ਪ੍ਰਧਾਨ ਮੰਤਰੀ ਦਫਤਰ

ਮਾਣਯੋਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਰਾਸ਼ਟਰੀ ਸਿੱਖਿਆ ਨੀਤੀ - 2020 ‘ਤੇ ਰਾਜਪਾਲਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ

Posted On: 06 SEP 2020 8:00AM by PIB Chandigarh

ਭਾਰਤ ਦੇ ਰਾਸ਼ਟਰਪਤੀ, ਮਾਣਯੋਗ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਸਤੰਬਰ 2020 ਨੂੰ ਸਵੇਰੇ 10.30 ਵਜੇ ਵੀਡੀਓ ਕਾਨਫਰੰਸ ਦੇ ਜ਼ਰੀਏ ਰਾਸ਼ਟਰੀ ਸਿੱਖਿਆ ਨੀਤੀ ਤੇ ਰਾਜਪਾਲਾਂ ਦੇ ਸੰਮੇਲਨ  ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।

 

ਉਚੇਰੀ ਸਿੱਖਿਆ ਦੇ ਬਦਲਾਅ ਵਿੱਚ ਐੱਨਈਪੀ-2020 ਦੀ ਭੂਮਿਕਾ ਵਿਸ਼ੇ ਤੇ ਇਸ ਸੰਮੇਲਨ ਦਾ ਆਯੋਜਨ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਕੀਤਾ ਜਾ ਰਿਹਾ ਹੈ

 

ਰਾਸ਼ਟਰੀ ਸਿੱਖਿਆ ਨੀਤੀ-2020, 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈਜਿਸ ਨੂੰ ਰਾਸ਼ਟਰੀ ਸਿੱਖਿਆ ਨੀਤੀ 1986  ਦੇ 34 ਵਰ੍ਹਿਆਂ ਦੇ ਬਾਅਦ ਐਲਾਨਿਆ ਗਿਆ।  ਐੱਨਈਪੀ-2020 ਨੂੰ ਸਕੂਲ ਅਤੇ ਉਚੇਰੀ ਸਿੱਖਿਆ ਪੱਧਰ ਦੋਹਾਂ ਵਿੱਚ ਵੱਡੇ ਸੁਧਾਰਾਂ ਲਈ ਲਿਆਂਦਾ ਗਿਆ ਹੈ।

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਭਾਰਤ ਨੂੰ ਨਿਆਂਸੰਗਤ ਅਤੇ ਜਾਗਰੂਕ ਸਮਾਜ ਬਣਾਉਣ ਦਾ ਯਤਨ ਕਰਦੀ ਹੈ।  ਇਹ ਅਜਿਹੀ ਭਾਰਤ- ਕੇਂਦ੍ਰਿਤ ਸਿੱਖਿਆ ਪ੍ਰਣਾਲੀ ਦੀ ਪਰਿਕਲਪਨਾ ਕਰਦੀ ਹੈ ਜੋ ਭਾਰਤ ਨੂੰ ਗਲੋਬਲ ਸੁਪਰਪਾਵਰ ਬਣਾਉਣ ਵਿੱਚ ਸਿੱਧੇ ਯੋਗਦਾਨ ਕਰਦੀ ਹੈ।

 

ਐੱਨਈਪੀ ਦੇ ਜ਼ਰੀਏ ਵਿਆਪਕ ਪਰਿਵਰਤਨ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਆਦਰਸ਼ ਬਦਲਾਅ ਲਿਆਵੇਗਾ ਅਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸੋਚੇ ਗਏ ਇੱਕ ਨਵੇਂ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਸਮਰੱਥ ਅਤੇ ਸੁਦ੍ਰਿੜ੍ਹ ਐਜੂਕੇਸ਼ਨਲ ਈਕੋਸਿਸਟਮ ਦਾ ਨਿਰਮਾਣ ਕਰੇਗਾ।

 

ਦੇਸ਼ ਭਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਕਈ ਪਹਿਲੂਆਂ ਤੇ ਕਈ ਵੈਬੀਨਾਰ, ਵਰਚੁਅਲ ਕਾਨਫਰੰਸ ਅਤੇ ਕਾਨਕਲੇਵ ਆਯੋਜਿਤ ਕੀਤੇ ਜਾ ਰਹੇ ਹਨ।

 

ਸਿੱਖਿਆ ਮੰਤਰਾਲਾ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਪਹਿਲਾਂ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਤਹਿਤ ਉਚੇਰੀ ਸਿੱਖਿਆ ਵਿੱਚ ਪਰਿਵਰਤਨਕਾਰੀ ਸੁਧਾਰਾਂ ਤੇ ਸੰਮੇਲਨ ਆਯੋਜਿਤ ਕੀਤਾ ਸੀਜਿਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਬੋਧਨ ਕੀਤਾ।  

 

7 ਸਤੰਬਰ ਨੂੰ ਰਾਜਪਾਲਾਂ ਦੇ ਸੰਮੇਲਨ ਵਿੱਚ ਸਾਰੇ ਰਾਜਾਂ ਦੇ ਸਿੱਖਿਆ ਮੰਤਰੀਸਟੇਟ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ

 

ਮਾਣਯੋਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ  ਦੇ ਸੰਬੋਧਨ ਦਾ ਡੀਡੀ ਨਿਊਜ਼ ਤੇ ਸਿੱਧਾ ਪ੍ਰਸਾਰਣ ਹੋਵੇਗਾ

 

*******

 

ਵੀਆਰਆਰਕੇ/ਐੱਸਐੱਚ



(Release ID: 1651744) Visitor Counter : 176