ਰੱਖਿਆ ਮੰਤਰਾਲਾ

ਭਾਰਤੀ ਫੌਜ ਨੇ ਉੱਤਰੀ ਸਿੱਕਮ ਵਿੱਚ ਚੀਨੀ ਨਾਗਰਿਕਾਂ ਨੂੰ ਬਚਾਇਆ

प्रविष्टि तिथि: 05 SEP 2020 2:00PM by PIB Chandigarh

ਭਾਰਤੀ ਫੌਜ ਨੇ 3 ਸਤੰਬਰ 2020 ਵਾਲੇ ਦਿਨ ਉੱਤਰੀ ਸਿੱਕਮ ਦੇ 17,500 ਫੁੱਟ ਦੀ ਉਚਾਈ ਵਾਲੇ ਪਠਾਰ ਦੇ ਇਲਾਕੇ ਵਿੱਚ ਰਾਹ ਭਟਕ ਚੁੱਕੇ 3 ਚੀਨੀ ਨਾਗਰਿਕਾਂ ਤੱਕ ਸਹਾਇਤਾ ਦਾ ਹੱਥ ਵਧਾਇਆ

 

3 ਚੀਨੀ ਨਾਗਰਿਕਾਂ, ਜਿਨਾਂ ਵਿੱਚ 2 ਮਰਦ ਤੇ ਇੱਕ ਮਹਿਲਾ ਸ਼ਾਮਿਲ ਸੀ, ਨੂੰ ਜਮਾਅ ਬਿੰਦੂ ਤੋਂ ਹੇਠਾਂ ਦੇ ਤਾਪਮਾਨ ਵਿੱਚ ਉਨਾਂ ਦੀਆਂ ਜਾਨਾਂ ਨੂੰ ਖਤਰੇ ਨੂੰ ਭਾਂਪਦਿਆਂ ਭਾਰਤੀ ਫੌਜ ਦੇ ਸੈਨਿਕ ਫੌਰੀ ਤੌਰ ਤੇ ਉੱਥੇ ਪਹੁੰਚੇ ਤੇ ਉਨਾਂ ਚੀਨੀ ਨਾਗਰਿਕਾਂ ਨੂੰ ਵਧੇਰੇ ਉਚਾਈ ਦੀਆਂ ਕਠਿਨਾਈਆਂ ਅਤੇ ਸਖਤ ਮੌਸਮੀ ਹਾਲਾਤ ਤੋਂ ਬਚਾਉਣ ਲਈ ਉਨਾਂ ਨੂੰ ਆਕਸੀਜ਼ਨ, ਭੋਜਨ ਤੇ ਗਰਮ ਕੱਪੜਿਆਂ ਸਣੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ

 

ਭਾਰਤੀ ਫੌਜ ਨੇ ਚੀਨੀ ਨਾਗਰਿਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਢੁੱਕਵਾਂ ਮਾਰਗ ਦਰਸ਼ਨ ਕੀਤਾ ਜਿਸ ਉਪਰੰਤ ਉਹ ਵਾਪਸ ਮੁੜ ਗਏ ਚੀਨੀ ਨਾਗਰਿਕਾਂ ਨੇ ਉਨਾਂ ਨੂੰ ਫੌਰੀ ਸਹਾਇਤਾ ਦਿੱਤੇ ਜਾਣ ਲਈ ਭਾਰਤ ਤੇ ਭਾਰਤੀ ਫੌਜ ਦਾ ਸ਼ੁਕਰੀਆ ਅਦਾ ਕੀਤਾ

 

 

 

 

 

 

 

 

 

 

 

ਏਏ/ਬੀਐਸਸੀ/ਕੇਸੀ


(रिलीज़ आईडी: 1651629) आगंतुक पटल : 167
इस विज्ञप्ति को इन भाषाओं में पढ़ें: Telugu , English , Urdu , Marathi , हिन्दी , Manipuri , Assamese , Bengali , Odia , Tamil