ਗ੍ਰਹਿ ਮੰਤਰਾਲਾ

ਤੀਜੇ ਰਾਸ਼ਟਰੀ ਪੋਸ਼ਣ ਮਾਹ ਤੇ, ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ਇੱਕ ਪ੍ਰਣ ਲੈਣ ਅਤੇ ਕੁਪੋਸ਼ਣ ਮੁਕਤ ਭਾਰਤ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ
“ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਢੁਕਵਾਂ ਪੋਸ਼ਣ ਉਪਲਬਧ ਕਰਵਾਉਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹਮੇਸ਼ਾਂ ਉੱਚ ਤਰਜੀਹ ਰਹੀ ਹੈ”
"ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਲ 2018 ਵਿੱਚ ਸ਼ੁਰੂ ਕੀਤੀ ਗਈ ਪੋਸ਼ਣ ਮੁਹਿੰਮ, ਇੱਕ ਮਜਬੂਤ ਯੋਜਨਾ ਹੈ ਜੋ ਦੇਸ਼ ਵਿੱਚੋਂ ਕੁਪੋਸ਼ਣ ਨੂੰ ਖਤਮ ਕਰਨ ਵਿੱਚ ਬੇਮਿਸਾਲ ਭੂਮਿਕਾ ਨਿਭਾ ਰਹੀ ਹੈ"
"ਪੋਸ਼ਣ ਮਹੀਨੇ ਦੌਰਾਨ ਮੋਦੀ ਸਰਕਾਰ ਗੰਭੀਰ ਕੁਪੋਸ਼ਣ ਵਾਲੇ ਬੱਚਿਆਂ ਦੇ ਸੰਪੂਰਨ ਪੋਸ਼ਣ ਲਈ ਦੇਸ਼ ਭਰ ਵਿੱਚ ਇੱਕ ਅਹਿਮ ਮੁਹਿੰਮ ਵੱਲ ਧਿਆਨ ਕੇਂਦਰਿਤ ਕਰੇਗੀ"

Posted On: 07 SEP 2020 2:23PM by PIB Chandigarh

ਤੀਜੇ ਕੌਮੀ ਪੋਸ਼ਣ ਮਾਹ ਦੇ ਮੌਕੇ 'ਤੇ, ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੁਪੋਸ਼ਣ ਮੁਕਤ ਭਾਰਤ ਪ੍ਰਤੀ ਕੰਮ ਕਰਨ ਅਤੇ ਇਸ ਦਿਸ਼ਾ ਵਿਚ ਕੰਮ ਕਰਨ ਦੀ ਵਚਨਬੱਧਤਾ ਲੈਣ । ਆਪਣੇ ਟਵੀਟਾਂ ਦੀ ਲੜੀ ਵਿਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਢੁਕਵਾਂ ਪੋਸ਼ਣ ਉਪਲਬਧ ਕਰਵਾਉਣਾ ਹਮੇਸ਼ਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਉੱਚ ਤਰਜੀਹ ਰਹੀ ਹੈ । 

ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਲ 2018 ਵਿੱਚ ਸ਼ੁਰੂ ਕੀਤੀ ਗਈ ਪੋਸ਼ਣ ਮੁਹਿੰਮ ਦੇਸ਼ ਵਿੱਚੋਂ ਕੁਪੋਸ਼ਣ ਨੂੰ ਖਤਮ ਕਰਨ ਵਿੱਚ ਬੇਮਿਸਾਲ ਭੂਮਿਕਾ ਨਿਭਾ ਰਹੀ ਹੈ ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਪੋਸ਼ਣ ਮਾਹ 2020 ਦੇ ਦੌਰਾਨ, ਮੋਦੀ ਸਰਕਾਰ ਦੇਸ਼ ਭਰ ਵਿੱਚ ਕੁਪੋਸ਼ਣ ਵਾਲੇ ਬੱਚਿਆਂ ਦੇ ਪੂਰਨ ਪੋਸ਼ਣ ਲਈ ਇਕ ਗਹਿਰਾਈ ਮੁਹਿੰਮ ਸ਼ੁਰੂ ਕਰੇਗੀ। 

ਕੇਂਦਰੀ ਗਿ੍ਹ ਮੰਤਰੀ ਨੇ ਕਿਹਾ, “ਇਸ ਸਕੀਮ ਨੂੰ ਹੋਰ ਮਜ਼ਬੂਤ ਕਰਨ ਲਈ ਆਓ ਅਸੀਂ ਸਾਰੇ ਇੱਕ ਪ੍ਰਣ ਲਈਏ ਅਤੇ ਕੁਪੋਸ਼ਣ ਮੁਕਤ ਭਾਰਤ ਲਈ ਯੋਗਦਾਨ ਪਾਈਏ”, ।

ਤੀਜਾ ਪੋਸ਼ਣ ਮਹੀਨਾ ਸਤੰਬਰ 2020 ਮਹੀਨੇ ਵਿਚ ਮਨਾਇਆ ਜਾ ਰਿਹਾ ਹੈ I ਇਸਦਾ ਉਦੇਸ਼ ਛੋਟੇ ਬੱਚਿਆਂ ਅਤੇ ਮਹਿਲਾਵਾਂ  ਵਿਚ ਕੁਪੋਸ਼ਣ ਨੂੰ ਦੂਰ ਕਰਨ ਲਈ ਚੰਗੀ ਜਨਤਕ ਭਾਗੀਦਾਰੀ ਨੂੰ ਉਤਸ਼ਾਹਤ ਕਰਨਾ ਹੈ ਅਤੇ ਨਾਲ ਹੀ ਸਾਰਿਆਂ ਲਈ ਚੰਗੀ ਸਿਹਤ ਅਤੇ ਪੋਸ਼ਣ ਸੰਬੰਧੀ ਭੋਜਨ ਨੂੰ ਯਕੀਨੀ ਬਣਾਉਣਾ ਹੈ ।
 

 

*****

ਐਨ ਡਬਲਯੂ / ਆਰ ਕੇ / ਪੀਕੇਏਡੀ / ਡੀਡੀਡੀ(Release ID: 1652074) Visitor Counter : 87