ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪਦਮਸ਼੍ਰੀ ਪੁਰਸਕਾਰ ਵਿਜੇਤਾ ਬੁਲਾ ਚੌਧਰੀ ਨੇ ਸਾਈ ਕੋਲਕਾਤਾ ਦੇ ਖੇਤਰੀ ਕੇਂਦਰ ਵਿੱਚ ਫਿੱਟ ਇੰਡੀਆ ਫ੍ਰੀਡਮ ਰਨ ਈਵੈਂਟ ਨੂੰ ਹਰੀ ਝੰਡੀ ਦਿਖਾਈ

Posted On: 09 SEP 2020 6:29PM by PIB Chandigarh

ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਕੋਲਕਾਤਾ ਖੇਤਰੀ ਕੇਂਦਰ ਨੇ ਅਰਜੁਨ ਪੁਰਸਕਾਰ, ਪਦਮਸ਼੍ਰੀ ਪੁਰਸਕਾਰ, ਸਾਬਕਾ ਰਾਸ਼ਟਰੀ ਮਹਿਲਾ ਤੈਰਾਕੀ ਚੈਂਪੀਅਨ ਅਤੇ ਪੰਜੇ ਸਮੁੰਦਰੀ ਚੈਨਲਾਂ ਨੂੰ ਪਾਰ ਕਰਨ ਵਾਲੀ ਪਹਿਲੀ ਮਹਿਲਾ ਬੁਲਾ ਚੌਧਰੀ ਦੀ ਹਾਜ਼ਰੀ ਵਿੱਚ ਅੱਜ ਸਵੇਰੇ ਨੇਤਾਜੀ ਸੁਭਾਸ਼ ਪੂਰਬੀ ਕੇਂਦਰ ਤੋਂ ਇੱਕ ਫਿੱਟ ਇੰਡੀਆ ਫ੍ਰੀਡਮ ਰਨ ਦਾ ਆਯੋਜਨ ਕੀਤਾ

 

https://static.pib.gov.in/WriteReadData/userfiles/image/image001AZ5D.jpg

 

ਚੌਧਰੀ ਨੇ ਇਸ ਦੌੜ ਨੂੰ ਹਰੀ ਝੰਡੀ ਦਿਖਾਈ, ਜਿਸ ਵਿੱਚ ਸਾਰੇ ਕਰਮਚਾਰੀ ਮੈਂਬਰਾਂ, ਅਧਿਕਾਰੀਆਂ, ਕੋਚਾਂ ਦੇ ਨਾਲ ਹੀ ਖੇਤਰੀ ਡਾਇਰੈਕਟਰ ਵਿਨੀਤ ਕੁਮਾਰ ਨੇ ਵੀ ਹਿੱਸਾ ਲਿਆ।

ਉਨ੍ਹਾਂ ਨੇ ਕਿਹਾ ਕਿ ਤੰਦਰੁਸਤੀ ਨਾਲ ਨਾ ਸਿਰਫ ਇਮਿਊਨਿਟੀ ਵਧਦੀ ਹੈ, ਬਲਕਿ ਵਿਅਕਤੀਗਤ ਅਤੇ ਸਮੁੱਚੇ ਤੌਰ ਤੇ ਸਾਡੇ ਦੇਸ਼ ਦਾ ਵੀ ਨਿਰਮਾਣ ਹੁੰਦਾ ਹੈ। ਇਵੈਂਟ ਦੇ ਦੌਰਾਨ ਚੌਧਰੀ ਨੇ ਕਿਹਾ, “ਨਾ ਸਿਰਫ਼ ਇਸ ਕੋਵਿਡ-19 ਸਥਿਤੀ ਦੇ ਦੌਰਾਨ ਤੰਦਰੁਸਤ ਰਹਿਣਾ ਲਾਜ਼ਮੀ ਹੈ, ਬਲਕਿ ਸਥਿਤੀ ਵਿੱਚ ਸੁਧਾਰ ਤੋਂ ਬਾਅਦ ਵੀ ਇਹ ਲਾਜ਼ਮੀ ਹੈ। ਜੇ ਤੁਸੀਂ ਤੰਦਰੁਸਤ ਹੋ, ਤਾਂ ਤੁਹਾਡਾ ਪਰਿਵਾਰ ਵੀ ਤੰਦਰੁਸਤ ਹੋਵੇਗਾ ਅਤੇ ਇਸ ਪ੍ਰਕਿਰਿਆ ਵਿੱਚ ਪੂਰਾ ਭਾਰਤ ਤੰਦਰੁਸਤ ਹੋਵੇਗਾ ਹਰ ਕਿਸੇ ਨੂੰ ਰੋਜ਼ਾਨਾ ਕੁਝ ਤੰਦਰੁਸਤੀ ਦੀਆਂ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ

 

https://static.pib.gov.in/WriteReadData/userfiles/image/image002UKWU.jpg

 

ਸਰੀਰਕ ਗਤੀਵਿਧੀਆਂ ਅਤੇ ਤੰਦਰੁਸਤੀ ਦੀ ਮਹੱਤਤਾ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸਾਈ ਕੇਂਦਰ ਦੇ ਬਾਹਰ ਸਾਲਟ ਲੇਕ ਦੇ ਨੇੜੇ ਫ੍ਰੀਡਮ ਰਨ ਦਾ ਆਯੋਜਨ ਕੀਤਾ ਗਿਆ ਅੱਜ ਸਵੇਰੇ ਪੂਰਬੀ ਜ਼ੋਨ ਦੇ ਸਾਰੇ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ (ਐੱਨਸੀਓਈ), ਸਾਈ ਸਿਖਲਾਈ ਕੇਂਦਰਾਂ (ਐੱਸਟੀਸੀ) ਅਤੇ ਖੇਲੋ ਇੰਡੀਆ ਸਿਖਲਾਈ ਕੇਂਦਰਾਂ ਦੁਆਰਾ ਵੀ ਫਿੱਟ ਇੰਡੀਆ ਫ੍ਰੀਡਮ ਰਨ ਦਾ ਆਯੋਜਨ ਕੀਤਾ ਗਿਆ:

 

1. ਐੱਨਸੀਓਈ ਜਗਤਪੁਰ

2. ਐੱਸਟੀਸੀ ਅਗਰਤਲਾ

3. ਐੱਸਟੀਸੀ ਬੋਲਪੁਰ

4. ਐੱਸਟੀਸੀ ਬਰਧਵਾਨ

5. ਐੱਸਟੀਸੀ ਕਟਕ

6. ਐੱਸਟੀਸੀ ਧੇਨਕਨਾਲ

7. ਐੱਸਟੀਸੀ ਗਿੱਦੌਰ

8. ਐੱਸਟੀਸੀ ਹਜ਼ਾਰੀਬਾਗ

9. ਐੱਸਟੀਸੀ ਜਲਪਾਈਗੁਰੀ

10. ਐੱਸਟੀਸੀ ਕਿਸ਼ਨਗੰਜ

11. ਐੱਸਟੀਸੀ ਲੇਬੋਂਗ

12. ਐੱਸਟੀਸੀ ਪਟਨਾ

13. ਐੱਸਟੀਸੀ ਪੋਰਟ ਬਲੇਅਰ

14. ਐੱਸਟੀਸੀ ਰਾਂਚੀ

15. ਐੱਸਟੀਸੀ ਸੁੰਦਰਗੜ੍ਹ

 

*******

 

ਐੱਨਬੀ / ਓਏ



(Release ID: 1652812) Visitor Counter : 91