ਬਿਜਲੀ ਮੰਤਰਾਲਾ

ਰਾਏਗੜ੍ਹ-ਪੁਗਲੁਰ ਹਾਈ ਵੋਲਟੇਜ ਡਾਇਰੈਕਟ ਕਰੰਟ (ਐੱਚਵੀਡੀਸੀ) ਪੋਲ 1 ਦਾ ਕਮਰਸ਼ੀਅਲ ਸੰਚਾਲਨ ਸ਼ੁਰੂ

Posted On: 09 SEP 2020 1:06PM by PIB Chandigarh

ਪਾਵਰਗ੍ਰਿੱਡ ਨੇ ਰਾਇਗੜ੍ਹ ਪੁਗਲੁਰ ਐੱਚਵੀਡੀਸੀ ਟ੍ਰਾਂਸਮਿਸ਼ਨ ਸਿਸਟਮ ਦੇ ਪੋਲ-1 ਦਾ ਸੰਚਾਲਨ ਸ਼ੁਰੂ ਕੀਤਾਜਿਸ ਵਿੱਚ ਕਿ [1500 ਮੈਗਾ ਵਾਟ (ਐੱਮਡਬਲਿਊ)] +800 ਕਿਲੋਵੋਲਟ (ਕੇਵੀ), ਰਾਏਗੜ੍ਹ ਐੱਚਵੀਡੀਸੀ ਟਰਮੀਨਲ ਸਟੇਸ਼ਨ (ਛੱਤੀਸਗੜ੍ਹ) ਅਤੇ ਪੁਗਲੁਰ ਐੱਚਵੀਡੀਸੀ ਟਰਮੀਨਲ ਸਟੇਸ਼ਨ (ਤਮਿਲ ਨਾਡੂ) ਦੇ ਨਾਲ-ਨਾਲ ਰਾਏਗੜ੍ਹ ਤੋਂ ਪੁਗਲੁਰ ਤੱਕ 1765 ਕਿਲੋਮੀਟਰ ਲੰਬੀ ± 800 ਕੇਵੀ, ਐੱਚਵੀਡੀਸੀ ਲਾਈਨ  ਅਤੇ  ਤਮਿਲ ਨਾਡੂ ਵਿੱਚ ਐੱਚਵੀਏਸੀ ਦੀਆਂ 2 ਲਾਈਨਾਂ ਸ਼ਾਮਲ ਹਨ। ਬਿਜਲੀ ਮੰਤਰਾਲੇ ਦੇ ਤਹਿਤ ਮਹਾਰਤਨ ਉੱਦਮ, ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪਾਵਰਗ੍ਰਿੱਡ) ਦੇ ਬਿਆਨ ਅਨੁਸਾਰ ਇਹ ਪ੍ਰਣਾਲੀ ਪੱਛਮੀ ਖੇਤਰ ਤੋਂ ਦੱਖਣੀ ਖੇਤਰ ਤੱਕ 1500 ਮੈਗਾਵਾਟ ਦੇ ਬਿਜਲੀ ਪ੍ਰਵਾਹ ਦੀ ਸੁਵਿਧਾ ਪ੍ਰਦਾਨ ਕਰੇਗੀ, ਜਿਸ ਨਾਲ ਭਰੋਸੇਮੰਦ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਸੁਨਿਸ਼ਚਿਤ ਹੋਵੇਗੀ।

 

ਪਾਵਰ ਗ੍ਰਿੱਡ ਨੇ ਆਪਣੀ ਪੇਸ਼ੇਵਰ ਮੁਹਾਰਤ ਅਤੇ ਪ੍ਰੋਜੈਕਟ ਪ੍ਰਬੰਧਨ ਸਮਰੱਥਾਵਾਂ ਸਦਕਾ ਕੋਵਿਡ-19 ਮਹਾਮਾਰੀ ਦੌਰਾਨ ਆਈਆਂ ਬਹੁਤ ਸਾਰੀਆਂ ਚੁਣੌਤੀਆਂ ਅਤੇ ਲੌਕਡਾਊਨ ਪਾਬੰਦੀਆਂ ਦੇ ਬਾਵਜੂਦ ਇਸ ਵਿਸ਼ਾਲ ਪ੍ਰਣਾਲੀ ਨੂੰ ਮੁਕੰਮਲ ਕਰ ਲਿਆ ਹੈ।

 

ਇਹ 1500 ਮੈਗਾਵਾਟ ਦੀ ਸਮਰੱਥਾ ਵਾਲਾ ਪੋਲ 1, ਪੱਛਮੀ ਅਤੇ ਦੱਖਣੀ ਖੇਤਰ ਦਰਮਿਆਨ 6000 ਮੈਗਾਵਾਟ ਦੇ ਰਾਏਗੜ੍ਹ - ਪੁਗਲੁਰ ਐੱਚਵੀਡੀਸੀ ਪ੍ਰੋਜੈਕਟ ਦਾ ਪਹਿਲਾ ਪੜਾਅ ਹੈ, ਜਿਸ ਦੀ ਕਿਛੱਤੀਸਗੜ੍ਹ ਰਾਜ ਵਿੱਚ ਸੁਤੰਤਰ ਬਿਜਲੀ ਉਤਪਾਦਕਾਂ (ਆਈਪੀਪੀਸ) ਦੁਆਰਾ ਅਤੀ ਆਧੁਨਿਕ ਐੱਚਵੀਸੀ ਟੈਕਨੋਲੋਜੀ ਨਾਲ ਪੈਦਾ ਕੀਤੀ ਥੋਕ ਬਿਜਲੀ ਦੀ ਨਿਕਾਸੀ ਲਈ ਕਲਪਨਾ ਕੀਤੀ ਗਈ ਹੈ। ਇਸ ਪ੍ਰੋਜੈਕਟ ਦੇ ਬਾਕੀ ਹਿੱਸੇ ਦਾ ਲਾਗੂਕਰਨ ਆਖ਼ਰੀ ਪੜਾਅ ਵਿੱਚ ਹੈ ਅਤੇ ਵਿੱਤ ਵਰ੍ਹੇ 2020-21 ਦੌਰਾਨ ਪੜਾਅਬੱਧ ਤਰੀਕੇ ਨਾਲ ਏਕੀਕ੍ਰਿਤ ਕੀਤਾ ਜਾਏਗਾ।

 

ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪਾਵਰਗ੍ਰਿੱਡ), ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਹਿਤ ਇੱਕ 'ਮਹਾਰਤਨ' ਉੱਦਮ ਹੈ ਅਤੇ ਇਹ ਅਤੀ ਆਧੁਨਿਕ ਰੱਖ-ਰਖਾਅ ਤਕਨੀਕਾਂ, ਸਵੈਚਾਲਨ ਅਤੇ ਡਿਜੀਟਾਈਜ਼ੇਸ਼ਨ ਦੀ ਵਰਤੋਂ ਕਰਕੇ 99% ਤੋਂ ਉੱਪਰ ਦੀ ਔਸਤਨ ਸੰਚਾਰ ਪ੍ਰਣਾਲੀ ਉਪਲੱਬਧਤਾ ਬਣਾਈ ਰੱਖਦਾ  ਹੈ। 31 ਅਗਸਤ, 2020 ਤੱਕ, ਪਾਵਰਗ੍ਰਿੱਡ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੇ ਕੁੱਲ ਟ੍ਰਾਂਸਮਿਸ਼ਨ ਅਸਾਸੇ 164,511 ਸੀਕੇਐੱਮ ਟ੍ਰਾਂਸਮਿਸ਼ਨ ਲਾਈਨਾਂ, 249 ਸਬ-ਸਟੇਸ਼ਨ ਅਤੇ ਟ੍ਰਾਂਸਫਾਰਮੇਸ਼ਨ ਸਮਰੱਥਾ 414,774 ਐੱਮਵੀਏ ਤੋਂ ਵਧ ਰਹੀ।

 

**********

 

ਆਰਸੀਜੇ / ਐੱਮ


(Release ID: 1652680) Visitor Counter : 107