ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਪੰਜਾਬ ਤੇ ਚੰਡੀਗੜ ਵਿੱਚ 10 ਦਿਨਾਂ ਲਈਤਾਇਨਾਤੀ ਵਾਸਤੇ ਕੇਂਦਰੀ ਟੀਮਾਂ ਭੇਜੀਆਂ

ਕੇਂਦਰੀ ਟੀਮਾਂ ਕੋਵਿਡ-19 ਦੇ ਕੁਸ਼ਲ ਪ੍ਰਬੰਧ, ਕਨਟੇਨਮੈਂਟ ਤੇ ਨਿਗਰਾਨੀ ਲਈਜਨਤਕ ਸਿਹਤ ਉਪਰਾਲਿਆਂ ਦੀ ਸਮੀਖਿਆ ਵਿੱਚ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਹਾਇਤਾ ਕਰਨਗੀਆਂ

Posted On: 06 SEP 2020 11:12AM by PIB Chandigarh

 
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਵਿੱਚ ਕੇਂਦਰੀ ਟੀਮਾਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ।
ਕੇਂਦਰੀ ਟੀਮਾਂ ਕੋਵਿਡ-19 ਕਾਰਨ ਮੌਤ ਦਰਘਟਾਉਣ ਤੇ ਜਾਨਾਂ ਬਚਾਉਣ ਲਈਕੁਸ਼ਲ ਪ੍ਰਬੰਧ, ਕਨਟੇਨਮੈਂਟ ਤੇ ਨਿਗਰਾਨੀ ਲਈਜਨਸਿਹਤ ਉਪਰਾਲਿਆਂ ਦੀ ਸਮੀਖਿਆ ਵਿੱਚ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਹਾਇਤਾ ਕਰਨਗੀਆਂ । ਇਹਟੀਮਾਂ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਤੇ ਉਸਉਪਰੰਤ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਦਰਪੇਸ਼ ਵੰਗਾਰਾਂ ਨੂੰ ਕਾਰਗਰ ਢੰਗ ਨਾਲ ਨਿਪਟਾਉਣ ਲਈਮਾਰਗ ਦਰਸ਼ਨ ਕਰਨਗੀਆਂ । 
ਇਹਨਾਂ ਟੀਮਾਂ ਵਿੱਚ ਪੀ ਜੀ ਆਈ ਚੰਡੀਗੜ ਤੋਂ ਸਮੂਦਾਇਕ ਦਵਾਈ ਦਾ ਇੱਕ ਮਾਹਰ ਅਤੇ ਐੱਨ ਸੀ ਡੀ ਸੀ ਤੋਂ ਇੱਕ ਮਹਾਮਾਰੀ ਰੋਗ ਮਾਹਰ ਸ਼ਾਮਲ ਹੋਣਗੇ । 
ਅੱਜ ਦੀ ਤਾਰੀਖ ਤੱਕ ਪੰਜਾਬ ਵਿੱਚ ਕੁਲ 60,013 ਕੇਸਾਂ ਦਾ ਪਤਾ ਲੱਗਾ ਹੈ, ਜਿਹਨਾਂ ਵਿਚੋਂ 15,731 ਐਕਟਿਵ ਕੇਸ ਹਨ। ਪੰਜਾਬ ਵਿੱਚ ਕੋਵਿਡ-19 ਤੋਂ ਹੁਣ ਤੱਕ 1739 ਮੌਤਾਂ ਹੋ ਚੁੱਕੀਆਂ ਹਨ।ਸੂਬੇ ਵਿੱਚ 10 ਲੱਖ ਦੀ ਅਬਾਦੀ ਪਿੱਛੇ 37,546 ਲੋਕਾਂ ਦੇ ਟੈਸਟ ਕੀਤੇ ਗਏਹਨ, (ਜਦਕਿ ਭਾਰਤ ਵਿੱਚ ਇਸਵੇਲੇ ਇਹਔਸਤ34,593.1% ਹੈ ।)  4.97 ਫੀਸਦ ਨਾਲ ਸੂਬੇ ਵਿੱਚ ਸਮੂਦਾਇਕ ਫੈਲਾਅ ਦੀ ਸੰਭਾਵਨਾ ਘੱਟ ਹੈ ।
ਚੰਡੀਗੜ ਵਿੱਚ ਕੁਲ 5268 ਕੇਸਾਂ ਵਿਚੋਂ 2095 ਸਰਗਰਮ ਕੇਸ ਹਨ । 10 ਲੱਖ ਦੀ ਅਬਾਦੀ ਪਿੱਛੇ ਪੋਜ਼ੀਟਿਵ  ਕੇਸ  11.99 ਤੇ ਕੁਲ ਪੋਜ਼ੀਟਿਵ ਕੇਸਾਂ ਦੀ ਸੰਭਾਵਨਾ 3,8054 ਹੈ । 
ਕੇਂਦਰ ਬਹੁਖੇਤਰੀ ਟੀਮਾਂ ਭੇਜ ਕੇ ਉਹਨਾਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਰਗਰਮ ਸਹਾਇਤਾ ਕਰ ਰਿਹਾ ਹੈ, ਜਿੱਥੇ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਇੱਕਦਮ ਵਾਧਾ ਹੋਇਆ ਹੈ ਤੇ ਮੌਤ ਦਰ  ਉੱਚੀ ਹੈ ।  ਅਜਿਹੀਆਂ ਅਨੇਕਾਂ ਟੀਮਾਂ ਵੱਲੋਂ ਪਿੱਛਲੇ ਕੁਝ ਮਹੀਨਿਆਂ ਦੌਰਾਨ ਕਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ । ਕੇਂਦਰੀ ਸਿਹਤ ਮੰਤਰਾਲਾ ਅਨੇਕਾਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਲਗਾਤਾਰ ਸਹਿਯੋਗ ਕਰ ਰਿਹਾ ਹੈ, ਜਿੱਥੇ ਕੋਵਿਡ ਮਾਮਲਿਆਂ ਵਿੱਚ ਉਛਾਲ ਆਇਆ ਹੈ ਅਤੇ ਕੁਝ ਜ਼ਿਲਿਆਂ ਵਿੱਚ ਪਿੱਛਲੇ 2 ਦਿਨਾਂ ਦੌਰਾਨ ਵਧੇਰੇ ਮੌਤਾਂ ਹੋਈਆਂ ਹਨ । ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਉਹ ਕੋਵਿਡ ਬਿਮਾਰੀ ਦੀ ਸੰਚਾਰ ਲੜੀ ਨੂੰ ਤੋੜਨ ਅਤੇ ਮੌਤ ਦਰ ਨੂੰ ਘਟਾਉਣ ਲਈ ਵਿਆਪਕ ਤੌਰ ਤੇ ਵਧੇਰੇ ਸਰਗਰਮ ਤੇ ਅਜਿਹੇ ਉਪਰਾਲੇ ਕਰਨ,  ਜਿਹਨਾਂ ਨਾਲ ਮੌਤ ਦਰ ਇੱਕ ਫੀਸਦ ਤੋਂ ਥੱਲੇ ਲਿਆਂਦੀ ਜਾ ਸਕੇ ।  

ਐਮਵੀ


(Release ID: 1651807) Visitor Counter : 228