ਰੇਲ ਮੰਤਰਾਲਾ

ਰੇਲਵੇ ਨੇ ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ ਇਸ ਸਾਲ ਮਾਲ ਢੁਆਈ ਵਿੱਚ 10 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ

ਭਾਰਤੀ ਰੇਲਵੇ ਨੇ ਇਸ ਸਾਲ ਮਿਸ਼ਨ ਮੋਡ ’ਤੇ ਕੰਮ ਕਰਦੇ ਹੋਏ ਪਿਛਲੇ ਸਾਲ ਦੀ ਬਰਾਬਰ ਮਿਆਦ ਵਿੱਚ ਹੋਈ ਕਮਾਈ ਅਤੇ ਮਾਲ ਢੁਆਈ ਦੇ ਅੰਕੜੇ ਨੂੰ ਵੱਡੇ ਫ਼ਰਕ ਨਾਲ ਪਾਰ ਕਰ ਲਿਆ


ਸਤੰਬਰ 2020 ਵਿੱਚ 6 ਸਤੰਬਰ 2020 ਤੱਕ ਦੀ ਮਾਲ ਢੁਆਈ ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਦੇ ਤੁਲਨਾ ਵਿੱਚ ਧਨ ਅਤੇ ਮਾਲ ਦੇ ਸੰਦਰਭ ਵਿੱਚ ਜ਼ਿਆਦਾ ਹੋਈ


ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ ਇਸ ਸਾਲ ਮਾਲ ਢੁਆਈ ਵਿੱਚ 10 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਜਦੋਂ ਕਿ ਮਾਲ ਢੁਆਈ ਨਾਲ ਹੋਇਆ ਕਮਾਈ ਵੀ ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ 129.68 ਕਰੋੜ ਰੁਪਏ ਵੱਧ ਹੋਈ


ਭਾਰਤੀ ਰੇਲਵੇ ਵਿੱਚ ਸਤੰਬਰ 2020 ਵਿੱਚ 6 ਸਤੰਬਰ ਤੱਕ 19.19 ਮਿਲੀਅਨ ਟਨ ਮਾਲ ਢੁਆਈ ਹੋਈ ਜੋ ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ 10.41 ਪ੍ਰਤੀਸ਼ਤ (1.81 ਮਿਲੀਅਨ ਟਨ) ਵੱਧ ਹੈ


ਰੇਲਵੇ ਤੋਂ ਮਾਲ ਢੁਆਈ ਨੂੰ ਬਹੁਤ ਹੀ ਆਕਰਸ਼ਕ ਬਣਾਉਣ ਦੇ ਲਈ ਭਾਰਤੀ ਰੇਲਵੇ ਵਿੱਚ ਰਿਆਇਤਾਂ / ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ

Posted On: 07 SEP 2020 3:04PM by PIB Chandigarh

ਭਾਰਤੀ ਰੇਲਵੇ ਨੇ ਮਿਸ਼ਨ ਦੇ ਤੌਰ ਤੇ ਕੰਮ ਕਰਦੇ ਹੋਏ ਸਤੰਬਰ 2020 ਮਹੀਨੇ ਵਿੱਚ 6 ਸਤੰਬਰ ਤੱਕ ਪਿਛਲੇ ਸਾਲ ਦੀ ਬਰਾਬਰ ਮਿਆਦ ਵਿੱਚ ਹੋਈ ਮਾਲ ਢੁਆਈ ਅਤੇ ਕੰਮ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ

 

ਸਤੰਬਰ 2020 ਦੇ ਮਹੀਨੇ ਵਿੱਚ 6 ਸਤੰਬਰ ਤੱਕ ਭਾਰਤੀ ਰੇਲਵੇ ਦੁਆਰਾ ਮਾਲ ਢੁਆਈ 19.19 ਮਿਲੀਅਨ ਟਨ ਹੋਈ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਹੋਈ ਮਾਲ ਢੁਆਈ (17.38 ਮਿਲੀਅਨ ਟਨ) ਦੀ ਤੁਲਨਾ ਵਿੱਚ 10.41 ਪ੍ਰਤੀਸ਼ਤ (1.81 ਮਿਲੀਅਨ ਟਨ) ਵੱਧ ਹੈ ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ ਮਾਲ ਢੁਆਈ ਨਾਲ 1836.15 ਕਰੋੜ ਰੁਪਏ ਕਮਾਏ ਜੋ ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਕਮਾਈ (1706.47 ਕਰੋੜ ਰੁਪਏ) ਦੀ ਤੁਲਨਾ ਵਿੱਚ 129.68 ਕਰੋੜ ਵੱਧ ਹੈ

 

ਸਤੰਬਰ 2020 ਦੇ ਮਹੀਨੇ ਵਿੱਚ 6 ਸਤੰਬਰ 2020 ਤੱਕ ਭਾਰਤੀ ਰੇਲਵੇ ਵਿੱਚ 19.19 ਮਿਲੀਅਨ ਟਨ ਦੀ ਮਾਲ ਢੁਆਈ ਹੋਈ ਜਿਸ ਵਿੱਚ 8.11 ਮਿਲੀਅਨ ਟਨ ਕੋਲਾ, 2.59 ਮਿਲੀਅਨ ਟਨ ਲੋਹਾ, 1.2 ਮਿਲੀਅਨ ਟਨ ਅਨਾਜ, 1.03 ਮਿਲੀਅਨ ਟਨ ਖਾਦ ਅਤੇ 1.05 ਮਿਲੀਅਨ ਟਨ (ਕਲਿੰਕਰ ਨੂੰ ਛੱਡ ਕੇ) ਸੀਮੈਂਟ ਸ਼ਾਮਲ ਹੈ

 

ਇਹ ਵਰਣਨ ਯੋਗ ਹੈ ਕਿ ਰੇਲਵੇ ਦੁਆਰਾ ਮਾਲ ਢੁਆਈ ਨੂੰ ਬਹੁਤ ਹੀ ਆਕਰਸ਼ਕ ਬਣਾਉਣ ਦੇ ਲਈ ਭਾਰਤੀ ਰੇਲਵੇ ਵਿੱਚ ਰਿਆਇਤਾਂ / ਛੋਟਾਂ ਦਿੱਤੀਆਂ ਜਾ ਰਹੀਆਂ ਹਨ

 

ਇਹ ਧਿਆਨ ਦੇਣ ਦੀ ਗੱਲ ਹੈ ਕਿ ਮਾਲ ਢੁਆਈ ਵਿੱਚ ਸੁਧਾਰ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ ਅਤੇ ਇਸ ਆਗਾਮੀ ਜ਼ੀਰੋ ਅਧਾਰਿਤ ਸਮਾਂ ਸਾਰਣੀ ਵਿੱਚ ਸ਼ਾਮਲ ਕੀਤਾ ਜਾਵੇਗਾ

 

ਭਾਰਤੀ ਰੇਲਵੇ ਨੇ ਕੋਵਿਡ-19 ਮਹਾਮਾਰੀ ਦੀ ਵਰਤੋਂ ਆਪਣੀ ਹਰ ਪੱਖੀ ਕੁਸ਼ਲਤਾਵਾਂ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਲਈ ਕੀਤਾ ਹੈ

 

*****

 

ਡੀਜੇਐੱਨ / ਐੱਮਕੇਵੀ



(Release ID: 1652130) Visitor Counter : 158