ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ

ਸ਼੍ਰੀ ਪ੍ਰਕਾਸ਼ ਜਾਵਡੇਕਰ ਬਲੂ ਸਕਾਈਜ਼ ਲਈ ਸਵੱਛ ਹਵਾ ਦੇ ਪਹਿਲੇ ਕੌਮਾਂਤਰੀ ਦਿਵਸ 'ਤੇ ਇੱਕ ਵੈਬੀਨਾਰ ਦੀ ਪ੍ਰਧਾਨਗੀ ਕਰਨਗੇ ।

Posted On: 06 SEP 2020 7:16PM by PIB Chandigarh

ਕੇਂਦਰੀ ਵਾਤਾਵਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਕੱਲ੍ਹ 7 ਸਤੰਬਰ 2020 ਨੂੰ ਬਲੂ ਸਕਾਈਜ਼ ਲਈ ਸਵੱਛ ਹਵਾ ਦੇ ਪਹਿਲੇ ਕੌਮਾਂਤਰੀ ਦਿਵਸ ਮੌਕੇ ਵੈਬੀਨਾਰ ਦੀ ਪ੍ਰਧਾਨਗੀ ਕਰਨਗੇ ।

ਸ੍ਰੀ ਜਾਵਡੇਕਰ ਵੈਬੀਨਾਰ ਦੌਰਾਨ ਕੌਮੀ ਸਵੱਛ ਹਵਾ ਪ੍ਰੋਗਰਾਮ (ਐਨਸੀਏਪੀ) ਅਧੀਨ ਚੱਲ ਰਹੀਆਂ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲੈਣਗੇ। ਵੈਬੀਨਾਰ ਨਾਲ ਹੇਠ ਦਿੱਤੇ ਲਿੰਕ ਰਾਹੀਂ ਸਿੱਧਾ ਜੁੜਿਆ ਜਾ ਸਕਦਾ ਹੈ :

https://youtu.be/lHDTNbaAZ2c

ਵੈਬੀਨਾਰ ਵਿੱਚ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸ਼ਹਿਰੀ ਵਿਕਾਸ ਵਿਭਾਗ ਅਤੇ ਵਾਤਾਵਰਣ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਸ਼ਾਮਲ ਹੋਣਗੇ । ਐਨਸੀਏਪੀ ਪ੍ਰੋਗਰਾਮ ਤਹਿਤ ਪਛਾਣੇ ਗਏ 122 ਸ਼ਹਿਰਾਂ ਦੇ ਕਮਿਸ਼ਨਰ ਵੀ ਵੈਬੀਨਾਰ ਵਿੱਚ ਹਿੱਸਾ ਲੈਣਗੇ ।

ਇਹ ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਵਿਚ 100 ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਵਿਚ ਸੁਧਾਰਦੀ ਜ਼ਰੂਰਤ ਬਾਰੇ ਚਾਨਣਾ ਪਾਇਆ ਸੀ।

19 ਦਸੰਬਰ 2019 ਨੂੰ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ 2020 ਤੋਂ ਹਰ ਸਾਲ 07 ਸਤੰਬਰ ਨੂੰ ਬਲੂ ਸਕਾਈਜ਼ ਲਈ ਸਵੱਛ ਹਵਾ ਦਾ ਕੌਮਾਂਤਰੀ ਦਿਵਸ ਮਨਾਉਣ ਲਈ ਮਤਾ ਅਪਣਾਇਆ।

 

***

 

ਜੀਕੇ



(Release ID: 1651916) Visitor Counter : 122