ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਨਵੀਂ ਹਾਈਬ੍ਰਿਡ ਸਟਰਲਾਈਜੇਸ਼ਨ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਪੋਰਟੇਬਲ ਸਟਰਲਾਈਜੇਸ਼ਨ ਯੂਨਿਟ ਪੀਪੀਈਜ਼ ਨੂੰ ਤੇਜ਼ੀ ਨਾਲ ਡੀਕੰਟੈਮਿਨੈਟ ਕਰ ਸਕਦੀ ਹੈ
Posted On:
04 SEP 2020 7:20PM by PIB Chandigarh
ਵਿਗਿਆਨੀਆਂ ਨੇ ਇੱਕ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਇੱਕ ਪੋਰਟੇਬਲ ਸਟਰਲਾਈਜੇਸ਼ਨ ਯੂਨਿਟ ਵਿਕਸਿਤ ਕੀਤੀ ਹੈ ਜਿਸ ਨੂੰ ਹਾਈਬ੍ਰਿਡ ਸਟਰਲਾਈਜੇਸ਼ਨ ਪ੍ਰਣਾਲੀ ਕਿਹਾ ਜਾਂਦਾ ਹੈ ਜੋ ਕੋਵਿਡ-19 ਦਾ ਮੁਕਾਬਲਾ ਕਰਨ ਲਈ ਲੋੜੀਂਦੇ ਵਿਅਕਤੀਗਤ ਸੁਰੱਖਿਆ ਉਪਕਰਣਾਂ (ਪੀਪੀਈ) ਨੂੰ ਅਸਾਨੀ ਨਾਲ ਅਤੇ ਤੇਜ਼ੀ ਨਾਲ ਡੀਕੰਟੈਮਿਨੈਟ ਕਰ ਸਕਦੀ ਹੈ, ਜਿਸ ਨਾਲ ਉਨ੍ਹਾਂ ਦੀ ਕਈ ਵਾਰ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਦੀ ਵਰਤੋਂ ਸਿਹਤ ਕਾਮਿਆਂ ਅਤੇ ਹੋਰ ਕੋਵਿਡ ਜੋਧਿਆਂ ਦੁਆਰਾ ਕੀਤੀ ਜਾ ਸਕਦੀ ਹੈ ਜਿਨ੍ਹਾਂ ਲਈ ਪੀਪੀਈ ਕਿੱਟਾਂ ਲਾਜ਼ਮੀ ਹਨ ਅਤੇ ਪੀਪੀਈ ਤੋਂ ਖ਼ਤਰਨਾਕ ਠੋਸ ਕੂੜੇਦਾਨ ਨੂੰ ਪੈਦਾ ਕਰਨ ਤੋਂ ਰੋਕ ਸਕਦੇ ਹਨ।
ਆਈਆਈਟੀ ਤਿਰੂਪਤੀ (ਆਈਆਈਟੀਟੀ) ਅਤੇ ਆਈਆਈਐੱਸਈਆਰ ਤਿਰੂਪਤੀ ਨੇ ਸਾਂਝੇ ਤੌਰ ’ਤੇ ਪੋਰਟੇਬਲ ਆਪਟੀਕਲ ਕੈਵਟੀ ਤਿਆਰ ਕੀਤੀ ਹੈ।
ਸਟੀਰਲਾਈਜ਼ੇਸ਼ਨ ਯੂਨਿਟ (ਪੀਓਐੱਸਸੀਯੂ) ਵਿਅਕਤੀਗਤ ਸੁਰੱਖਿਆ ਉਪਕਰਣਾਂ (ਪੀਪੀਈ) ਅਤੇ ਹੋਰ ਘਰੇਲੂ ਚੀਜ਼ਾਂ ਨੂੰ ਕੁਸ਼ਲ ਅਤੇ ਤੇਜ਼ੀ ਨਾਲ ਡੀਕੰਟੈਮਿਨੈਟ ਕਰਨ ਵਿੱਚ ਮਦਦ ਕਰੇਗਾ। ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਦੇ ਸਹਿਯੋਗ ਨਾਲ ਚਾਲੂ ਵਰਤੋਂ – ਪੁਆਇੰਟ ਸਟਰਲਾਈਜੇਸ਼ਨ ਯੂਨਿਟ ਵਿਕਸਿਤ ਕੀਤੀ ਗਈ ਹੈ, ਜੋ ਕਿ ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਅਧੀਨ ਇੱਕ ਕਾਨੂੰਨੀ ਸੰਸਥਾ ਹੈ।
ਯੂਵੀ ਰੇਡੀਏਸ਼ਨ ਸਟਰਲਾਈਜੇਸ਼ਨ ਦਾ ਲਈ ਇੱਕ ਮੰਨਿਆ ਢੰਗ ਹੈ। ਹਾਲਾਂਕਿ, ਯੂਵੀ-ਸੀ ਦੀ ਘੱਟ ਗਹਿਰਾਈ ’ਤੇ ਅਸਰ ਅਤੇ ਸਰੋਤ ਤੋਂ ਤੇਜ਼ੀ ਨਾਲ ਭਟਕਾਅ ਕਾਰਨ ਗ਼ੈਰ-ਇਕਸਾਰ ਅਸਰ ਹੋ ਸਕਦਾ ਹੈ। ਇਸ ਟੀਮ ਵਿੱਚ ਆਈਆਈਟੀਟੀ ਦੇ ਡਾ: ਰੀਤੇਸ਼ ਕੁਮਾਰ ਗੰਗਵਾਰ (ਸਹਾਇਕ ਪ੍ਰੋਫ਼ੈਸਰ, ਭੌਤਿਕ ਵਿਗਿਆਨ), ਡਾ: ਅਰਿਜੀਤ ਸ਼ਰਮਾ (ਸਹਾਇਕ ਪ੍ਰੋਫੈਸਰ, ਭੌਤਿਕ ਵਿਗਿਆਨ), ਅਤੇ ਡਾ. ਸ਼ੀਹਾਬੁਦੀਨ ਐੱਮ. ਮਲਿਆਇਕਲ (ਸਹਾਇਕ ਪ੍ਰੋਫੈਸਰ, ਸਿਵਲ ਅਤੇ ਵਾਤਾਵਰਣ ਇੰਜੀਨੀਅਰਿੰਗ) ਸ਼ਾਮਲ ਹਨ। ਆਈਆਈਟੀਟੀ ਨੇ ਇਹ ਹਾਈਬ੍ਰਿਡ ਸਟਰਲਾਈਜੇਸ਼ਨ ਸਿਸਟਮ ਵਿਕਸਿਤ ਕੀਤਾ ਹੈ ਜਿਸ ਵਿੱਚ ਇੱਕ ਯੂਵੀ ਰੇਡੀਏਸ਼ਨ ਕੈਵਿਟੀ, ਕੋਲਡ ਪਲਾਜ਼ਮਾ ਅਤੇ ਐੱਚ2ਓ2 ਸਪਰੇਅ ਸ਼ਾਮਲ ਹਨ।
ਰਵਾਇਤੀ ਯੂਵੀ ਪ੍ਰਣਾਲੀਆਂ ਦੇ ਉਲਟ, ਇਹ ਯੂਨਿਟ ਇਲਾਜ ਦੇ ਖੇਤਰ ਵਿੱਚ ਫੋਟੌਨ ਫਲੈਕਸ ਦੀ ਵਰਤੋਂ ਨੂੰ ਅਨੁਕੂਲ ਬਣਾਉਣ ਲਈ ਆਪਟੀਕਲ ਕੈਵਿਟੀ ਸੰਕਲਪ ਦੀ ਪਾਲਣਾ ਕਰਦੀ ਹੈ। ਸਿਸਟਮ ਯੂਵੀ ਰੇਡੀਏਸ਼ਨ ਨੂੰ ਸੀਮਤ ਕਰਦਾ ਹੈ ਅਤੇ ਫੋਟੋਨ-ਫਲੈਕਸ ਅਤੇ ਸਟਰਲਾਈਜੇਸ਼ਨ ਦੇ ਪ੍ਰਭਾਵ ਨੂੰ ਵਧਾਉਂਦਾ ਹੈ। ਯੂਵੀ-ਸੀ, ਕੋਲਡ ਪਲਾਜ਼ਮਾ, ਅਤੇ ਐੱਚ2ਓ2 ਸਪਰੇਅ ਦਾ ਸੁਚੱਜਾ ਕਾਰਜ ਵਧੇਰੇ ਹਾਈਡ੍ਰੋਕਸਾਈਲ ਰੈਡੀਕਲ ਉਤਪਾਦਨ ਦੇ ਕਾਰਨ ਸਟਰਲਾਈਜੇਸ਼ਨ ਰੋਕਣ ਦੀ ਕੁਸ਼ਲਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਆਈਆਈਐੱਸਈਆਰ ਤਿਰੂਪਤੀ ਤੋਂ ਡਾ. ਵਾਸੁਧਾਰਨੀ ਦੇਵਾਨਾਥਨ ਪੋਰਟੇਬਲ ਯੂਨਿਟ ਦੀ ਸਟਰਲਾਈਜੇਸ਼ਨ-ਕੁਸ਼ਲਤਾ ਟੈਸਟ ਕਰਨ ਵਿੱਚ ਆਈਆਈਟੀਟੀ ਦੀ ਟੀਮ ਦੀ ਮਦਦ ਕਰਨਗੇ। ਡਾ. ਆਰ. ਜਿਆਪ੍ਰਦਾ (ਐੱਮਡੀ ਮਾਈਕਰੋਬਾਇਓਲੋਜੀ), ਐੱਸਵੀਆਈਐੱਮਐੱਸ ਹਸਪਤਾਲ, ਤਿਰੂਪਤੀ, ਵੀ ਐੱਸਵੀਆਈਐੱਮਐੱਸ ਮਾਈਕਰੋਬਾਇਓਲੋਜੀ ਪ੍ਰਯੋਗਸ਼ਾਲਾ ਵਿੱਚ ਸਿਸਟਮ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨਗੇ।
ਟੀਮ ਫਿਲਹਾਲ ਡਿਵੀਜ਼ਨ ਯੂਵੀ ਮਾਤਰਾ, ਪਲਾਜ਼ਮਾ ਅਤੇ ਐੱਚ2ਓ2 ਕੰਸਨਟ੍ਰੇਸ਼ਨ ਪੈਰਾਮੀਟਰਾਂ ਨੂੰ ਅਨੁਕੂਲ ਬਣਾ ਰਹੀ ਹੈ, ਤਾਂ ਜੋ 2 ਮਿੰਟ ਤੋਂ ਵੀ ਘੱਟ ਸੰਪਰਕ ਸਮੇਂ ਵਿੱਚ ਸਰਵੋਤਮ ਸਟਰਲਾਈਜੇਸ਼ਨ ਕੀਤੀ ਜਾ ਸਕੇ। ਇਲਾਜ ਦੇ ਗ਼ੈਰ-ਥਰਮਲ ਸੁਭਾਅ ਦੇ ਕਾਰਨ, ਪ੍ਰਸਤਾਵਿਤ ਯੂਨਿਟ ਨੂੰ ਹੋਰ ਪਦਾਰਥਾਂ ਜਿਵੇਂ ਪੈਕ ਅਤੇ ਅਨ-ਪੈਕ ਪਦਾਰਥ, ਕਰੰਸੀ ਅਤੇ ਹੋਰ ਘਰੇਲੂ ਚੀਜ਼ਾਂ ਦੀ ਸਟਰਲਾਈਜੇਸ਼ਨ ਲਈ ਵੀ ਵਰਤਿਆ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ, ਡਾ. ਰੀਤੇਸ਼ ਕੁਮਾਰ ਗੰਗਵਾਰ, ਆਈਆਈਟੀ ਤਿਰੂਪਤੀ, ਈ-ਮੇਲ: reetesh@iittp.ac.in , ਫ਼ੋਨ: 8018119014
ਸਟਰਲਾਈਜੇਸ਼ਨ ਯੂਨਿਟ ਦਾ ਸਕੀਮੈਟਿਕ ਡਿਜ਼ਾਇਨ, ਡਾ. ਰੀਤੇਸ਼ ਕੁਮਾਰ ਗੰਗਵਾਰ (ਉੱਪਰ, ਖੱਬੇ), ਡਾ. ਅਰਜੀਤ ਸ਼ਰਮਾ (ਹੇਠਾਂ, ਖੱਬੇ), ਡਾ ਸ਼ੀਹਾਬੁਦੀਨ ਐੱਮ. ਮਲਿਆਇਕਲ (ਉੱਪਰ, ਸੱਜੇ), ਅਤੇ ਡਾ ਵਾਸੁਧਾਰਨੀ ਦੇਵਾਨਾਥਨ (ਹੇਠਾਂ, ਸੱਜੇ)
*****
ਐੱਨਬੀ/ ਕੇਜੀਐੱਸ / ( ਡੀਐੱਸਟੀ ਮੀਡੀਆ ਸੈੱਲ)
(Release ID: 1651481)
Visitor Counter : 270