ਰੱਖਿਆ ਮੰਤਰਾਲਾ
ਡੀ ਆਰ ਡੀ ਓ ਨੇ ਹਾਈਪਰ ਸੋਨਿਕ ਤਕਨਾਲੋਜੀ ਡੈਮੋਨਸਟੇਟਰ ਵਹੀਕਲ ਦੇ ਉਡਾਨ ਟੈਸਟਾਂ ਵਿੱਚ ਸਫ਼ਲਤਾ ਪ੍ਰਾਪਤ ਕੀਤੀ
Posted On:
07 SEP 2020 2:56PM by PIB Chandigarh
ਰੱਖਿਆ ਖੋਜ਼ ਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਨੇ ਅੱਜ ਉਡੀਸ਼ਾ ਤਟ ਨੇੜੇ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਲਾਂਚ ਕੰਪਲੈਕਸ ਤੋਂ ਹਾਈਪਰ ਸੋਨਿਕ ਏਅਰ ਬਰੀਧਿੰਗ ਸਕ੍ਰੈਮਜੈੱਟ ਦਾ ਹਾਈਪਰਸੋਨਿਕ ਤਕਨਾਲੋਜੀ ਪ੍ਰਦਰਸ਼ਨ ਵਹੀਕਲ (ਐੱਚ ਐੱਸ ਟੀ ਡੀ ਵੀ) ਰਾਹੀਂ ਸਫ਼ਲ ਪ੍ਰਦਰਸ਼ਨ ਕੀਤਾ ।
ਹਾਈਪਰਸੋਨਿਕ ਕਰੂਜ਼ ਵਹੀਕਲ, ਜਿਸ ਨੂੰ ਪੁਖ਼ਤਾ ਸੋਲਿਡ ਰਾਕੇਟ ਮੋਟਰ ਨਾਲ ਲਾਂਚ ਕੀਤਾ ਗਿਆ , ਨੂੰ 30 ਕਿਲੋਮੀਟਰ ਦੀ ਉਚਾਈ ਤੇ ਲੈ ਗਈ । ਜਿੱਥੇ ਹਾਈਪਰਸੋਨਿਕ ਮੈੱਕ ਨੰਬਰ ਤੇ ਏਅਰੋ ਡਾਇਨਾਮਿਕ ਹੀਟ ਸ਼ੀਲਡਸ ਅਲੱਗ ਕੀਤੀਆਂ ਗਈਆਂ । ਕਰੂਜ਼ ਵਹੀਕਲ ਨੇ ਲਾਂਚ ਵਹੀਕਲ ਤੋਂ ਅਲੱਗ ਹੋ ਕੇ ਯੋਜਨਾ ਅਨੁਸਾਰ ਏਅਰ ਇੰਨਟੇਕ ਖੋਲ ਦਿੱਤਾ । ਹਾਈਪਰਸੋਨਿਕ ਕੰਬਰਸ਼ਨ ਬਣਿਆ ਰਿਹਾ ਤੇ ਕਰੂਜ਼ ਵਹੀਕਲ ਲਗਾਤਾਰ ਆਵਾਜ਼ ਦੀ ਸਪੀਡ ਤੋਂ 6 ਗੁਣਾ ਰਫ਼ਤਾਰ ਨਾਲ ਆਪਣੇ ਮਿੱਥੇ ਟੀਚੇ ਵੱਲ ਚਲੀ ਗਈ (ਕਰੀਬ 02 ਕਿਲੋਮੀਟਰ ਸੈਕਿੰਡ 20 ਸੈਕਿੰਡ ਤੋਂ ਜਿ਼ਆਦਾ ਸਮੇਂ ਤੱਕ) । ਸਕਰੈਮਜੈੱਟ ਦੇ ਤੇਲ ਛੱਡਣ ਅਤੇ ਆਪਣੇ ਆਪ ਬਲਨ ਵਾਲੀ ਤਕਨਾਲੋਜੀ ਦੀ ਗੁਣਵੱਤਾ ਸਿੱਧ ਹੋਈ ।
ਸਕਰੈਮਜੈੱਟ ਇੰਜਣ ਨੇ ਟੈਕਸਟ ਬੁੱਕ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ । ਸਕਰੈਮ ਜੈੱਟ ਇੰਜਣ ਸਮੇਤ ਕਰੂਜ਼ ਤੇ ਲਾਂਚ ਵੇਹੀਕਲ ਦੇ ਮਾਪਦੰਡਾਂ ਦੀ ਮਲਟੀਪਲ ਟਰੈਕਿੰਗ ਰੇਡਾਰਜ਼ , ਇਲੈਕਟਰੋ—ਆਪਟੀਕਲ ਸਿਸਟਮ ਤੇ ਟੈਲੀਮੀਟਰੀ ਸਟੇਸ਼ਨਾਂ ਤੇ ਮੋਨੀਟਰਿੰਗ ਕੀਤੀ ਗਈ ਸੀ । ਸਕਰੈਮਜੈੱਟ ਇੰਜਣ ਨੇ ਬਹੁਤ ਉੱਚੇ ਤਾਪਮਾਨ ਤੇ ਹਾਈ ਡੈਨਾਮਿਕ ਪ੍ਰੈਸ਼ਰ ਤੇ ਕੰਮ ਕੀਤਾ । ਹਾਈਪਰਸੋਨਿਕ ਵਹੀਕਲ ਦੇ ਕਰੂਜ਼ ਪੜਾਅ ਦੌਰਾਨ ਮੋਨੀਟਰਿੰਗ ਲਈ ਇੱਕ ਜਹਾਜ਼ ਬੰਗਾਲ ਦੇ ਤਟੀ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਸੀ । ਸਾਰੇ ਮਾਪਦੰਡਾਂ ਨੇ ਇਸ ਮਿਸ਼ਨ ਦੀ ਜ਼ਬਰਦਸਤ ਸਫ਼ਲਤਾ ਵੱਲ ਇਸ਼ਾਰਾ ਕੀਤਾ ।
ਸਫ਼ਲਤਾਪੂਰਵਕ ਪ੍ਰਦਰਸ਼ਨ ਨਾਲ ਕਈ ਨਾਜ਼ੁਕ ਤਕਨਾਲੋਜੀਆਂ ਜਿਵੇਂ ਹਾਈਪਰਸੋਨਿਕ ਕਲਾਬਾਜ਼ੀਆਂ ਲਈ ਏਅਰੋ ਡੈਨੇਮਿਕ ਕਨਫੀਗ੍ਰੇਸ਼ਨ ਤੇ ਸਕਰੈਮਜੈੱਟ ਪ੍ਰੋਪਲਸ਼ਨ ਨੂੰ ਚਲਾਉਣ ਦੀ ਵਰਤੋਂ ਅਤੇ ਹਾਈਪਰਸੋਨਿਕ ਵਹਾਅ ਤੇ ਲਗਾਤਾਰ ਬਲਣ, ਉੱਚੇ ਤਾਪਮਾਨ ਵਾਲੇ ਪਦਾਰਥਾਂ ਦੀਆਂ ਥਰਮੋਸਟਰਕਚਰਲ ਵਿਸ਼ੇਸ਼ਤਾਈਆਂ , ਹਾਈਪਰਸੋਨਿਕ ਤੇਜ਼ ਗਤੀ ਨੂੰ ਅਲੱਗ ਕਰਨ ਲਈ ਯੰਤਰ ਆਦਿ , ਨੇ ਸਾਬਤ ਕੀਤਾ ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਅਭਿਆਨ ਅਨੁਸਾਰ ਇਸ ਲਾਜਵਾਬ ਪ੍ਰਾਪਤੀ ਲਈ ਡੀ ਆਰ ਡੀ ਓ ਨੂੰ ਵਧਾਈ ਦਿੱਤੀ । ਉਹਨਾਂ ਨੇ ਇਸ ਪ੍ਰਾਜੈਕਟ ਨਾਲ ਜੁੜੇ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਦਿਆਂ ਇਸ ਮਹਾਨ ਪ੍ਰਾਪਤੀ ਲਈ ਵਧਾਈ ਦਿੱਤੀ । ਉਹਨਾਂ ਕਿਹਾ ਭਾਰਤ ਨੂੰ ਇਹਨਾਂ ਵਿਗਿਆਨੀਆਂ ਤੇ ਮਾਣ ਹੈ । ਰੱਖਿਆ ਵਿਭਾਗ ਦੇ ਸਕੱਤਰ ਖੋਜ਼ ਤੇ ਵਿਕਾਸ ਦੇ ਸਕੱਤਰ ਡੀ ਆਰ ਡੀ ਓ ਦੇ ਚੇਅਰਮੈਨ ਡਾਕਟਰ ਜੀ ਸਤੀਸ਼ ਰੈਂਡੀ ਨੇ ਵਿਗਿਆਨੀਆਂ , ਖੋਜਕਾਰਾਂ ਅਤੇ ਐੱਚ ਐੱਸ ਟੀ ਵੀ ਡੀ ਮਿਸ਼ਨ ਦੇ ਹੋਰ ਅਧਿਕਾਰੀਆਂ ਨੂੰ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਨਿਸ਼ਚੇ ਲਈ ਵਧਾਈ ਦਿੱਤੀ । ਇਸ ਸਫ਼ਲਤਾਪੂਰਵਕ ਪ੍ਰਦਰਸ਼ਨ ਨੇ ਦੇਸ਼ ਵੱਲੋਂ ਹਾਈਪਰਸੋਨਿਕ ਸ਼ਾਸਨ ਵਿੱਚ ਦਾਖਲ ਹੋ ਕੇ ਐਡਵਾਂਸ ਹਾਈਪਰਸੋਨਿਕ ਵਹੀਕਲਸ ਦਾ ਰਸਤਾ ਖੋਲ ਦਿੱਤਾ ਹੈ ।
http://pibphoto.nic.in/documents/Others/20209778978978245.mp4
ਏ ਬੀ ਵੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ
(Release ID: 1652129)
Visitor Counter : 258