ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲਾ 10 ਅਤੇ 11 ਸਤੰਬਰ ਨੂੰ ਸਿੱਖਿਆ ਪਰਵ ਦੀ ਪਹਿਲਕਦਮੀ ਤਹਿਤ 21 ਵੀਂ ਸਦੀ ਵਿੱਚ ਸਕੂਲ ਸਿੱਖਿਆ ਬਾਰੇ ਦੋ ਦਿਨਾਂ ਕਾਨਫਰੰਸ ਕਰੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਸਤੰਬਰ, 2020 ਨੂੰ ਸੰਮੇਲਨ ਨੂੰ ਸੰਬੋਧਨ ਕਰਨਗੇ

ਅਧਿਆਪਕਾਂ ਦਾ ਸਨਮਾਨ ਕਰਨ ਅਤੇ ਨਵੀਂ ਸਿੱਖਿਆ ਨੀਤੀ 2020 ਨੂੰ ਅੱਗੇ ਲਿਜਾਣ ਲਈ 8 ਸਤੰਬਰ ਤੋਂ 25 ਸਤੰਬਰ, 2020 ਤੱਕ ਸਿੱਖਿਆ ਪਰਵ ਮਨਾਇਆ ਜਾ ਰਿਹਾ ਹੈ

Posted On: 09 SEP 2020 5:56PM by PIB Chandigarh

ਸਿੱਖਿਆ ਮੰਤਰਾਲਾ ਵੱਲੋਂ ਸਿੱਖਿਆ ਪਰਵ ਅਧੀਨ 10 ਅਤੇ 11 ਸਤੰਬਰ, 2020 ਨੂੰ ਆਨਲਾਈਨ ਮਾਧਿਅਮ ਰਾਹੀਂ 21 ਵੀਂ ਸਦੀ ਵਿੱਚ ਸਕੂਲ ਸਿੱਖਿਆ ਬਾਰੇ ਦੋ ਦਿਨਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ ਸੰਮੇਲਨ ਦੇ ਪਹਿਲੇ ਦਿਨ, ਪ੍ਰਿੰਸੀਪਲ ਅਤੇ ਅਧਿਆਪਕ ਪ੍ਰੈਕਟੀਸ਼ਨਰਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ, ਜੋ ਵਿਚਾਰ ਵਟਾਂਦਰਾ ਕਰਨਗੇ ਕਿ ਉਨ੍ਹਾਂ ਵੱਲੋਂ ਐਨਈਪੀ ਦੇ ਕੁਝ ਥੀਮ ਨੂੰ ਰਚਨਾਤਮਕ ਤਰੀਕਿਆਂ ਨਾਲ ਕਿਵੇਂ ਲਾਗੂ ਕੀਤਾ ਜਾਉਣਾ ਹੈ ? ਨੈਸ਼ਨਲ ਐਵਾਰਡੀ ਅਧਿਆਪਕ ਅਤੇ ਹੋਰ ਰਚਨਾਤਮਕ ਅਧਿਆਪਕ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਸਤੰਬਰ, 2020 ਨੂੰ ਸੰਮੇਲਨ ਨੂੰ ਸੰਬੋਧਿਤ ਕਰਨਗੇ । ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 7 ਅਗਸਤ 2020 ਨੂੰ ਵੀ ਵੀਡੀਓ ਕਾਨਫਰੰਸ ਜ਼ਰੀਏ ‘ਰਾਸ਼ਟਰੀ ਸਿੱਖਿਆ ਨੀਤੀ ਤਹਿਤ ਉੱਚ ਸਿੱਖਿਆ ਵਿੱਚ ਤਬਦੀਲੀ ਬਾਰੇ ਕਰਵਾਏ ਗਏ ਸੰਮੇਲਨ’ ਦੌਰਾਨ ਉਦਘਾਟਨੀ ਭਾਸ਼ਣ ਦਿੱਤਾ ਸੀ


ਇਸ ਬਾਰੇ ਮਾਹਰ ਪ੍ਰੈਕਟੀਸ਼ਨਰਾਂ ਦੁਆਰਾ ਦੋ ਦਿਨਾਂ ਵਿੱਚ ਸਕੂਲ ਦੀ ਪੜ੍ਹਾਈ ਲਈ ਐਨਈਪੀ ਦੇ ਕੁਝ ਮਹੱਤਵਪੂਰਨ ਨੁਕਤਿਆਂ ਬਾਰੇ ਤਰਕ ਆਧਾਰਿਤ ਵਿਚਾਰ- ਵਟਾਂਦਰਾ ਕੀਤਾ ਜਾਵੇਗਾ ਮਾਈਗੋਵ ਤੇ ਪ੍ਰਾਪਤ ਹੋਏ ਅਧਿਆਪਕਾਂ ਦੇ ਕੁਝ ਸੁਝਾਅ ਵੀ ਸਾਂਝੇ ਕੀਤੇ ਜਾਣਗੇ

ਅਧਿਆਪਕਾਂ ਦਾ ਸਨਮਾਨ ਕਰਨ ਅਤੇ ਨਵੀਂ ਸਿੱਖਿਆ ਨੀਤੀ 2020 ਨੂੰ ਅੱਗੇ ਵਧਾਉਣ ਲਈ 8 ਸਤੰਬਰ ਤੋਂ 25 ਸਤੰਬਰ, 2020 ਤੱਕ ਸਿੱਖਿਆ ਪਰਵ ਮਨਾਇਆ ਜਾ ਰਿਹਾ ਹੈ ਮੰਤਰਾਲਾ ਐਨਈਪੀ ਅਤੇ ਇਸ ਦੇ ਲਾਗੂ ਕਰਨ ਦੇ ਢੰਗ- ਤਰੀਕਿਆਂ ਬਾਰੇ ਵੈਬਿਨਾਰਾਂ ਦੀ ਇਕ ਲੜੀ ਦਾ ਆਯੋਜਨ ਕਰੇਗਾ ਇਨ੍ਹਾਂ ਵੈਬਿਨਾਰਾਂ ਵਿੱਚ, ਐਨਈਪੀ ਦੇ ਵੱਖ ਵੱਖ ਮਹੱਤਵਪੂਰਣ ਥੀਮਾਂ ਬਾਰੇ ਮਾਹਰ ਵਿਚਾਰ ਵਟਾਂਦਰੇ ਕਰਨਗੇ ਹਰ ਥੀਮ ਸਿੱਖਿਆ ਪ੍ਰਣਾਲੀ ਦੇ ਹਿੱਸੇਦਾਰਾਂ ਦੇ ਵੱਖ ਵੱਖ ਸਮੂਹਾਂ ਦੇ ਹਿਤਾਂ ਨੂੰ ਵਿਚਾਰੇਗਾ; ਜਿਸ ਨਾਲ ਇਹ ਸਾਰੇ ਸਕੂਲਾਂ, ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ ਲਈ ਵੀ ਲਾਭਦਾਇਕ ਸਾਬਤ ਹੋਵੇਗਾ

*****

ਐਮਸੀ / ਏਕੇਜੇ / ਏਕੇ



(Release ID: 1652816) Visitor Counter : 167