ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐਫਓ ਨੇ ਇੱਕ ਅਪ੍ਰੈਲ ਤੋਂ ਬਾਅਦ ਮਹਾਮਾਰੀ ਦੌਰਾਨ 94.41 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ
15,000 ਰੁਪਏ ਤੋਂ ਘੱਟ ਮਹੀਨਾਵਾਰ ਉਜ਼ਰਤ ਕਮਾਉਣ ਵਾਲੇ ਪੀਐਫ ਗ੍ਰਾਹਕਾਂ ਲਈ ਕੋਵਿਡ-19 ਪੇਸ਼ਗੀ ਦੇ 75% ਅਤੇ ਬਿਮਾਰੀ ਦੇ 79% ਦਾਅਵਿਆਂ ਦਾ ਨਿਪਟਾਰਾ ਕੀਤਾ
Posted On:
08 SEP 2020 3:39PM by PIB Chandigarh
ਕੋਵਿਡ -19 ਮਹਾਮਾਰੀ ਦੀਆਂ ਪਾਬੰਦੀਆਂ ਦੇ ਬਾਵਜੂਦ, ਈਪੀਐਫਓ 94.41 ਲੱਖ ਦਾਅਵਿਆਂ ਦਾ ਨਿਪਟਾਰਾ ਕਰਨ ਦੇ ਯੋਗ ਹੋਇਆ ਹੈ, ਜਿਸ ਨਾਲ ਅਪ੍ਰੈਲ-ਅਗਸਤ, 2020 ਦੀ ਅਵਧੀ ਦੌਰਾਨ ਆਪਣੇ ਮੈਂਬਰਾਂ ਨੂੰ ਤਕਰੀਬਨ 35,445 ਕਰੋੜ ਰੁਪਏ ਦੀ ਵੰਡ ਕੀਤੀ ਹੈ ।
ਇਸ ਅਵਧੀ ਦੌਰਾਨ, ਈਪੀਐਫਓ ਪਿਛਲੇ ਸਾਲ ਦੀ ਇਸੇ ਅਵਧੀ (ਅਪ੍ਰੈਲ-ਅਗਸਤ, 2019) ਦੇ ਮੁਕਾਬਲੇ ਲਗਭਗ 32% ਵਧੇਰੇ ਦਾਅਵਿਆਂ ਦਾ ਨਿਪਟਾਰਾ ਕਰ ਚੁੱਕਾ ਹੈ, ਜਦੋਂਕਿ ਵੰਡੀ ਗਈ ਰਕਮ ਵਿੱਚ ਲਗਭਗ 13% ਦਾ ਵਾਧਾ ਹੋਇਆ ਹੈ ।
ਸੰਕਟ ਦੇ ਇਸ ਸਮੇਂ ਆਪਣੇ ਮੈਂਬਰਾਂ ਨੂੰ ਨਗਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਦੇਣ ਲਈ, ਈਪੀਐਫਓ ਨੇ ਕੋਵਿਡ-19 ਪੇਸ਼ਗੀ ਅਤੇ ਬਿਮਾਰੀ ਨਾਲ ਜੁੜੇ ਦਾਅਵਿਆਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ । ਇਸ ਨੇ ਇਨ੍ਹਾਂ ਦੋਵਾਂ ਵਰਗਾਂ ਲਈ ਪੇਸ਼ਗੀ ਦੇ ਨਿਪਟਾਰੇ ਦੀ ਸਵੈਚਾਲਿਤ ਵਿਧੀ ਪ੍ਰਸਤੁਤ ਕੀਤੀ । ਨਿਪਟਾਰੇ ਦੇ ਆਟੋ ਮੋਡ ਨੇ ਦਾਅਵਿਆਂ ਦੇ ਨਿਪਟਾਰੇ ਦੇ ਚੱਕਰ ਨੂੰ ਇਨਾਂ ਦੋਵਾਂ ਵਰਗਾਂ ਦੇ ਜਿਆਦਾਤਰ ਦਾਅਵਿਆਂ ਨੂੰ 20 ਦਿਨਾਂ ਅੰਦਰ ਨਿਪਟਾਉਣ ਦੀ ਕਾਨੂਨੀ ਜ਼ਰੂਰਤ ਨੂੰ ਸਿਰਫ ਤਿੰਨ ਦਿਨਾਂ ਤੱਕ ਲੈ ਆਂਦਾ । ਧਿਆਨ ਦੇਣ ਯੋਗ ਗੱਲ ਤਾਂ ਇਹ ਹੈ ਕਿ ਅਪ੍ਰੈਲ-ਅਗਸਤ 2020 ਦੌਰਾਨ ਨਿਪਟਾਏ ਗਏ ਪੇਸ਼ਗੀ ਦੇ 55% ਦਾਅਵੇ ਹਾਲ ਹੀ ਵਿੱਚ ਪੇਸ਼ ਕੀਤੇ ਗਏ ਕੋਵਿਡ -19 ਪੇਸ਼ਗੀ ਨਾਲ ਸਬੰਧਤ ਸਨ ਜਦੋਂ ਕਿ ਲਗਭਗ 31% ਪੇਸ਼ਗੀ ਦੇ ਦਾਅਵੇ ਇਸੇ ਅਵਧੀ ਦੋਰਾਨ ਬਿਮਾਰੀ ਦੇ ਦਾਅਵਿਆਂ ਨਾਲ ਸਬੰਧਤ ਸਨ, ਜਿਨਾ ਨੂੰ ਨਿਪਟਾਇਆ ਗਿਆ ਸੀ ।
ਤਨਖਾਹ-ਅਨੁਸਾਰ ਵਿਸ਼ਲੇਸ਼ਣ ਇਸ ਗੱਲ ਤੇ ਚਾਨਣਾ ਪਾਉਂਦਾ ਹੈ ਕਿ ਕੋਵਿਡ -19 ਦੇ ਲਗਭਗ 75% ਪੇਸ਼ਗੀ ਅਤੇ ਬਿਮਾਰੀ ਨਾਲ ਸਬੰਧਤ ਲਗਭਗ 79% ਦਾਅਵਿਆਂ ਦਾ ਨਿਪਟਾਰਾ 15,000 ਰੁਪਏ ਤੋਂ ਘੱਟ ਤਨਖਾਹ ਸਲੈਬ ਨਾਲ ਤਾੱਲੁਕ ਰਖਣ ਵਾਲੇ ਪੀਐਫ ਗ੍ਰਾਹਕਾਂ ਲਈ ਕੀਤਾ ਗਿਆ ਸੀ । ਸਮੇਂ ਸਿਰ ਪੀਐਫ ਪੇਸ਼ਗੀ ਦੀ ਉਪਲਬਧਤਾ ਨੇ ਬਹੁਤ ਸਾਰੇ ਘੱਟ ਤਨਖਾਹ ਲੈਣ ਵਾਲਿਆਂ ਨੂੰ ਕਰਜ਼ੇ ਵਿੱਚ ਫਸਣ ਤੋਂ ਰੋਕਿਆ ਤੇ ਇਹਨਾਂ ਬੁਰੇ ਤੇ ਮਾੜੇ ਸਮਿਆਂ ਦੌਰਾਨ ਕਾਮਿਆਂ ਦੇ ਸਭ ਤੋਂ ਕਮਜ਼ੋਰ ਵਰਗ ਨੂੰ ਸਮਾਜਿਕ ਸੁਰੱਖਿਆ ਸਹਾਇਤਾ ਪ੍ਰਦਾਨ ਕੀਤੀ ।
ਈਪੀਐਫ ਸਕੀਮ ਦੇ ਅਧੀਨ ਅੰਸ਼ਕ ਵਾਪਸੀ ਦੇ ਦਾਅਵਿਆਂ ਜਾਂ ਪੇਸ਼ਗੀਆਂ ਵਿਚ ਦੁੱਗਣੇ ਤੋਂ ਵੀ ਜਿਆਦਾ ਵਾਧਾ ਹੋਇਆ ਹੈ, ਜੋ ਅਪ੍ਰੈਲ-ਅਗਸਤ 2019 ਦੇ ਮੁਕਾਬਲੇ ਅਪ੍ਰੈਲ-ਅਗਸਤ 2020 ਦੀ ਅਵਧੀ ਵਿਚ ਲਗਭਗ 212% ਦਾ ਵਾਧਾ ਦਰਸਾਉਂਦੀ ਹੈ ।
ਜਦ ਕਿ ਪੇਸ਼ਗੀ ਦੇ ਦਾਅਵਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਸੀ, ਅਪ੍ਰੈਲ-ਅਗਸਤ 2019 ਦੇ ਮੁਕਾਬਲੇ ਅਪ੍ਰੈਲ-ਅਗਸਤ 2020 ਦੀ ਅਵਧੀ ਦੇ ਅੰਤਮ ਪੀਐਫ ਸੇਟਲਮੈਂਟ ਦਾਅਵਿਆਂ ਦੀ ਗਿਣਤੀ ਵਿਚ ਲਗਭਗ 35% ਦੀ ਮਹੱਤਵਪੂਰਣ ਗਿਰਾਵਟ ਆਈ । ਅੰਤਮ ਪੀਐਫ ਸੇਟਲਮੈਂਟ ਦਾਅਵਾ ਮੈਂਬਰਾਂ ਨੂੰ ਆਪਣੀ ਨੌਕਰੀ ਛੱਡਣ, ਸੇਵਾ ਮੁੱਕਣ, ਬਰਖਾਸਤਗੀ ਜਾਂ ਸੇਵਾ ਮੁਕਤੀ ਦੇ ਸਮੇਂ ਆਪਣਾ ਪੀਐਫ ਬਕਾਇਆ ਕਢਵਾਉਣ ਦੀ ਇਜ਼ਾਜ਼ਤ ਦਿੰਦਾ ਹੈ ।
ਈਪੀਐਫਓ 3 ਦਿਨਾਂ ਦੇ ਅੰਦਰ ਪੇਸ਼ਗੀ ਦਾਅਵਿਆਂ ਦਾ ਨਿਪਟਾਰਾ ਕਰਨ ਦੇ ਨਾਲ ਨਾਲ, ਪੀਐਫ ਇਕੱਤਰਤਾ ਨੂੰ ਹੁਣ ਨਗਦ ਜਾਇਦਾਦ ਦੇ ਰੂਪ ਵਿੱਚ ਦੇਖਦਾ ਹੈ, ਜੋ ਸੰਕਟ ਦੋਰਾਨ ਲੋੜ ਨੂੰ ਸਮੇਂ ਸਿਰ ਪੂਰਾ ਕਰ ਸਕਦਾ ਹੈ । ਸਿੱਟੇ ਵਜੋਂ, ਮੈਂਬਰਾਂ ਨੇ ਅੰਤਮ ਵਾਪਸੀਆਂ ਦਾ ਬਦਲ ਨਾ ਅਪਣਾ ਕੇ ਜਾਂ ਆਪਣੇ ਖਾਤੇ ਬੰਦ ਨਾ ਕਰਕੇ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਈਪੀਐਫਊ ਤੇ ਬਹੁਤ ਭਰੋਸਾ ਵਿਖਾਇਆ ।
ਦਾਅਵਿਆਂ ਦੇ ਅੰਤਮ ਨਿਪਟਾਰੇ ਵਿੱਚ ਗਿਰਾਵਟ ਦੇ ਇਸ ਰੁਝਾਨ ਅਤੇ ਪੇਸ਼ਗੀ ਦਾਅਵਿਆਂ ਵਿੱਚ ਵਾਧੇ ਨੂੰ ਪ੍ਰਿੰਟ ਅਤੇ ਡਿਜੀਟਲ ਮੀਡੀਆ ਰਾਹੀਂ ਈਪੀਐਫਊ ਦੇ ਨਿਰੰਤਰ ਆਉਟਰੀਚ ਪ੍ਰੋਗਰਾਮਾਂ ਅਤੇ ਮਹਾਮਾਰੀ ਦੌਰਾਨ ਆਯੋਜਤ ਕੀਤੇ ਗਏ ਲਗਭਗ 4880 ਵੈਬਿਨਾਰਜ ਦੀ ਰੋਸ਼ਨੀ ਵਿੱਚ ਵੇਖਣ ਦੀ ਜ਼ਰੂਰਤ ਹੈ । ਇਸ ਨੂੰ ਸਵੈਚਾਲਿਤ ਦਾਅਵਿਆਂ ਦੇ ਨਿਪਟਾਰੇ, ਨੌਕਰੀਆਂ ਦੀ ਤਬਦੀਲੀ 'ਤੇ ਫੰਡਾਂ ਦੀ ਆਟੋ-ਟ੍ਰਾਂਸਫਰ, ਮਲਟੀ-ਲੋਕੇਸ਼ਨ ਕਲੇਮ ਸੈਟਲਮੈਂਟ ਦੀ ਸ਼ੁਰੂਆਤ, ਮੈਂਬਰਾਂ ਦੀ ਕੇਵਾਈਸੀ ਦੀ ਨਿਯਮਿਤ ਅਪਡੇਸ਼ਨ, ਉਮੰਗ ਐਪ ਰਾਹੀਂ ਦਾਅਵੇ ਦਾਖਲ ਕਰਨ ਦੀ ਸਹੂਲਤ ਅਤੇ ਮਜ਼ਬੂਤ ਸ਼ਿਕਾਇਤ ਨਿਵਾਰਣ ਵਿਧੀ ਰਾਹੀਂ ਸੇਵਾਵਾਂ ਵਿੱਚ ਸਰਬੋਤਮਤਾ ਨਾਲ ਜੋੜਿਆ ਗਿਆ ਹੈ । ਇਨ੍ਹਾਂ ਰੁੱਝਾਣ ਬਦਲਣ ਵਾਲੀਆਂ ਪਹਿਲਕਦਮੀਆਂ ਨਾਲ ਈਪੀਐਫਓ ਆਪਣੇ ਗ੍ਰਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਇਆ ਹੈ ਅਤੇ ਇਸ ਤਰ੍ਹਾਂ ਇਸ ਨਾਜ਼ੁਕ ਅਵਧੀ ਦੌਰਾਨ ਉਨ੍ਹਾਂ ਨਾਲ ਪੂਰੀ ਦ੍ਰਿੜਤਾ ਨਾਲ ਖੜਾ ਰਿਹਾ ਹੈ ।
ਮਹਾਮਾਰੀ ਦੇ ਸਮਾਜਿਕ-ਆਰਥਿਕ ਪ੍ਰਭਾਵ ਨੂੰ ਘਟਾਉਣ ਲਈ, ਈਪੀਐਫਓ ਸੇਵਾ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਸਰਬੋਤਮਤਾ ਹਾਸਲ ਕਰਨ ਲਈ ਨਿਰੰਤਰ ਨਵੀਨਤਾ ਅਤੇ ਸਮਰਪਣ ਭਾਵਨਾ ਰਾਹੀਂ ਆਪਣੇ 6 ਕਰੋੜ ਤੋਂ ਵੱਧ ਗ੍ਰਾਹਕਾਂ, 66 ਲੱਖ ਪੈਨਸ਼ਨਰਾਂ ਅਤੇ 12 ਲੱਖ ਮਾਲਕਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ ।
-----------------------------------------------
ਆਰਸੀਜੇ /ਆਈ ਏ
(Release ID: 1652533)
Visitor Counter : 201