ਰੇਲ ਮੰਤਰਾਲਾ

ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਉਦਯੋਗਕ ਨੇਤਾਵਾਂ ਨੂੰ ਪਰਿਵਰਤਨ ਦੀ ਯਾਤਰਾ ਵਿੱਚ ਭਾਰਤੀ ਰੇਲਵੇ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ

ਸ਼੍ਰੀ ਗੋਇਲ ਨੇ ਆਤਮਨਿਰਭਰ ਰੇਲਵੇ ਲਈ ਲਾਭਕਾਰੀ ਭਾਈਵਾਲੀ ਅਤੇ ਟੈਕਨੋਲੋਜੀ ਦੇ ਵਿਸ਼ੇ ’ਤੇ ਸੀਆਈਆਈ ਰੇਲ ਕਨੈਕਟਰ ਨੂੰ ਸੰਬੋਧਿਤ ਕੀਤਾ


ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵਿਨੋਦ ਕੁਮਾਰ ਯਾਦਵ ਨੇ ਸੈਸ਼ਨ ਦੌਰਾਨ ਭਾਰਤੀ ਰੇਲਵੇ ਦੇ ਪਰਿਵਰਤਨ ਦੇ ਰੋਡਮੈਪ ਦੀ ਰੂਪਰੇਖਾ ਤਿਆਰ ਕੀਤੀ

Posted On: 08 SEP 2020 5:07PM by PIB Chandigarh

ਭਾਰਤੀ ਉਦਯੋਗ ਸੰਘ (ਸੀਆਈਆਈ) ਨੇ ਰੇਲ ਕਨੈਕਟਰ ਦਾ ਦੂਜਾ ਸੰਸਕਰਣ ਅੱਜ ਯਾਨੀ 8 ਸਤੰਬਰ, 2020 ਨੂੰ ਵਰਚੁਅਲ ਪਲੈਟਫਾਰਮ ਤੇ ਆਯੋਜਿਤ ਕੀਤਾ ਹੈ। ਇਹ ਸੰਮੇਲਨ ਭਾਰਤੀ ਰੇਲਵੇ ਦੀਆਂ ਭਵਿੱਖੀ ਯੋਜਨਾਵਾਂ, ਸਵਦੇਸ਼ੀ ਨਿਰਮਾਣ ਅਤੇ ਭਾਰਤ ਵਿੱਚ ਰੇਲਵੇ ਉਦਯੋਗ ਲਈ ਬਿਜ਼ਨਸ ਕਰਨ ਵਿੱਚ ਅਸਾਨੀ ਤੇ ਕੇਂਦ੍ਰਿਤ ਹੈ ਅਤੇ ਜਨਤਕ ਆਵਾਜਾਈ ਸਾਂਝੇਦਾਰੀ, ਟੈਕਨੋਲੋਜੀ, ਸ਼ਹਿਰੀ ਆਵਾਜਾਈ, ਵਿਕਾਸ, ਲੋਕੋਮੋਟਿਵ ਆਧੁਨਿਕੀਕਰਨ, ਰੇਲ ਮਾਲ, ਸੰਚਾਰ ਟੈਕਨੋਲੋਜੀ ਅਤੇ ਰੇਲਵੇ ਪ੍ਰਣਾਲੀ ਦੀ ਸੁਰੱਖਿਆ, ਸਿਹਤ ਅਤੇ ਸਥਿਰਤਾ ਮਿਆਰਾਂ ਵਿੱਚ ਸਟੇਸ਼ਨ ਨੂੰ ਕਵਰ ਕਰਦੇ ਹੋਏ ਰੇਲ ਆਵਾਜਾਈ ਖੇਤਰ ਵਿੱਚ ਨਿਜੀ ਉਦਯੋਗ ਲਈ ਉੱਭਰਦੇ ਮੌਕਿਆਂ ਤੇ ਵਿਚਾਰ-ਚਰਚਾ ਕਰਦਾ ਹੈ। ਇਸ ਆਯੋਜਨ ਵਿੱਚ ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਵਿਨੋਦ ਕੁਮਾਰ ਯਾਦਵ, ਸੀਆਈਆਈ ਦੇ ਡਾਇਰੈਟਰ ਜਨਰਲ ਸ਼੍ਰੀ ਚੰਦਰਜੀਤ ਬੈਨਰਜੀ ਅਤੇ ਉਦਯੋਗ ਦੇ ਨੇਤਾਵਾਂ ਦੀ ਸ਼ਮੂਲੀਅਤ ਦੇਖੀ ਗਈ।

 

ਆਯੋਜਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ, ‘‘ਭਾਰਤੀ ਰੇਲਵੇ ਨੂੰ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦੇਸ਼ ਦੇ ਵਿਕਾਸ ਇੰਜਣ ਦੇ ਰੂਪ ਵਿੱਚ ਸੰਦਰਭਿਤ ਕੀਤਾ ਜਾਂਦਾ ਹੈ। ਉਨ੍ਹਾਂ ਦੀ ਦ੍ਰਿਸ਼ਟੀ ਭਾਰਤੀ ਰੇਲਵੇ ਨੂੰ ਇੱਕ ਮਜ਼ਬੂਤ ਇਕਾਈ ਬਣਾਉਣ ਦੀ ਹੈ ਜੋ ਰੇਲਵੇ ਨਾਲ ਜੁੜੀ ਰੁਮਾਨੀਅਤ (romanticism) ਨੂੰ ਬਣਾਈ ਰੱਖਦੇ ਹੋਏ ਆਧੁਨਿਕ ਤਕਨੀਕ ਅਤੇ ਚੰਗੇ ਸੇਵਾ ਅਨੁਭਵ ਨਾਲ ਗਾਹਕਾਂ ਦੀ ਸੇਵਾ ਕਰਦੀ ਹੈ। ਰੇਲਵੇ ਦਾ ਪਰਿਵਰਤਨ ਹੋਇਆ ਹੈ। ਕੋਵਿਡ ਦੌਰਾਨ ਭਾਰਤੀ ਰੇਲਵੇ ਨੇ ਰੁਕਾਵਟਾਂ ਨੂੰ ਦੂਰ ਕਰਨ, ਸਾਂਭ-ਸੰਭਾਲ਼, ਮਜ਼ਦੂਰ ਟ੍ਰੇਨਾਂ ਨੂੰ ਚਲਾਉਣ, ਮਾਲ ਢੁਆਈ ਦੀ ਹਿੱਸੇਦਾਰੀ ਵਾਪਸ ਲਿਆਉਣ, ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ, ਨੀਤੀ ਵਿੱਚ ਤਬਦੀਲੀ ਕਰਨ, ਨਿਜੀ ਖੇਤਰ ਨਾਲ ਜੁੜਨ, ਟੈਕਨੋਲੋਜੀ ਪ੍ਰਦਾਤਿਆਂ ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੇ ਮੌਕੇ ਦਾ ਉਪਯੋਗ ਕੀਤਾ।’’

 

ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤੀ ਰੇਲਵੇ ਨੈੱਟ ਜ਼ੀਰੋ ਕਾਰਬਨ ਅਮਿਟਰ ਬਣਨ ਵੱਲ ਵਧ ਰਹੀ ਹੈ,। ਉਨ੍ਹਾਂ ਨੇ ਉਦਯੋਗ ਜਗਤ ਦੇ ਨੇਤਾਵਾਂ ਨੂੰ ਤਾਕੀਦ ਕੀਤੀ ਕਿ ਉਹ ਭਾਰਤੀ ਰੇਲਵੇ ਨਾਲ ਸਹਿਯੋਗ ਕਰਨ ਅਤੇ ਲੌਜਿਸਟਿਕਸ ਖੇਤਰ ਵਿੱਚ ਲਾਗਤ ਪ੍ਰਭਾਰੀ ਸਮਾਧਾਨ ਪ੍ਰਦਾਨ ਕਰਨ ਅਤੇ ਲੌਜਿਸਟਿਕ ਲਾਗਤ ਨੂੰ ਘੱਟ ਕਰਨ। ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਆਤਮਨਿਰਭਰ ਰੇਲਵੇ, ਰੇਲਵੇ ਅਤੇ ਉਦਯੋਗ ਦੋਹਾਂ ਦੀ ਭਾਗੀਦਾਰੀ ਤੇ ਨਿਰਭਰ ਕਰਦਾ ਹੈ।

 

ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵਿਨੋਦ ਕੁਮਾਰ ਯਾਦਵ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਰੇਲਵੇ ਦੁਆਰਾ ਆਧੁਨਿਕੀਕਰਨ, ਆਤਮਨਿਰਭਰ ਅਤੇ ਹਰੀ ਰੇਲਵੇ ਦੀ ਦਿਸ਼ਾ ਵਿੱਚ ਉਠਾਏ ਗਏ ਵਿਭਿੰਨ ਕਦਮਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਭਾਰਤੀ ਰੇਲਵੇ ਪਰਿਵਰਤਨ ਦੀ ਯੋਜਨਾ ਦੀ ਰੂਪਰੇਖਾ ਪੇਸ਼ ਕੀਤੀ ਅਤੇ ਕਿਹਾ ਕਿ ਭਾਰਤੀ ਰੇਲਵੇ ਉਦਯੋਗ ਨਾਲ ਸਹਿਯੋਗ ਅਤੇ ਸਾਂਝੇਦਾਰੀ ਲਈ ਖੁੱਲ੍ਹੀ ਹੈ।

 

ਸੰਮੇਲਨ ਦੌਰਾਨ ਵਿਭਿੰਨ ਉਦਯੋਗ ਦੇ ਨੇਤਾਵਾਂ ਨੇ ਲੌਕਡਾਊਨ ਦੌਰਾਨ ਰੇਲਵੇ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਅਤੇ ਨਾਲ ਹੀ ਰੇਲਵੇ ਵਿੱਚ ਕੀਤੇ ਗਏ ਪਰਿਵਰਤਨ ਦੀ ਸ਼ਲਾਘਾ ਕੀਤੀ।

 

*****

 

ਡੀਜੇਐੱਨ / ਐੱਮਕੇਵੀ


(Release ID: 1652507) Visitor Counter : 157