ਰੱਖਿਆ ਮੰਤਰਾਲਾ

ਚੀਫ ਆਫ ਆਰਮੀ ਸਟਾਫ ਨੇ ਲਦਾਖ਼ ਦਾ ਦੌਰਾ ਕੀਤਾ

Posted On: 04 SEP 2020 6:31PM by PIB Chandigarh


ਚੀਫ ਆਫ ਆਰਮੀ ਸਟਾਫ ਜਨਰਲ ਮਨੋਜ ਮੁਕੰਦ ਨਰਵਾਨੇ ਨੇ ਅੱਜ ਲੇਹ ਦੇ ਦੋ ਦਿਨਾਂ ਦੌਰੇ ਦੀ ਸਮਾਪਤੀ ਕੀਤੀ । ਚੀਫ ਆਫ ਆਰਮੀ ਸਟਾਫ 03 ਸਤੰਬਰ 2020 ਨੂੰ ਲੇਹ ਪਹੁੰਚੇ ਅਤੇ  ਐਲ.ਏ.ਸੀ. 'ਤੇ ਸਥਿਤੀ ਦਾ  ਸਿੱਧਾ ਮੁਲਾਂਕਣ  ਕਰਨ ਲਈ ਅੱਗੇ  ਵਾਲੇ ਖੇਤਰ ਵਿੱਚ ਵੀ ਗਏ । ਚੀਫ ਆਫ ਆਰਮੀ ਸਟਾਫ ਨੇ ਮੁਸ਼ਕਲ ਹਾਲਤਾਂ ਵਿੱਚ ਉੱਚੇ ਖੇਤਰਾਂ ਵਿੱਚ  ਤਾਇਨਾਤ ਸੈਨਿਕਾਂ  ਅਤੇ ਸਥਾਨਕ  ਕਮਾਂਡਰਾਂ ਨਾਲ  ਗੱਲਬਾਤ  ਕੀਤੀ  । ਉਨ੍ਹਾਂ ਨੇ ਸੈਨਿਕਾਂ ਦੇ ਕੰਮਕਾਜ ਦੇ ਉੱਚੇ ਮਿਆਰ ਅਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਇਕਾਈਆਂ ਵਲੋਂ ਪ੍ਰਦਰਸ਼ਿਤ ਉਨ੍ਹਾਂ ਦੇ ਉੱਚ ਮਨੋਬਲ ਅਤੇ ਪੇਸ਼ੇਵਰਤਾ ਦੇ ਮਿਆਰ ਦੀ ਪ੍ਰਸ਼ੰਸਾ ਕੀਤੀ । ਚੀਫ ਆਫ ਆਰਮੀ ਸਟਾਫ ਨੇ ਸਾਰੇ ਤਾਇਨਾਤ ਕਰਮਚਾਰੀਆਂ ਨੂੰ ਚੌਕਸ ਰਹਿਣ ਅਤੇ  ਕਾਰਜਸ਼ੀਲ ਤਿਆਰੀ ਦਾ ਉੱਚ ਕ੍ਰਮ  ਬਣਾਈ ਰੱਖਣ  ਦੀ  ਅਪੀਲ  ਕੀਤੀ।
ਬਾਅਦ ਵਿੱਚ ਲੇਹ ਵਿਖੇ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ, ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼, ਨੌਰਦਰਨ  ਕਮਾਂਡ ਅਤੇ  ਲੈਫਟੀਨੈਂਟ  ਜਨਰਲ ਹਰਿੰਦਰ ਸਿੰਘ, ਜੀਓਸੀ, ਫਾਇਰ ਐਂਡ ਫਿਉਰੀ ਕੋਰ ਨੇ ਉਨ੍ਹਾਂ ਨੂੰ ਸੰਚਾਲਨ ਦੀਆਂ ਤਿਆਰੀਆਂ, ਬਲਾਂ ਦੀ ਸਹੀ ਸਥਿਤੀ ਅਤੇ ਫੌਜ ਦੇ ਰਹਿਣ-ਸਹਿਣ ਦੇ ਲੌਜਿਸਟਿਕ ਪ੍ਰਬੰਧਾਂ ਬਾਰੇ ਫੌਜ ਮੁੱਖੀ ਨੂੰ ਜਾਣਕਾਰੀ ਦਿੱਤੀ I
ਚੀਫ ਆਫ ਆਰਮੀ ਸਟਾਫ ਜਨਰਲ ਐਮ ਐਮ ਨਰਵਨੇ  ਨੇ ਕਾਰਜਸ਼ੀਲ, ਪ੍ਰਭਾਵਸ਼ੀਲਤਾ  ਅਤੇ ਬਲਾਂ ਦੀ  ਸਮਰੱਥਾ ਵਧਾਉਣ  ਨੂੰ  ਯਕੀਨੀ  ਬਣਾਉਣ ਲਈ ਕੀਤੇ ਜਾ ਰਹੇ ਯਤਨਾਂ 'ਤੇ ਤਸੱਲੀ ਪ੍ਰਗਟਾਈ।

ਏਏ / ਬੀਐਸਸੀ / ਕੇਸੀ



(Release ID: 1651452) Visitor Counter : 95