ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 09 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਨਾਲ ‘ਸਵਨਿਧੀ ਸੰਵਾਦ’ ਕਰਨਗੇ

Posted On: 08 SEP 2020 2:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 9 ਸਤੰਬਰ, 2020 ਨੂੰ ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਨਾਲ ਸਵਨਿਧੀ ਸੰਵਾਦਕਰਨਗੇ।

 

ਭਾਰਤ ਸਰਕਾਰ ਨੇ ਕੋਵਿਡ19 ਤੋਂ ਪ੍ਰਭਾਵਿਤ ਹੋਏ ਗ਼ਰੀਬ ਸਟ੍ਰੀਟ ਵੈਂਡਰਾਂ ਦੀ ਮਦਦ ਲਈ 1 ਜੂਨ, 2020 ਨੂੰ ਪ੍ਰਧਾਨ ਮੰਤਰੀ ਸਵਨਿਧੀਯੋਜਨਾ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਉਹ ਆਪੋਆਪਣੀ ਉਪਜੀਵਕਾ ਨਾਲ ਸਬੰਧਤ ਗਤੀਵਿਧੀਆਂ ਦੋਬਾਰਾ ਸ਼ੁਰੂ ਕਰ ਸਕਣ।

 

ਮੱਧ ਪ੍ਰਦੇਸ਼ ਵਿੱਚ 4.5 ਲੱਖ ਸਟ੍ਰੀਟ ਵੈਂਡਰ ਰਜਿਸਟਰਡ ਹੋਏ ਸਨ, 4 ਲੱਖ ਤੋਂ ਵੱਧ ਸਟ੍ਰੀਟ ਵੈਂਡਰਾਂ ਨੂੰ ਸ਼ਨਾਖ਼ਤ ਤੇ ਵਿਕ੍ਰੇਤਾ ਪ੍ਰਮਾਣਪੱਤਰ ਦੇ ਦਿੱਤਾ ਗਿਆ ਹੈ। 2.45 ਲੱਖ ਯੋਗ ਲਾਭਾਰਥੀਆਂ ਦੀਆਂ ਅਰਜ਼ੀਆਂ ਪੋਰਟਲ ਜ਼ਰੀਏ ਬੈਂਕਾਂ ਸਾਹਮਣੇ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 1.4 ਲੱਖ ਸਟ੍ਰੀਟ ਵੈਂਡਰਾਂ ਨੂੰ ਲਗਭਗ 140 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਜਾ ਚੁੱਕੀ ਹੈ। ਪ੍ਰਾਪਤ ਕੀਤੀਆਂ ਕੁੱਲ ਅਰਜ਼ੀਆਂ ਦੀ ਗਿਣਤੀ ਦੇ ਮਾਮਲੇ ਚ ਮੱਧ ਪ੍ਰਦੇਸ਼ ਰਾਜ ਪਹਿਲੇ ਨੰਬਰ ਉੱਤੇ ਹੈ ਕਿਉਂਕਿ 47% ਅਰਜ਼ੀਆਂ ਸਿਰਫ਼ ਇਸੇ ਰਾਜ ਚੋਂ ਆਈਆਂ ਹਨ।

 

ਰਾਜ ਵਿੱਚ ਇਸ ਯੋਜਨਾ ਦੇ ਲਾਭਾਰਥੀਆਂ ਲਈ ਜਨਤਕ ਸਥਾਨਾਂ ਉੱਤੇ ਇਸ ਪ੍ਰੋਗਰਾਮ ਨੂੰ ਦੇਖਣ ਲਈ 378 ਮਿਊਂਸਪਲ ਇਕਾਈਆਂ ਵਿੱਚ ਐੱਲਈਡ ਸਕ੍ਰੀਨਾਂ ਦੇ ਇੰਤਜ਼ਾਮ ਕੀਤੇ ਗਏ ਹਨ।

 

ਇਹ ਪ੍ਰੋਗਰਾਮ ਵੈੱਬਕਾਸਟ ਜ਼ਰੀਏ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਲਈ MyGov ਦੇ ਲਿੰਕ https://pmevents.ncog.gov.in/  ਉੱਤੇ ਅਗਾਊਂਰਜਿਸਟਰੇਸ਼ਨ ਕੀਤੀ ਜਾ ਰਹੀ ਹੈ।

 

ਮੱਧ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਇਸ ਪ੍ਰੋਗਰਾਮ ਵਿੱਚ ਭਾਗ ਲੈਣਗੇ।

 

ਪ੍ਰਧਾਨ ਮੰਤਰੀ ਰਾਜ ਦੇ 3 ਲਾਭਾਰਥੀਆਂ ਨਾਲ ਉਨ੍ਹਾਂ ਦੇ ਕਾਰਜ ਸਥਲ (ਵਿਕਰੀਸਥਾਨਾਂ-Vending Location) ‘ਤੇ ਹੀ ਵਰਚੁਅਲੀ ਸੰਵਾਦ ਕਰਨਗੇ।

 

*****

 

ਏਐੱਮ/ਏਪੀ/ਐੱਸਐੱਚ


(Release ID: 1652366) Visitor Counter : 297