ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੇਐੱਨਸੀਏਐੱਸਆਰ ਦੇ ਖੋਜਾਰਥੀਆਂ ਨੇ ਫੇਫੜਿਆਂ ਦੇ ਕੈਂਸਰ ਲਈ ਡਾਇਗਨੌਸਟਿਕ ਥੈਰੇਪੀ ਵਿਕਸਿਤ ਕੀਤੀ

Posted On: 06 SEP 2020 5:48PM by PIB Chandigarh

ਫੇਫੜਿਆਂ ਦਾ ਕੈਂਸਰ ਦੁਨੀਆ ਭਰ ਵਿੱਚ ਕੈਂਸਰ ਨਾਲ ਸਬੰਧਿਤ ਮੌਤਾਂ ਦਾ ਸਭ ਤੋਂ ਆਮ ਕਾਰਨ ਹੈ, ਸ਼ੁਰੂਆਤੀ ਅਵਸਥਾ ਵਿੱਚ ਇਸਦਾ ਪਤਾ ਲਗਾਉਣਾ ਮੁਸ਼ਕਿਲ ਹੈ ਜਿਸ ਕਾਰਨ ਇਸਦਾ ਇਲਾਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਵਿਗਿਆਨਕਾਂ ਕੋਲ ਜਲਦੀ ਹੀ ਫੇਫੜਿਆਂ ਦੇ ਕੈਂਸਰ ਲਈ ਡਾਇਗਨੌਸਟਿਕ ਥੈਰੇਪੀ ਦੇ ਰੂਪ ਵਿੱਚ ਇੱਕ ਸਮਾਧਾਨ ਉਪਲੱਬਧ ਹੋ ਸਕਦਾ ਹੈ ਜੋ ਵਿਅਕੀਤਗਤ ਮੈਡੀਸਨ ਲਈ ਮਾਰਗ ਦਰਸ਼ਕ ਕਰੇਗਾ।

 

ਹਾਲ ਹੀ ਵਿੱਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਧੀਨ ਇੱਕ ਖੁਦਮੁਖਤਿਆਰ ਸੰਸਥਾਨ ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸ ਸਾਇੰਟੇਫਿਕ ਰਿਸਰਚ (ਜੇਐੱਨਸੀਏਐੱਸਆਰ) ਦੇ ਖੋਜਾਰਥੀਆਂ ਨੇ ਫੇਫੜਿਆਂ ਦੇ ਕੈਂਸਰ ਲਈ ਇੱਕ ਥੈਰੇਨੋਸਟਿਕਸ (ਡਾਇਗਨੌਸਟਿਕ ਥੈਰੇਪੀ) ਡਰੱਗ ਕੈਂਡੀਡੇਟ ਵਿਕਸਿਤ ਕੀਤਾ ਹੈ। ਡੀਐੱਸਟੀ, ਬ੍ਰਿਕਸ ਮਲਟੀਲਿਟਰਲ ਆਰਐਂਡਡੀ ਪ੍ਰੋਜੈਕਟ ਗ੍ਰਾਂਟ ਅਤੇ ਸਵਰਨ ਜਯੰਤੀ ਫੈਲੋਸ਼ਿਪ ਗ੍ਰਾਂਟ ਰਾਹੀਂ ਸੰਯੁਕਤ ਰੂਪ ਨਾਲ ਵਿੱਤ ਪੋਸ਼ਣ ਖੋਜ ਕਾਰਜ ਥੈਰੇਨੋਸਟਿਕਸ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਸੀ।

 

ਔਨਕੋਜਿਨ ਵਿਸ਼ੇਸ਼ ਗ਼ੈਰ-ਕੈਨੋਨਿਕਲ ਡੀਐੱਨਏ ਸੈਕੰਡਰੀ ਸੰਰਚਨਾਵਾਂ (ਜੀ-ਕੁਆਡਰੂਪਲੈਕਸ-ਜੀਕਿਊ ਸਟਰਕਚਰ) ਦੀ ਚੋਣਵੀਂ ਮਾਨਤਾ ਅਤੇ ਇਮੇਜ਼ਿੰਗ ਕੈਂਸਰ ਲਈ ਡਾਇਗਨੌਸਟਿਕ ਥੈਰੇਪੀ (ਥੈਰੇਨੋਸਟਿਕਸ) ਦੇ ਵਿਕਾਸ ਵਿੱਚ ਵਾਅਦਾ ਰੱਖਦੀ ਹੈ ਅਤੇ ਉਸਦੀ ਸੰਰਚਨਾਤਮਕ ਗਤੀਸ਼ੀਲਤਾ ਅਤੇ ਵਿਭਿੰਨਤਾ ਕਾਰਨ ਚੁਣੌਤੀਪੂਰਨ ਰਹੀ ਹੈ।

 

ਪ੍ਰੋ. ਟੀ. ਗੋਵਿੰਦਾਰਾਜੂ ਨੇ ਜੇਐੱਨਸੀਏਐੱਸਆਰ ਦੀ ਆਪਣੀ ਟੀਮ ਨਾਲ ਮਿਲ ਕੇ ਬੀਸੀਐੱਲ-2 ਜੀਕਿਊ ਦੀ ਚੋਣਵੀਂ ਮਾਨਤਾ ਲਈ ਇੱਕ ਛੋਟਾ ਜਿਹਾ ਅਣੂ ਵਿਕਸਿਤ ਕੀਤਾ ਜੋ ਕਿ ਯੁਨੀਕ ਹਾਈਬ੍ਰਿਡ ਲੂਪ ਸਟੈਕਿੰਗ (unique hybrid loop stacking ) ਅਤੇ ਬਾਈਡਿੰਗ ਮੋਡ ਰਾਹੀਂ ਲਾਲ ਫਲੋਰੋਸੈਂਸ ਪ੍ਰਤੀਕਿਰਿਆ ਅਤੇ ਐਂਟੀਕੈਂਸਰ ਗਤੀਵਿਧੀ ਨੂੰ ਚਾਲੂ ਕਰਦਾ ਹੈ ਜੋ ਫੇਫੜਿਆਂ ਦੇ ਕੈਂਸਰ ਦੇ ਥੈਰੇਨੌਸਟਿਕਸ ਲਈ ਜੀਕਿਊ-ਟੀਚਾਗਤ ਰੂਪ ਵਿੱਚ ਸਮਰੱਥਾ ਦਾ ਪ੍ਰਦਰਸ਼ਨ ਕਰਦੀ ਹੈ।

 

ਜੇਐੱਨਸੀਏਐੱਸਆਰ ਟੀਮ ਨੇ ਟੀਸੀਪੀ18 ਅਣੂ ਦੀ ਥੈਰੋਨੋਸਟਿਕ ਗਤੀਵਿਧੀ ਨੂੰ ਬੀਸੀਐੱਲ-2 ਜੀਕਿਊ ਦੀ ਫਲੋਰਸੈਂਸ ਮਾਨਤਾ ਨੂੰ ਯੁਨੀਕ ਹਾਈਬ੍ਰਿਡ ਬਾਈਡਿੰਗ ਮੋਡ ਦੇ ਨਾਲ ਨਾਲ ਇਸਦੀ ਫੇਫੜਾ ਕੈਂਸਰ ਵਿਰੋਧੀ ਗਤੀਵਿਧੀ ਅਤੇ ਟਿਸ਼ੂ ਇਮੇਜ਼ਿੰਗ ਸਮਰੱਥਾ ਰਾਹੀਂ ਰਿਪੋਰਟ ਕੀਤਾ। ਹਾਈਬ੍ਰਿਡ ਬਾਈਡਿੰਗ ਮੋਡ ਰਾਹੀਂ ਵਿਸ਼ੇਸ਼ ਟੋਪੋਲੋਜੀ ਮਾਨਤਾ ਦੀ ਉਨ੍ਹਾਂ ਦੀ ਰਣਨੀਤੀ ਨੇ ਵੀਵੋ ਵਿੱਚ ਫੇਫੜਿਆਂ ਦੀਆਂ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ਲਈ ਔਕਸੀਡੇਟਿਵ ਤਣਾਅ ਅਤੇ ਜੀਨੋਮ ਅਸਥਿਰਤਾ ਦੇ ਲਾਭ ਨੂੰ ਪ੍ਰਾਪਤ ਕਰਨ ਦੀ ਅਗਵਾਈ ਕੀਤੀ। ਇਸਦੇ ਇਲਾਵਾ ਟੀਜੀਪੀ18 ਐੱਨਆਈਆਰ ਸਪੈਕਟੋਰਸਕੋਪਿਕ ਵਿੰਡੋ ਦੇ ਲਾਲ ਦੇ ਹੇਠਲੇ ਕਿਨਾਰੇ ਤੇ ਉਤਸਰਜਨ ਬੈਂਡ ਨਾਲ ਟਿਊਮਰ ਟਿਸ਼ੂ ਇਮੇਜ਼ਿੰਗ ਲਈ ਇੱਕ ਵਿਵਹਾਰਕ ਜਾਂਚ ਸਾਬਤ ਹੋਈ। ਸਮੂਹਿਕ ਰੂਪ ਨਾਲ ਉੱਤਮ ਜੈਵ ਅਨੁਕੂਲਤਾ ਨਾਲ ਥੈਰੋਨੋਸਟਿਕਸ ਏਜੰਟ ਟੀਜੀਪੀ18 ਵੀਵੋ ਟਿਊਮਰ ਰੋਕੂ ਅਤੇ ਉੱਤਮ ਇਮੇਜ਼ਿੰਗ ਵਿੱਚ ਦਿਖਾਇਆ ਗਿਆ ਜੋ ਉੱਤਮ ਡਾਇਗਨੌਸਟਿਕ ਸਮਰੱਥਾ ਦਾ ਸੰਕੇਤ ਦਿੰਦਾ ਹੈ।

 

ਜੀ- ਕੁਆਡਰੂਪਲੈਕਸ (ਜੀਕਿਊਜ਼) ਗ਼ੈਰ-ਕੈਨੋਨਿਕਲ ਡੀਐੱਨਏ ਸੈਕੰਡਰੀ ਸੰਰਚਨਾਵਾਂ ਹਨ ਜੋ ਕਈ ਔਨਕੋਜੇਨਜ਼ ਦੇ ਪ੍ਰਗਟਾਵੇ ਸਮੇਤ ਸੈਲੂਲਰ ਪ੍ਰਕਿਰਿਆਵਾਂ ਦੀ ਇੱਕ ਵਿਸਥਾਰਤ ਲੜੀ ਨੂੰ ਨਿਯੰਤਰਿਤ ਕਰਦੀ ਹੈ। ਕੈਂਸਰ ਕੋਸ਼ਿਕਾਵਾਂ ਵਿੱਚ ਜੀਕਿਊ ਦੇ ਸਥਿਤੀਕਰਨ ਨਾਲ ਪ੍ਰਤੀਕ੍ਰਿਤੀ ਤਣਾਅ ਅਤੇ ਡੀਐੱਨਏ ਨੁਕਸਾਨ ਇਕੱਠਾ ਹੁੰਦਾ ਹੈ ਅਤੇ ਇਸ ਲਈ ਇਸਨੂੰ ਆਸ਼ਾਜਨਕ ਰਸਾਇਣ ਥੈਰੇਪੀ ਟੀਚਾ ਮੰਨਿਆ ਜਾਂਦਾ ਹੈ। ਇੱਕੋ ਫਾਰਮੂਲੇ ਵਿੱਚ ਇਲਾਜ ਅਤੇ ਜਾਂਚ ਦੀਆਂ ਵਿਸ਼ੇਸ਼ਤਾਵਾਂ ਨੂੰ ਜੋੜਨ ਦੀਆਂ ਮਹੱਤਵਪੂਰਨ ਕੋਸ਼ਿਸ਼ਾਂ ਦੇ ਬਾਵਜੂਦ ਛੋਟੇ ਅਣੂ ਥੈਰੇਨੋਸਟਿਕਸ ਬਾਰੇ ਕੋਈ ਠੋਸ ਰਿਪੋਰਟਾਂ ਉਪਲੱਬਧ ਨਹੀਂ ਹਨ। ਇਸ ਤਰ੍ਹਾਂ ਜੀਕਿਊਜ਼ ਦੇ ਅਣਗਿਣਤ, ਖਾਸ ਕਰਕੇ ਔਨਕੋਜੋਨਿਕ ਜੀਕਿਊਜ਼ ਦੀ ਟੋਪੋਲੋਜੀ ਦੀ ਚੋਣਵੀਂ ਮਾਨਤਾ ਲਈ ਕੋਈ ਅਣੂ ਰਿਪੋਰਟ ਨਹੀਂ ਕੀਤੇ ਗਏ ਹਨ।

 

ਜੇਐੱਨਸੀਏਐੱਸਆਰ ਟੀਮ ਵੱਲੋਂ ਕੀਤੇ ਗਏ ਇਸ ਅਧਿਐਨ ਨੇ ਇਹ ਖੁਲਾਸਾ ਕੀਤਾ ਕਿ ਜੀਕਿਊ ਦੀ ਵੱਖਰੀ ਲੂਪ ਸੰਰਚਨਾ ਤੋਂ ਪੈਦਾ ਹੋਈ ਚੋਣਵੀਂ ਮਾਨਤਾ ਜੋ ਸਮੁੱਚੀ ਪੜਤਾਲ ਪਰਸਪਰ ਪ੍ਰਭਾਵ ਅਤੇ ਬਾਈਡਿੰਗ ਯੋਗਤਾ ਨੂੰ ਬਦਲਦੀ ਹੈ। ਟੀਜੀਪੀ18 ਐਂਟੀ-ਅਪੋਪਟੋਟਿਕ ਬੀਸੀਐੱਲ-2 ਜੀਕਿਊ ਲਈ ਜ਼ਰੂਰੀ ਹੈ ਜੋ ਕੈਂਸਰ ਕੋਸ਼ਿਕਾਵਾਂ ਨੂੰ ਮਰਨ ਲਈ ਪ੍ਰੇਰਿਤ ਕਰਕੇ ਪ੍ਰੋ. ਸਰਵਾਈਵਲ ਕਾਰਜ ਅਤੇ ਕੈਂਸਰ ਰੋਕੂ ਸਰਗਰਮੀ ਨੂੰ ਦਰਸਾਉਂਦਾ ਹੈ। ਜੇਐੱਨਸੀਏਐੱਸਆਰ ਟੀਮ ਨੇ ਦਰਸਾਇਆ ਕਿ ਬੀਸੀਐੱਲ-2 ਟਰਾਂਸਕ੍ਰਿਪਸ਼ਨ ਦੀ ਰੁਕਵਾਟ ਨੂੰ ਰੋਕਣ ਲਈ ਨਿਊਕਲੀਅਰ ਤਣਾਅ, ਡੀਐੱਨਏ ਨੁਕਸਾਨ ਅਤੇ ਅਪੋਪਟੋਟਿਕ ਸਿਗਨਲਿੰਗ ਮਾਰਗ ਨੂੰ ਚਾਲੂ ਕਰਨ ਵਿੱਚ ਔਕਸੀਡੇਟਿਵ ਤਣਾਅ ਦਾ ਸੰਕੇਤ ਮਿਲਦਾ ਹੈ। ਟੀਜੀਪੀ18 ਵੱਲੋਂ ਜੀਕਿਊ ਦਖਲ ਵਿੱਚ ਦਖਲ ਦੇ ਇਨ੍ਹਾਂ ਵਿਟਰੋ 3ਡੀ ਗੋਲਾਕਾਰ ਕਲਚਰ ਵਿੱਚ ਅਤੇ ਪਹਿਲਾਂ ਲਈ ਬਿਹਤਰ ਪ੍ਰਭਾਵਸ਼ੀਲਤਾ ਨਾਲ ਫੇਫੜਿਆਂ ਅਤੇ ਬ੍ਰੈਸਟ ਕੈਂਸਰ ਦੇ ਵੀਵੋ ਜ਼ੈਨੋਗ੍ਰਾਫਟ ਮਾਡਲ ਵਿੱਚ ਕੈਂਸਰ ਵਿਰੋਧੀ ਗਤੀਵਿਧੀ ਵਿੱਚ ਬਦਲ ਦਿੱਤਾ। ਵੀਵੋ ਥੈਰੇਨੋਪਿਊਟਿਕਤਾ ਵਿੱਚ ਟਿਊਮਰ 3ਡੀ ਸਫੇਰਾਇਡ ਅਤੇ ਟਿਸ਼ੂ ਇਮੇਜ਼ਿੰਗ ਸਮਰੱਥਾ ਨਾਲ ਪੂਰਕ ਜੀਕਿਊ-ਟੀਚਾਗਤ ਕੈਂਸਰ ਥੈਰੇਨੋਸਟਿਕਸ ਵਿੱਚ ਟੀਜੀਪੀ18 ਦੀ ਭੂਮਿਕਾ ਨੂੰ ਪਰਿਭਾਸ਼ਤ ਕਰਦਾ ਹੈ।

 

ਇਨ੍ਹਾਂ ਲੱਭਤਾਂ ਅਨੁਸਾਰ ਜੀਡੀਪੀ18 (0.5 ਮਿਲੀਗ੍ਰਾਮ/ਕਿਲੋਗ੍ਰਾਮ) ਦੀ ਜ਼ਿਕਰਯੋਗ ਰੂਪ ਨਾਲ ਘੱਟ ਖੁਰਾਕ ਨੇ 100 ਮਿਲੀਗ੍ਰਾਮ/ਕਿਲੋਗ੍ਰਾਮ ਦੀ ਬਹੁਤ ਜ਼ਿਆਦਾ ਖੁਰਾਕ ਤੇ ਐਂਟੀਕੈਂਸਰ ਡਰੱਗ ਜੇਮੀਸਿਟਾਬਿਨ ਸਮਾਨ ਫੇਫੜਿਆਂ ਦੇ ਟਿਊਮਰ ਦੀ ਗਤੀਵਿਧੀ ਨੂੰ ਦਿਖਾਇਆ। ਥੈਰੇਪਿਓਟਿਕ ਏਜੰਟ ਟੀਜੀਪੀ18 ਨੂੰ ਟਿਊਮਰ ਦੇ ਟਿਸ਼ੂ ਦੀ ਲਾਲ ਇਮੇਜ਼ਿੰਗ ਰਾਹੀਂ ਨਿਗਰਾਨੀ ਦੇ ਰੂਪ ਵਿੱਚ ਟੀਚਾਗਤ ਟਿਊਮਰ ਸਾਈਟ ਤੱਕ ਪਹੁੰਚਣ ਲਈ ਪਾਇਆ ਗਿਆ ਸੀ। ਇਸ ਵਿਧੀ ਨੂੰ ਅੱਗੇ ਤੋਂ ਕੈਂਸਰ ਦੀ ਕਿਸਮ ਦੀਆਂ ਖਾਸ ਥੈਰੋਨੋਸਟਿਕ ਦਵਾਈਆਂ ਵਿਕਸਿਤ ਕਰਨ ਲਈ ਵਰਤਿਆ ਜਾ ਸਕਦਾ ਹੈ ਜਿਹੜੀਆਂ ਵਿਅਕਤੀਗਤ ਦਵਾਈਆਂ ਵਿੱਚ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਇਸ ਖੋਜ ਲਈ ਇੱਕ ਪੇਟੈਂਟ ਅਰਜ਼ੀ ਦਾਇਰ ਕੀਤੀ ਗਈ ਹੈ।

 

  A close up of a logoDescription automatically generatedA picture containing clockDescription automatically generated

 

 

 

(ਪਬਲੀਕੇਸ਼ਨ ਲਿੰਕ  : DOI: 10.7150/thno.48675 )

ਜ਼ਿਆਦਾ ਜਾਣਕਾਰੀ ਲਈ ਪ੍ਰੋ. ਟੀ. ਗੋਵਿੰਦਾਰਾਜੂ (tgraju@jncasr.ac.in;+91 8022082969) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

*****

 

 

ਐੱਨਬੀ/ਕੇਜੀਐੱਸ(Release ID: 1651899) Visitor Counter : 115