧੀ ਪ੍ਰਕਿਰਿਆ ਅਤੇ ਗ੍ਰਾਹਕਾਂ ਲਈ ਡਿਜ਼ੀਟਲ ਨਿੱਜੀ ਲੋਨ ਦੀ ਪ੍ਰਕਿਰਿਆ ਲਈ ਈ-ਸ਼ਿਸ਼ੂ ਮੁਦਰਾ ਦੀ ਸ਼ੁਰੂਆਤ ਕੀਤੀ ਹੈ। ਪੀਐੱਸਬੀ ਨੇ ਫਿਨਟੈਕਜ਼ ਅਤੇ ਈ-ਕਾਮਰਸ ਕੰਪਨੀਆਂ ਨਾਲ ਵਿਸ਼ਲੇਸ਼ਣ ਅਤੇ ਭਾਈਵਾਲੀ ਦੁਆਰਾ ਗ੍ਰਾਹਕ-ਜ਼ਰੂਰਤ ਦੁਆਰਾ ਸੰਚਾਲਿਤ ਕ੍ਰੈਡਿਟ ਪੇਸ਼ਕਸ਼ਾਂ ਦੀ ਸ਼ੁਰੂਆਤ ਕੀਤੀ ਹੈ।
ਬਹੁਤ ਸਾਰੇ ਪੀਐੱਸਬੀ ਪਹਿਲਾਂ ਹੀ ਸੁਧਾਰ ਦੀਆਂ ਤਰਜੀਹਾਂ ਦੇ ਅਨੁਸਾਰ ਕਦਮ ਚੁੱਕਣੇ ਸ਼ੁਰੂ ਕਰ ਚੁੱਕੇ ਹਨ। ਪੀਐੱਸਬੀ ਦੀ ਤਰੱਕੀ ’ਤੇ ਰਿਫਾਰਮ ਐਕਸ਼ਨ ਪੁਆਇੰਟ ਨਾਲ ਜੁੜੀ ਮੈਟ੍ਰਿਕਸ ਨਾਲ ਨਜ਼ਰ ਰੱਖੀ ਜਾਵੇਗੀ, ਅਤੇ ਉਨ੍ਹਾਂ ਦੀ ਪ੍ਰਗਤੀ ਇੱਕ ਤਿਮਾਹੀ ਸੂਚਕਾਂਕ ਦੁਆਰਾ ਪ੍ਰਕਾਸ਼ਤ ਕੀਤੀ ਜਾਵੇਗੀ।
ਈਜ਼ ਸੁਧਾਰਾਂ ਨੂੰ ਸੰਚਾਲਤ ਕਰਨ ਵਾਲੇ ਪੀਐੱਸਬੀ ਦੀ ਵਿੱਤੀ ਸਿਹਤ
ਪੁਰਾਣੇ ਐੱਨਪੀਏ ਦੇ ਤਣਾਅ ਤੋਂ ਬਾਅਦ, ਪੀਐੱਸਬੀ ਪਿਛਲੀਆਂ ਕਮਜ਼ੋਰੀਆਂ ਰੋਕਣ ਲਈ ਸਹੀ ਵਿੱਤੀ ਸਿਹਤ ਅਤੇ ਸੰਸਥਾਗਤ ਪ੍ਰਣਾਲੀਆਂ ਨਾਲ ਮੁਨਾਫੇ ਵੱਲ ਪਰਤ ਗਏ ਹਨ। ਪੀਐੱਸਬੀ ਦੀ ਸੁਧਰੀ ਵਿੱਤੀ ਸਿਹਤ ਬਹੁਤ ਸਾਰੇ ਮਾਪਦੰਡਾਂ ਵਿੱਚ ਝਲਕਦੀ ਹੈ।
• ਕੁੱਲ ਐੱਨਪੀਏ 8.96 ਲੱਖ ਕਰੋੜ ਰੁਪਏ ਮਾਰਚ-2018 ਤੋਂ ਘਟ ਕੇ 6.78 ਲੱਖ ਕਰੋੜ ਮਾਰਚ - 2020 ਰਹਿ ਗਏ।
• ਧੋਖਾਧੜੀ ਵਿੱਚ ਇੱਕ ਤਿੱਖੀ ਗਿਰਾਵਟ, 2010-14 ਦੌਰਾਨ 0.65% ਤੋਂ 2019-20 ਵਿੱਚ 0.06% ਘਟੀ; ਇਹ ਧੋਖਾਧੜੀ ਦੀ ਰੋਕਥਾਮ ਦੇ ਸੁਧਾਰਾਂ ਅਤੇ ਪੁਰਾਤਨ ਐੱਨਪੀਏ ਦੀ ਐਕਟਿਵ ਜਾਂਚ ਕਾਰਨ ਹੋਇਆ।
• 2019-20 ਵਿੱਚ ਨਵੇ ਸੈੱਟਅੱਪ ਪੀਐੱਸਬੀ ਵਰਟੀਕਲ ਡੈਡੀਕੇਟਡ ਸਟ੍ਰੇਸਡ ਸਿਸਟਮ ਰਾਹੀਂ ਰਿਕਾਰਡ ਰਿਕਵਰੀ 2,27 ਲੱਖ ਕਰੋੜ ਰੁਪਏ।
• ਸੰਪਤੀ ਦੀ ਗੁਣਵਤਾ ਵਿੱਚ ਮਹੱਤਵਪੂਰਣ ਸੁਧਾਰ ਹੋਇਆ ਹੈ, ਮਾਰਚ 2018 ਵਿੱਚ ਸ਼ੁੱਧ ਐੱਨਪੀਏ ਅਨੁਪਾਤ 7.97% ਤੋਂ ਘਟ ਕੇ ਮਾਰਚ 2020 ਵਿੱਚ 3.75% ਹੋ ਗਿਆ ਹੈ।
• ਪੀਸੀਏ ਅਧੀਨ ਪੀਐੱਸਬੀ ਦੀ ਗਿਣਤੀ ਸਿਰਫ਼ ਤਿੰਨ;
• ਸੀਆਰਏਆਰ ਰੈਗੂਲੇਟਰੀ ਮਿਨੀਮਮ ਲਿਮਟ ਤੋਂ 197 ਬੀਪੀਐੱਸ ਵੱਧ ; ਅਤੇ
• ਅੱਠ ਸਾਲਾਂ ਵਿੱਚ 80.9% ਸਭ ਤੋਂ ਉੱਚਾ ਪ੍ਰਬੰਧਨ ਕਵਰੇਜ ਅਨੁਪਾਤ।
ਡੋਰਸਟੈੱਪ ਬੈਂਕਿੰਗ ਸੇਵਾਵਾਂ ਅਤੇ ਈਜ਼ 2.0 ਇੰਡੈਕਸ ਨਤੀਜਿਆਂ ਦੇ ਐਲਾਨ ਲਈ ਲਿੰਕ: https://www.iba.org.in/events/past-events/launch-of-dsb-and-declaration-of-ease-2-0-index -results_972.html ਜਾਂ https://www.iba.org.in
****************
ਆਰਐੱਮ/ ਕੇਐੱਮਐੱਨ
(Release ID: 1653015)
Visitor Counter : 291