ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19-ਸਰਬੋਤਮ ਉਪਰਾਲੇ

ਉੱਤਰ ਪ੍ਰਦੇਸ਼ ਨੇ ਏਕੀਕ੍ਰਿਤ ਕੋਵਿਡ ਕੰਟਰੋਲ ਅਤੇ ਕਮਾਂਡ ਸੈਂਟਰ, ਅਤੇ ਇਕ ਯੂਨੀਫਾਈਡ ਰਾਜ ਕੋਵਿਡ ਪੋਰਟਲ ਸਥਾਪਤ ਕੀਤਾ

Posted On: 06 SEP 2020 4:01PM by PIB Chandigarh

ਜਿਵੇਂ ਕਿ ਮਹਾਮਾਰੀ ਭਾਰਤ ਵਿੱਚ ਨੌਵੇਂ ਮਹੀਨੇ ਵਿੱਚ ਦਾਖ਼ਲ ਹੋ ਗਈ ਹੈ ਅਤੇ ਇਸ ਦੋਰਾਨ ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਹਾਮਾਰੀ ਦੇ ਪ੍ਰਬੰਧਨ ਉੱਤੇ ਚੋਖਾ ਧਿਆਨ ਦੇਣ ਦੇ ਨਾਲ ਨਾਲ ਕੋਵਿਡ ਲਈ ਪ੍ਰਤੀਕ੍ਰਿਆ ਅਤੇ ਪ੍ਰਬੰਧਨ ਰਣਨੀਤੀ ਦੀ ਦ੍ਰਿੜਤਾ ਨਾਲ ਅਗਵਾਈ ਕੀਤੀ ਹੈ । ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੇ ਨੇੜਲੇ ਤਾਲਮੇਲ ਅਤੇ ਏਕੀਕ੍ਰਿਤ ਸਹਿਯੋਗ ਨਾਲ ਕੇਂਦਰ ਦੀ ਅਗਵਾਈ ਵਾਲੀਆਂ ਨੀਤੀਆਂ ਅਤੇ ਹਾਲਾਤ ਨੂੰ ਸੁਧਾਰਨ ਵਾਲੇ ਕਦਮਾਂ ਨੂੰ ਲਾਗੂ ਕੀਤਾ ਹੈ । ਕਈ ਰਾਜਾਂ ਨੇ ਮਹਾਮਾਰੀ ਨਾਲ ਲੜਨ ਲਈ ਇਸਦੇ ਨਵੀਨਤਮ ਉਪਾਅ ਵੀ ਤਿਆਰ ਕੀਤੇ ਹਨ । ਇਨਾਂ ਉਪਾਵਾਂ ਨੂੰ ਦੂਜੇ ਰਾਜਾਂ ਵਿੱਚ ਵੀ ਲਾਗੂ ਕੀਤਾ ਜਾ ਰਿਹਾ ਹੈ ਜਿਸ ਨਾਲ ਖੇਤਰੀ ਵਿਚਾਰਾਂ ਅਤੇ ਬੇਹਤਰੀਨ ਉਪਾਵਾਂ ਨੂੰ ਵਿਆਪਕ ਰੂਪ ਵਿਚ ਲਾਗੂ ਕਰਨ ਵਿੱਚ ਮਦਦ ਮਿਲੀ ਹੈ ।

ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਦਿਸ਼ਾ ਵਿੱਚ ਵੱਖ ਵੱਖ ਪਹਿਲਕਦਮੀਆਂ ਕੀਤੀਆਂ ਹਨ।

ਉੱਤਰ ਪ੍ਰਦੇਸ਼ ਸਰਕਾਰ ਨੇ ਕੋਵਿਡ ਦੇ ਪੋਜ਼ੀਟਿਵ ਮਾਮਲਿਆਂ ਦੀ ਵਧਦੀ ਸੰਖਿਆ ਨਾਲ ਨਜਿੱਠਣ ਲਈ 18 ਜੁਲਾਈ 2020 ਨੂੰ, ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਕੀਕ੍ਰਿਤ ਕੋਵਿਡ ਕੰਟਰੋਲ ਅਤੇ ਕਮਾਂਡ ਕੇਂਦਰਾਂ (ਆਈਸੀਸੀਸੀਸੀ) ਦੀ ਸਥਾਪਨਾ ਕੀਤੀ ਅਤੇ ਨਾਲ ਹੀ ਸਾਰੇ ਸਬੰਧਤ ਵਿਭਾਗਾਂ ਦੀ ਨੁਮਾਇੰਦਗੀ ਨਾਲ ਸਟੇਟ ਹੈਡ ਕੁਆਟਰ ਦੀ ਸਥਾਪਨਾ ਕੀਤੀ। ਇਹ ਕੇਂਦਰ ਮੁੱਖ ਤੌਰ ਤੇ ਗੈਰ-ਫਾਰਮਾਸਿਊਟੀਕਲ ਦਖਲਅੰਦਾਜ਼ੀਆਂ (ਐਨਪੀਆਈ) ਲਈ ਸੰਬੰਧਿਤ ਵਿਭਾਗਾਂ ਵਿਚਾਲੇ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਹਨ । ਇਨਾਂ ਕੇਂਦਰਾਂ ਤੇ ਕੋਵਿਡ-19 ਮਰੀਜ਼ਾਂ ਦੇ ਜਲਦੀ ਇਲਾਜ ਲਈ ਉਨਾਂ ਨੂੰ ਉੱਚ ਪਧਰ ਦੇ ਸਮਰਪਿਤ ਸੁਵਿਧਾ ਕੇਂਦਰਾਂ ਤੱਕ ਪਹੁੰਚਾਉਣ ਦੀ ਸਹੂਲਤ ਮਿਲਦੀ ਹੈ । ਇਹ ਕਮਾਂਡ ਕੇਂਦਰ ਖੇਤਰੀ ਇਕਾਈਆਂ ਨਾਲ ਮਿਲ ਕੇ ਬਿਮਾਰੀ ਸਬੰਧੀ ਲਛਣਾਂ ਵਾਲੇ ਮਰੀਜ਼ਾਂ ਅਤੇ ਉਨਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਛੇਤੀ ਜਾਂਚ , ਲੇਬਾਟਰੀ ਦੀ ਸਥਿਤੀ ਦੀ ਜਾਣਕਾਰੀ, ਹਸਪਤਾਲ ਵਿੱਚ ਦਾਖਲੇ ਦੀ ਸਥਿਤੀ ਵਿੱਚ ਟਰਾਂਸਪੋਰਟ ਦੀ ਸਹੂਲਤ ਮੁਹਈਆ ਕਰਾਉਣ ਅਤੇ ਘਰ ਵਿੱਚ ਇਕਾਂਤਵਾਸ ਵਿੱਚ ਰਹਿ ਕੇ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਉਂਦੇ ਹਨ ।

 

ਉੱਤਰ ਪ੍ਰਦੇਸ਼ ਨੇ ਇਕ ਯੂਨੀਫਾਈਡ ਸਟੇਟ ਕੋਵਿਡ ਪੋਰਟਲ ਵੀ ਵਿਕਸਤ ਕੀਤਾ ਹੈ: http://upcovid19tracks.in ਜੋ ਕੋਵਿਡ ਦੇ ਮਰੀਜ਼ਾਂ ਦੀ ਨਿਗਰਾਨੀ, ਜਾਂਚ ਅਤੇ ਇਲਾਜ ਨਾਲ ਸਬੰਧਤ ਸਾਰੀ ਜਾਣਕਾਰੀ ਇਕੱਤਰ ਕਰਦਾ ਹੈ । ਜਿਲਾ ਪਧਰ ਤੇ ਡਾਟਾ ਅਤੇ ਡਾਟਾ ਪ੍ਰਬੰਧਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਿਯਮਤ ਸਿਖਲਾਈ ਦਿੱਤੀ ਜਾ ਰਹੀ ਹੈ । ਵਿਕਾਸ ਤੋਂ ਬਾਅਦ ਇਹ ਪੋਰਟਲ ਬਿਮਾਰੀ ਦੀ ਵਧੇਰੇ ਸਮਝ ਅਤੇ ਰਾਜ ਅਤੇ ਜ਼ਿਲ੍ਹਾ ਪੱਧਰ ਤੇ ਇਸਦਾ ਇਸਤੇਮਾਲ ਕਰਨ ਵਾਲਿਆਂ ਵੱਲੋਂ ਕੀਤੀ ਜਾਣ ਵਾਲੀ ਦਖਲਅੰਦਾਜ਼ੀ ਅਤੇ ਫੀਡਬੈਕ ਹਾਸਲ ਕਰਨ ਨਾਲ ਇਹ ਹੋਰ ਵਿਕਸਤ ਹੋਇਆ ਹੈ । ਡਿਜੀਟਲ ਡਾਟਾ ਦੀ ਉਪਲਬਧਤਾ ਨਾਲ ਜਲਦੀ ਫੈਸਲਾ ਲੈਣ ਅਤੇ ਪ੍ਰਤੀਕ੍ਰਿਆ ਲਈ ਵਿਕੇਂਦਰੀਕਰਨ ਦੇ ਨਾਲ ਨਾਲ ਸੂਖਮ ਵਿਸ਼ਲੇਸ਼ਣ ਵੀ ਸੰਭਵ ਹੋਇਆ ਹੈ । ਇਸ ਪੋਰਟਲ ਨੂੰ ਭਾਰਤ ਸਰਕਾਰ ਦੇ ਪੋਰਟਲ ਨਾਲ ਅੰਤਰ-ਕਾਰਜਸ਼ੀਲਤਾ ਰਾਹੀਂ ਵੀ ਫਾਇਦਾ ਹੋਇਆ ਹੈ.

ਰਾਜ ਸਰਕਾਰ ਨੇ ਰਾਜ ਦੇ ਫੰਡਾਂ ਵਿਚੋਂ 1000 ਉੱਚ ਪ੍ਰਵਾਹ ਵਾਲੇ ਨਾਸਿਕਾ ਕੇਨੂਲਾ (ਐਚਐਫਐਨਸੀ'ਜ) ਵੀ ਖਰੀਦੇ ਹਨ । ਇਨ੍ਹਾਂ ਵਿਚੋਂ 500 ਸਥਾਪਤ ਹੋ ਚੁੱਕੇ ਹਨ ਅਤੇ ਰਾਜ ਵਿਚ ਮਰੀਜ਼ਾਂ ਦੇ ਗੈਰ -ਹਮਲਾਵਰ ਪ੍ਰਬੰਧਨ ਲਈ ਵਰਤੇ ਜਾ ਰਹੇ ਹਨ।

-------------------------------

ਐਮਵੀ/ਐਸਜੇ


(Release ID: 1651896) Visitor Counter : 203