ਪ੍ਰਧਾਨ ਮੰਤਰੀ ਦਫਤਰ

ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 09 SEP 2020 2:38PM by PIB Chandigarh

ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਭਾਈ ਸ਼ਿਵਰਾਜ ਜੀ, ਰਾਜ ਮੰਤਰੀ ਮੰਡਲ ਦੇ ਹੋਰ ਮੈਂਬਰ, ਪ੍ਰਸ਼ਾਸਨ ਨਾਲ ਜੁੜੇ ਲੋਕ, ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਸਾਰੇ ਲਾਭਾਰਥੀ ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਮੱਧ ਪ੍ਰਦੇਸ਼ ਦੇ ਅਤੇ ਮੱਧ‍ ਪ੍ਰਦੇਸ਼ ਤੋਂ ਬਾਹਰ ਦੇ ਸਾਰੇ ਮੇਰੇ ਪਿਆਰੇ ਮੇਰੇ ਭਾਈਓ ਅਤੇ ਭੈਣੋਂ।

 

ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਸਾਰੇ ਲਾਭਾਰਥੀਆਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਹੁਣ ਤੋਂ ਕੁਝ ਦੇਰ ਪਹਿਲਾਂ ਮੈਨੂੰ ਕੁਝ ਸਾਥੀਆਂ ਨਾਲ ਬਾਤਚੀਤ ਕਰਨ ਦਾ ਅਵਸਰ ਮਿਲਿਆ ਉਨ੍ਹਾਂ ਦੀਆਂ ਗੱਲਾਂ ਵਿੱਚ ਇੱਕ ਵਿਸ਼ਵਾਸ ਵੀ ਹੈ, ਇੱਕ ਉਮੀਦ ਵੀ ਨਜ਼ਰ  ਆਉਂਦੀ ਹੈ।  ਇਹ ਭਰੋਸਾ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਮੈਂ ਮੰਨਦਾ ਹਾਂ ਸਭ ਤੋਂ ਵੱਡੀ ਸਫਲਤਾ ਹੈ, ਸਭ ਤੋਂ ਵੱਡੀ ਤਾਕਤ ਹੈ। ਤੁਹਾਡੀ ਮਿਹਨਤ ਦੀ ਤਾਕਤ ਨੂੰ, ਤੁਹਾਡੇ ਆਤਮਸਨਮਾਨ ਅਤੇ ਆਤਮਬਲ ਨੂੰ ਮੈਂ ਆਦਰਪੂਰਵਕ ਨਮਨ ਕਰਦਾ ਹਾਂ

 

ਦੇਸ਼ ਭਰ ਦੇ ਜੋ ਸਾਥੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨਾਲ ਅੱਗੇ ਵਧ ਰਹੇ ਹਨ, ਉਨ੍ਹਾਂ ਨੂੰ ਵੀ ਮੈਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਵਿਸ਼ੇਸ਼ ਤੌਰ ਤੇ ਮੱਧ ਪ੍ਰਦੇਸ਼ ਅਤੇ ਸ਼ਿਵਰਾਜ ਜੀ ਦੀ ਟੀਮ ਨੂੰ ਮੈਂ ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਪ੍ਰਯਤਨਾਂ ਨਾਲ ਸਿਰਫ਼ 2 ਮਹੀਨੇ ਦੇ ਸਮੇਂ ਵਿੱਚ ਮੱਧ ਪ੍ਰਦੇਸ਼ ਵਿੱਚ 1 ਲੱਖ ਤੋਂ ਜ਼ਿਆਦਾ ਸਟ੍ਰੀਟ ਵੈਂਡਰਸ-ਰੇਹੜੀ-ਪਟੜੀ ਵਾਲਿਆਂ ਨੂੰ ਸਵਨਿਧੀ ਯੋਜਨਾ ਦਾ ਲਾਭ ਸੁਨਿਸ਼ਚਿਤ ਹੋਇਆ ਹੈ।

 

ਕੋਰੋਨਾ ਦੇ ਬਾਵਜੂਦ ਇਤਨੇ ਘੱਟ ਸਮੇਂ ਵਿੱਚ ਸਾਢੇ 4 ਲੱਖ ਰੇਹੜੀ-ਪਟੜੀ ਵਾਲਿਆਂ ਨੂੰ ਪਹਿਚਾਣ ਪੱਤਰ ਦੇਣਾ, ਸਰਟੀਫਿਕੇਟ ਆਵ੍ ਵੈਂਡਿੰਗ ਦੇਣਾ, ਮੈਂ ਸਮਝਦਾ ਹਾਂ ਇਹ ਬਹੁਤ ਵੱਡਾ ਕੰਮ ਹੈ। ਮੈਨੂੰ ਵਿਸ਼ਵਾਸ ਹੈ ਕਿ ਹੋਰ ਰਾਜ ਵੀ ਮੱਧ‍ ਪ੍ਰਦੇਸ਼ ਦੇ ਇਸ ਪ੍ਰਯਤਨ ਤੋਂ ਪ੍ਰੇਰਣਾ ਲੈ ਕੇ ਜ਼ਰੂਰ ਪ੍ਰੋਤਸਾਹਿਤ ਹੋਣਗੇ ਅਤੇ ਹਿੰਦੁਸਤਾ ਨ ਦੇ ਹਰ ਸ਼ਹਿਰ ਵਿੱਚ ਜਿਤਨੇ ਵੀ ਸਾਡੇ ਰੇਹੜੀ-ਪਟੜੀ ਵਾਲੇ ਭਾਈ-ਭੈਣ ਹਨ ਉਨ੍ਹਾਂ ਨੂੰ ਬੈਂਕ ਤੋਂ ਪੈਸਾ ਮਿਲੇ, ਇਸ ਦੇ ਲਈ ਤੁਸੀਂ ਸਰਗਰਮ ਪ੍ਰਯਤਨ ਕਰੋਗੇ

 

ਸਾਥੀਓ, ਦੁਨੀਆ ਵਿੱਚ ਜਦੋਂ ਵੀ ਕੋਈ ਅਜਿਹਾ ਵੱਡਾ ਸੰਕਟ ਆਉਂਦਾ ਹੈ, ਮਹਾਮਾਰੀ ਆਉਂਦੀ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਪ੍ਰਭਾਵ ਸਾਡੇ ਗ਼ਰੀਬ ਭਾਈ-ਭੈਣਾਂ ਤੇ ਹੀ ਪੈਂਦਾ ਹੈ  ਅਧਿਕ ਬਾਰਿਸ਼ ਪੈ ਜਾਵੇ ਤਾਂ ਵੀ ਤਕਲੀਫ਼ ਗ਼ਰੀਬ ਨੂੰ, ਅਧਿਕ ਠੰਢ ਆ ਜਾਵੇ ਤਾਂ ਵੀ ਤਕਲੀਫ਼ ਗ਼ਰੀਬ ਨੂੰਅਧਿਕ ਗਰਮੀ ਆ ਜਾਵੇ ਤਾਂ ਵੀ ਤਕਲੀਫ ਗ਼ਰੀਬ ਨੂੰ ਗ਼ਰੀਬ ਨੂੰ ਰੋਜਗਾਰ ਦਾ ਸੰਕਟ ਹੁੰਦਾ ਹੈਉਸ ਦੇ ਖਾਣ-ਪੀਣ ਦਾ ਸੰਕਟ ਹੁੰਦਾ ਹੈ, ਉਸ ਦੀ ਜੋ ਜਮ੍ਹਾਂ-ਪੂੰਜੀ ਹੁੰਦੀ ਹੈ ਉਹ ਖ਼ਤਮ ਹੋ ਜਾਂਦੀ ਹੈ  ਮਹਾਮਾਰੀ ਇਹ ਸਭ ਬਿਪਤਾਵਾਂ ਆਪਣੇ ਨਾਲ ਲੈ ਕੇ ਆਉਂਦੀ ਹੈ। ਸਾਡੇ ਜੋ ਗ਼ਰੀਬ ਭਾਈ ਭੈਣਾਂ ਹਨਜੋ ਸ਼੍ਰਮਿਕ ਸਾਥੀ ਹਨਜੋ ਰੇਹੜੀ-ਪਟੜੀ ਵਾਲੇ ਸਾਥੀ ਹਨ, ਇਨ੍ਹਾਂ ਸਾਰਿਆਂ ਨੇ ਮਹਾਮਾਰੀ  ਦੇ ਇਸ ਸੰਕਟ ਨੂੰ ਸਭ ਤੋਂ ਜ਼ਿਆਦਾ ਮਹਿਸੂਸ ਕੀਤਾ ਹੈ।

 

ਅਨੇਕਾਂ ਅਜਿਹੇ ਸਾਥੀ ਹਨ ਜੋ ਕਿਸੇ ਦੂਸਰੇ ਸ਼ਹਿਰ ਵਿੱਚ ਕੰਮ ਕਰਦੇ ਸਨ, ਲੇਕਿਨ ਮਹਾਮਾਰੀ ਦੇ ਦੌਰਾਨ ਉਨ੍ਹਾਂ ਨੂੰ ਆਪਣੇ ਪਿੰਡ ਪਰਤਣਾ ਪਿਆ ਅਤੇ ਇਸ ਲਈ, ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਦੌਰਾਨ ਪਹਿਲੇ ਦਿਨ ਤੋਂ ਸਰਕਾਰ ਦਾ, ਦੇਸ਼ ਦਾ, ਇਹ ਪ੍ਰਯਤਨ ਰਿਹਾ ਹੈ ਕਿ ਗ਼ਰੀਬ ਦੀਆਂ ਜਿਤਨੀਆਂ ਦਿੱਕਤਾਂ ਅਸੀਂ ਘੱਟ ਕਰ ਸਕੀਏ ਉਸ ਨੂੰ ਘੱਟ ਕਰਨ ਲਈ ਸਰਗਰਮ ਰੂਪ ਨਾਲ ਪ੍ਰਯਤਨ ਕਰੀਏ 

 

ਦੇਸ਼ ਨੇ ਇਸ ਦੌਰਾਨ ਸਾਡੇ ਦੇਸ਼ ਦੇ ਅਜਿਹੇ ਜੋ ਲੋਕ ਤਕਲੀਫ਼ ਵਿੱਚ ਸਨ, ਉਨ੍ਹਾਂ ਦੇ ਖਾਣੇ ਦੀ ਚਿੰਤਾ ਕੀਤੀ, ਰਾਸ਼ਨ ਦੀ ਚਿੰਤਾ ਕੀਤੀ, ਮੁਫ਼ਤ ਗੈਸ ਸਿਲੰਡਰ ਵੀ ਦਿੱਤੇ ਗਏ

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਚਲਾਕੇ, ਲੱਖਾਂ ਲੋਕਾਂ ਨੂੰ ਇਸ ਦੌਰਾਨ ਰੋਜਗਾਰ ਵੀ ਦਿੱਤਾ ਗਿਆ ਗ਼ਰੀਬਾਂ ਲਈ ਲਗਾਤਾਰ ਹੋ ਰਹੇ ਇਨ੍ਹਾਂ ਕਾਰਜਾਂ ਦਰਮਿਆਨ, ਇੱਕ ਬਹੁਤ ਵੱਡਾ ਵਰਗ ਅਜਿਹਾ ਸੀ, ਜਿਸ ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਸੀ ਇਹ ਸਨ ਮੇਰੇ ਰੇਹੜੀ-ਪਟੜੀ-ਠੇਲੇ ਵਾਲੇ  ਭਾਈ ਭੈਣ ਰੇਹੜੀ-ਠੇਲੇ ਵਾਲੇ ਸਾਡੇ ਲੱਖਾਂ ਸਾਥੀਆਂ ਦਾ ਪਰਿਵਾਰ ਤਾਂ ਉਨ੍ਹਾਂ ਦੀ ਰੋਜ਼ ਦੀ ਮਿਹਨਤ ਨਾਲ ਚਲਦਾ ਹੈ। ਕੋਰੋਨਾ ਦੇ ਕਾਰਨ ਬਜ਼ਾਰ ਬੰਦ ਹੋ ਗਏ, ਖ਼ੁਦ ਦੀ ਜਾਨ ਬਚਾਉਣ ਲਈ ਲੋਕ ਘਰਾਂ ਵਿੱਚ ਜ਼ਿਆਦਾ ਰਹਿਣ ਲਗੇ, ਤਾਂ ਇਸ ਦਾ ਬਹੁਤ ਵੱਡਾ ਅਸਰ ਇਹ ਸਾਡੇ ਰੇਹੜੀ-ਪਟੜੀ ਵਾਲੇ ਭਾਈ ਭੈਣ ਹਨ, ਉਨ੍ਹਾਂ ਦੇ ਕੰਮ-ਕਾਜ ਤੇ ਹੀ ਪਿਆ ਉਨ੍ਹਾਂ ਨੂੰ ਮੁਸ਼ਕਿਲਾਂ ਤੋਂ ਕੱਢਣ ਲਈ ਹੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੀ ਸ਼ੁਰੂਆਤ ਹੋਈ ਹੈ

 

ਇਸ ਯੋਜਨਾ ਦਾ ਮਕਸਦ ਹੈ ਕਿ ਉਹ ਲੋਕ ਨਵੀਂ ਸ਼ੁਰੂਆਤ ਕਰ ਸਕਣ, ਆਪਣਾ ਕੰਮ ਫਿਰ ਸ਼ੁਰੂ ਕਰ ਸਕਣ, ਇਸ ਦੇ ਲਈ ਉਨ੍ਹਾਂ ਨੂੰ ਅਸਾਨੀ ਨਾਲ ਪੂੰਜੀ ਮਿਲੇ ਉਨ੍ਹਾਂ ਨੂੰ ਬਾਹਰ ਬਹੁਤ ਵਿਆਜ ਦੇ ਕੇ ਰੁਪਏ ਲਿਆਉਣ ਲਈ ਮਜਬੂਰ ਨਾ ਹੋਣਾ ਪਏ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਰੇਹੜੀ-ਪਟੜੀ ਵਾਲਿਆਂ ਦੇ ਲੱਖਾਂ ਲੋਕਾਂ ਦੇ ਨੈੱਟਵਰਕ ਨੂੰ ਠੀਕ ਮਾਅਨੇ ਵਿੱਚ ਸਿਸਟਮ ਨਾਲ ਜੋੜਿਆ ਗਿਆ ਹੈ, ਉਨ੍ਹਾਂ ਨੂੰ ਇੱਕ ਪਹਿਚਾਣ ਮਿਲੀ ਹੈ। ਸਵਨਿਧੀ ਯੋਜਨਾ, ਸਵਨਿਧੀ ਤੋਂ ਸਵਰੋਜ਼ਗਾਰ, ਸਵਰੋਜ਼ਗਾਰ ਤੋਂ ਸਵਾਵਲੰਬਨ, ਅਤੇ ਸਵਾਵਲੰਬਨ ਤੋਂ ਸਵਾਭਿਮਾਨ ਦੀ ਯਾਤਰਾ ਦਾ ਅਹਿਮ ਪੜਾਅ ਹੈ।

 

ਸਾਥੀਓ, ਸਵਨਿਧੀ ਯੋਜਨਾ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੀ ਗਿਆ ਹੈ। ਜਿਨ੍ਹਾਂ ਸਾਥੀਆਂ ਨਾਲ ਹੁਣੇ ਮੈਂ ਗੱਲ ਕੀਤੀ, ਉਨ੍ਹਾਂ ਨੂੰ ਇਸ ਦੀ ਕਾਫ਼ੀ ਜਾਣਕਾਰੀ ਹੈ। ਲੇਕਿਨ ਇਹ ਬਹੁਤ ਜ਼ਰੂਰੀ ਹੈ ਕਿ ਹਰ ਜ਼ਰੂਰਤਮੰਦ ਨੂੰ, ਹਰ ਰੇਹੜੀ-ਪਟੜੀ ਵਾਲੇ ਨੂੰ ਇਸ ਯੋਜਨਾ ਬਾਰੇ ਸਭ ਕੁਝ ਚੰਗੀਆਂ ਗੱਲਾਂ ਚੰਗੀ ਤਰ੍ਹਾਂ ਪਤਾ ਹੋਣੀਆਂ ਚਾਹੀਦੀਆਂ ਹਨ ਤਦ ਤਾਂ ਸਾਡੇ ਗ਼ਰੀਬ ਭਾਈ-ਭੈਣ ਉਸ ਦਾ ਫਾਇਦਾ ਉਠਾ ਸਕਣਗੇ।

 

ਇਸ ਯੋਜਨਾ ਨੂੰ ਐਸੇ ਹੀ ਇਤਨਾ ਸਰਲ ਬਣਾਇਆ ਗਿਆ ਹੈ ਕਿ ਸਧਾਰਨ ਤੋਂ ਸਧਾਰਨ ਵਿਅਕਤੀ ਵੀ ਇਸ ਨਾਲ ਜੁੜ ਸਕੇ।  ਹੁਣੇ ਜਿਵੇਂ ਸਾਡੀ ਭੈਣ ਅਰਚਨਾ ਜੀ ਦੱਸ ਰਹੇ ਸਨ ਕਿ ਉਨ੍ਹਾਂ ਦਾ ਇਤਨੀ ਸਰਲਤਾ ਨਾਲ ਕੰਮ ਹੋ ਗਿਆ।  ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਈ। ਇਸ ਵਿੱਚ ਟੈਕਨੋਲੋਜੀ ਰਾਹੀਂ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਰੇਹੜੀਠੇਲੇ ਵਾਲੇ ਸਾਥੀਆਂ ਨੂੰ ਕਾਗਜ਼ ਜਮ੍ਹਾਂ ਕਰਵਾਉਣ ਲਈ ਲੰਬੀਆਂ ਲਾਈਨਾਂ ਨਹੀਂ ਲਗਾਉਣੀਆਂ ਹੋਣਗੀਆਂ।  ਤੁਸੀਂ ਕਾਮਨ ਸਰਵਿਸ ਸੈਂਟਰ ਵਿੱਚਨਗਰ ਪਾਲਿਕਾ ਦਫ਼ਤਰ ਵਿੱਚਬੈਂਕ ਦੀ ਬ੍ਰਾਂਚ ਵਿੱਚ ਜਾ ਕੇ ਆਪਣਾ ਆਵੇਦਨ ਅੱਪਲੋਡ ਕਰ ਸਕਦੇ ਹੋ। ਇਹੀ ਨਹੀਂ ਬੈਂਕ ਦੇ Business Correspondent ਅਤੇ ਨਗਰ ਪਾਲਿਕਾ ਦੇ ਕਰਮਚਾਰੀਵੀ ਤੁਹਾਡੇ ਪਾਸ ਆ ਕੇ ਤੁਹਾਡੇ ਆਵੇਦਨ ਲੈ ਸਕਦੇ ਹਨ। ਤੁਹਾਨੂੰ ਜੈਸੀ ਸੁਵਿਧਾ ਸਹੀ ਲਗੇ, ਤੁਸੀਂ ਉਸ ਦਾ ਇਸਤੇਮਾਲ ਕਰੋ।  ਸਾਰੀ ਵਿਵਸਥਾ ਇਤਨੀ ਸਰਲ ਬਣਾਈ ਗਈ ਹੈ ਇਸ ਦਾ ਯਤਨ ਕੀਤਾ ਗਿਆ ਹੈ।

 

ਸਾਥੀਓਇਹ ਇੱਕ ਅਜਿਹੀ ਯੋਜਨਾ ਹੈ, ਜਿਸ ਵਿੱਚ ਤੁਹਾਨੂੰ ਵਿਆਜ ਤੋਂ ਪੂਰੀ ਤਰ੍ਹਾਂ ਨਾਲ ਮੁਕਤੀ ਵੀ ਮਿਲ ਸਕਦੀ ਹੈ।  ਇਸ ਯੋਜਨਾ ਤਹਿਤ ਵੈਸੇ ਵੀ ਵਿਆਜ ਵਿੱਚ 7% ਤੱਕ ਦੀ ਛੂਟ ਦਿੱਤੀ ਜਾ ਰਹੀ ਹੈ।  ਲੇਕਿਨ ਅਗਰ ਤੁਸੀਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਨੂੰ ਇਹ ਵੀ ਨਹੀਂ ਦੇਣਾ ਪਵੇਗਾ।  ਹੁਣ ਜੈਸੇ ਅਗਰ ਤੁਸੀਂ ਸਮੇਂ ਤੇ ਯਾਨੀ 1 ਸਾਲ ਦੇ ਅੰਦਰ ਬੈਂਕ ਤੋਂ ਲਏ ਗਏ ਪੈਸੇ ਨੂੰ ਚੁੱਕਾ ਦਿੰਦੇ ਹੋ ਤਾਂ ਤੁਹਾਨੂੰ ਵਿਆਜ ਵਿੱਚ ਛੂਟ ਮਿਲੇਗੀ।  ਇਤਨਾ ਹੀ ਨਹੀਂ,  ਜਦੋਂ ਤੁਸੀਂ ਡਿਜੀਟਲ ਲੈਣ-ਦੇਣ ਕਰੋਗੇਆਪਣੇ ਮੋਬਾਈਲ ਫੋਨ ਰਾਹੀਂ ਪੈਸਾ ਲੈਣਾ ਅਤੇ ਦੇਣਾਥੋਕ ਵ‍ਪਾਰੀ ਨੂੰ ਵੀ ਮੋਬਾਈਲ ਰਾਹੀਂ ਦੇਣਾ ਅਤੇ ਜੋ ਤੁਹਾਡੇ  ਤੋਂ ਖ੍ਰੀਦਣ ਲਈ ਆਉਂਦੇ ਹਨ ਉਨ੍ਹਾਂ ਤੋਂ ਮੋਬਾਈਲ ਰਾਹੀਂ ਲੈਣਾ ਤਾਂ ਤੁਹਾਡੇ ਖਾਤੇ ਵਿੱਚ ਸਰਕਾਰ ਦੁਆਰਾ ਇਨਾਮ ਦੇ ਰੂਪ ਵਿੱਚ ਕੁਝ ਪੈਸੇ ਕੈਸ਼ਬੈਕ ਦੇ ਰੂਪ ਵਿੱਚ ਭੇਜੇ ਜਾਣਗੇ।  ਯਾਨੀ ਸਰਕਾਰ ਤੁਹਾਡੇ ਖਾਤੇ ਵਿੱਚ ਕੁਝ ਪੈਸੇ ਅਲੱਗ ਤੋਂ ਪਾਵੇਗੀ।  ਇਸ ਤਰ੍ਹਾਂ ਤੁਹਾਡੀ ਜੋ ਕੁੱਲ ਬੱਚਤ ਹੋਵੋਗੀ ਉਹ ਵਿਆਜ ਤੋਂ ਵੀ ਜ਼ਿਆਦਾ ਬੱਚਤ ਹੋ ਜਾਵੇਗੀ।

 

ਇਸ ਦੇ ਇਲਾਵਾਅਗਰ ਤੁਸੀਂ ਦੂਜੀ ਵਾਰ ਕਰਜ਼ਾ ਲਵੋਗੇਤਾਂ ਹੋਰ ਵੀ ਜ਼ਿਆਦਾ ਕਰਜ਼ੇ ਦੀ ਸੁਵਿਧਾ ਮਿਲੇਗੀ।  ਅਗਰ ਇਸ ਵਾਰ 10 ਹਜ਼ਾਰ ਮਿਲਿਆ ਹੈ ਅਤੇ ਤੁਸੀਂ ਤੁਹਾਡਾ ਅੱਛਾ ਕੰਮ ਰਿਹਾ ਤਾਂ ਤੁਹਾਨੂੰ 15 ਹਜ਼ਾਰ ਦੀ ਜ਼ਰੂਰਤ ਹੈ ਤਾਂ 15 ਹਜ਼ਾਰ ਹੋ ਜਾਵੇਗਾਫਿਰ ਅੱਛਾ ਕੰਮ ਕੀਤਾ ਤਾਂ 20 ਹਜ਼ਾਰ ਹੋ ਸਕਦਾ ਹੈ,  25 ਹਜ਼ਾਰ ਹੋ ਸਕਦਾ ਹੈ,  30 ਹਜ਼ਾਰ ਹੋ ਸਕਦਾ ਹੈ।  ਅਤੇ ਅਜੇ ਅਰੰਭ ਵਿੱਚ ਸਾਡੇ ਛਗਨਲਾਲ ਜੀ  ਤਾਂ ਦੱਸ ਰਹੇ ਸਨ ਉਹ ਦਸ ਗੁਣਾ ਕਰਨਾ ਚਾਹੁੰਦੇ ਹਨਇੱਕ ਲੱਖ ਤੱਕ ਪਹੁੰਚਣਾ ਚਾਹੁੰਦੇ ਹਨ।  ਇਹ ਜਦੋਂ ਸੁਣਦਾ ਹਾਂ ਤਾਂ ਬੜਾ ਆਨੰਦ  ਹੁੰਦਾ ਹੈ।

 

ਸਾਥੀਓਬੀਤੇ 3-4 ਸਾਲ ਦੌਰਾਨ ਦੇਸ਼ ਵਿੱਚ ਡਿਜੀਟਲ ਲੈਣ-ਦੇਣ ਦਾ ਚਲਨ ਤੇਜ਼ੀ ਨਾਲ ਵਧ ਰਿਹਾ ਹੈ।  ਕੋਰੋਨਾ ਕਾਲ ਵਿੱਚ ਅਸੀਂ ਸਭ ਮਹਿਸੂਸ ਵੀ ਕਰ ਰਹੇ ਹਾਂ ਕਿ ਇਹ ਕਿਤਨਾ ਜ਼ਰੂਰੀ ਵੀ ਹੈ।  ਹੁਣ ਗ੍ਰਾਹਕ ਨਕਦ ਪੈਸੇ ਦੇਣ ਤੋਂ ਬਚਦੇ ਹਨ।  ਸਿੱਧੇ ਮੋਬਾਈਲ ਤੋਂ ਹੀ ਪੇਮੈਂਟ ਕਰਦੇ ਹਨ।  ਇਸ ਲਈਸਾਡੇ ਰੇਹੜੀ ਪਟੜੀ ਵਾਲੇ ਸਾਥੀ ਇਸ ਡਿਜੀਟਲ ਦੁਕਾਨਦਾਰੀ ਵਿੱਚ ਬਿਲਕੁਂਲ ਪਿੱਛੇ ਨਾ ਰਹਿਣ,  ਅਤੇ ਤੁਸੀਂ ਕਰ ਸਕਦੇ ਹੋ।  ਸਾਡੇ ਕੁਸ਼ਵਾਹਾ ਜੀ ਦੇ  ਠੇਲੇ ਤੇ ਅਸੀਂ ਦੇਖਿਆ,  ਉਨ੍ਹਾਂ ਨੂੰ ਕਿਊਆਰ ਕੋਡ ਲਗਾ ਕੇ ਰੱਖਿਆ ਹੋਇਆ ਹੈ।  ਹੁਣ ਵੱਡੇ-ਵੱਡੇ ਮਾਲ ਵਿੱਚ ਵੀ ਨਹੀਂ ਹੁੰਦਾ ਹੈ ਇਹ।  ਸਾਡਾ ਗ਼ਰੀਬ ਆਦਮੀ ਹਰ ਨਵੀਂ ਚੀਜ਼ ਸਿੱਖਣ ਨੂੰ ਤਿਆਰ ਹੁੰਦਾ ਹੈ। ਅਤੇ ਇਸ ਦੇ ਲਈ ਬੈਂਕਾਂ ਅਤੇ ਡਿਜੀਟਲ ਪੇਮੈਂਟ ਦੀ ਸੁਵਿਧਾ ਦੇਣ ਵਾਲਿਆਂ ਨਾਲ ਮਿਲ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਹੈ। ਹੁਣ ਬੈਂਕਾਂ ਅਤੇ ਸੰਸਥਾਵਾਂ ਦੇ ਪ੍ਰਤੀਨਿਧੀ ਤੁਹਾਡੇ ਪਤੇ ਤੇ ਆਉਣਗੇ,  ਤੁਹਾਡੀ ਰੇਹੜੀ,  ਠੇਲੇ ਤੇ ਆਉਣਗੇ ਅਤੇ ਕਿਊਆਰ ਕੋਡ ਦੇਣਗੇ।  ਉਸ ਦਾ ਉਪਯੋਗ ਕਿਵੇਂ ਕਰਨਾ ਹੈਇਹ ਵੀ ਦੱਸਣਗੇ।

 

ਮੈਂ ਆਪਣੇ ਰੇਹਡੀ ਪਟੜੀ ਵਾਲੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਦੀ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਲੈਣ -ਦੇਣ ਡਿਜੀਟਲ ਕਰਨ ਅਤੇ ਪੂਰੀ ਦੁਨੀਆ ਦੇ ਸਾਹਮਣੇ ਇੱਕ ਨਵੀਂ ਉਦਾਹਰਣ ਪੇਸ਼ ਕਰਨ।

 

ਸਾਥੀਓ,  ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਸਾਡੇ ਜੋ ਖਾਣ -ਪੀਣ ਦਾ ਕਾਰੋਬਾਰ ਕਰਨ ਵਾਲੇ ਸਾਥੀ ਹਨਜਿਸ ਨੂੰ ਅਸੀਂ ਸਟ੍ਰੀਟ ਫੂਡ ਵੈਂਡਰ ਵੀ ਕਹਿੰਦੇ ਹਾਂਉਨ੍ਹਾਂ ਨੂੰ ਔਨਲਾਈਨ ਪਲੈਟਫਾਰਮ ਦੇਣ ਦੀ ਵੀ ਯੋਜਨਾ ਬਣਾਈ ਗਈ ਹੈ। ਯਾਨੀ ਵੱਡੇ-ਵੱਡੇ ਰੈਸਟੋਰੈਂਟ ਦੀ ਤਰ੍ਹਾਂ ਹੀ ਰੇਹੜੀ-ਠੇਲੇ ਵਾਲੇ ਵੀ ਆਪਣੇ ਗ੍ਰਾਹਕਾਂ ਨੂੰ ਔਨਲਾਈਨ ਡਿਲਿਵਰੀ ਕਰ ਸਕਣਇਸ ਪ੍ਰਕਾਰ ਦੀ ਸੁਵਿਧਾ ਦੇਣ ਦਾ ਯਤਨ ਚਲ ਰਿਹਾ ਹੈ ਅਤੇ ਥੋੜ੍ਹੇ ਹੀ ਦਿਨ ਵਿੱਚ ਤੁਸੀਂ ਲੋਕ ਜ਼ਰੂਰ ਅੱਗੇ ਆਓਗੇ ਤਾਂ ਇਸ ਨੂੰ ਅਸੀਂ ਹੋਰ ਅੱਗੇ ਵਧਾਂਗੇ।  ਮੈਨੂੰ ਵਿਸ਼ਵਾਸ ਹੈ ਕਿ ਇਸ ਪ੍ਰਕਾਰ ਦੀਆਂ ਕੋਸ਼ਿਸਾਂ ਨਾਲ ਰੇਹੜੀ,  ਪਟੜੀ,  ਠੇਲੇ ਵਾਲਿਆਂ,  ਫੇਰੀ ਵਾਲਿਆਂ ਦਾ ਕੰਮਕਾਜ ਹੋਰ ਵਧੇਗਾਉਨ੍ਹਾਂ ਦੀ ਕਮਾਈ ਹੋਰ ਵਧੇਗੀ

 

ਸਾਥੀਓਸਟ੍ਰੀਟ-ਵੈਂਡਰਸ ਨਾਲ ਜੁੜੀ ਇੱਕ ਹੋਰ ਯੋਜਨਾ ਤੇ ਤੇਜ਼ੀ  ਨਾਲ ਕੰਮ ਕੀਤਾ ਜਾ ਰਿਹਾ ਹੈ।  ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨਾਲ ਜੁੜਨ ਵਾਲੇ ਜੋ ਵੀ ਰੇਹੜੀ-ਪਟੜੀ ਵਾਲੇ ਲੋਕ ਹੋਣਗੇ,  ਉਨ੍ਹਾਂ ਦਾ ਜੀਵਨ ਅਸਾਨ ਬਣੇਉਨ੍ਹਾਂ ਨੂੰ ਮੁੱਢਲੀਆਂ ਸੁਵਿਧਾਵਾਂ ਮਿਲਣ,  ਇਹ ਵੀ ਸੁਨਿਸ਼ਚਿਤ  ਕੀਤਾ ਜਾਵੇਗਾ।  ਯਾਨੀ ਰੇਹੜੀ-ਪਟੜੀ ਜਾਂ ਠੇਲਾ ਲਗਾਉਣ ਵਾਲੇ ਮੇਰੇ ਭਾਈਆਂ-ਭੈਣਾਂ ਪਾਸ ਉੱਜਵਲਾ ਦਾ ਗੈਸ ਕਨੈਕਸ਼ਨ ਹੈ ਜਾਂ ਨਹੀਂ,  ਉਨ੍ਹਾਂ  ਦੇ  ਘਰ ਬਿਜਲੀ ਕਨੈਕਸ਼ਨ ਹੈ ਜਾਂ ਨਹੀਂਉਹ ਆਯੁਸ਼ਮਾਨ ਭਾਰਤ ਯੋਜਨਾ ਨਾਲ ਜੁੜੇ ਹਨ ਜਾਂ ਨਹੀਂਉਨ੍ਹਾਂ ਨੂੰ 90 ਪੈਸੇ ਪ੍ਰਤੀ ਦਿਨ ਅਤੇ ਇੱਕ ਰੁਪਏ ਮਹੀਨੇ ਵਾਲੀ ਬੀਮਾ ਯੋਜਨਾ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ,  ਉਨ੍ਹਾਂ  ਪਾਸ ਆਪਣੀ ਪੱਕੀ ਛੱਤ ਹੈ ਜਾਂ ਨਹੀਂਇਹ ਸਾਰੀਆਂ ਗੱਲਾਂ ਦੇਖੀਆਂ ਜਾਣਗੀਆਂ ਅਤੇ ਜਿੱਥੇ ਕਮੀ ਹੋਵੇਗੀ ਪੂਰਾ ਕਰਨ ਲਈ ਸਰਕਾਰ ਸਰਗਰਮ ਰੂਪ ਨਾਲ ਯਤਨ ਕਰੇਗੀ। ਜਿਸ-ਜਿਸ ਪਾਸ ਇਹ ਸਭ ਨਹੀਂ ਹੋਵੇਗਾਉਨ੍ਹਾਂ ਲਈ ਪ੍ਰਾਥਮਿਕਤਾ  ਦੇ ਅਧਾਰ ਤੇ ਕੰਮ ਕੀਤਾ ਜਾਵੇਗਾ

 

ਸਾਥੀਓ, ਸਾਡੇ ਦੇਸ਼ ਵਿੱਚ ਗ਼ਰੀਬਾਂ ਦੀ ਗੱਲ ਬਹੁਤ ਹੋਈ ਹੈ ਲੇਕਿਨ ਗ਼ਰੀਬਾਂ ਲਈ ਜਿਤਨਾ ਕੰਮ ਪਿਛਲੇ 6 ਸਾਲ ਵਿੱਚ ਹੋਇਆ ਹੈ, ਅਤੇ ਬਿਲਕੁਲ ਪਲਾਨਿੰਗ ਨਾਲ ਹੋਇਆ ਹੈ, ਇੱਕ ਚੀਜ਼ ਦੇ ਦੂਜੀ ਚੀਜ਼, ਦੂਜੇ ਨਾਲ ਜੁੜੀ ਹੋਈ ਤੀਜੀ ਚੀਜ਼, ਹਰ ਚੀਜ਼ ਦੀ ਭਰਪਾਈ ਹੋਵੇ ਅਤੇ ਗ਼ਰੀਬੀ ਨਾਲ ਲੜਨ ਦੀ ਉਸ ਨੂੰ ਤਾਕਤ ਮਿਲੇ ਅਤੇ ਖ਼ੁਦ ਹੀ ਗ਼ਰੀਬੀ ਨੂੰ ਹਰਾ ਕੇ ਗ਼ਰੀਬੀ ਤੋਂ ਬਾਹਰ ਨਿਕਲੇ, ਉਸ ਦਿਸ਼ਾ ਵਿੱਚ ਇੱਕ ਦੇ ਬਾਅਦ ਇੱਕ ਕਦਮ, ਅਨੇਕ ਨਵੀਆਂ ਪਹਿਲਾਂ ਉਠਾਈਆਂ ਗਈਆਂ ਹਨ ਅਤੇ ਇਹ ਪਹਿਲਾਂ ਕਦੇ ਨਹੀਂ ਹੋਇਆ ਹਰ ਉਹ ਖੇਤਰ, ਹਰ ਉਹ ਸੈਕਟਰ ਜਿੱਥੇ ਗ਼ਰੀਬ-ਪੀੜਤ-ਸ਼ੋਸ਼ਿਤ-ਵੰਚਿਤ-ਦਲਿਤ-ਆਦਿਵਾਸੀ ਅਭਾਵ ਵਿੱਚ ਸੀ, ਸਰਕਾਰ ਦੀਆਂ ਯੋਜਨਾਵਾਂ ਉਸ ਦਾ ਸੰਬਲ ਬਣ ਕੇ ਆਈਆਂ ਹਨ

 

ਤੁਸੀਂ ਯਾਦ ਕਰੋ, ਸਾਡੇ ਦੇਸ਼ ਦਾ ਗ਼ਰੀਬ ਤਾਂ ਕਾਗਜ਼ਾਂ ਦੇ ਡਰ ਤੋਂ ਬੈਂਕ ਦੇ ਦਰਵਾਜੇ ਤੱਕ ਹੀ ਨਹੀਂ ਜਾ ਪਾਉਂਦਾ ਸੀ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਮਾਧਿਅਮ ਰਾਹੀਂ ਦੇਸ਼ ਭਰ ਵਿੱਚ 40 ਕਰੋੜ ਤੋਂ ਅਧਿਕ ਗ਼ਰੀਬਾਂ ਦੇ, ਨਿਮਨ ਮੱਧ ਵਰਗ ਦੇ ਲੋਕਾਂ ਦੇ ਬੈਂਕ ਖਾਤੇ ਖੁੱਲ੍ਹਵਾਏ ਗਏ ਹਨ ਇਨ੍ਹਾਂ ਜਨ ਧਨ ਖਾਤਿਆਂ ਤੋਂ ਸਾਡਾ ਗ਼ਰੀਬ ਬੈਂਕ ਨਾਲ ਜੁੜਿਆ, ਅਤੇ ਤਦੇ ਤਾਂ ਅਸਾਨ ਲੋਨ ਉਸ ਨੂੰ ਮਿਲ ਰਿਹਾ ਹੈਸੂਦਖੋਰਾਂ ਦੇ ਚੁੰਗਲ ਤੋਂ ਉਹ ਬਾਹਰ ਨਿਕਲਿਆ ਹੈ। ਇਨ੍ਹਾਂ ਬੈਂਕ ਖਾਤਿਆਂ ਦੀ ਵਜ੍ਹਾ ਨਾਲ ਗ਼ਰੀਬਾਂ ਨੂੰ ਬਿਨਾ ਰਿਸ਼ਵਤ, ਆਵਾਸ ਮਿਲ ਰਹੇ ਹਨ, ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ  ਬੈਂਕ ਖਾਤੇ ਵਿੱਚ ਮਦਦ ਪਹੁੰਚ ਰਹੀ ਹੈ। ਕੋਰੋਨਾ ਕਾਲ ਵਿੱਚ ਹੀ ਪੂਰੇ ਦੇਸ਼ ਦੀ 20 ਕਰੋੜ ਤੋਂ ਅਧਿਕ ਭੈਣਾਂ ਦੇ ਜਨ ਧਨ ਖਾਤੇ ਵਿੱਚ ਕਰੀਬ 31 ਹਜ਼ਾਰ ਕਰੋੜ ਰੁਪਏ ਜਨ ਧਨ ਯੋਜਨਾ ਦੇ ਕਾਰਨ ਹੀ ਜਮ੍ਹਾਂ ਹੋ ਪਾਏ ਹਨ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਦੇਸ਼ ਭਰ ਦੇ 10 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਦੇ ਬੈਂਕ ਖਾਤੇ ਵਿੱਚ 94 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸਿੱਧੇ ਟਰਾਂਸਫਰ ਕੀਤੇ ਗਏ ਹਨ।

 

ਸਾਥੀਓ, ਸਾਡਾ ਗ਼ਰੀਬ ਇਨ੍ਹਾਂ ਵਰ੍ਹਿਆਂ ਵਿੱਚ ਜਿਸ ਤਰ੍ਹਾਂ ਜਨ ਧਨ ਖਾਤਿਆਂ ਨਾਲ, ਬੈਂਕਿੰਗ ਵਿਵਸਥਾ ਨਾਲ ਜੁੜਿਆ ਹੈ, ਉਸ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਹੁਣ ਬਹੁਤ ਜਲਦੀ ਸ਼ਹਿਰਾਂ ਦੀ ਤਰ੍ਹਾਂ ਸਾਡੇ ਪਿੰਡ ਵੀ ਔਨਲਾਈਨ ਮਾਰਕਿਟ ਨਾਲ ਜੁੜਨਗੇ, ਦੁਨੀਆ ਦਾ ਬਜ਼ਾਰ ਸਾਡੇ ਪਿੰਡਾਂ ਤੱਕ ਪਹੁੰਚ ਜਾਵੇਗਾ ਇਸ ਵਾਰ 15 ਅਗਸਤ ਨੂੰ ਦੇਸ਼ ਨੇ ਇਸ ਦੇ ਲਈ ਇੱਕ ਸੰਕਲਪ ਲਿਆ ਹੈ। ਦੇਸ਼  ਦੇ ਸਾਰੇ ਪਿੰਡਾਂ ਨੂੰ ਅਗਲੇ ਇੱਕ ਹਜ਼ਾਰ ਦਿਨਾਂ ਵਿੱਚ ਆਪਟੀਕਲ ਫਾਈਬਰ ਨਾਲ ਜੋੜਿਆ ਜਾਵੇਗਾ ਯਾਨੀ,  ਪਿੰਡ-ਪਿੰਡ ਵਿੱਚ, ਘਰ-ਘਰ ਵਿੱਚ ਤੇਜ਼ ਇੰਟਰਨੈੱਟ ਪਹੁੰਚੇਗਾ ਇਸ ਨਾਲ ਡਿਜੀਟਲ ਕ੍ਰਾਂਤੀ ਦੇ ਫਾਇਦੇ ਵੀ ਓਨੀ ਹੀ ਤੇਜ਼ੀ ਨਾਲ ਪਿੰਡ ਤੱਕ, ਗ਼ਰੀਬਾਂ ਤੱਕ ਪਹੁੰਚਣਗੇ ਇਸ ਤਰ੍ਹਾਂ, ਦੇਸ਼ ਨੇ ਡਿਜੀਟਲ ਹੈਲਥ ਮਿਸ਼ਨ ਦੀ ਵੀ ਸ਼ੁਰੂਆਤ ਕੀਤੀ ਹੈ। ਯਾਨੀ ਹੁਣ ਹਰ ਦੇਸ਼ਵਾਸੀ ਨੂੰ ਇੱਕ ਹੈਲਥ ID ਮਿਲੇਗੀ ਤੁਹਾਡੀ ਸਾਰੀ ਜਾਣਕਾਰੀ ਸੁਰੱਖਿਅਤ ਤਰੀਕੇ ਨਾਲ ਉਸ ਵਿੱਚ ਰਹੇਗੀ

 

ਇਸ ID ਦੀ ਮਦਦ ਨਾਲ ਤੁਸੀਂ ਡਾਕਟਰ ਤੋਂ appointment ਵੀ ਔਨਲਾਈਨ ਲੈ ਸਕੋਗੇ, ਅਤੇ ਹੈਲਥ ਚੈੱਕਅਪ ਅਤੇ reports ਵੀ ਔਨਲਾਈਨ ਹੀ ਦਿਖਾ ਪਾਓਗੇ ਯਾਨੀ ਇੱਕ ਤਰ੍ਹਾਂ ਨਾਲ ਦੇਖੋਤਾਂ ਪਹਿਲਾਂ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਨਾਲ ਬੀਮਾ ਸੁਰੱਖਿਆ ਮਿਲੀ, ਫਿਰ ਆਯੁਸ਼ਮਾਨ ਭਾਰਤ ਦੇ ਤਹਿਤ ਪੰਜ ਲੱਖ ਤੱਕ ਮੁਫ਼ਤ ਇਲਾਜ ਮਿਲਿਆ, ਅਤੇ ਹੁਣ ਡਿਜੀਟਲ ਹੈਲਥ ਮਿਸ਼ਨ ਨਾਲ ਅਸਾਨ ਇਲਾਜ ਦੀ ਸੁਵਿਧਾ ਵੀ ਮਿਲਣ ਜਾ ਰਹੀ ਹੈ।

 

ਸਾਥੀਓ, ਦੇਸ਼ ਦਾ ਪ੍ਰਯਤਨ ਹੈ ਕਿ ਹਰ ਇੱਕ ਦੇਸ਼ਵਾਸੀ ਦਾ ਜੀਵਨ ਅਸਾਨ ਹੋਵੇ, ਹਰ ਇੱਕ ਦੇਸ਼ਵਾਸੀ ਸਮਰੱਥ ਹੋਵੇ, ਸਸ਼ਕਤ ਹੋਵੇ, ਅਤੇ ਸਭ ਤੋਂ ਵੱਡੀ ਗੱਲ ਆਤਮਨਿਰਭਰ ਹੋਵੇ ਹਾਲ ਵਿੱਚ ਸਰਕਾਰ ਨੇ ਸ਼ਹਿਰਾਂ ਵਿੱਚ ਆਪ ਜਿਹੇ ਸਾਥੀਆਂ ਨੂੰ ਉਚਿਤ ਕਿਰਾਏ ਵਿੱਚ ਬਿਹਤਰ ਆਵਾਸ ਉਪਲੱਬਧ ਕਰਾਉਣ ਦੀ ਵੀ ਇੱਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਇੱਕ ਦੇਸ਼, ਇੱਕ ਰਾਸ਼ਨ ਕਾਰਡ ਦੀ ਸੁ‍ਵਿਧਾ ਨਾਲ ਤੁਸੀਂ ਦੇਸ਼ ਵਿੱਚ ਕਿਤੇ ਵੀ ਜਾਓਗੇ ਤਾਂ ਆਪਣੇ ਹਿੱਸੇ ਦਾ ਸਸਤਾ ਰਾਸ਼ਨ ਤੁਸੀਂ ਉਸ ਸ਼ਹਿਰ ਵਿੱਚ ਵੀ ਲੈ ਪਾਓਗੇ ਤੁਸੀਂ ਜਿੱਥੇ ਜਾਓਗੇ ਤੁਹਾਡਾ ਹੱਕ ਵੀ ਤੁਹਾਡੇ ਨਾਲ-ਨਾਲ ਚਲੇਗਾ

 

ਸਾਥੀਓ, ਹੁਣ ਜਦੋਂ ਤੁਸੀਂ ਨਵੇਂ ਸਿਰੇ ਤੋਂ ਆਪਣੇ ਵਪਾਰ ਨੂੰ ਸ਼ੁਰੂ ਕਰ ਰਹੇ ਹੋ, ਤਦ ਤੁਹਾਨੂੰ ਕੁਝ ਸਾਵਧਾਨੀਆਂ ਜ਼ਰੂਰ ਰੱਖਣੀਆਂ ਹੋਣਗੀਆਂ ਜਦੋਂ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਆ ਜਾਂਦੀ, ਕੋਈ ਤਰੀਕਾ ਨਹੀਂ ਨਿਕਲ ਆਉਂਦਾ, ਕੋਰੋਨਾ ਦਾ ਖ਼ਤਰਾ ਬਣਿਆ ਹੀ ਰਹੇਗਾ ਅਜਿਹੇ ਵਿੱਚ ਤੁਹਾਨੂੰ ਆਪਣੀ ਵੀ ਅਤੇ ਆਪਣੇ ਗਾਹਕਾਂ ਦੀ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਣਾ ਹੈ। ਮਾਸਕ ਹੋਵੇ, ਹੱਥਾਂ ਦੀ ਸਾਫ਼-ਸਫਾਈ ਹੋਵੇ, ਆਪਣੇ ਸਥਾਨ ਦੇ ਆਸ-ਪਾਸ ਦੀ ਸਾਫ਼-ਸਫਾਈ ਹੋਵੇ, ਦੋ ਗਜ਼ ਦੀ ਦੂਰੀ ਹੋਵੇ, ਇਸ ਨਾਲ ਕਿਸੇ ਵੀ ਸਥਿਤੀ ਵਿੱਚ ਸਮਝੌਤਾ ਨਹੀਂ ਕਰਨਾ ਹੈ।

 

ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਸਿੰਗਲ ਯੂਜ ਪਲਾਸਟਿਕ ਦਾ ਇਸਤੇਮਾਲ ਵੀ ਨਾ ਕਰੋ ਤੁਸੀਂ ਕੋਰੋਨਾ ਤੋਂ ਬਚਾਅ ਦੇ ਜਿਤਨੇ ਇੰਤਜਾਮ ਆਪਣੇ ਠੇਲੇ, ਜਾਂ ਆਪਣੀ ਪਟੜੀ ਤੇ ਕਰੋਗੇ, ਲੋਕਾਂ ਦਾ ਭਰੋਸਾ ਵੀ ਵਧੇਗਾ ਅਤੇ ਤੁਹਾਡੀ ਦੁਕਾਨਦਾਰੀ ਵੀ ਵਧੇਗੀ ਤੁਹਾਨੂੰ ਖ਼ੁਦ ਵੀ ਇਨ੍ਹਾਂ ਨਿਯਮਾਂ ਪਾਲਣ ਕਰਨਾ ਹੈ ਅਤੇ ਸਾਹਮਣੇ ਵਾਲੇ ਨੂੰ ਵੀ ਇਸ ਦਾ ਪਾਲਣ ਕਰਨ ਲਈ ਤਾਕੀਦ ਕਰਦੇ ਰਹਿਣਾ ਹੈ। ਇੱਕ ਵਾਰ ਫਿਰ ਤੁਹਾਨੂੰ ਇੱਕ ਨਵੀਂ ਸ਼ੁਰੂਆਤ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਤੁਸੀਂ ਸੁਅਸਥ  ਰਹੋ, ਤੁਹਾਡਾ ਪਰਿਵਾਰ ਸੁਅਸਥ  ਰਹੇ, ਤੁਹਾਡਾ ਕੰਮ-ਕਾਜ ਵੀ ਫਲੇ-ਫੁੱਲੇ; ਇਸੇ ਇੱਕ ਆਸ  ਦੇ ਨਾਲ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ

 

ਬਹੁਤ-ਬਹੁਤ ਧੰਨਵਾਦ !

 

*****

 

ਵੀਆਰਆਰਕੇ/ਵੀਜੇ/ਬੀਐੱਮ/ਐੱਨਐੱਸ


(Release ID: 1652859) Visitor Counter : 203