ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 9 ਰਾਜਾਂ ਵਿੱਚ 22 ਬਾਂਸ ਸਮੂਹਾਂ ਦੀ ਸ਼ੁਰੂਆਤ ਕੀਤੀ; ਰਾਸ਼ਟਰੀ ਬਾਂਸ ਮਿਸ਼ਨ ਲਈ ਲੋਗੋ ਵੀ ਜਾਰੀ ਕੀਤਾ ਗਿਆ

ਭਾਰਤ ਬਾਂਸ ਦੇ ਉਤਪਾਦਾਂ ਦੀ ਬਰਾਮਦ ਵੱਲ ਵਧ ਰਿਹਾ ਹੈ, ਰਾਸ਼ਟਰੀ ਬਾਂਸ ਮਿਸ਼ਨ ਰਾਹੀਂ ਸਥਾਨਕ ਕਾਰੀਗਰਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਸਥਾਨਕ ਉਦਯੋਗਾਂ ਦੀ ਪ੍ਰਗਤੀ ਲਈ ਪ੍ਰਧਾਨ ਮੰਤਰੀ ਦੇ ਟੀਚੇ ਨੂੰ ਸਾਕਾਰ ਕਰੇਗਾ - ਸ਼੍ਰੀ ਤੋਮਰ

Posted On: 08 SEP 2020 4:15PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ 9 ਰਾਜਾਂ (ਗੁਜਰਾਤ, ਮੱਧ ਪ੍ਰਦੇਸ਼,, ਮਹਾਰਾਸ਼ਟਰ, ਉਡੀਸ਼ਾ, ਅਸਾਮ, ਨਾਗਾਲੈਂਡ, ਤ੍ਰਿਪੁਰਾ, ਉਤਰਾਖੰਡ ਅਤੇ ਕਰਨਾਟਕ) ਵਿਚ ਵਰਚੁਅਲ ਮੋਡ ਰਾਹੀਂ 22 ਬਾਂਸ ਸਮੂਹਾਂ ਦਾ ਉਦਘਾਟਨ ਕੀਤਾ। ਰਾਸ਼ਟਰੀ ਬਾਂਸ ਮਿਸ਼ਨ ਲਈ ਇੱਕ ਲੋਗੋ ਵੀ ਜਾਰੀ ਕੀਤਾ ਗਿਆ। ਰਾਸ਼ਟਰੀ ਬਾਂਸ ਮਿਸ਼ਨ ਦੀ ਸਫਲਤਾ ਦੀ ਸ਼ਲਾਘਾ ਕਰਦਿਆਂ ਸ੍ਰੀ ਤੋਮਰ ਨੇ ਕਿਹਾ ਕਿ ਦੇਸ਼ ਹੁਣ ਬਾਂਸ ਉਤਪਾਦਾਂ ਦੀ ਬਰਾਮਦ ਨੂੰ ਵਧਾਉਣ ਦੀ ਤਿਆਰੀ ਕਰ ਰਿਹਾ ਹੈ।

 

ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਸਥਾਨਕ ਉਦਯੋਗਾਂ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਪ੍ਰਗਤੀ ਕੀਤੀ ਜਾਵੇ ਤਾਂ ਜੋ ਸਥਾਨਕ ਕਾਰੀਗਰਾਂ ਨੂੰ ਰੋਜ਼ੀ-ਰੋਟੀ ਦਾ ਸਰੋਤ ਹਾਸਲ ਹੋ ਸਕੇ। ਬਾਂਸ ਸੈਕਟਰ ਵਿਚ ਸਰਕਾਰ ਦਾ ਟੀਚਾ ਬਾਂਸ ਮਿਸ਼ਨ ਦੇ ਸਾਰੇ ਹਿੱਸੇਦਾਰਾਂ ਦੇ ਠੋਸ ਯਤਨਾਂ ਨਾਲ ਪ੍ਰਾਪਤ ਕੀਤਾ ਜਾ ਰਿਹਾ ਹੈ। ਬਾਂਸ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ, ਰੁੱਖਾਂ ਦੀ ਸ਼੍ਰੇਣੀ ਲਈ ਬਾਂਸ ਨੂੰ ਹਟਾਉਣ ਲਈ ਸਾਲ 2017 ਵਿਚ ਇੰਡੀਅਨ ਫੋਰੈਸਟ ਐਕਟ 1927 ਵਿਚ ਸੋਧ ਕੀਤੀ ਗਈ ਸੀ, ਨਤੀਜੇ ਵਜੋਂ ਹੁਣ ਕੋਈ ਵੀ ਬਾਂਸ ਅਤੇ ਇਸ ਦੇ ਉਤਪਾਦਾਂ ਦੀ ਕਾਸ਼ਤ ਅਤੇ ਵਪਾਰ ਕਰ ਸਕਦਾ ਹੈ। ਦੇਸ਼ ਵਿੱਚ ਬਾਂਸ ਉਦਯੋਗ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਦਰਾਮਦ ਨੀਤੀ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਸ੍ਰੀ ਤੋਮਰ ਨੇ ਕਿਹਾ ਕਿ ਬਾਂਸ ਦੀ ਵਰਤੋਂ ਭਾਰਤ ਵਿੱਚ ਇੱਕ ਪੁਰਾਣੀ ਪਰੰਪਰਾ ਰਹੀ ਹੈ ਅਤੇ ਹੁਣ ਇਸਨੂੰ ਆਧੁਨਿਕ ਟੈਕਨਾਲੌਜੀ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਬਾਂਸ ਉਦਯੋਗ ਲਈ ਨੌਜਵਾਨਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ।

 

ਮੰਤਰੀ ਨੇ ਰਾਜਾਂ ਨੂੰ ਮਿਸ਼ਨ ਦੇ ਉਦੇਸ਼ਾਂ ਨੂੰ ਅੱਗੇ ਤੋਰਨ ਲਈ ਕਿਹਾ ਜੋ ਆਤਮਨਿਰਭਰ ਕ੍ਰਿਸ਼ੀ ਦੁਆਰਾ ਆਤਮਨਿਰਭਰ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ਲਈ ਯੋਗਦਾਨ ਪਾਉਣਗੇ। ਮਿਸ਼ਨ ਦੁਆਰਾ ਸਥਾਨਕ ਕਾਰੀਗਰਾਂ ਨੂੰ ਸਥਾਨਕ ਤੌਰ 'ਤੇ ਉਗਾਈਆਂ ਜਾਣ ਵਾਲੀਆਂ ਬਾਂਸ ਦੀਆਂ ਕਿਸਮਾਂ ਲਈ ਮਿਸ਼ਨ ਵੱਲੋਂ ਦੁਆਰਾ ਦਿੱਤੀ ਜਾ ਰਹੀ ਸਹਾਇਤਾ ਲੋਕਲ ਲਈ ਵੋਕਲ ਦੇ ਟੀਚੇ ਨੂੰ ਵੀ ਸਾਕਾਰ ਕਰੇਗੀ। ਇਹ ਕਿਸਾਨਾਂ ਦੀ ਆਮਦਨੀ ਵਧਾਉਣ ਅਤੇ ਉਸੇ ਨਾਲ ਕੁਝ ਕੱਚੇ ਮਾਲ ਦੀ ਦਰਾਮਦ 'ਤੇ ਨਿਰਭਰਤਾ ਘਟਾਉਣ ਵਿਚ ਸਹਾਇਤਾ ਕਰੇਗਾ। ਭਾਰਤ ਵਿਚ ਬਾਂਸ ਦੀ ਦੌਲਤ ਅਤੇ ਵੱਧ ਰਹੇ ਉਦਯੋਗ ਦੇ ਨਾਲ, ਭਾਰਤ ਨੂੰ ਇੰਜੀਨੀਅਰਡ ਅਤੇ ਹੈਂਡਕ੍ਰਾਫਟਡ, ਦੋਵਾਂ ਉਤਪਾਦਾਂ ਲਈ ਗਲੋਬਲ ਬਾਜ਼ਾਰਾਂ ਵਿਚ ਆਪਣੇ ਆਪ ਨੂੰ ਸਥਾਪਤ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ।

 

ਪੁਨਰਗਠਿਤ ਰਾਸ਼ਟਰੀ ਬਾਂਸ ਮਿਸ਼ਨ ਨੂੰ ਸੈਕਟਰ ਦੀ ਮੁਕੰਮਲ ਵੈਲਯੂ ਚੇਨ ਦੇ ਸੰਪੂਰਨ ਵਿਕਾਸ ਲਈ 2018-19 ਵਿੱਚ ਸ਼ੁਰੂ ਕੀਤਾ ਗਿਆ ਸੀ। ਮਿਸ਼ਨ ਨੂੰ ਇੱਕ ਹੱਬ ਅਤੇ ਸਪੋਕ ਮਾਡਲ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸਦਾ ਮੁੱਖ ਟੀਚਾ ਕਿਸਾਨਾਂ ਨੂੰ ਬਾਜ਼ਾਰਾਂ ਨਾਲ ਜੋੜਨਾ ਹੈ ਤਾਂ ਜੋ ਕਿਸਾਨ ਉਤਪਾਦਕਾਂ ਨੂੰ ਉਗਾਏ ਜਾ ਰਹੇ ਬਾਂਸਾਂ ਲਈ ਤਿਆਰ ਬਾਜ਼ਾਰ ਮਿਲ ਸਕੇ ਅਤੇ ਘਰੇਲੂ ਉਦਯੋਗ ਨੂੰ ਉਪਯੋਗੀ ਕੱਚੇ ਮਾਲ ਦੀ ਸਪਲਾਈ ਵਿੱਚ ਵਾਧਾ ਹੋਵੇ। ਮਿਸ਼ਨ ਨੂੰ 2017 ਵਿਚ ਭਾਰਤੀ ਜੰਗਲਾਤ ਐਕਟ ਦੀ ਇਤਿਹਾਸਕ ਸੋਧ ਦੇ ਕੁਦਰਤੀ ਤੌਰ 'ਤੇ ਅਰੰਭ ਕੀਤਾ ਗਿਆ ਸੀ, ਰੁੱਖਾਂ ਦੀ ਪਰਿਭਾਸ਼ਾ ਤੋਂ ਬਾਂਸ ਨੂੰ ਹਟਾਉਂਦੇ ਹੋਏ, ਇਸ ਲਈ ਜੰਗਲਾਂ ਦੇ ਬਾਹਰ ਉਗ ਰਹੇ ਬਾਂਸ ਨੂੰ ਹੁਣ ਕੱਟਣ ਅਤੇ ਟ੍ਰਾਂਜਿਟ ਮੰਜੂਰੀ ਦੀ ਜ਼ਰੂਰਤ ਨਹੀਂ ਹੁੰਦੀ I

 

ਬਾਂਸ ਵਾਤਾਵਰਣ ਪ੍ਰਣਾਲੀ ਨੂੰ ਤਾਕਤ ਦਿੱਤੀ ਗਈ ਹੈ ਅਤੇ ਉੱਤਰ ਪੂਰਬ ਦੇ ਸਾਰੇ 8 ਰਾਜਾਂ ਸਮੇਤ 23 ਰਾਜਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਦਯੋਗ ਦੀਆਂ ਲੋੜੀਂਦੀਆਂ 10 ਮਹੱਤਵਪੂਰਣ ਕਿਸਮਾਂ ਦੀ ਪਛਾਣ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਪੌਦੇ ਲਗਾਉਣ ਲਈ ਮਿਆਰੀ ਪਲਾਂਟਿੰਗ ਸਮੱਗਰੀ ਉਪਲਬਧ ਕਰਵਾਈ ਜਾ ਰਹੀ ਹੈ। ਅਸਾਮ ਨੇ ਬੂਟੇ ਲਗਾਉਣ ਲਈ ਪਹਿਲਾਂ ਹੀ ਐਫ.ਪੀ.ਓ'ਜ ਦੀਆਂ ਸੇਵਾਵਾਂ ਲੈ ਲਈਆਂ ਹਨ। ਡੀਏਸੀਐਫਡਬਲਯੂ ਦੀ ਹਾਲ ਹੀ ਵਿੱਚ ਮਨਜ਼ੂਰਸ਼ੁਦਾ ਸਕੀਮ ਅਧੀਨ 5 ਸਾਲਾਂ ਵਿੱਚ 10,000 ਐਫਪੀਓ ਬਣਾਏ ਜਾਣਗੇ। ਪਲਾਂਟੇਸ਼ਨਾਂ ਨੇੜੇ ਸੀ.ਐਫ.ਸੀ' ਸਥਾਪਤ ਕੀਤੇ ਜਾ ਰਹੇ ਹਨ ਜੋ ਪੂਰੇ ਬਾਂਸ ਦੀ ਆਵਾਜਾਈ ਦੀ ਲਾਗਤ ਨੂੰ ਘਟਾਉਣ, ਸਥਾਨਕ ਉੱਦਮਤਾ ਨੂੰ ਵਧਾਉਣ ਅਤੇ ਕੂੜੇ ਕਰਕਟ ਪਹੁੰਚ ਨੂੰ ਸਿਫ਼ਰ ਤੱਕ ਲਿਆਉਣ ਦੇ ਯੋਗ ਬਣਾਏਗੀ।

 

ਇਹ ਨਰਸਰੀਆਂ ਅਤੇ ਪੌਦੇ ਲਗਾਉਣ ਅਤੇ / ਜਾਂ ਉਤਪਾਦਾਂ ਦੇ ਵਿਕਾਸ, ਜਿਵੇਂ ਕਿ ਫਰਨੀਚਰ, ਅਗਰਬੱਤੀ, ਵੇਨੇਟੀਅਨ ਬਲਾਇੰਡਸ, ਚੋਪਸਟਿਕਸ, ਟੁੱਥਬ੍ਰਸ਼, ਜੀਵਨਸ਼ੈਲੀ ਉਤਪਾਦਾਂ, ਗਹਿਣਿਆਂ, ਬੋਤਲਾਂ, ਯੋਗਾ ਮੈਟ, ਚਾਰਕੋਲ, ਆਦਿ ਦੇ ਉਦਯੋਗਿਕ ਉਤਪਾਦਾਂ ਦੇ ਨਾਲ, ਰਾਸ਼ਟਰੀ ਬਾਂਸ ਮਿਸ਼ਨ ਵਿਚ ਵੀ ਸ਼ਾਮਲ ਹੋਣਗੇ। ਉੱਦਮੀਆਂ ਅਤੇ ਪ੍ਰੀਮੀਅਰ ਇੰਸਟੀਚਿਉਟਸ ਨਾਲ ਮਿਲ ਕੇ ਸਮਕਾਲੀ ਬਾਜ਼ਾਰਾਂ ਦੀ ਜ਼ਰੂਰਤ ਅਨੁਸਾਰ ਰਵਾਇਤੀ ਬਾਂਸ ਕਾਰੀਗਰਾਂ ਦੇ ਹੁਨਰਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਸਾਡੀ ਸਭਿਆਚਾਰਕ ਵਿਰਾਸਤ ਨੂੰ ਜਾਰੀ ਰੱਖਿਆ ਜਾ ਸਕੇ।  ਰਾਸ਼ਟਰੀ ਹੁਨਰ ਵਿਕਾਸ ਏਜੰਸੀ ਦੇ ਅਧੀਨ ਸਥਾਪਤ ਸੈਕਟਰ ਸਕਿੱਲ ਕੌਂਸਲਾਂ ਰਵਾਇਤੀ ਕਾਰੀਗਰਾਂ ਨੂੰ ਹੁਨਰ ਦੀ ਸਿਖਲਾਈ ਦੇਣਗੀਆਂ ਅਤੇ ਪਹਿਲਾਂ ਦੀ ਸਿਖਲਾਈ ਨੂੰ ਮਾਨਤਾ ਵੀ ਪ੍ਰਦਾਨ ਕਰੇਗੀ। ਇਹ ਨੌਜਵਾਨਾਂ ਨੂੰ ਵੀ ਆਪਣੀਆਂ ਪਰਿਵਾਰਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਤ ਕਰਨਗੀਆਂ।

ਲੋਗੋ ਪ੍ਰਤੀਯੋਗਤਾ ਜੇਤੂ, ਤੇਲੰਗਾਨਾ ਦੇ ਸ਼੍ਰੀ ਸਾਈਂ ਰਾਮ ਗੌਡੀ ਐਡੀਗੀ ਨੂੰ ਦੇਸ਼ ਭਰ ਦੇ ਮਾਈਗੋਵ ਪਲੇਟਫਾਰਮ 'ਤੇ ਪ੍ਰਾਪਤ ਹੋਈਆਂ 2033 ਐਂਟਰੀਆਂ ਵਿਚੋਂ ਚੁਣਿਆ ਗਿਆ ਸੀ। ਲੋਗੋ ਵਿੱਚ ਇੱਕ ਬਾਂਸ ਦੀ ਕਲਮ ਦਾ ਚਿੱਤਰ ਇੱਕ ਚੱਕਰ ਵਿੱਚ ਅੱਧੇ ਸਨਅਤੀ ਪਹੀਏ ਅਤੇ ਦੂਜੇ ਅੱਧੇ ਵਿੱਚ ਕਿਸਾਨਾਂ ਦੇ ਬਣੇ ਇੱਕ ਚਿੱਤਰ ਨਾਲ ਚੱਕਰ ਦੇ ਕੇਂਦਰ ਵਿੱਚ ਬਣਾਇਆ ਗਿਆ ਹੈ, ਜੋ ਐਨ ਬੀ ਐਮ ਦੇ ਉਦੇਸ਼ਾਂ ਨੂੰ ਢੁਕਵੇਂ ਰੂਪ ਵਿੱਚ ਦਰਸਾਉਂਦਾ ਹੈ। ਲੋਗੋ ਦਾ ਹਰਾ ਅਤੇ ਪੀਲਾ ਰੰਗ ਬਾਂਸ ਨੂੰ ਹਰੇ ਸੋਨੇ ਵਜੋਂ ਦਰਸਾਉਂਦਾ ਹੈ। . .

 

 

-------------------------------------------------------

ਏਪੀਐਸ / ਐਸਜੀ



(Release ID: 1652482) Visitor Counter : 240