ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਕਾਸ਼ ਅਤੇ ਅਣੂ ਵਿੱਚਕਾਰ ਲੱਭੇ ਗਏ ਨਵੇਂ ਆਪਸੀ ਸਬੰਧ ਆਪਟੀਕਲ ਉਪਕਰਣਾਂ ਨੂੰ ਸ਼ਕਤੀ ਦੇ ਸਕਦੇ ਹਨ

Posted On: 06 SEP 2020 5:41PM by PIB Chandigarh

ਬਿਹਤਰ ਦੂਰਬੀਨ ਅਤੇ ਟੈਲੀਸਕੋਪ ਜਿਹੇ ਯੰਤਰਾਂ ਵਿਚਲੇ ਘੱਟ ਪ੍ਰਤੀਬਿੰਬ ਵਾਲੇ ਲੈਂਸ ਅਤੇ ਉੱਚ ਪ੍ਰਤੀਬਿੰਬ ਸ਼ੀਸ਼ੇ, ਰੰਗ ਬਦਲਣ ਵਾਲੇ ਪੇਂਟ ਅਤੇ ਸਿਆਹੀ ਨੂੰ ਹੁਣ ਪ੍ਰਕਾਸ਼ ਅਤੇ ਅਣੂ ਵਿੱਚਕਾਰ ਆਪਸੀ ਸਬੰਧ ਦੀ ਕੀਤੀ ਗਈ ਇੱਕ ਨਵੀਂ ਖੋਜ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ। ਬੰਗਲੁਰੂ ਅਧਾਰਤ ਵਿਗਿਆਨੀਆਂ ਨੇ ਪਾਇਆ ਹੈ ਕਿ ਯੂਵੀ ਅਤੇ ਨੀਲੀ ਰੋਸ਼ਨੀ ਦਾ ਸੁਮੇਲ ਸਿਸਟਮ ਨੂੰ ਉਲਟ ਰੂਪ ਵਿੱਚ 3 ਡੀ ਅਤੇ 1 ਡੀ ਫੋਟੋਨਿਕ ਢਾਂਚੇ ਦੇ ਵਿੱਚਕਾਰ ਬਦਲ ਦਿੰਦਾ ਹੈ --- ਇੱਕ ਨੋਵਲ ਇੰਟਰਐਕਸ਼ਨ ਜੋ ਟਿਊਨੇਬਲ ਅਤੇ ਪ੍ਰਭਾਵਸ਼ਾਲੀ ਆਪਟੀਕਲ ਉਪਕਰਣਾਂ ਨੂੰ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

 

ਟਿਊਨੇਬਲ ਅਤੇ ਪ੍ਰਭਾਵੀ ਆਪਟੀਕਲ ਯੰਤਰਾਂ ਲਈ ਸਮੱਗਰੀ ਵਿਕਸਿਤ ਕਰਨ ਦੀ ਭਾਲ ਵਿੱਚ, ਭਾਰਤ ਸਰਕਾਰ ਦੇ  ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ, ਸੈਂਟਰ ਫਾਰ ਨੈਨੋ ਐਂਡ ਸਾਫਟ ਮੈਟਰ ਸਾਇੰਸਜ਼ (ਸੀਈਐੱਨਐੱਸ) ਦੇ ਵਿਗਿਆਨੀਆਂ ਨੇ ਦੇਖਿਆ ਹੈ ਕਿ ਨੀਲੀਆਂ ਵੇਵ ਲੈਂਥਸ ਜਾਂ ਐਕਟਿਨਿਕ ਲਾਈਟ ਵਿੱਚ ਉੱਚ ਪੱਧਰੀ ਰੋਸ਼ਨੀ ਦੋ ਫੋਟੋ ਆਈਸੋਮਰਸ --- ਚਿਰਾਲ ਨੈਮੈਟਿਕ (ਸੀਐਚ) ਅਤੇ ਟਵਿੱਸਟ ਗ੍ਰੇਨ ਬਾਉਂਡਰੀ ਸੇਮੈਕਟਿਕ ਸੀ * (ਟੀਜੀਬੀਸੀ *) ਦੇ ਵਿੱਚਕਾਰ ਬਦਲਦੀ ਹੈ ਜੋ ਫੋਟੋਨਿਕ ਢਾਂਚੇ ਨਾਲ ਕ੍ਰਮਵਾਰ ਇੱਕ ਅਤੇ ਤਿੰਨ ਪਹਿਲੂ ਵਾਲੇ ਤਰਲ ਕ੍ਰਿਸਟਲ ਪੜਾਅ ਹਨ। ਸੀਈਐੱਨਐੱਸ ਤੋਂ ਰਾਜਲਕਸ਼ਮੀ ਸਾਹੂ, ਡੀਐੱਸ ਸ਼ੰਕਰ ਰਾਓ, ਯੂਐੱਸ ਹਿਰੇਮਥ, ਸੀ ਵੀ ਯੇਲਾਮਗੱੜ, ਅਤੇ ਐੱਸ ਕ੍ਰਿਸ਼ਨ ਪ੍ਰਸਾਦ ਦੀ ਖੋਜ ਟੀਮ ਦੇ ਇਸ ਕੰਮ ਨੂੰ ਫਿਜ਼ੀਕਲ ਕੈਮਿਸਟਰੀ ਦੇ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

 

ਇਹ ਤਬਦੀਲੀ ਪ੍ਰਕਾਸ਼ ਅਤੇ ਅਣੂ ਦੇ ਆਪਸ ਵਿੱਚ ਵਾਰ-ਵਾਰ ਸੰਪਰਕ ਵਿੱਚ ਆਉਣ ਕਰਕੇ ਅਜਿਹੀ ਤਬਦੀਲੀ ਦਾ ਕਾਰਨ ਬਣਦੀ ਹੈ ਜਿਸ ਵਿੱਚ ਇੱਕ ਖਾਸ ਤਰੰਗ-ਲੰਬਾਈ (ਐਕਟਿਨਿਕ ਲਾਈਟ) ਦੀ ਪ੍ਰਕਾਸ਼ ਕੁਝ ਲਿੰਕਿੰਗ ਸਮੂਹਾਂ ਨਾਲ ਅਣੂ ਮੋੜ ਸਕਦੀ ਹੈ। ਇਸ ਸਬੰਧ ਵਿੱਚ ਇਕ ਜਾਣੀ-ਪਛਾਣੀ ਉਦਾਹਰਣ ਵਿੱਚ ਅਲਟ੍ਰਾਵਾਇਲਟ ਲਾਈਟ ਯੂ.ਵੀ. (~ 365 ਐੱਨਐੱਮ) ਨਾਲ ਖਾਰਜ ਹੋਣ ਤੇ ਐਜ਼ੋਬੈਂਜ਼ੀਨ ਡੈਰੀਵੇਟਿਵਸ ਦੇ ਮੈਕਰੋਮੋਲੋਕਿਊਲ ਦੀ ਸ਼ਕਲ ਵਿੱਚ ਲੀਨੀਅਰ ਤੋਂ ਬਹੁਤ ਜ਼ਿਆਦਾ ਝੁਕਣ ਵਾਲੇ ਰੂਪ ਵਿੱਚ ਹੁੰਦੀ ਤਬਦੀਲੀ ਸ਼ਾਮਲ ਹੈ।  ਸੀਈਐੱਨਐੱਸ ਦੁਆਰਾ ਪਾਏ ਗਏ ਵਰਤਾਰੇ ਵਿੱਚ ਨੀਲੀ ਰੋਸ਼ਨੀ ਨਾਲ ਉਤੇਜਿਤ ਕਰਨ ਤੇ ਉਲਟਾ ਤਬਦੀਲੀ ਹੋਣਾ ਸ਼ਾਮਲ ਹੈ।  ਇਹ ਵਰਤਾਰਾ ਤਰਲ ਸ਼ੀਸ਼ੇ (ਐੱਲਸੀ) ਸਮੱਗਰੀ ਵਿੱਚ ਫੋਟੋ ਦੁਆਰਾ ਸੰਚਾਲਿਤ ਆਈਸੋਥਰਮਲ ਪੜਾਅ ਤਬਦੀਲੀ ਪ੍ਰਾਪਤ ਕਰਨ ਲਈ ਕਾਫ਼ੀ ਆਕਰਸ਼ਕ ਹੈ।  ਅਜਿਹੇ ਫੋਟੋ-ਰਿਸਪਾਂਸਿਵ ਐੱਲਸੀ, ਲਚਕਦਾਰ ਪੋਲਾਰਾਇਸਜ਼, ਪੈੱਟਰਨਡ ਆਬਜੈਕਟ, ਲੋਜਿਕ ਉਪਕਰਣਾਂ ਅਤੇ ਊਰਜਾ ਜਮ੍ਹਾਂ ਕਰਨ ਵਾਲੀ ਸਮੱਗਰੀ ਜਹੀਆਂ ਐਪਲੀਕੇਸ਼ਨਾਂ ਲਈ ਆਕਰਸ਼ਕ ਹਨ।

 

ਵਰਤਮਾਨ ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਸਕਿੰਟ ਦੇ ਦਸਵੇਂ ਕੁਝ ਭਾਗਾਂ ਦੇ ਅੰਦਰ-ਅੰਦਰ 100 ਨੈਨੋਮੀਟਰ ਤੋਂ ਵੱਧ ਫੋਟੋਨਿਕ ਵੇਵ-ਲੰਬਾਈ ਦੀਆਂ ਭਿੰਨਤਾਵਾਂ ਵਾਪਸੀ ਲਈ ਅਸਾਨੀ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਇੱਕ ਵਿਸ਼ੇਸ਼ਤਾ ਜੋ ਘੱਟ ਪ੍ਰਤੀਬਿੰਬ ਲੈਂਸਾਂ ਅਤੇ ਉੱਚ ਪ੍ਰਤੀਬਿੰਬਾਂ ਵਾਲੇ ਸ਼ੀਸ਼ਿਆਂ ਤੋਂ ਲੈ ਕੇ ਰੰਗ ਬਦਲਣ ਵਾਲੇ ਪੇਂਟ ਅਤੇ ਸਿਆਹੀਆਂ ਤੱਕ ਦੇ ਕਾਰਜਾਂ ਵਿੱਚ ਵਰਤੀ ਜਾ ਸਕਦੀ ਹੈ।

 

[ਪਬਲੀਕੇਸ਼ਨ ਲਿੰਕ: https://doi.org/10.1021/acs.jpcc.0c03597

 

ਵਧੇਰੇ ਜਾਣਕਾਰੀ ਲਈ ਡੀ ਐੱਸ ਸ਼ੰਕਰ ਰਾਓ (shankar@cens.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]

 

               

 

  *******

 

 

 

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1651898) Visitor Counter : 137